ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਹਮਲੇ ਦਾ ਜਵਾਬ ਦੇਣਗੇ ਅਮਿਤ ਸ਼ਾਹ, ਕਿਰੇਨ ਰਿਜੀਜੂ ਬੋਲੇ – ਡਰਨਾ ਜਾਂ ਭੱਜਣਾ ਨਹੀਂ

Updated On: 

10 Aug 2026 14:23 PM IST

Loksabha Hungama : ਗ੍ਰਹਿ ਮੰਤਰੀ ਲਾਠੀਚਾਰਜ ਦੇ ਮੁੱਦੇ 'ਤੇ ਜਵਾਬ ਦੇਣ ਲਈ ਸਹਿਮਤ ਹੋ ਗਏ ਹਨ। ਉਹ ਲੋਕ ਸਭਾ ਵਿੱਚ ਜਵਾਬ ਦੇਣਗੇ। ਸਪੀਕਰ ਜਲਦੀ ਹੀ ਗ੍ਰਹਿ ਮੰਤਰੀ ਦੇ ਜਵਾਬ ਦਾ ਸਮਾਂ ਤੈਅ ਕਰਨਗੇ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਹਮਲੇ ਦਾ ਜਵਾਬ ਦੇਣਗੇ ਅਮਿਤ ਸ਼ਾਹ, ਕਿਰੇਨ ਰਿਜੀਜੂ ਬੋਲੇ - ਡਰਨਾ ਜਾਂ ਭੱਜਣਾ ਨਹੀਂ

Photo: PTI

ਸੰਸਦ ਦੇ ਮਾਨਸੂਨ ਸੈਸ਼ਨ ਦੀ ਕਾਰਵਾਈ ਲਗਾਤਾਰ ਰੁੱਕੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ, ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੇਣ ਦੀ ਮੰਗ ਕਾਰਨ ਸਦਨ ਵਿੱਚ ਕੰਮ ਨਹੀਂ ਹੋ ਪਾ ਰਿਹਾ ਹੈ। ਹੁਣ, ਖ਼ਬਰਾਂ ਸਾਹਮਣੇ ਆਈਆਂ ਹਨ ਕਿ ਗ੍ਰਹਿ ਮੰਤਰੀ ਲਾਠੀਚਾਰਜ ਦੇ ਮੁੱਦੇ ‘ਤੇ ਜਵਾਬ ਦੇਣ ਲਈ ਸਹਿਮਤ ਹੋ ਗਏ ਹਨ। ਉਹ ਲੋਕ ਸਭਾ ਵਿੱਚ ਜਵਾਬ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਸਪੀਕਰ ਜਲਦੀ ਹੀ ਉਨ੍ਹਾਂ ਦੇ ਜਵਾਬ ਦਾ ਸਮਾਂ ਤੈਅ ਕਰਨਗੇ।

ਸੰਸਦ ਸੈਸ਼ਨ ਵਿੱਚ ਵਾਰ-ਵਾਰ ਵਿਘਨ ਪਾਉਣ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ‘ਤੇ ਨਿਸ਼ਾਨਾ ਸਾਧਦੇ ਹੋਏ, ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, “ਸਰਕਾਰ ਨੇ ਬਹੁਤ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਅਤੇ ਸਾਰੇ ਸਬੰਧਤ ਮਾਮਲਿਆਂ ‘ਤੇ ਵਿਸਥਾਰ ਨਾਲ ਚਰਚਾ ਕਰਨ ਲਈ ਤਿਆਰ ਹਨ।”

ਚਰਚਾ ਦੌਰਾਨ ਨਾ ਹੋਵੇ ਹੰਗਾਮਾ – ਰਿਜੀਜੂ

ਉਨ੍ਹਾਂ ਕਿਹਾ, “ਮੈਂ ਵਿਰੋਧੀ ਧਿਰ ਨੂੰ ਬੇਨਤੀ ਕਰਦਾ ਹਾਂ ਕਿ ਕਿਉਂਕਿ ਸਰਕਾਰ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ‘ਤੇ ਚਰਚਾ ਕਰਨ ਲਈ ਤਿਆਰ ਹੈ, ਇਸ ਲਈ ਤੁਸੀਂ ਚਰਚਾ ਦੌਰਾਨ ਕੋਈ ਹੰਗਾਮਾ ਨਹੀਂ ਕਰੋਗੇ ਅਤੇ ਉਨ੍ਹਾਂ ਨੂੰ ਇਹ ਵੀ ਭਰੋਸਾ ਦੇਣਾ ਹੋਵੇਗਾ ਕਿ ਉਹ ਗ੍ਰਹਿ ਮੰਤਰੀ ਅਤੇ ਸਰਕਾਰ ਦੇ ਜਵਾਬਾਂ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਸੁਣਨਗੇ।”

ਤੁਸੀਂ ਸਦਨ ਦੀ ਅਣਦੇਖੀ ਕਿਉਂ ਕਰ ਰਹੇ – ਖੜਗੇ

ਅੱਜ ਪਹਿਲਾਂ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਫਿਰ ਤੋਂ ਅਮਿਤ ਸ਼ਾਹ ਤੋਂ ਸਦਨ ਵਿੱਚ ਬਿਆਨ ਦੀ ਮੰਗ ਕਰਦੇ ਹੋਏ ਕਿਹਾ, “ਲੋਕ ਸਭਾ ਅਤੇ ਰਾਜ ਸਭਾ ਵਿੱਚ ਸਾਡੀ ਇੱਕੋ ਇੱਕ ਮੰਗ ਹੈ ਕਿ ਅਮਿਤ ਸ਼ਾਹ ਸਦਨ ਵਿੱਚ ਆਉਣ ਅਤੇ ਆਪਣੀ ਗੱਲ ਰੱਖਣ। ਅਸੀਂ 17 ਦਿਨਾਂ ਤੋਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਦਨ ਵਿੱਚ ਆਉਣ ਅਤੇ ਬੱਚਿਆਂ ਨਾਲ ਹੋਏ ਅਨਿਆਂ ‘ਤੇ ਬਿਆਨ ਦੇਣ।”

ਉਨ੍ਹਾਂ ਕਿਹਾ, “ਤੁਸੀਂ ਸਦਨ ਨੂੰ ਕਿਉਂ ਨਜ਼ਰਅੰਦਾਜ਼ ਕਰ ਰਹੇ ਹੋ? ਇਸਦਾ ਮਤਲਬ ਹੈ ਕਿ ਜਨਤਾ ਨੇ ਜਿਸਨੂੰ ਸਦਨ ਵਿੱਚ ਭੇਜਿਆ ਹੇ, ਤੁਸੀਂ ਉਸਦਾ ਅਪਮਾਨ ਕਰ ਰਹੇ ਹੋ। ਅਸੀਂ ਚਾਹੁੰਦੇ ਹਾਂ ਕਿ ਅਮਿਤ ਸ਼ਾਹ ਆ ਕੇ ਆਪਣਾ ਬਿਆਨ ਦੇਣ। ਪਰ ਉਹ ਨਹੀਂ ਚਾਹੁੰਦੇ ਕਿ ਸਦਨ ਸਹੀ ਢੰਗ ਨਾਲ ਅਤੇ ਸ਼ਾਂਤੀਪੂਰਵਕ ਚੱਲੇ।”

ਮੌਨਸੂਨ ਸੈਸ਼ਨ ਵਿੱਚ ਸਿਰਫ਼ ਚਾਰ ਕੰਮਕਾਜੀ ਦਿਨ ਬਾਕੀ ਹਨ, ਪਰ ਚੱਲ ਰਿਹਾ ਸੰਸਦੀ ਗਤੀਰੋਧ ਕਰਕੇ ਮਹਿਲਾ ਰਾਖਵਾਂਕਰਨ, ਹੱਦਬੰਦੀ ਅਤੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (FCRA) ਨਾਲ ਸਬੰਧਤ ਮੁੱਖ ਬਿੱਲਾਂ ‘ਨੂੰ ਲੈ ਕੇ ਅਨਿਸ਼ਚਤਤਾ ਦੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਕੋਈ ਵੀ ਬਿੱਲ ਸੋਮਵਾਰ ਲਈ ਲੋਕ ਸਭਾ ਦੇ ਏਜੰਡੇ ‘ਤੇ ਨਹੀਂ ਹੈ।

ਡੈੱਡਲਾਕ ਤੋੜਨ ਦੀ ਕੋਸ਼ਿਸ਼ ਕਰ ਰਹੀ ਸਰਕਾਰ

ਚੱਲ ਰਹੇ ਸੰਸਦੀ ਗਤੀਰੋਧ ਦੇ ਮੱਦੇਨਜ਼ਰ, ਸਰਕਾਰ ਲਗਾਤਾਰ ਵਿਰੋਧੀ ਧਿਰ ਨਾਲ ਗੱਲ ਕਰ ਰਹੀ ਹੈ। ਪਿਛਲੇ ਹਫ਼ਤੇ, ਸਰਕਾਰ ਨੇ ਮਹਿਲਾ ਰਿਜ਼ਰਵੇਸ਼ਨ ਅਤੇ ਹੱਦਬੰਦੀ ਬਿੱਲਾਂ ਲਈ ਵਿਰੋਧੀ ਧਿਰ ਅਤੇ ਇਸਦੇ ਸਹਿਯੋਗੀਆਂ ਦੋਵਾਂ ਤੋਂ ਸਮਰਥਨ ਪ੍ਰਾਪਤ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ, ਪਰ ਕੋਈ ਖਾਸ ਸਫਲਤਾ ਨਹੀਂ ਮਿਲੀ।

ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਿਜੀਜੂ ਨੇ ਡੈੱਡਲਾਕ ਤੋੜਨ ਦੀ ਕੋਸ਼ਿਸ਼ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਦੋ ਵਾਰ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਫ਼ੋਨ ‘ਤੇ ਵੀ ਗੱਲ ਕੀਤੀ।

Loading...
Unable to load recommendations.
Follow Us