ਤਣਾਅ, ਮਿਰਗੀ ਤੇ ਡਾਇਬੀਟੀਜ਼ ਲਈ ਦਵਾਈਆਂ ਸਸਤੀਆਂ, Nppa ਨੇ 44 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਕੀਤੀਆਂ ਤੈਅ
ਕੇਂਦਰ ਸਰਕਾਰ ਨੇ ਤਣਾਅ, ਮਿਰਗੀ, ਸ਼ੂਗਰ ਅਤੇ ਹਲਕੇ ਮਾਈਗਰੇਨ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਕੀਮਤ ਕੰਟਰੋਲ ਦੇ ਦਾਇਰੇ 'ਚ ਲਿਆਂਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਦੀ ਕੀਮਤਾਂ ਵਿੱਚ ਕਮੀ ਆ ਸਕਦੀ ਹੈ।
(Photo Credit: freepik.com)
ਤਣਾਅ, ਮਿਰਗੀ, ਸ਼ੂਗਰ ਅਤੇ ਹਲਕੇ ਮਾਈਗਰੇਨ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਸਤੀਆਂ ਹੋਣਗੀਆਂ। ਕੇਂਦਰ ਸਰਕਾਰ ਨੇ ਇਨ੍ਹਾਂ ਦਵਾਈਆਂ ਨੂੰ ਕੀਮਤ ਕੰਟਰੋਲ ਦੇ ਦਾਇਰੇ ‘ਚ ਲਿਆਂਦਾ ਹੈ, ਜਿਸ ਕਾਰਨ ਹੁਣ ਇਨ੍ਹਾਂ ਦਵਾਈਆਂ ਦੀ ਕੀਮਤ ‘ਚ ਘਟ ਹੋ ਸਕਦੀ ਹੈ।
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਡਰੱਗਜ਼ (ਪ੍ਰਾਈਸ ਕੰਟਰੋਲ) ਆਰਡਰ, 2013 ਦੇ ਤਹਿਤ 44 ਫਾਰਮੂਲੇ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਇਹ ਹੁਕਮ 31 ਜੁਲਾਈ ਨੂੰ ਹੋਈ ਅਥਾਰਟੀ ਦੀ 115ਵੀਂ ਮੀਟਿੰਗ ਵਿੱਚ ਫੈਸਲਾ ਲੈਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ।


