ਨਿੱਝਰ ਦੇ ਕਤਲ ਲਈ ਅਮਿਤ ਸ਼ਾਹ, ਜੈਸ਼ੰਕਰ ਅਤੇ ਸੰਜੇ ਵਰਮਾ ਜ਼ਿੰਮੇਵਾਰ, ਸੂਚਨਾ ਦੇਣ 'ਤੇ 1.25 ਲੱਖ ਡਾਲਰ ਦਾ ਇਨਾਮ, ਪੰਨੂ ਦੀ ਭਾਰਤ ਨੂੰ ਮੁੜ ਗਿੱਦੜ-ਭੱਬਕੀ | khalistani supporter & sfj chief gurpatwant singh pannu threatening amit shah, s jaishankar & sanjay verma know full detail in punjabi Punjabi news - TV9 Punjabi

ਨਿੱਝਰ ਦੇ ਕਤਲ ਲਈ ਅਮਿਤ ਸ਼ਾਹ, ਜੈਸ਼ੰਕਰ ਅਤੇ ਸੰਜੇ ਵਰਮਾ ਜ਼ਿੰਮੇਵਾਰ, ਸੂਚਨਾ ਦੇਣ ‘ਤੇ 1.25 ਲੱਖ ਡਾਲਰ ਦਾ ਇਨਾਮ, ਪੰਨੂ ਦੀ ਭਾਰਤ ਨੂੰ ਮੁੜ ਗਿੱਦੜ-ਭੱਬਕੀ

Updated On: 

21 Jul 2023 17:14 PM

Gurpatwant Singh Pannu: ਗੁਰਪਤਵੰਤ ਸਿੰਘ ਪੰਨੂ ਭਾਰਤ ਦੀ ਮੋਸਟ ਵਾਂਟੇਂਡ ਲਿਸਟ ਵਿੱਚ ਸ਼ਾਮਲ ਹੈ। ਭਾਰਤ ਸਰਕਾਰ ਨੂੰ ਉਸਦੀ ਲੰਬੇ ਸਮੇਂ ਤੋਂ ਭਾਲ ਹੈ। ਪਨੂੰ ਨੂੰ ਭਾਰਤ ਨੇ ਬਲੈਕ ਲਿਸਟ ਵਿੱਚ ਪਾਇਆ ਹੋਇਆ ਹੈ।

ਨਿੱਝਰ ਦੇ ਕਤਲ ਲਈ ਅਮਿਤ ਸ਼ਾਹ, ਜੈਸ਼ੰਕਰ ਅਤੇ ਸੰਜੇ ਵਰਮਾ ਜ਼ਿੰਮੇਵਾਰ, ਸੂਚਨਾ ਦੇਣ ਤੇ 1.25 ਲੱਖ ਡਾਲਰ ਦਾ ਇਨਾਮ, ਪੰਨੂ ਦੀ ਭਾਰਤ ਨੂੰ ਮੁੜ ਗਿੱਦੜ-ਭੱਬਕੀ
Follow Us On

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਬੌਖਲਾਇਆ ਸੰਗਠਨ ਸਿੱਖ ਫਾਰ ਜਸਟਿਸ ਦਾ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਵਾਰ-ਵਾਰ ਭਾਰਤ ਖਿਲਾਫ ਜ਼ਹਿਰ ਉਗਲ ਰਿਹਾ ਹੈ। ਪੰਨੂ ਨੇ ਇੱਕ ਵਾਰ ਮੁੜ ਤੋਂ ਭਾਰਤ ਨੂੰ ਧਮਕੀ ਦਿੱਤੀ ਹੈ।

ਪੰਨੂ ਨੇ ਨਿੱਝਰ ਦੇ ਕਤਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah), ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S. Jaishankar) ਅਤੇ ਕੈਨੇਡਾ ‘ਚ ਹਾਈ ਕਮਿਸ਼ਨਰ ਸੰਜੇ ਵਰਮਾ (Sanjay Verma) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸਨੇ ਕਿਹਾ ਹੈ ਕਿ ਸਿੱਖ ਅਜੇ ਹਥਿਆਰ ਚੁੱਕਣਾ ਨਹੀਂ ਭੁੱਲੇ ਹਨ।

ਤਿੰਨਾਂ ‘ਤੇ ਐਲਾਨਿਆ 1.25 ਲੱਖ ਡਾਲਰ ਦਾ ਇਨਾਮ

ਪੰਨੂ ਨੇ ਅਮਿਤ ਸ਼ਾਹ, ਐਸ ਜੈਸ਼ੰਕਰ ਅਤੇ ਸੰਜੇ ਵਰਮਾ ਦੀਆਂ ਫੋਟੋਆਂ ਵਾਲਾ ਇੱਕ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ‘ਤੇ ਨਿੱਝਰ ਦੀ ਫੋਟੋ ਦੇ ਹੇਠਾਂ ਤਿੰਨਾਂ ਦੀ ਫੋਟੋ ਲਗਾ ਕੇ ਇਨ੍ਹਾਂ ਨੂੰ ਵਾਂਟੇਡ ਦੱਸਿਆ ਗਿਆ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਤਿੰਨਾਂ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ 25 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਨਾਲ ਹੀ ਉਸਨੇ ਧਮਕੀ ਦਿੱਤੀ ਕਿ ਇਹ ਤਿੰਨੋਂ ਖਾਲਿਸਤਾਨੀਆਂ ਦੇ ਨਿਸ਼ਾਨੇ ‘ਤੇ ਹਨ ਅਤੇ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਆਪਣੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਪੰਨੂ ਭਾਰਤ ਖਿਲਾਫ ਲਗਾਤਾਰ ਜ਼ਹਿਰ ਉਗਲ ਰਿਹਾ ਹੈ। ਬੀਤੇ 15 ਦਿਨਾਂ ਵਿੱਚ ਉਹ ਦੋ ਵਾਰ ਵੀਡੀਓ ਜਾਰੀ ਕਰਕੇ ਧਮਕੀਆਂ ਦੇ ਚੁੱਕਾ ਹੈ। ਇਹੀਂ ਨਹੀਂ ਉਸਨੇ ਖਾਲਿਸਤਾਨ ਦੇ ਹੱਕ ਵਿੱਚ 16 ਜੁਲਾਈ ਨੂੰ ਅਤੇ 10 ਸਤੰਬਰ ਨੂੰ ਨਿੱਝਰ ਨੂੰ ਸ਼ਹੀਦ ਦੱਸਦਿਆਂ ਉਸਦੇ ਹੱਕ ਵਿੱਚ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ 16 ਜੁਲਾਈ ਨੂੰ ਰੈਫਰੈਂਡਮ ਕਰਵਾਉਣ ਦੀ ਹਾਲੇ ਤੱਕ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version