ਮਾਨਵ ਰਚਨਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਸਨਮਾਨਿਤ
ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ (MRIIRS), ਮਾਨਵ ਰਚਨਾ ਯੂਨੀਵਰਸਿਟੀ ਅਤੇ ਮਾਨਵ ਰਚਨਾ ਡੈਂਟਲ ਕਾਲਜ (MRDC) ਦੇ ਸਾਂਝੇ 18ਵੇਂ ਕਨਵੋਕੇਸ਼ਨ ਸਮਾਗਮ 'ਚ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਕਿਹਾ, "ਜੀ-20 ਦੀ ਪ੍ਰਧਾਨਗੀ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਅਸਲ ਵਿੱਚ ਇੱਕ ਬਿਹਤਰ ਸਥਿਤੀ ਵਿੱਚ ਆ ਚੁੱਕੇ ਹਾਂ।"
ਮਾਨਵ ਦੀ ਰਚਨਾ ਲਈ ਬਣੀ ਸੰਸਥਾ: ਡਾ: ਮਾਸ਼ੇਲਕਰ
ਕਨਵੋਕੇਸ਼ਨ ਸਮਾਗਮ ਵਿੱਚ ਭਾਸ਼ਣ ਦਿੰਦੇ ਹੋਏ ਡਾ.ਮਾਸ਼ੇਲਕਰ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ ਅਤੇ ਕਿਹਾ, ਸਿੱਖਿਆ ਵਿੱਚ E ਅਤੇ F ਬਰਾਬਰ ਹਨ, ਜਿਸ ਦਾ ਅਰਥ ਹੈ ਕਿ ਸਿੱਖਿਆ ਭਵਿੱਖ ਦੇ ਬਰਾਬਰ ਹੈ। ਜੇਤੂ ਕਦੇ ਹਾਰ ਨਹੀਂ ਮੰਨਦੇ। ਹਾਰ ਮੰਨਣ ਵਾਲੇ ਕਦੇ ਨਹੀਂ ਜਿੱਤਦੇ। ਮੈਂ 81 ਸਾਲਾਂ ਦਾ ਹਾਂ ਅਤੇ ਹਰ ਰੋਜ਼ ਮੈਂ ਉੱਠਦਾ ਹਾਂ ਅਤੇ ਕਹਿੰਦਾ ਹਾਂ, ਅਜੇ ਸਭ ਤੋਂ ਵਧੀਆ ਆਉਣਾ ਬਾਕੀ ਹੈ। ਹੁਣ ਸੋਚੋ ਜੇਕਰ 1.4 ਬਿਲੀਅਨ ਲੋਕ ਇਹ ਕਹਿੰਦੇ ਹਨ ਅਤੇ ਇਸ ਦੀ ਪਾਲਣਾ ਕਰਦੇ ਹਨ ਤਾਂ ਨਿਸ਼ਚਿਤ ਤੌਰ ‘ਤੇ ਭਾਰਤ ਇੱਕ ਪਾਵਰ ਹਾਊਸ ਬਣ ਜਾਵੇਗਾ। ਆਨਰੇਰੀ ਡਿਗਰੀ ਨੂੰ ਸਵੀਕਾਰ ਕਰਦੇ ਹੋਏ ਮਾਸ਼ੇਲਕਰ ਨੇ ਕਿਹਾ, “ਇਹ ਮੇਰੇ ਲਈ ਬਹੁਤ ਖਾਸ ਪਲ ਹੈ, ਇਸ ਲਈ ਨਹੀਂ ਕਿ ਮੇਰੇ ਲਈ ਪੀਐਚਡੀ ਪ੍ਰਾਪਤ ਕਰਨਾ ਖਾਸ ਹਾਂ, ਸਗੋਂ ਇਸ ਲਈ ਕਿਉਂਕਿ ਮੈਂ ਇਸਨੂੰ ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਐਂਡ ਸਟੱਡੀਜ਼ ਤੋਂ ਪ੍ਰਾਪਤ ਕਰ ਰਿਹਾ ਹਾਂ।” ਇਹ ਸੰਸਥਾ ਮਾਨਵ ਦੀ ਰਚਨਾ ਲਈ ਬਣੀ ਹੈ। ਇਸ ਲਈ ਇਹ ਖਾਸ ਹੈ।ਕਨਵੋਕੇਸ਼ਨ ਸਮਾਗਮ ਵਿੱਚ ਭਾਸ਼ਣ ਦਿੰਦੇ ਹੋਏ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ
ਭਾਰਤ ਆਪਣੇ ਸਭ ਤੋਂ ਬਿਹਤਰ ਦੌਰ ਵਿੱਚ: ਬਰੁਣ ਦਾਸ
ਅਕਾਦਮਿਕ ਅਤੇ ਮੀਡੀਆ ਉਦਯੋਗ ਵਿੱਚ ਦਿੱਤੇ ਯੋਗਦਾਨ ਲਈ ਮਿਲੀ ਆਨਰੇਰੀ ਡਿਗਰੀ ਨੁੰ ਸਵੀਕਾਰ ਕਰਦਿਆਂ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਐਂਡ ਸਟੱਡੀਜ਼ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਹਾਜ਼ਰ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸੱਚਮੁੱਚ ਨਿਮਰ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਇੱਕ ਦੇਸ਼ ਦੇ ਤੌਰ ‘ਤੇ ਸਭ ਤੋਂ ਚੰਗੇ ਸਮੇਂ ਵਿੱਚ ਹਾਂ ਕਿਉਂਕਿ ਗਲੋਬਲ ਟਾਪ ਸੂਚੀ ਵਿੱਚ ਭਾਰਤ ਦਾ ਉਦੈ ਸਥਿਰ ਪਰ ਨਿਸ਼ਚਿੱਤ ਹੈ। IMF, ਵਰਲਡ ਬੈਂਕ ਅਤੇ ਹੋਰ ਕਈ ਪਲੇਟਫਾਰਮਾਂ ਨੇ ਦੁਨੀਆ ਭਰ ਵਿੱਚ ਅੱਜ ਦੀ ਆਰਥਿਕ ਉਥਲ-ਪੁਥਲ ਵਿਚਾਲੇ ਭਾਰਤ ਦਾ ਭਵਿੱਖ ਉੱਜਵਲ ਦੇਖਿਆ ਹੈ। ਜੀ-20 ਦੀ ਪ੍ਰਧਾਨਗੀ ਇੱਕ ਹੋਰ ਸੰਕੇਤ ਹੈ ਕਿ ਅਸੀਂ ਅਸਲ ਵਿੱਚ ਇੱਕ ਬਿਹਤਰ ਸਥਿਤੀ ਵਿੱਚ ਹਾਂ। ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, ਇਸ ਮਾਣਮੱਤੀ ਸੰਸਥਾ ਤੋਂ ਅਸੀਂ ਵਿਦਿਆਰਥੀਆਂ ਦੇ ਗ੍ਰੈਜੂਏਟ ਹੋਣ ਅਤੇ ਆਪਣਾ ਪੇਸ਼ੇਵਰ ਸਫ਼ਰ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਹਾਂ। ਅਸੀਂ ਵੱਡੀ ਉਮੀਦ ਦੇ ਨਾਲ ਡਿਜੀਟਲ ਯੁੱਗ ਵਿੱਚ ਸਫਲਤਾ ਦੀ ਕਾਮਨਾ ਕਰਦੇ ਹਾਂ। ਸਾਨੂੰ ਆਪਣਾ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਚੀਜ਼ਾਂ ਪ੍ਰਤੀ ਆਪਣੀ ਵਚਨਬੱਧਤਾ ਲਿਆਉਣ ਦੀ ਸਮੱਰਥਾ ਪੈਦਾ ਕਰਨੀ ਚਾਹੀਦੀ ਹੈ।ਪਤਨੀ ਡਾ. ਸੰਦੀਪਾ ਭੱਟਾਚਾਰਿਆਂ ਦੇ ਨਾਲ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ
ਇਹ ਡਿਗਰੀ ਹੈ ਅਨਮੋਲ : ਗਗਨ ਨਾਰੰਗ
ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ MREI ਦੇ ਪ੍ਰਧਾਨ ਡਾ. ਪ੍ਰਸ਼ਾਂਤ ਭੱਲਾ ਨੇ ਕਿਹਾ, ਮੈਂ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਦੀਆਂ ਕੋਸ਼ਿਸ਼ਾਂ ਅਤੇ ਸਖ਼ਤ ਮਿਹਨਤ ਲਈ ਪੂਰੇ ਦਿੱਲ ਨਾਲ ਬਹੁਤ ਸਤਿਕਾਰ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਟੀਚਿਆਂ ਲਈ ਅਣਥੱਕ ਮਿਹਨਤ ਕਰਕੇ ਇਸ ਦਿਨ ਨੂੰ ਸੰਭਵ ਬਣਾਇਆ ਹੈ। MRIIRSਅਤੇ MRU ਨੇ ਵਿਦਿਆਰਥੀਆਂ ਦੇ ਹੁਨਰ ਨੂੰ ਸਹੀ ਪ੍ਰਸਾਰ ਦੇ ਨਾਲ ਉਦਯੋਗ ਲਈ ਤਿਆਰ ਕੀਤਾ ਹੈ। ਮੈਨੂੰ ਉਮੀਦ ਹੈ ਕਿ ਬੈਚ 2022 ਉਨ੍ਹਾਂ ਦੀ ਹਰ ਪ੍ਰਾਪਤੀ ਨਾਲ ਉਨ੍ਹਾਂ ਦੇ ਮੈਂਟਾਰ ਨੂੰ ਮਾਣ ਮਹਿਸੂਸ ਕਰਵਾਏਗਾ। ਆਨਰੇਰੀ ਖਿਤਾਬ ਨੂੰ ਸਵੀਕਾਰ ਕਰਦੇ ਹੋਏ, ਓਲੰਪੀਅਨ ਅਤੇ ਖੇਡ ਪ੍ਰਸ਼ਾਸਕ ਗਗਨ ਨਾਰੰਗ ਨੇ ਕਿਹਾ, ਜੇਕਰ ਜੁਨੂਨ ਅਤੇ ਟੀਚੇ ਨੂੰ ਹਾਸਿਲ ਕਰਨ ਦਾ ਪਾਗਲਪਨ ਹੈ ਤਾਂ ਤੁਸੀਂ ਪਹਾੜਾਂ ਨੂੰ ਸਰ ਕਰ ਸਕਦੇ ਹੋ। ਇਹ ਡਿਗਰੀ ਮੇਰੇ ਲਈ ਅਨਮੋਲ ਹੈ ਕਿਉਂਕਿ ਇਹ ਉਸ ਯਾਤਰਾ, ਸਖ਼ਤ ਮਿਹਨਤ ਅਤੇ ਉੱਤਮਤਾ ਦੀ ਖੋਜ ਦੀ ਪਛਾਣ ਕਰਵਾਉਂਦਾ ਹੈ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਆਨਰੇਰੀ ਡਿਗਰੀ ਨਾਲ ਨਵਾਜਿਆ ਜਾਣਾ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਤਾਂ ਸਿਰਫ਼ ਇੱਕ ਦਸਤਾਵੇਜ਼ ਹੈ, ਤੁਹਾਡੀ ਸਿੱਖਿਆ ਤੁਹਾਡੇ ਵਿਹਾਰ ਤੋਂ ਝਲਕਦੀ ਹੈ ਅਤੇ ਤੁਹਾਡਾ ਆਚਰਣ ਤੁਹਾਡਾ ਭਵਿੱਖ ਨੂੰ ਸੰਚਾਲਿਤ ਕਰੇਗਾ। ਦੂਜਿਆਂ ਦੀ ਭਲਾਈ ਲਈ ਕੰਮ ਕਰੋ ਅਤੇ ਦੂਜਿਆਂ ਦਾ ਭਲਾ ਕਰੋ। MRIIRS ਦੇ VC ਡਾ. ਸੰਜੇ ਸ੍ਰੀਵਾਸਤਵ ਨੇ ਕਿਹਾ, ਇਹ ਮਾਨਵ ਰਚਨਾ ਵਿੱਚ ਸਾਡੇ ਲਈ ਇੱਕ ਮਹੱਤਵਪੂਰਨ ਦਿਨ ਹੈ। 2022 ਦੇ ਬੈਚ ਵਿੱਚ ਅਪਾਰ ਸੰਭਾਵਨਾਵਾਂ ਹਨ। ਸਾਡੇ ਲਈ ਸਿੱਖਿਆ ਇੱਕ ਮਿਸ਼ਨ ਹੈ, ਅਤੇ ਅਸੀਂ ਭਾਰਤ ਦੀ ਯੁਵਾ ਸ਼ਕਤੀ ਨੂੰ ਸਹੀ ਅਰਥਾਂ ਵਿੱਚ ਵਰਤਣ ਅਤੇ ਉਦਯੋਗ ਨੂੰ ਉੱਚ ਪੱਧਰੀ ਪੇਸ਼ੇਵਰ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਕਨਵੋਕੇਸ਼ਨ ਪ੍ਰੋਗਰਾਮ ਦੌਰਾਨ ਪਤਵੰਤੇ ਸੱਜਣਾਂ ਵੱਲੋਂ ਕਨਵੋਕੇਸ਼ਨ ਯਾਦਗਾਰ ਦੀ ਵੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਤੇ MREI ਦੇ ਚੀਫ ਪੈਟਰਨ ਸਤਿਆ ਭੱਲਾ, MREI ਦੇ ਪ੍ਰੈਸੀਡੈਂਟ ਡਾ. ਪ੍ਰਸ਼ਾਂਤ ਭੱਲਾ, MREI ਦੇ ਵਾਈਸ ਪ੍ਰੈਸੀਡੈਂਟ ਡਾ. ਅਮਿਤ ਭੱਲਾ, MRIIRS ਦੇ ਵਾਈਸ ਚਾਂਸਲਰ ਡਾ. ਸੰਜੇ ਸ਼੍ਰੀਵਾਸਤਵ, MRU ਦੇ ਵਾਈਸ ਚਾਂਸਲਰ ਡਾ. ਆਈਕੇ. ਭੱਟ ਅਤੇ ਡਾ. ਰਘੂਨਾਥ ਅਨੰਤ ਮਾਸ਼ੇਲਕਰ ਮੌਜੂਦ ਰਹੇ। ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ (MRIIRS) ਕੋਲ UGC ਐਕਟ, 1956 ਦੇ ਸੈਕਸ਼ਨ 3 ਦੇ ਤਹਿਤ ਡੀਮਡ-ਟੂ-ਬੀ ਯੂਨੀਵਰਸਿਟੀ ਦਾ ਅਤੇ NAAC ਦੁਆਰਾ ਮਾਨਤਾ ਪ੍ਰਾਪਤ ‘ਏ’ ਗ੍ਰੇਡ ਇੰਸਟੀਚਿਊਸ਼ਨਲ ਦਾ ਖ਼ਿਤਾਬ ਹਾਸਿਲ ਹੈ। ਇਸ ਤੋਂ ਇਲਾਵਾ ਕਰੀਅਰ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ ਵੱਲੋਂ ਇੰਸਟੀਚਿਊਟ ਆਫ ਐਕਸੀਲੈਂਸ ਦਾ ਖਿਤਾਬ ਵੀ ਹਾਸਿਲ ਹੈ। ਇਸ ਤੋਂ ਇਲਾਵਾ ਟੀਚਿੰਗ ਅਤੇ ਫੈਸਿਲਿਟੀਜ਼ ਵਿੱਚ 5-ਸਟਾਰ ਕਿਊਐਸ ਰੇਟਿੰਗ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ ਵੱਕਾਰੀ “ਕਾਲਜ ਬੋਰਡਜ਼ ਇੰਡੀਅਨ ਗਲੋਬਲ ਹਾਇਰ ਐਜੂਕੇਸ਼ਨ ਅਲਾਇੰਸ” ਦਾ ਸੰਸਥਾਪਕ ਮੈਂਬਰ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
