Karnataka ਜਿੱਤ ਦਾ ਮਤਲਬ ਲੋਕਸਭਾ ਚੋਣਾਂ ‘ਚ ਜਿੱਤ ਨਹੀਂ ਹੈ, ਜਾਣੋ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਉਂ ਕਹੀ ਇਹ ਗੱਲ

Published: 

16 Jun 2023 21:55 PM

ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ 224 'ਚੋਂ 135 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਦਕਿ ਭਾਜਪਾ ਨੂੰ 66 ਸੀਟਾਂ ਮਿਲੀਆਂ। ਥਰੂਰ ਨੇ ਕਿਹਾ ਕਿ ਕਰਨਾਟਕ ਦੇ ਲੋਕ ਵੱਡਾ ਬਦਲਾਅ ਚਾਹੁੰਦੇ ਸਨ, ਜਿਸ ਕਾਰਨ ਕਾਂਗਰਸ ਨੂੰ ਵੱਡੀ ਜਿੱਤ ਹਾਸਿਲ ਹੋਈ।

Karnataka ਜਿੱਤ ਦਾ ਮਤਲਬ ਲੋਕਸਭਾ ਚੋਣਾਂ ਚ ਜਿੱਤ ਨਹੀਂ ਹੈ, ਜਾਣੋ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਉਂ ਕਹੀ ਇਹ ਗੱਲ
Follow Us On

ਬੈਂਗਲੁਰੂ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੱਡਾ ਸਬਕ ਦਿੱਤਾ। ਉਨ੍ਹਾਂ ਕਿਹਾ ਕਿ ਕਰਨਾਟਕ (Karnataka) ‘ਚ ਭਾਜਪਾ ਦੀ ਹਾਰ ਤੋਂ ਤੁਹਾਨੂੰ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ। ਕਿਉਂਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਆਪਣਾ ਮਨ ਬਦਲ ਰਿਹਾ ਹੈ। ਉਨ੍ਹਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਸੀ ਪਰ ਲੋਕ ਸਭਾ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ। ਥਰੂਰ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਸੂਬੇ ‘ਚ ਸਫਲਤਾ ਦਾ ਮਤਲਬ ਲੋਕ ਸਭਾ ਚੋਣਾਂ ‘ਚ ਸਫਲਤਾ ਨਹੀਂ ਹੈ।

2018 ਦੀਆਂ ਕਰਨਾਟਕ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਅਸੀਂ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ, ਫਿਰ ਵੀ ਲੋਕ ਸਭਾ ਵਿੱਚ ਸਾਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸੀ ਆਗੂ ਅਨੁਸਾਰ ਮਜ਼ਬੂਤ ​​ਤੇ ਪ੍ਰਭਾਵਸ਼ਾਲੀ ਸਥਾਨਕ ਲੀਡਰਸ਼ਿਪ ਕਾਰਨ ਕਾਂਗਰਸ ਨੇ ਸੂਬੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ।

ਕਰਨਾਟਕ ਦੀ ਜਿੱਤ ‘ਤੇ ਦਿੱਤਾ ਇਹ ਬਿਆਨ

ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ ਪਾਰਟੀ (Congress Party) ਪ੍ਰਧਾਨ ਖੜਗੇ ਖੁਦ ਕਰਨਾਟਕ ਤੋਂ ਹਨ, ਇਸ ਦਾ ਵੀ ਕਾਫੀ ਫਾਇਦਾ ਹੋਇਆ ਹੈ, ਜਿਸ ਕਾਰਨ ਸਥਾਨਕ ਨੇਤਾਵਾਂ ਨੇ ਜ਼ਮੀਨ ‘ਤੇ ਕਾਫੀ ਕੰਮ ਕੀਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 224 ‘ਚੋਂ 135 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਭਾਜਪਾ ਨੂੰ 66 ਸੀਟਾਂ ਮਿਲੀਆਂ ਹਨ। ਥਰੂਰ ਨੇ ਕਿਹਾ ਕਿ ਕਰਨਾਟਕ ਦੇ ਲੋਕ ਵੱਡਾ ਬਦਲਾਅ ਚਾਹੁੰਦੇ ਹਨ।

‘ਪਾਰਟੀ ਰੈਂਕਾਂ ਦੇ ਵਿਚਾਲੇ ਮਤਭੇਦ ਸੁਭਾਵਿਕ’

ਨਰਿੰਦਰ ਮੋਦੀ (Narendra Modi) ਅਤੇ ਸ਼ਾਹ ਭਲੇ ਹੀ ਪ੍ਰਚਾਰ ਕਰਨ ਲਈ ਕਰਨਾਟਕ ਪਹੁੰਚ ਗਏ ਹੋਣ, ਪਰ ਜਨਤਾ ਜਾਣਦੀ ਹੈ ਕਿ ਉਹ ਕਰਨਾਟਕ ਵਿੱਚ ਸਰਕਾਰ ਚਲਾਉਣ ਲਈ ਨਹੀਂ ਆਉਣਗੇ। ਕਾਂਗਰਸੀ ਆਗੂਆਂ ਵਿੱਚ ਫੁੱਟ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਮਤਭੇਦ ਸੁਭਾਵਿਕ ਹਨ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੇ ਅੰਦਰ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਮਿਸਾਲ ਵਜੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਸਾਬਕਾ ਡਿਪਟੀ ਸਚਿਨ ਪਾਇਲਟ ਵਿਚਾਲੇ ਤਕਰਾਰ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇਗੁਰਬਾਣੀ ਦੀਆਂ ਖਬਰਾਂਜਾਣੋ