‘ਲਾਰੈਂਸ ਬਿਸ਼ਨੋਈ ਅਤੇ 500 ਕਰੋੜ ਰੁਪਏ ਚਾਹੀਦੇ ਹਨ, ਨਹੀਂ ਤਾਂ…’, ਪੁਲਿਸ ਨੂੰ ਮਿਲੀ ਧਮਕੀ ਭਰੀ ਮੇਲ
Threat Mail to Mumbai Police: ਇਸ ਮੇਲ ਤੋਂ ਬਾਅਦ ਮੁੰਬਈ ਪੁਲਿਸ ਅਲਰਟ ਹੋ ਗਈ ਹੈ। ਇਸ ਮੇਲ ਬਾਰੇ ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਆਈਸੀਸੀ ਵਿਸ਼ਵ ਕੱਪ 2023 ਦੇ ਮੈਚ ਨੂੰ ਲੈ ਕੇ ਇਸ ਧਮਕੀ ਤੋਂ ਬਾਅਦ ਪੁਲਿਸ ਅਲਰਟ ਮੋਡ 'ਤੇ ਹੈ। ਇਸ ਸਟੇਡੀਅਮ ਵਿੱਚ ਵਿਸ਼ਵ ਕੱਪ ਦੇ ਪੰਜ ਮੈਚ ਖੇਡੇ ਜਾਣੇ ਹਨ।
‘ਲਾਰੈਂਸ ਬਿਸ਼ਨੋਈ ਦਿਓ ਅਤੇ ਨਾਲ ਹੀ 500 ਕਰੋੜ ਰੁਪਏ ਵੀ, ਨਹੀਂ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ‘ਤੇ ਹਮਲਾ ਕੀਤਾ ਜਾਵੇਗਾ’, ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਮੁੰਬਈ ਪੁਲਿਸ ਨੂੰ ਇਹ ਧਮਕੀ ਭਰੀ ਈਮੇਲ ਮਿਲੀ। ਰਿਪੋਰਟ ਮੁਤਾਬਕ ਇਹ ਧਮਕੀ ਭਰੀ ਈਮੇਲ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਨੂੰ ਮਿਲੀ ਹੈ।
ਇਸ ਮੇਲ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ 500 ਕਰੋੜ ਰੁਪਏ ਸਮੇਤ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਚਾਹੀਦਾ ਹੈ, ਨਹੀਂ ਤਾਂ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ‘ਤੇ ਹਮਲਾ ਕਰ ਦੇਣਗੇ।
ਪੁਲਿਸ ਤੋਂ ਮੰਗਿਆ ਮੇਲ ਦਾ ਜਵਾਬ
ਮੇਲ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਭਾਰਤ ਵਿੱਚ ਹਰ ਚੀਜ਼ ਆਸਾਨੀ ਨਾਲ ਵਿਕ ਜਾਂਦੀ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਹਨ। ਮੇਲ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਤੁਸੀਂ ਜਿੰਨੀ ਮਰਜ਼ੀ ਸੁਰੱਖਿਆ ਵਧਾ ਲਓ, ਤੁਸੀਂ ਉਸ ਨੂੰ ਸਾਡੇ ਤੋਂ ਨਹੀਂ ਬਚਾ ਸਕੋਗੇ। ਇਸ ਮੇਲ ਦਾ ਜਵਾਬ ਮੁੰਬਈ ਪੁਲਿਸ ਤੋਂ ਵੀ ਮੰਗਿਆ ਗਿਆ ਹੈ। ਮੁੰਬਈ ਪੁਲਿਸ ਹੁਣ ਸਾਈਬਰ ਪੁਲਿਸ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਮੇਲ ਕਿਸ ਆਈਪੀ ਐਡਰਸ ਤੋਂ ਆਇਆ ਸੀ। ਨਾਲ ਹੀ ਨਰੇਂਦਰ ਮੋਦੀ ਸਟੇਡੀਅਮ ਦੀ ਸੁਰੱਖਿਆ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੰਬਈ ਪੁਲਿਸ ਨੂੰ ਇਸ ਤਰ੍ਹਾਂ ਦੀ ਖਤਰਨਾਕ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਮੁੰਬਈ ਪੁਲਿਸ ਨੂੰ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇੱਕ ਮਹੀਨਾ ਪਹਿਲਾਂ ਸਤੰਬਰ ਵਿੱਚ, ਮੁੰਬਈ ਪੁਲਿਸ ਨੂੰ ਤਾਜ ਹੋਟਲ ਨੂੰ ਉਡਾਉਣ ਲਈ ਕੰਟਰੋਲ ਰੂਮ ਵਿੱਚ ਧਮਕੀ ਭਰੀ ਕਾਲ ਆਈ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਦੋ ਪਾਕਿਸਤਾਨੀ ਸਮੁੰਦਰੀ ਰਸਤੇ ਤੋਂ ਭਾਰਤ ਆ ਰਹੇ ਹਨ। ਫਿਰ ਇਸ ਮਾਮਲੇ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਕੀਤੀ, ਜਿਸ ‘ਚ ਪਤਾ ਲੱਗਾ ਕਿ ਕਾਲ ਕਰਨ ਵਾਲਾ ਵਿਅਕਤੀ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦਾ ਰਹਿਣ ਵਾਲਾ ਸੀ।
(ਦਿੱਲੀ ਤੋਂ ਜਤੇਂਦਰ ਸ਼ਰਮਾ ਦੀ ਰਿਪੋਰਟ)