ਅਮਰੀਕਾ ‘ਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, NIA ਨੇ ਰੱਖਿਆ ਹੈ 10 ਲੱਖ ਦਾ ਇਨਾਮ

Updated On: 

18 Nov 2024 19:39 PM

Anmol Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ 'ਚ ਪੁਲਿਸ ਨੇ ਫੜ ਲਿਆ ਹੈ। ਉਸ ਨੂੰ ਕੈਲੀਫੋਰਨੀਆ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਭਾਰਤੀ ਜਾਂਚ ਏਜੰਸੀਆਂ ਕੈਲੀਫੋਰਨੀਆ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਲਮਾਨ ਖਾਨ 'ਤੇ ਹਮਲੇ ਦਾ ਮਾਮਲਾ ਹੋਵੇ ਜਾਂ ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ, ਅਤੇ ਮੁੰਬਈ ਵਿੱਚ ਹੋਏ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਵੀ ਅਨਮੋਲ ਦੀ ਸ਼ਮੂਲੀਅਤ ਸਾਹਮਣੇ ਆਈ ਸੀ।

ਅਮਰੀਕਾ ਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, NIA ਨੇ ਰੱਖਿਆ ਹੈ 10 ਲੱਖ ਦਾ ਇਨਾਮ

ਅਮਰੀਕਾ 'ਚ ਫੜਿਆ ਗਿਆ ਲਾਰੈਂਸ ਦਾ ਭਰਾ ਅਨਮੋਲ, NIA ਨੇ ਰੱਖਿਆ ਹੈ 10 ਲੱਖ ਦਾ ਇਨਾਮ

Follow Us On

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ ‘ਚ ਪੁਲਿਸ ਨੇ ਫੜ ਲਿਆ ਹੈ। ਉਹ ਕੈਲੀਫੋਰਨੀਆ ਪੁਲਿਸ ਦੀ ਹਿਰਾਸਤ ਵਿਚ ਹੈ। ਭਾਰਤੀ ਜਾਂਚ ਏਜੰਸੀਆਂ ਕੈਲੀਫੋਰਨੀਆ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। NIA ਨੇ ਅਨਮੋਲ ਬਿਸ਼ਨੋਈ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਲਾਰੈਂਸ ਅਤੇ ਅਨਮੋਲ ਦੋਵਾਂ ਨੂੰ ਲੋੜੀਂਦਾ ਐਲਾਨਿਆ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਹੈ। ਇਸ ‘ਚ ਲਾਰੈਂਸ ਅਤੇ ਅਨਮੋਲ ਆਰੋਪੀ ਹਨ।

ਸਲਮਾਨ ਦੇ ਘਰ ਫਾਇਰਿੰਗ ਦੇ ਨਾਲ-ਨਾਲ ਐਨਸੀਪੀ ਨੇਤਾ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਵੀ ਅਨਮੋਲ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਮਹਾਰਾਸ਼ਟਰ ਪੁਲਿਸ ਦੀ ਤਰਫੋਂ, ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਜੱਜ ਅੱਗੇ ਇੱਕ ਅਰਜ਼ੀ ਦਿੱਤੀ ਗਈ ਸੀ। ਇਸ ਵਿੱਚ ਪੁਲਿਸ ਨੇ ਕਿਹਾ ਸੀ ਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਅਨਮੋਲ ਦੀ ਸ਼ਮੂਲੀਅਤ ਬਾਰੇ ਜਾਂਚ ਕਰਨ ਦੀ ਲੋੜ ਹੈ।

ਅਨਮੋਲ ਬਿਸ਼ਨੋਈ ਨੂੰ ਲੈ ਕੇ ਪੁਲਿਸ ਦਾ ਦਾਅਵਾ

ਸਿੱਦੀਕੀ ਕਤਲ ਕਾਂਡ ਤੋਂ ਬਾਅਦ ਪੁਲਿਸ ਦੇ ਹੱਥ ਇੱਕ ਆਡੀਓ ਲੱਗੀ ਸੀ। ਇਸ ‘ਚ ਆਰੋਪੀ ਅਤੇ ਅਨਮੋਲ ਬਿਸ਼ਨੋਈ ਵਿਚਾਲੇ ਗੱਲਬਾਤ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਬਾਰੇ ਪੁਲਿਸ ਨੇ ਕਿਹਾ ਸੀ ਕਿ ਇਸ ਆਡੀਓ ਦੀ ਸੱਚਾਈ ਦਾ ਪਤਾ ਲਗਾ ਕੇ ਸਿੱਦੀਕੀ ਕਤਲ ਕੇਸ ਵਿੱਚ ਅਨਮੋਲ ਦੀ ਸ਼ਮੂਲੀਅਤ ਸਾਬਤ ਕਰਨੀ ਹੈ। ਪੁਲਿਸ ਦੀ ਅਰਜ਼ੀ ‘ਤੇ ਅਦਾਲਤ ਨੇ ਅਨਮੋਲ ਬਿਸ਼ਨੋਈ ਅਤੇ ਸ਼ੂਟਰ ਵਿੱਕੀ ਗੁਪਤਾ ਵਿਚਾਲੇ ਹੋਈ ਕਾਲ ਦੀ ਆਡੀਓ ਕਲਿੱਪ ਦੇਣ ਦਾ ਹੁਕਮ ਵੀ ਦਿੱਤਾ ਸੀ।

ਛੋਟਾ ਗੁਰੂ ਅਤੇ ਛੋਟਾ ਡੌਨ ਹੈ ਅਨਮੋਲ ਦੀ ਪਛਾਣ

ਅਨਮੋਲ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। ਲਾਰੈਂਸ ਗੈਂਗ ਵਿੱਚ ਉਸਨੂੰ ਛੋਟੇ ਗੁਰੂ ਜੀ ਕਿਹਾ ਜਾਂਦਾ ਹੈ। ਜਰਾਇਮ ਦੀ ਦੁਨੀਆ ਵਿੱਚ ਉਸਦੀ ਇੱਕ ਹੋਰ ਪਹਿਚਾਣ ਹੈ। ਉਸ ਦੇ ਗੁੰਡੇ ਉਸ ਨੂੰ ਛੋਟਾ ਡੌਨ ਵੀ ਕਹਿੰਦੇ ਹਨ। ਅਨਮੋਲ ਲਾਰੈਂਸ ਤੋਂ 6 ਸਾਲ ਛੋਟਾ ਹੈ। ਜਰਾਇਮ ਦੀ ਦੁਨੀਆ ਵਿਚ ਉਸ ਦਾ ਕੱਦ ਕਾਫੀ ਵੱਡਾ ਹੈ। 25 ਸਾਲ ਦੀ ਉਮਰ ਵਿੱਚ, ਉਹ ਅਮਰੀਕਾ, ਅਜ਼ਰਬਾਈਜਾਨ, ਕੈਨੇਡਾ, ਕੀਨੀਆ, ਯੂਏਈ, ਪੁਰਤਗਾਲ ਅਤੇ ਮੈਕਸੀਕੋ ਦੇ ਨਾਲ-ਨਾਲ ਭਾਰਤ ਵਿੱਚ 1000 ਤੋਂ ਵੱਧ ਸ਼ੂਟਰਸ ਨੂੰ ਓਪਰੇਟ ਕਰ ਰਿਹਾ ਹੈ।

ਅਨਮੋਲ ਨੂੰ ਅਪ੍ਰੈਲ 2023 ‘ਚ ਅਮਰੀਕਾ ‘ਚ ਦੇਖਿਆ ਗਿਆ ਸੀ। ਉਹ ਪੰਜਾਬੀ ਗਾਇਕ ਕਰਨ ਔਜਲਾ ਦੀ ਪਾਰਟੀ ਵਿੱਚ ਡਾਂਸ ਕਰ ਰਿਹਾ ਸੀ। ਇਸ ਦੀ ਤਸਵੀਰ ਵੀ ਸਾਹਮਣੇ ਆਈ ਸੀ। ਅਨਮੋਲ ਖਿਲਾਫ 20 ਦੇ ਕਰੀਬ ਮਾਮਲੇ ਦਰਜ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਅਨਮੋਲ ਨੇ ਆਪਣੇ ਮਾਮੇ ਦੇ ਪੁੱਤਰ ਸਚਿਨ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਰਚੀ ਸੀ।

Exit mobile version