ਲਾਰੈਂਸ ਬਿਸ਼ਨੋਈ ਹੁਣ ਗੁਰਜਰਾਤ ਪੁਲਿਸ ਦੀ ਕਸਟਡੀ ‘ਚ, ਹੈਰੋਇਨ ਮਾਮਲੇ ‘ਚ ਹੋਵੇਗੀ ਪੁੱਛਗਿੱਛ
ਗੁਜਰਾਤ ਪੁਲਿਸ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਜੇਲ੍ਹ ਤੋਂ ਆਪਣੇ ਨਾਲ ਲੈ ਗਈ ਹੈ। ਗੁਜਰਾਤ ਵਿੱਚ ਦਰਜ ਹੈਰੋਇਨ ਨਾਲ ਸਬੰਧਤ ਐਨਡੀਪੀਐਸ ਐਕਟ ਤਹਿਤ ਪੁਲਿਸ ਪੁੱਛਗਿੱਛ ਕਰੇਗੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਲਿਜਾਇਆ ਗਿਆ ਹੈ। ਗੁਜਰਾਤ ਪੁਲਿਸ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਠਿੰਡਾ ਜੇਲ੍ਹ ਤੋਂ ਆਪਣੇ ਨਾਲ ਲੈ ਗਈ ਹੈ। ਪੁਲਿਸ ਉਸ ਤੋਂ ਗੁਜਰਾਤ ਵਿੱਚ ਦਰਜ ਹੈਰੋਇਨ ਨਾਲ ਸਬੰਧਤ ਐਨਡੀਪੀਐਸ ਐਕਟ ਤਹਿਤ ਇੱਕ ਕੇਸ ਵਿੱਚ ਪੁੱਛਗਿੱਛ ਕਰੇਗੀ।
ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰਲਿਫਟ ਕੀਤਾ ਗਿਆ ਹੈ। ਪੁਲਿਸ ਟੀਮ ਨੇ ਲਾਰੈਂਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ ਅਤੇ ਕੱਲ੍ਹ ਦੁਪਹਿਰ ਸਾਢੇ 3 ਵਜੇ ਮੁਹਾਲੀ ਹਵਾਈ ਅੱਡੇ ਤੇ ਪਹੁੰਚ ਗਈ। ਫਿਰ ਉਸ ਨੂੰ ਸ਼ਾਮ 7 ਵਜੇ ਦੀ ਫਲਾਈਟ ਰਾਹੀਂ ਗੁਜਰਾਤ ਲਿਜਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰ ਲਾਰੈਂਸ ਕਿਸੇ ਫਿਲਮੀ ਅਦਾਕਾਰ ਜਾਂ ਮਸ਼ਹੂਰ ਹਸਤੀਆਂ ਵਾਂਗ ਪੁਲਿਸ ਦੇ ਘੇਰੇ ਵਿੱਚ ਮੁਹਾਲੀ ਏਅਰਪੋਰਟ ਪਹੁੰਚਿਆ।