‘India’ ਨਹੀਂ ‘ਭਾਰਤ’, NCERT ਦੀਆਂ ਕਿਤਾਬਾਂ ‘ਚ ਬਦਲੇਗਾ ਦੇਸ਼ ਦਾ ਨਾਂ, ਮਿਲੀ ਮਨਜ਼ੂਰੀ

Updated On: 

25 Oct 2023 17:37 PM

NCERT ਦੇ ਨਿਰਦੇਸ਼ਕ ਦਿਨੇਸ਼ ਪ੍ਰਸਾਦ ਸੋਲੰਕੀ ਨੇ 12ਵੀਂ ਜਮਾਤ ਦੀਆਂ ਕਿਤਾਬਾਂ 'ਚ ਇੰਡੀਆਂ ਨੂੰ 'ਭਾਰਤ' ਨਾਲ ਬਦਲਣ ਦਾ ਫੈਸਲਾ ਕੀਤਾ ਹੈ। ਇਸ ਦਾ ਪ੍ਰਸਤਾਵ ਕੁਝ ਮਹੀਨੇ ਪਹਿਲਾਂ ਬਣਾਇਆ ਗਿਆ ਸੀ ਅਤੇ ਹੁਣ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ। NCERT ਪੈਨਲ ਦੀ ਮਨਜ਼ੂਰੀ ਤੋਂ ਬਾਅਦ, ਇਨ੍ਹਾਂ ਸਾਰੀਆਂ ਨਵੀਆਂ ਕਿਤਾਬਾਂ ਵਿੱਚ ਭਾਰਤ ਨਾਮ ਲਾਗੂ ਕੀਤਾ ਜਾਵੇਗਾ।

India ਨਹੀਂ ਭਾਰਤ, NCERT ਦੀਆਂ ਕਿਤਾਬਾਂ ਚ ਬਦਲੇਗਾ ਦੇਸ਼ ਦਾ ਨਾਂ, ਮਿਲੀ ਮਨਜ਼ੂਰੀ

ਭਾਰਤੀ ਭਾਸ਼ਾਵਾਂ 'ਚ 22000 ਕਿਤਾਬਾਂ ਛਾਪਣ ਦੀ ਤਿਆਰੀ

Follow Us On

ਇੰਡੀਆ ਦੀ ਥਾਂ ਭਾਰਤ ਦਾ ਨਾਂ ਹੋਣ ਦੀ ਗੱਲ ਲੰਬੇ ਸਮੇਂ ਤੋਂ ਚਰਚਾ ‘ਚ ਹੈ। ਹੁਣ ਇਸ ‘ਤੇ NCERT ਨੇ ਫੈਸਲਾ ਲਿਆ ਹੈ। NCERT ਦੇ ਨਿਰਦੇਸ਼ਕ ਸੀਆਈ ਇਸਾਕ ਨੇ 12ਵੀਂ ਜਮਾਤ ਦੀਆਂ ਕਿਤਾਬਾਂ ਵਿੱਚ ਇੰਡੀਆ ਦੀ ਥਾਂ ਭਾਰਤ ਕਰਨ ਦਾ ਫੈਸਲਾ ਲਿਆ ਹੈ। NCERT ਦੇ ਵਿਸ਼ੇਸ਼ ਪੈਨਲ ਨੇ 12ਵੀਂ ਜਮਾਤ ਦੀਆਂ ਕਿਤਾਬਾਂ ਵਿੱਚ ਨਾਂ ਬਦਲਣ ਦਾ ਫੈਸਲਾ ਲਿਆ ਹੈ।

ਪੈਨਲ ਦੇ ਇੱਕ ਮੈਂਬਰ ਸੀਆਈ ਇਸਾਕ ਦੇ ਅਨੁਸਾਰ, NCERT ਦੀਆਂ ਨਵੀਆਂ ਕਿਤਾਬਾਂ ਦੇ ਨਾਵਾਂ ਵਿੱਚ ਬਦਲਾਅ ਹੋਵੇਗਾ। ਇਹ ਪ੍ਰਸਤਾਵ ਕੁਝ ਮਹੀਨੇ ਪਹਿਲਾਂ ਰੱਖਿਆ ਗਿਆ ਸੀ ਅਤੇ ਹੁਣ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ। NCERT ਪੈਨਲ ਦੀ ਮਨਜ਼ੂਰੀ ਤੋਂ ਬਾਅਦ, ਇਨ੍ਹਾਂ ਸਾਰੀਆਂ ਨਵੀਆਂ ਕਿਤਾਬਾਂ ਵਿੱਚ ਭਾਰਤ ਨਾਮ ਲਾਗੂ ਕੀਤਾ ਜਾਵੇਗਾ। ਇਸਾਕ ਨੇ ਕਿਹਾ ਕਿ ਐਨਸੀਈਆਰਟੀ ਕਮੇਟੀ ਨੇ ਕਿਤਾਬਾਂ ਵਿੱਚ ਪੁਰਾਤਨ ਇਤਿਹਾਸ ਦੀ ਥਾਂ ਕਲਾਸੀਕਲ ਇਤਿਹਾਸ ਨੂੰ ਪੇਸ਼ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਇਤਿਹਾਸ ਦੀਆਂ ਕਿਤਾਬਾਂ ਵਿੱਚ ਬਦਲਾਅ

NCERT ਕਮੇਟੀ ਨੇ ਪਾਠ ਪੁਸਤਕਾਂ ਵਿੱਚ “ਹਿੰਦੂ ਜਿੱਤ” ਨੂੰ ਉਜਾਗਰ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਇਸ ਨੇ ਪਾਠ ਪੁਸਤਕਾਂ ਵਿੱਚ ‘ਪੁਰਾਤਨ ਇਤਿਹਾਸ’ ਦੀ ਥਾਂ ‘ਕਲਾਸੀਕਲ ਇਤਿਹਾਸ’ ਨੂੰ ਸ਼ਾਮਲ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਬਦਲਾਅ ਸਾਲ 2020 ਵਿੱਚ ਨਵੀਂ ਸਿੱਖਿਆ ਨੀਤੀ ਦੇ ਆਉਣ ਤੋਂ ਬਾਅਦ ਕੀਤੇ ਜਾ ਰਹੇ ਹਨ।

ਅਪ੍ਰੈਲ ਮਹੀਨੇ ਵਿੱਚ NCERT ਵੱਲੋਂ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਬਦਲਾਅ ਕੀਤੇ ਗਏ ਸਨ। ਕਿਤਾਬਾਂ ਵਿੱਚੋਂ ਕਈ ਵਿਸ਼ੇ ਹਟਾ ਦਿੱਤੇ ਗਏ ਸਨ। ਇਨ੍ਹਾਂ ਤਬਦੀਲੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਗਿਆਨ ਦੀਆਂ ਕਿਤਾਬਾਂ ਵਿੱਚੋਂ ਕਈ ਵਿਸ਼ੇ ਹਟਾ ਦਿੱਤੇ ਗਏ। ਬਹੁਤ ਸਾਰੇ ਵਿਗਿਆਨੀਆਂ, ਵਿਗਿਆਨ ਅਧਿਆਪਕਾਂ ਅਤੇ ਹੋਰ ਅਧਿਆਪਕਾਂ ਨੇ ਸੀਬੀਐਸਈ ਦੇ 10ਵੀਂ ਜਮਾਤ ਦੇ ਅੱਪਡੇਟ ਕੀਤੇ ਐਨਸੀਈਆਰਟੀ ਸਿਲੇਬਸ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਰਾਸ਼ਟਰਪਤੀ ਨੇ ਕੀਤੀ ਸੀ ਸ਼ੁਰੂਆਤ

NCERT ਪੈਨਲ ਦੀ ਸਿਫਾਰਿਸ਼ ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦੀ ਹੈ ਕਿ ਦੇਸ਼ ਦਾ ਨਾਂ ਬਦਲ ਕੇ ‘ਭਾਰਤ’ ਰੱਖਿਆ ਜਾਵੇਗਾ । ਚਰਚਾ ਇਸ ਸਾਲ ਦੇ ਸ਼ੁਰੂ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਕੇਂਦਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ “ਭਾਰਤ ਦੇ ਰਾਸ਼ਟਰਪਤੀ” ਦੇ ਨਾਮ ‘ਤੇ ਆਯੋਜਿਤ ਜੀ-20 ਡਿਨਰ ਲਈ ਸੱਦਾ ਭੇਜਿਆ, ਜਿਸ ਨਾਲ ਇੱਕ ਸਿਆਸੀ ਵਿਵਾਦ ਸ਼ੁਰੂ ਹੋ ਗਿਆ।

ਇਸ ਤੋਂ ਬਾਅਦ ਸਤੰਬਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੇਜ਼ ‘ਤੇ ਭਾਰਤ’ ਨਾਮ ਦੀ ਪਲੇਟ ਲੱਗੀ ਹੋਈ ਸੀ। ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਭਾਰਤ ਮੰਡਪਮ ‘ਚ ਜੀ-20 ਨੇਤਾਵਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਟੇਬਲ ‘ਤੇ ਭਾਰਤ ਲਿਖਿਆ ਦੇਖਿਆ ਗਿਆ। NCERT ਕਮੇਟੀ ਨੇ ਸਕੂਲੀ ਪਾਠ ਪੁਸਤਕਾਂ ਵਿੱਚ ਇੰਡੀਆ ਦੀ ਬਜਾਏ ਭਾਰਤ ਲਿਖਣ ਦੀ ਸਿਫ਼ਾਰਿਸ਼ ਕੀਤੀ।