Mumbai Train Firing: ਮੁੰਬਈ-ਜੈਪੁਰ ਟ੍ਰੇਨ ‘ਚ ਫਾਇਰਿੰਗ, ASI ਸਮੇਤ 4 ਲੋਕਾਂ ਦੀ ਮੌਤ, ਮੁਲਜ਼ਮ ਕਾਂਸਟੇਬਲ ਹਿਰਾਸਤ ‘ਚ

Updated On: 

31 Jul 2023 10:12 AM IST

ਕਾਂਸਟੇਬਲ ਚੇਤਨ ਨੇ ਚਲਦੀ ਟ੍ਰੇਨ 'ਚ ਹੀ ਗੋਲੀ ਚਲਾ ਦਿੱਤੀ, ਜਿਸ 'ਚ ਕੁੱਲ 4 ਲੋਕਾਂ ਦੀ ਮੌਤ ਹੋ ਗਈ। ਕਾਂਸਟੇਬਲ ਦਾ ਇਰਾਦਾ ਕੀ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ, ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

Mumbai Train Firing: ਮੁੰਬਈ-ਜੈਪੁਰ ਟ੍ਰੇਨ ਚ ਫਾਇਰਿੰਗ, ASI ਸਮੇਤ 4 ਲੋਕਾਂ ਦੀ ਮੌਤ, ਮੁਲਜ਼ਮ ਕਾਂਸਟੇਬਲ ਹਿਰਾਸਤ ਚ
Follow Us On
ਮੁੰਬਈ ਨਿਊਜ਼। ਸੋਮਵਾਰ ਸਵੇਰੇ ਮੁੰਬਈ-ਜੈਪੁਰ ਸੁਪਰਫਾਸਟ ਐਕਸਪ੍ਰੈਸ ਵਿੱਚ ਗੋਲੀਬਾਰੀ (Firing) ਦੀ ਘਟਨਾ ਵਾਪਰੀ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਇੱਕ ਕਾਂਸਟੇਬਲ ਨੇ ਏਐਸਆਈ ਅਤੇ 3 ਹੋਰ ਯਾਤਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਚੱਲਦੀ ਟ੍ਰੇਨ ‘ਚ ਵਾਪਰੀ ਇਸ ਘਟਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਬਾਅਦ ‘ਚ ਜਦੋਂ ਟਰੇਨ ਰੁਕੀ ਤਾਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਕਾਂਸਟੇਬਲ ਨੂੰ ਹਿਰਾਸਤ ‘ਚ ਲੈ ਲਿਆ ਗਿਆ।

ਗੋਲੀਬਾਰੀ ਦੀ ਘਟਨਾ ਸਵੇਰੇ 5 ਤੋਂ ਸਾਢੇ 5 ਦਰਮਿਆਨ ਹੋਈ

ਇਸ ਟ੍ਰੇਨ ‘ਚ ਮੌਜੂਦ ਲੋਕਾਂ ਨੇ ਘਟਨਾ ਬਾਰੇ ਦੱਸਿਆ, ਗੋਲੀਬਾਰੀ ਦਾ ਇਹ ਮਾਮਲਾ ਸਵੇਰੇ 5 ਤੋਂ 5.30 ਦਰਮਿਆਨ ਦਾ ਹੈ। ਘਟਨਾ ਤੋਂ ਬਾਅਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਸੌਂ ਰਿਹਾ ਸੀ ਤਾਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸ ਨੇ ਦੇਖਿਆ ਤਾਂ ਉੱਥੇ ਖੂਨ ਖਿਲਰਿਆ ਪਿਆ ਸੀ ਅਤੇ ਏ.ਐੱਸ.ਆਈ ਸਾਹਬ ਮ੍ਰਿਤਕ ਪਿਆ ਸੀ।

ਕਾਂਸਟੇਬਲ ਚੇਤਨ ਨੇ ਆਪਣੇ ਸਾਥੀਆਂ ‘ਤੇ ਗੋਲੀ ਚਲਾਈ

ਇਹ ਗੋਲੀਬਾਰੀ ਟ੍ਰੇਨ ਨੰਬਰ 12956 ਦੇ ਕੋਚ ਬੀ-5 ‘ਚ ਉਸ ਸਮੇਂ ਹੋਈ, ਜਦੋਂ ਕਾਂਸਟੇਬਲ ਚੇਤਨ ਨੇ ਆਪਣੇ ਸਾਥੀਆਂ ‘ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ‘ਚ ASIT ਕਰਮ ਦੀ ਮੌਤ ਹੋ ਗਈ ਹੈ, ਜਦਕਿ ਇਕੱਠੇ ਬੈਠੇ 3 ਯਾਤਰੀਆਂ ਨੂੰ ਵੀ ਗੋਲੀ ਲੱਗੀ ਹੈ। ਸਾਰੀਆਂ ਲਾਸ਼ਾਂ ਨੂੰ ਬੋਰੀਵਲੀ ਸਟੇਸ਼ਨ ‘ਤੇ ਉਤਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੋਸਟਮਾਰਟਮ (Postmortem) ਲਈ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਕਾਂਸਟੇਬਲ ਚੇਤਨ ਰਾਮ ਨੇ ਰੇਲਗੱਡੀ ਵਿੱਚ ਏਐਸਆਈ ਟੀਕਾਰਾਮ ਨੂੰ ਗੋਲੀ ਮਾਰਨ ਤੋਂ ਬਾਅਦ ਕੁਝ ਯਾਤਰੀਆਂ ਨੂੰ ਬੰਦੂਕ ਦੀ ਨੋਕ ‘ਤੇ ਰੱਖਿਆ ਸੀ ਅਤੇ ਇਸ ਤੋਂ ਬਾਅਦ 3 ਯਾਤਰੀਆਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਪੱਛਮੀ ਰੇਲਵੇ ਨੇ ਇਸ ਘਟਨਾ ਨੂੰ ਲੈ ਕੇ ਬਿਆਨ ਦਿੱਤਾ ਹੈ।

ਮੁੰਬਈ-ਜੈਪੁਰ ਐਕਸਪ੍ਰੈਸ ‘ਚ ਗੋਲੀਬਾਰੀ

ਰੇਲਵੇ ਦਾ ਕਹਿਣਾ ਹੈ ਕਿ ਜਦੋਂ ਮੁੰਬਈ-ਜੈਪੁਰ ਐਕਸਪ੍ਰੈਸ ਪਾਲਘਰ ਸਟੇਸ਼ਨ ਤੋਂ ਪਾਰ ਹੋਈ ਤਾਂ ਆਰਪੀਐਫ ਕਾਂਸਟੇਬਲ ਨੇ ਗੋਲੀ ਚਲਾ ਦਿੱਤੀ। ਉਸ ਨੇ ਪਹਿਲਾਂ ਏਐਸਆਈ ਨੂੰ ਗੋਲੀ ਮਾਰ ਦਿੱਤੀ ਅਤੇ ਤਿੰਨ ਹੋਰ ਯਾਤਰੀਆਂ ਨੂੰ ਵੀ ਮਾਰ ਦਿੱਤਾ। ਕਾਂਸਟੇਬਲ ਨੇ ਦਹਿਸਰ ਸਟੇਸ਼ਨ ਨੇੜੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫੜਿਆ ਗਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ