ਪੰਜਾਬ ਪੁਲਿਸ ਨੇ KLF ਦੇ ਅੱਤਵਾਦੀ ਨੂੰ ਦਿੱਲੀ ਤੋਂ ਕੀਤਾ ਗ੍ਰਿਫਤਾਰ, ਟਾਰਗੇਟ ਕਿਲਿੰਗ ਅਤੇ ਫੰਡ ਇਕੱਠਾ ਕਰਨ ਦੇ ਇਲਜ਼ਾਮ

Updated On: 

04 Aug 2023 10:56 AM

ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਲੁਧਿਆਣਾ ਦੇ ਖੰਨਾ ਤੋਂ ਅੱਤਵਾਦੀ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਪੰਜਾਬ ਪੁਲਿਸ ਨੇ  KLF ਦੇ ਅੱਤਵਾਦੀ ਨੂੰ ਦਿੱਲੀ ਤੋਂ ਕੀਤਾ ਗ੍ਰਿਫਤਾਰ, ਟਾਰਗੇਟ ਕਿਲਿੰਗ ਅਤੇ ਫੰਡ ਇਕੱਠਾ ਕਰਨ ਦੇ ਇਲਜ਼ਾਮ
Follow Us On

ਦਿੱਲੀ ਨਿਊਜ਼। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਸਪੇਨ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਸਬੰਧਤ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। SSOC ਨੇ ਇਹ ਗ੍ਰਿਫਤਾਰੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤੀ। ਇੰਨਾ ਹੀ ਨਹੀਂ ਪੁਲਿਸ (Police) ਨੇ ਲੁਧਿਆਣਾ ਦੇ ਖੰਨਾ ਤੋਂ ਅੱਤਵਾਦੀ ਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਤੋਂ ਫੜੇ ਗਏ ਅੱਤਵਾਦੀ ਦੀ ਪਛਾਣ ਸਪੇਨ ਦੇ ਰਹਿਣ ਵਾਲੇ ਹਰਜੀਤ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਹਰਜੀਤ ਸਿੰਘ ਦੇ ਸਾਥੀ ਅਮਰਿੰਦਰ ਸਿੰਘ ਉਰਫ ਬੰਟੀ ਵਾਸੀ ਖੰਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਫੜੇ ਗਏ ਕੇ.ਐਲ.ਐਫ ਦੇ ਅੱਤਵਾਦੀਆਂ ਦੀ ਹਮਾਇਤ ਵਾਲੇ 5 ਮੈਂਬਰਾਂ ਦੇ ਗਿਰੋਹ ਦੀ ਗ੍ਰਿਫਤਾਰੀ ਲਈ ਹਰਜੀਤ ਸਿੰਘ ਦੀ ਇਨਪੁਟ ਪੁਲਿਸ ਨੂੰ ਮਿਲੀ ਸੀ।

ਏਆਈਜੀ ਐਸਐਸਓਸੀ ਮੁਹਾਲੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਘਨਸ਼ਾਮਪੁਰ ਦਾ ਰਹਿਣ ਵਾਲਾ ਹਰਜੀਤ ਸਿੰਘ ਕਰੀਬ ਇੱਕ ਮਹੀਨਾ ਪਹਿਲਾਂ ਭਾਰਤ ਆਇਆ ਸੀ। ਪੰਜਾਬ ਪੁਲਿਸ ਨੂੰ ਉਸ ਦੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ। ਇਨਪੁਟ ਇਹ ਵੀ ਮਿਲਿਆ ਸੀ ਕਿ ਮੁਲਜ਼ਮ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਿਹਾ ਹੈ। ਪੰਜਾਬ ਪੁਲਿਸ ਨੇ ਤੁਰੰਤ ਉਸਦੇ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਹਰਜੀਤ ਤੋਂ ਬੰਟੀ ਬਾਰੇ ਜਾਣਕਾਰੀ ਮਿਲੀ

ਫੜੇ ਗਏ ਮੁਲਜ਼ਮ ਹਰਜੀਤ ਸਿੰਘ ਤੋਂ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਸਾਥੀ ਅਮਰਿੰਦਰ ਉਰਫ ਬੰਟੀ ਨੂੰ ਫੰਡਿੰਗ ਅਤੇ ਸਹਾਇਤਾ ਪ੍ਰਦਾਨ ਕਰਕੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹਰਜੀਤ ਤੋਂ ਪੁੱਛਗਿੱਛ ਤੋਂ ਸੁਰਾਗ ਮਿਲੇ ਹਨ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਅਮਰਿੰਦਰ ਉਰਫ ਬੰਟੀ ਨੂੰ ਖੰਨਾ ਤੋਂ ਗ੍ਰਿਫਤਾਰ ਕਰ ਲਿਆ।

ਮਕਸਦ ਧਾਰਮਿਕ ਆਗੂਆਂ ਨੂੰ ਮਾਰਨਾ ਸੀ

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ। ਮੁਲਜ਼ਮ ਹਰਜੀਤ ਸਿੰਘ ਨੇ ਧਾਰਮਿਕ ਆਗੂਆਂ ਦੀ ਟਾਰਗੇਟ ਕਿਲਿੰਗ (Target Killing) ਨੂੰ ਅੰਜਾਮ ਦੇਣ ਲਈ ਸਪੇਨ ਤੋਂ ਆਪਣੇ ਸਾਥੀ ਅਮਰਿੰਦਰ ਬੰਟੀ ਨੂੰ ਭਾਰਤ ਵਿੱਚ ਕਈ ਵਾਰ ਪੈਸੇ ਮੁਹੱਈਆ ਕਰਵਾਏ ਸਨ।

ਹਰਜੀਤ ਸਿੰਘ KLF ਨਾਲ ਜੁੜੇ ਵਿਦੇਸ਼ਾਂ ‘ਚ ਬੈਠੇ ਕੁਝ ਲੋਕਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਇੰਨਾ ਹੀ ਨਹੀਂ ਉਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੀਆਂ ਗਤੀਵਿਧੀਆਂ ਲਈ ਦੋ ਫੇਸਬੁੱਕ ਖਾਤੇ ਵੀ ਬਣਾਏ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories
Exit mobile version