ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਣੀਪੁਰ ‘ਚ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ, ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ‘ਤੇ ਹਮਲਾ

ਮਣੀਪੁਰ 'ਚ ਛੇ ਲੋਕਾਂ ਦੇ ਅਗਵਾ ਅਤੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜੀਆਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ, ਉਹ ਉਨ੍ਹਾਂ ਦੀਆਂ ਹਨ, ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਸ਼ਨੀਵਾਰ ਨੂੰ ਗੁੱਸੇ 'ਚ ਆਈ ਭੀੜ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ 'ਚ ਦਾਖਲ ਹੋ ਗਈ।

ਮਣੀਪੁਰ ‘ਚ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ, ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ‘ਤੇ ਹਮਲਾ
ਮਣੀਪੁਰ ‘ਚ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ, ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ‘ਤੇ ਹਮਲਾ (pic credit: PTI)
Follow Us
tv9-punjabi
| Updated On: 17 Nov 2024 07:34 AM

ਮਨੀਪੁਰ ਦੇ ਇੱਕ ਰਾਹਤ ਕੈਂਪ ਤੋਂ ਛੇ ਲੋਕਾਂ ਦੇ ਅਗਵਾ ਅਤੇ ਉਨ੍ਹਾਂ ਵਿੱਚੋਂ ਤਿੰਨ ਦੇ ਕਤਲ ਤੋਂ ਬਾਅਦ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ। ਇਸ ਘਟਨਾ ਦੇ ਵਿਰੋਧ ‘ਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਸ਼ਨੀਵਾਰ ਨੂੰ, ਰਾਜਧਾਨੀ ਇੰਫਾਲ ਵਿੱਚ ਭੀੜ ਇੰਨੀ ਹਮਲਾਵਰ ਹੋ ਗਈ ਕਿ ਇਸ ਨੇ ਜਿਰੀਬਾਮ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਸਬੰਧ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਇੰਫਾਲ ਵਿੱਚ ਦੋ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਭੰਨਤੋੜ ਕੀਤੀ। ਇਸ ਘਟਨਾ ਤੋਂ ਬਾਅਦ ਇੰਫਾਲ ਪੱਛਮੀ (ਜ਼ਿਲ੍ਹਾ) ਪ੍ਰਸ਼ਾਸਨ ਨੂੰ ਜ਼ਿਲ੍ਹੇ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾਉਣਾ ਪਿਆ।

ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੀੜ ਇੱਥੇ ਲਾਮਫੇਲ ਸਨਕੇਥਲ ਖੇਤਰ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸਪਮ ਰੰਜਨ ਦੀ ਰਿਹਾਇਸ਼ ਵਿੱਚ ਦਾਖਲ ਹੋ ਗਈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ ਐਲ ਸੁਸਿੰਦਰੋ ਸਿੰਘ ਦੇ ਘਰ ‘ਤੇ ਵੀ ਹਮਲਾ ਕੀਤਾ। ਕੁਝ ਲੋਕ ਘਰ ਵਿਚ ਵੜ ਗਏ। ਇਸ ਦੇ ਨਾਲ ਹੀ ਉਹ ਭਾਜਪਾ ਵਿਧਾਇਕ ਆਰਕੇ ਇਮੋ ਦੇ ਘਰ ਦੇ ਸਾਹਮਣੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ। ਇਮੋ ਮੁੱਖ ਮੰਤਰੀ ਐਨ ਬੀਰੇਨ ਸਿੰਘ ਦਾ ਜਵਾਈ ਵੀ ਹੈ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੜੇ ਹੋਏ ਪ੍ਰਦਰਸ਼ਨਕਾਰੀ

ਪ੍ਰਦਰਸ਼ਨਕਾਰੀ ਤਿੰਨ ਲੋਕਾਂ ਦੀ ਮੌਤ ‘ਤੇ ਸਰਕਾਰ ਤੋਂ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਸ਼ਾਸਨ ‘ਤੇ ਅੜੇ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਟਿਦੀਮ ਰੋਡ ‘ਤੇ ਪ੍ਰਦਰਸ਼ਨਕਾਰੀ ਆਜ਼ਾਦ ਕੇਸ਼ਮਥੋਂਗ ਵਿਧਾਇਕ ਸਪਮ ਨਿਸ਼ੀਕਾਂਤ ਸਿੰਘ ਦੇ ਘਰ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਧਾਇਕ ਸੂਬੇ ‘ਚ ਨਹੀਂ ਹਨ। ਇਸ ਤੋਂ ਬਾਅਦ ਭੀੜ ਨੇ ਉਸ ਦੀ ਮਲਕੀਅਤ ਵਾਲੇ ਇੱਕ ਸਥਾਨਕ ਅਖ਼ਬਾਰ ਦੇ ਦਫ਼ਤਰ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ।

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਮਣੀਪੁਰ-ਅਸਾਮ ਸਰਹੱਦ ‘ਤੇ ਜੀਰੀ ਅਤੇ ਬਰਾਕ ਨਦੀਆਂ ਦੇ ਸੰਗਮ ਨੇੜੇ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਤਿੰਨੇ ਲਾਸ਼ਾਂ ਜਿਰੀਬਾਮ ਜ਼ਿਲ੍ਹੇ ਤੋਂ ਲਾਪਤਾ ਹੋਏ ਛੇ ਵਿਅਕਤੀਆਂ ਵਿੱਚੋਂ ਤਿੰਨ ਦੀਆਂ ਹਨ। ਜਿਨ੍ਹਾਂ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚੋਂ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਮਿਜ਼ੋਰਮ ਸਰਕਾਰ ਨੇ ਜਾਰੀ ਕੀਤੀ ਰਾਜ ਦੇ ਲੋਕਾਂ ਲਈ ਐਡਵਾਈਜ਼ਰੀ

ਇਸ ਦੇ ਨਾਲ ਹੀ ਮਿਜ਼ੋਰਮ ਸਰਕਾਰ ਨੇ ਮਣੀਪੁਰ ‘ਚ ਵਧਦੇ ਤਣਾਅ ਅਤੇ ਹਿੰਸਾ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮਿਜ਼ੋਰਮ ਦੇ ਗ੍ਰਹਿ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਮਣੀਪੁਰ ਦੇ ਲੋਕਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਣ ਲਈ ਕਿਹਾ ਹੈ ਜੋ ਸੂਬੇ ਅੰਦਰ ਫਿਰਕੂ ਘਟਨਾਵਾਂ ਨੂੰ ਭੜਕਾਉਣ। ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ 10 ਤੋਂ ਵੱਧ ਲੋਕ ਮਾਰੇ ਗਏ ਸਨ। ਜਿਰੀਬਾਮ ਜ਼ਿਲ੍ਹਾ ਮਿਜ਼ੋਰਮ ਨਾਲ ਸਰਹੱਦ ਸਾਂਝਾ ਕਰਦਾ ਹੈ।

ਗ੍ਰਹਿ ਵਿਭਾਗ ਦੇ ਬਿਆਨ ਵਿੱਚ ਇਹ ਵੀ ਜ਼ੋਰ ਦਿੱਤਾ ਗਿਆ ਹੈ ਕਿ ਸਰਕਾਰ ਮਿਜ਼ੋ ਨਾਗਰਿਕਾਂ, ਵਿਦਿਆਰਥੀਆਂ ਅਤੇ ਮਿਜ਼ੋਰਮ ਤੋਂ ਬਾਹਰ ਖਾਸ ਤੌਰ ‘ਤੇ ਮਨੀਪੁਰ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਲਈ ਕਦਮ ਚੁੱਕੇਗੀ। ਰਾਜ ਸਰਕਾਰ ਨੇ ਮਨੀਪੁਰ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਉੱਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਹਿੰਸਾ ਵਿੱਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਟਕਰਾਅ, ਹਾਲਾਤ ਵਿਗੜੇ !
ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਟਕਰਾਅ, ਹਾਲਾਤ ਵਿਗੜੇ !...
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਹੰਗਾਮਾ: ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਪੰਜਾਬ 'ਚ ਕਿਉਂ ਹੰਗਾਮਾ?
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਹੰਗਾਮਾ: ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਪੰਜਾਬ 'ਚ ਕਿਉਂ ਹੰਗਾਮਾ?...
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ...
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ...
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ...
ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?
ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?...
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?...
Ravneet Singh Bittu: ਰਵਨੀਤ ਸਿੰਘ ਦੇ ਕਿਹੜੇ ਬਿਆਨ ਨੇ ਮਚਾਈ ਸਿਆਸੀ ਹਲਚਲ?
Ravneet Singh Bittu: ਰਵਨੀਤ ਸਿੰਘ ਦੇ ਕਿਹੜੇ ਬਿਆਨ ਨੇ ਮਚਾਈ ਸਿਆਸੀ ਹਲਚਲ?...
Punjab News : 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਬਾਰੇ ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?
Punjab News : 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਬਾਰੇ ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?...
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!...
ਪੰਜਾਬ 'ਚ CM ਮਾਨ ਨੇ ਸਰਪੰਚਾਂ ਨੂੰ ਚੁਕਾਈ ਸਹੁੰ, ਅਜਿਹਾ ਪ੍ਰੋਗਰਾਮ ਪਹਿਲਾਂ ਨਹੀਂ ਦੇਖਿਆ ਹੋਵੇਗਾ, ਦੇਖੋ ਕੀ ਸੀ ਖਾਸ?
ਪੰਜਾਬ 'ਚ CM ਮਾਨ ਨੇ ਸਰਪੰਚਾਂ ਨੂੰ ਚੁਕਾਈ ਸਹੁੰ, ਅਜਿਹਾ ਪ੍ਰੋਗਰਾਮ ਪਹਿਲਾਂ ਨਹੀਂ ਦੇਖਿਆ ਹੋਵੇਗਾ, ਦੇਖੋ ਕੀ ਸੀ ਖਾਸ?...
2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ
2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ...
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?...
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!...