ਨਿਊਜ਼ ਕੰਟੇਂਟ ‘ਚ ਵੱਡਾ ਬਦਲਾਅ ਹੈ News9 Plus, ਇੱਥੇ ਸਭ ਕੁੱਝ ਐਕਸਕਲੂਸਿਵ – ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ
News9 Plus: ਟੈਲੀ ਅਵਾਰਡਸ 2023 ਵਿੱਚ ਨਿਊਜ਼9 ਪਲੱਸ ਨੂੰ ਲੈ ਕੇ TV9 ਨੈੱਟਵਰਕ ਦੇ ਐਮਡੀ ਅਤੇ ਸੀਈਓ ਬਰੁਣ ਦਾਸ ਨੇ ਕਿਹਾ ਕਿ ਨਿਊਜ਼9 ਪਲੱਸ ਵਿੱਚ ਖ਼ਬਰਾਂ ਨੂੰ ਹੁਣ ਕੰਟੈਂਟ ਵਿੱਚ ਬਦਲਿਆ ਜਾ ਰਿਹਾ ਹੈ। ਇੱਥੇ ਸਭ ਕੁਝ ਐਕਸਕਲੂਸਿਵ ਹੈ।
TV9 Network MD and CEO Barun Das: ਟੀਵੀ9 ਨੈੱਟਵਰਕ ਦਾ ਓਟੀਟੀ ਪਲੇਟਫਾਰਮ ਨਿਊਜ਼ 9 ਪਲੱਸ ਦੁਨੀਆ ਦਾ ਪਹਿਲਾ ਓਟੀਟੀ ਨਿਊਜ਼ ਪਲੇਟਫਾਰਮ ਹੈ। ਟੈਲੀ ਅਵਾਰਡਸ 2023 ਵਿੱਚ ਨਿਊਜ਼9 ਪਲੱਸ ਨੂੰ ਲੈ ਕੇ ਗੱਲਬਾਤ ਦੌਰਾਨ TV9 ਨੈੱਟਵਰਕ ਦੇ ਐਮਡੀ ਅਤੇ ਸੀਈਓ ਬਰੁਣ ਦਾਸ ਨੇ ਕਿਹਾ ਕਿ ਨਿਊਜ਼9 ਪਲੱਸ ਭਵਿੱਖ ਵਿੱਚ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਮੱਧ ਵਰਗ ਨਾਲ ਸਬੰਧ ਰੱਖਣ ਵਾਲੇ ਖਪਤਕਾਰਾਂ ਦੇ ਜੀਵਨ ਨੂੰ ਬਦਲਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਓਟਟੀ ਪਲੇਟਫਾਰਮ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਤੁਹਾਨੂੰ ਤੁਹਾਡੀ ਪਸੰਦ ਦਾ ਕੰਟੈਂਟ ਦੇਖਣ ਦੀ ਆਜ਼ਾਦੀ ਦਿੰਦਾ ਹੈ। ਮੈਂ ਜੋ ਚਾਹਾਂ, ਜਦੋਂ ਵੀ ਚਾਹਾਂ ਦੇਖ ਸਕਦਾ ਹਾਂ।
ਇੰਡੀਅਨ ਟੈਲੀਵਿਜਨ ਡਾਟ ਕਾਮ ਗਰੁੱਪ ਦੇ ਫਾਊਂਡਰ, ਸੀਈਓ ਅਤੇ ਐਡੀਟਰ-ਇਨ-ਚੀਫ ਅਨਿਲ ਐਨਐਮ ਵਾਨਵਰੀ ਨਾਲ ਗੱਲਬਾਤ ਵਿੱਚ, TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਕਿਹਾ ਕਿ ਓਟੀਟੀ ਇੱਕ ਬਦਲਾਅ ਹੈ, ਜੋ ਨਿਊਜ ਵਿੱਚ ਕਰਨਾ ਹੋਵੇਗਾ। ਮੈਨੂੰ ਨਿਊਜ਼9 ਓਟੀਟੀ ਨੂੰ ਲੈ ਕੇ ਬਹੁਤ ਮਾਣ ਹੁੰਦਾ ਹੈ। ਜਲਦੀ ਹੀ ਅਸੀਂ ਨਿਊਜ ਦੇ ਓਟੀਟੀ ਵਰਜਨ ਨੂੰ ਰਸਮੀ ਤੌਰ ‘ਤੇ ਕਰਾਂਗੇ।
ਨਿਊਜ਼9 ਪਲੱਸ ‘ਚ ਸਭ ਕੁੱਝ ਐਕਸਕਲੂਸਿਵ ਹੈ ਬ੍ਰੈਕਿੰਗ ਨੂੰ ਛੱਡ ਕੇ – ਬਰੁਣ ਦਾਸ
TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਦੱਸਿਆ ਕਿ ਨਿਊਜ਼9 ਪਲੱਸ ਵਿੱਚ ਖ਼ਬਰਾਂ ਨੂੰ ਹੁਣ ਕੰਟੈਂਟ ਵਿੱਚ ਬਦਲਿਆ ਜਾ ਰਿਹਾ ਹੈ। ਬ੍ਰੇਕਿੰਗ ਨੂੰ ਛੱਡ ਕੇ ਸਭ ਕੁਝ ਐਕਸਕਲੂਸਿਵ ਹੈ। ਸੋਸ਼ਲ ਮੀਡੀਆ ‘ਤੇ ਨਿਊਜ਼ ਬ੍ਰੈਕਿੰਗ ਦਾ ਸਿਲਸਿਲਾ ਚਲਦਾ ਰਹੇਗਾ। ਪਰ ਸਾਡੇ ਕੋਲ ਓਟੀਟੀਦੇ ਕੰਟੈਂਟ ਨੂੰ ਲੈ ਕੇ ਸਾਡਾ ਇੱਕ ਦ੍ਰਿਸ਼ਟੀਕੋਣ ਹੈ, ਇੱਕ ਵਿਸ਼ਲੇਸ਼ਣ ਜੋ ਸਾਡਾ ਆਪਣਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਉਸ ਚੁਣੌਤੀ ਨੂੰ ਪਾਰ ਕਰਨ ਵਿੱਚ ਕਾਮਯਾਬ ਹੋਵਾਂਗੇ ਜਿਸਦਾ ਅਸੀਂ ਇੱਕ ਟੀਵੀ ਬਿਜਨੈੱਸ ਦੇ ਰੂਪ ਵਿੱਚ ਸਾਹਮਣਾ ਕੀਤਾ ਹੈ।
ਓਟੀਟੀ ਨਿਊਜ਼ ਬਿਜਨੈੱਸ ਲਈ ਇੱਕ ਖੋਇਆ ਹੋਇਆ ਮੌਕਾ – ਬਰੁਣ ਦਾਸ
ਇਸ ਦੌਰਾਨ TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਇੱਕ ਬਿਜਨੈੱਸ ਮਾਡਲ ਬਾਰੇ ਵੀ ਦੱਸਿਆ, ਜੋ ਦੁਨੀਆ ਦੀ ਪਹਿਲੇ ਨਿਊਜ਼ ਓਟੀਟੀ ਨਿਊਜ9 ਪਲੱਸ ਨੂੰ ਚਲਾਏਗਾ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਮੱਧ ਵਰਗ ਨਾਲ ਸਿੱਧੀ ਗੱਲਬਾਤ ਨਹੀਂ ਕਰ ਰਹੇ ਹਾਂ ਅਤੇ ਨਾ ਹੀ ਉਨ੍ਹਾਂ ਤੋਂ ਸਬਸਕ੍ਰਿਪਸ਼ਨ ਫੀਸ ਲੈ ਰਹੇ ਹਾਂ। ਗਾਹਕ ਇਸ ਸਮੇਂ ਇਸ਼ਤਿਹਾਰਾਂ ਰਾਹੀਂ ਭੁਗਤਾਨ ਕਰ ਰਹੇ ਹਨ। TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਕਿਹਾ ਕਿ ਓਟੀਟੀ ਨਿਊਜ ਬਿਜਨੈੱਸ ਲਈ ਇੱਕ ਖੋਇਆ ਹੋਇਆ ਮੌਕਾ ਹੈ। ਮੈਨੂੰ ਲਗਦਾ ਹੈ ਕਿ ਇਸ ਰਾਹੀਂ ਨਿਊਜ਼ ਨੂੰ ਲੈ ਕੇ ਹੱਲ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ
ਪੇਡ ਐਪ ਹੋਵੇਗਾ ਨਿਊਜ਼9 ਪਲੱਸ – ਬਰੁਣ ਦਾਸ
ਟੀਵੀ9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਕਿਹਾ ਕਿ ਨਿਊਜ਼9 ਪਲੱਸ ਇੱਕ ਪੇਡ ਐਪ ਹੋਵੇਗਾ, ਪਰ ਅਸੀਂ ਉਦੋਂ ਤੱਕ ਇਸ ਐਪ ‘ਤੇ ਕੋਈ ਵੀ ਚਾਰਜ ਨਹੀਂ ਲਵਾਂਗੇ, ਜਦੋਂ ਤੱਕ ਲੋਕਾਂ ਨੂੰ ਭੁਗਤਾਨ ਕਰਨ ਯੋਗ ਕੰਟੈਂਟ ਨਹੀਂ ਮਿਲ ਜਾਂਦਾ। ਓਟੀਟੀ ਰਾਹੀਂ ਨਿਊਜ ਕੰਟੈਂਟ ਬਣ ਸਕਦੀ ਹੈ। ਜੇਕਰ ਨਿਊਜ ਕੰਟੈਂਟ ਚੰਗਾ ਹੋਵੇਗਾ, ਤਾਂ ਲੋਕਾਂ ਨੂੰ ਇਸ ਲਈ ਪੈਸੇ ਦੇਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਖ਼ਬਰਾਂ ਲਈ ਭੁਗਤਾਨ ਕਰਨ ਲਈ ਤਿਆਰ ਰਹਿਣਗੇ ਜਿਨ੍ਹਾਂ ਵਿਚ ਉਹ ਉਸ ਦੀ ਉਪਯੋਗਤਾ ਨੂੰ ਸਮਝਦੇ ਹੋਣਗੇ। ਇਸ ਲਈ ਸਾਨੂੰ ਕੰਟੈਂਟ ਦੀ ਉਪਯੋਗਤਾ ਦੇ ਤੇ ਖਰਾ ਉੱਤਰਣਾ ਹੋਵੇਗਾ। ਅਸੀਂ ਆਪਣੇ ਕੰਟੈਂਟ ਤੇ ਧਿਆਨ ਦੇਵਾਂਗੇ।
Don’t miss the most captivating conversation of the year! Sudha Murty & NR Narayana Murthy, the first couple of Corporate India, share their life lessons & experiences with @justbarundas on ‘Duologue With Barun Das’ streaming on #News9Plushttps://t.co/CaKHqWp4gj@Infosys_nmurthy pic.twitter.com/lFzqNuzBy7
— News9 (@News9Tweets) April 14, 2023
TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਦੱਸਿਆ ਕਿ ਤੁਸੀਂ ਫਾਇਨਾਂਸ, ਰਿਸਰਚ ਜਾਂ ਆਈਟੀ ਪ੍ਰੋਫੈਸ਼ਨਲ ਹੋ, ਜੇਕਰ ਤੁਸੀਂ ਆਪਣੀ ਗੱਲ ਕਿਤੇ ਰੱਖਣੀ ਚਾਹੁੰਦੇ ਹੋ, ਤਾਂ ਤੁਹਾਨੂੰ ਗੱਲਬਾਤ ਵਿੱਚ ਬਹੁਤ ਵਧੀਆ ਹੋਣਾ ਹੋਵੇਗਾ। ਅਜਿਹੇ ਵਿੱਚ ਕੰਟੈਂਟ ਦੀ ਯੂਟੀਲਿਟੀ ਵੈਲਿਊ ਮਹੱਤਵਪੂਰਨ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ਤੇ, ਜੇਕਰ ਬਿਜਨੈੱਸ ਅਤੇ ਆਰਥ ਵਿਵਸਥਾ ਨਾਲ ਸਬੰਧਤ ਚੰਗਾ ਕੰਟੈਂਟ ਹੈ ਤਾਂ ਲੋਕ ਇਸ ਲਈ ਭੁਗਤਾਨ ਕਰਨਗੇ।
‘ਬਰੁਣ ਦਾਸ ਨੇ ਡਾਇਲਾਗ ਵਿਦ ਬਰੁਣ ਦਾਸ ਦੇ ਬਾਰੇ ਦੱਸਿਆ
ਨਿਊਜ਼ 9 ਦੇ ‘ਡਾਇਲਾਗ ਵਿਦ ਬਰੁਣ ਦਾਸ’ ਪ੍ਰੋਗਰਾਮ ਬਾਰੇ ਪੁੱਛੇ ਜਾਣ ‘ਤੇ TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਕਿਹਾ ਕਿ ਮੈਂ ਪੱਤਰਕਾਰ ਨਹੀਂ ਹਾਂ। ਮੈਂ ਹੈੱਡਲਾਈਨ ਲਈ ਫਿਸ਼ਿੰਗ ਨਹੀਂ ਕਰ ਰਿਹਾ ਹਾਂ। ਮੈਂ ਇੱਕ ਸੈਰੇਬ੍ਰਲ ਗੱਲਬਾਤ ਲਈ ਉੱਥੇ ਹਾਂ। ਇਸ ਪ੍ਰੋਗਰਾਮ ਵਿੱਚ ਕਦੇ-ਕਦੇ ਲੋਕਾਂ ਨੇ ਅਜਿਹੀਆਂ ਗੱਲਾਂ ਦੱਸੀਆਂ ਜੋ ਉਨ੍ਹਾਂ ਨੇ ਹੋਰ ਕਿਤੇ ਨਹੀਂ ਕੀਤੀਆਂ।
‘ਡਾਇਲਾਗ ਵਿਦ ਬਰੁਣ ਦਾਸ’ ਦੇ ਨਵੇਂ ਐਪੀਸੋਡ ਵਿੱਚ, TV9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਇਨਫੋਸਿਸ ਦੇ ਸੰਸਥਾਪਕ ਐਨਆਰ ਨਰਾਇਣ ਮੂਰਤੀ ਅਤੇ ਪਰਉਪਕਾਰੀ ਅਤੇ ਸਿੱਖਿਆ ਸ਼ਾਸਤਰੀ ਸੁਧਾ ਮੂਰਤੀ ਨਾਲ ਗੱਲਬਾਤ ਕੀਤੀ। ਇਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹਰ ਕਿਸੇ ਨੂੰ ਇਸ ਨੂੰ ਦੇਖਣਾ ਚਾਹੀਦਾ ਹੈ। ਮੈਂ ਇਸ ਵਿੱਚ ਔਰਤਾਂ ਅਤੇ ਆਕਸਫੋਰਡ ਜਾਂ ਕੈਮਬ੍ਰਿਜ ਵਿੱਚ ਚੇਅਰਵੂਮੈਨ ਨੂੰ ਲੈ ਕੇ ਸਵਾਲ ਪੁੱਛੇ।