ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Meghalay- Nagaland Voting: ਮੇਘਾਲਿਆ-ਨਾਗਾਲੈਂਡ ‘ਚ ਉਮੀਦਵਾਰਾਂ ਦਾ ਭਵਿੱਖ ‘ਕੈਦ’, ਆਦਿਵਾਸੀਆਂ ਲਈ ਰਾਖਵੀਆਂ ਹਨ 95% ਸੀਟਾਂ

India News: ਮੇਘਾਲਿਆ ਅਤੇ ਨਾਗਾਲੈਂਡ ਦੋਵੇਂ ਰਾਜ ਭਾਜਪਾ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਇਨ੍ਹਾਂ ਦੋਹਾਂ ਸੂਬਿਆਂ 'ਚ ਭਾਜਪਾ ਸੱਤਾ 'ਚ ਸੀ, ਇਸ ਵਾਰ ਵੋਟਰ ਕੀ ਫੈਸਲਾ ਲੈਂਦੇ ਹਨ, ਇਹ ਤਾਂ 2 ਮਾਰਚ ਨੂੰ ਪਤਾ ਲੱਗੇਗਾ।

Meghalay- Nagaland Voting: ਮੇਘਾਲਿਆ-ਨਾਗਾਲੈਂਡ ‘ਚ ਉਮੀਦਵਾਰਾਂ ਦਾ ਭਵਿੱਖ ‘ਕੈਦ’, ਆਦਿਵਾਸੀਆਂ ਲਈ ਰਾਖਵੀਆਂ ਹਨ 95% ਸੀਟਾਂ
ਮੇਘਾਲਿਆ-ਨਾਗਾਲੈਂਡ ‘ਚ ਉਮੀਦਵਾਰਾਂ ਦਾ ਭਵਿੱਖ ‘ਕੈਦ’, ਇੱਥੇ ਆਦਿਵਾਸੀਆਂ ਲਈ ਰਾਖਵੀਆਂ ਹਨ 95% ਸੀਟਾਂ। Meghalaya Nagaland voting completed
Follow Us
kusum-chopra
| Updated On: 27 Feb 2023 18:28 PM

ਮੇਘਾਲਿਆ-ਨਾਗਾਲੈਂਡ (Meghalaya-Nagaland) ‘ਚ ਚੋਣ ਪ੍ਰਕਿਰਿਆ ਪੂਰੀ ਹੋ ਗਈ ਹੈ, ਦੋਵਾਂ ਸੂਬਿਆਂ ‘ਚ 59-59 ਸੀਟਾਂ ‘ਤੇ ਵੋਟਿੰਗ ਹੋਈ। ਨਾਗਾਲੈਂਡ ਦੀ ਇੱਕ ਸੀਟ ਜਿੱਥੇ ਭਾਜਪਾ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ। ਮੇਘਾਲਿਆ ਵਿੱਚ ਇੱਕ ਉਮੀਦਵਾਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ।

ਦੋਵੇਂ ਉੱਤਰ-ਪੂਰਬੀ ਰਾਜਾਂ ਵਿੱਚ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ, ਹਾਲਾਂਕਿ ਨਾਗਾਲੈਂਡ ਦੇ ਮੁਕਾਬਲੇ ਮੇਘਾਲਿਆ ਦੇ ਵੋਟਰਾਂ ਵਿੱਚ ਕੁਝ ਸੁਸਤ ਨਜ਼ਰ ਆਈ, ਦੁਪਹਿਰ 3 ਵਜੇ ਤੱਕ ਨਾਗਾਲੈਂਡ ਵਿੱਚ 73 ਫੀਸਦੀ ਵੋਟਾਂ ਪਈਆਂ, ਜਦੋਂ ਕਿ ਮੇਘਾਲਿਆ ਵਿੱਚ ਇਹ ਅੰਕੜਾ 64 ਫੀਸਦੀ ਰਿਹਾ। ਸੀ।

ਸੀਐਮ ਨੇ ਲਾਈਨ ਵਿੱਚ ਲੱਗ ਕੇ ਪਾਈ ਵੋਟ

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਤੁਰਾ ਗਾਰੋ ਹਿਲਸ ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ ਕਤਾਰ ਵਿੱਚ ਲੱਗ ਕੇ ਵੋਟ ਪਾਈ। ਇਸ ਦੌਰਾਨ ਉਨ੍ਹਾਂ ਵੱਡੀ ਗਿਣਤੀ ‘ਚ ਪੁੱਜੇ ਵੋਟਰਾਂ ਨੂੰ ਲੋਕਤੰਤਰ ਲਈ ਸ਼ੁਭ ਸੰਕੇਤ ਦੱਸਿਆ ਅਤੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ | ਇਸੇ ਤਰ੍ਹਾਂ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਨੇ ਕੋਹਿਮਾ ਜ਼ਿਲ੍ਹੇ ਵਿੱਚ ਵੋਟ ਪਾਈ। ਇੱਥੇ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ।

ਇੱਥੇ 95 ਫੀਸਦੀ ਸੀਟਾਂ ਆਦਿਵਾਸੀਆਂ ਲਈ ਹਨ ਰਾਖਵੀਆਂ

ਨਾਗਾਲੈਂਡ ਅਤੇ ਮੇਘਾਲਿਆ ਵਿੱਚ 95 ਫੀਸਦੀ ਸੀਟਾਂ ਆਦਿਵਾਸੀਆਂ ਲਈ ਰਾਖਵੀਆਂ ਹਨ। ਇਨ੍ਹਾਂ ‘ਚੋਂ ਨਾਗਾਲੈਂਡ ਦੀਆਂ 60 ਸੀਟਾਂ ‘ਚੋਂ 59 ਫੀਸਦੀ ਅਤੇ ਮੇਘਾਲਿਆ ਦੀਆਂ 60 ‘ਚੋਂ 55 ਫੀਸਦੀ ਸੀਟਾਂ ਆਦਿਵਾਸੀਆਂ ਲਈ ਰਾਖਵੀਆਂ ਹਨ। ਖਾਸ ਗੱਲ ਇਹ ਹੈ ਕਿ ਮੇਘਾਲਿਆ ‘ਚ ਵੋਟਰਾਂ ਦੀ ਗਿਣਤੀ ਨਾਗਾਲੈਂਡ ਦੇ ਮੁਕਾਬਲੇ ਜ਼ਿਆਦਾ ਹੈ। ਜਿੱਥੇ ਨਾਗਾਲੈਂਡ ਵਿੱਚ 13.17 ਲੱਖ ਵੋਟਰ ਹਨ, ਉਥੇ ਮੇਘਾਲਿਆ ਵਿੱਚ 21.64 ਲੱਖ ਵੋਟਰ ਹਨ। ਇਨ੍ਹਾਂ ਲਈ ਮੇਘਾਲਿਆ ਵਿੱਚ 3482 ਅਤੇ ਨਾਗਾਲੈਂਡ ਵਿੱਚ 2315 ਪੋਲਿੰਗ ਬੂਥ ਬਣਾਏ ਗਏ ਸਨ। ਤ੍ਰਿਪੁਰਾ ਸਮੇਤ ਦੋਵਾਂ ਰਾਜਾਂ ਦੇ ਚੋਣ ਨਤੀਜੇ 2 ਮਾਰਚ ਨੂੰ ਐਲਾਨੇ ਜਾਣਗੇ।

ਦੋਵਾਂ ਰਾਜਾਂ ਵਿੱਚ ਸੱਤਾ ਵਿੱਚ ਸੀ ਭਾਜਪਾ

ਮੇਘਾਲਿਆ ਅਤੇ ਨਾਗਾਲੈਂਡ ਦੋਵੇਂ ਰਾਜ ਭਾਜਪਾ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਇਨ੍ਹਾਂ ਦੋਵਾਂ ਰਾਜਾਂ ਵਿੱਚ ਭਾਜਪਾ ਸੱਤਾ ਵਿੱਚ ਭਾਈਵਾਲ ਸੀ, ਹਾਲਾਂਕਿ ਮੇਘਾਲਿਆ ਵਿੱਚ ਇਸ ਵਾਰ ਭਾਜਪਾ ਨੇ ਸੱਤਾਧਾਰੀ ਐਨਪੀਪੀ ਤੋਂ ਵੱਖ ਹੋ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਪਾਰਟੀ ਦਾ ਇਹ ਵੀ ਦਾਅਵਾ ਹੈ ਕਿ ਇਸ ਵਾਰ ਪਾਰਟੀ ਬਹੁਮਤ ਨਾਲ ਸਰਕਾਰ ਬਣਾਏਗੀ। ਉਂਜ ਖੇਤਰੀ ਪਾਰਟੀਆਂ ਦੀ ਸਰਗਰਮੀ ਕਾਰਨ ਇਹ ਔਖਾ ਜਾਪਦਾ ਹੈ। ਦੂਜੇ ਪਾਸੇ ਨਾਗਾਲੈਂਡ ਵਿੱਚ ਗਠਜੋੜ ਬਰਕਰਾਰ ਹੈ। ਵਿਸ਼ਲੇਸ਼ਕਾਂ ਅਨੁਸਾਰ ਇੱਥੇ ਸੱਤਾਧਾਰੀ ਗੱਠਜੋੜ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...