pic credit:x//@sagayrajp
ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ‘ਚ ਬੱਚਿਆਂ ਨਾਲ ਸਬੰਧਤ ਵੀਡੀਓਜ਼ ਵੀ ਸ਼ਾਮਲ ਹੁੰਦੀਆਂ ਹਨ। ਆਮ ਤੌਰ ‘ਤੇ ਬੱਚਿਆਂ ਦੇ ਨੱਚਣ ਜਾਂ ਗਾਉਂਦੇ ਹੋਏ ਵੀਡੀਓਜ਼ ਜ਼ਿਆਦਾ ਵਾਇਰਲ ਹੁੰਦੇ ਹਨ ਅਤੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ ਪਰ ਕਈ ਵਾਰ ਇੰਟਰਨੈੱਟ ‘ਤੇ ਕੁਝ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਸ ਨੂੰ ਦੇਖ ਕੇ ਲੋਕਾਂ ਨੂੰ ਗੁੱਸਾ ਆਉਂਦਾ ਹੈ। ਅੱਜਕਲ ਸੋਸ਼ਲ ਮੀਡੀਆ ‘ਤੇ ਅਜਿਹੇ ਹੀ ਇਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਗੁੱਸੇ ‘ਚ ਹਨ। ਦਰਅਸਲ, ਇਸ ਵੀਡੀਓ ਵਿੱਚ ਇੱਕ ਵਿਅਕਤੀ ਇੱਕ ਬੱਚੇ ਨੂੰ ਅਜਿਹਾ ਕੰਮ ਕਰਵਾਉਂਦਾ ਨਜ਼ਰ ਆ ਰਿਹਾ ਹੈ ਕਿ ਉਸ ਖਿਲਾਫ਼ ਪੁਲਿਸ ਨੇ ਕਾਰਵਾਈ ਕਰ ਦਿੱਤੀ।
ਪੂਰਾ ਮਾਮਲਾ ਇਸ ਤਰ੍ਹਾਂ ਹੈ ਕਿ ਇਕ ਵਿਅਕਤੀ ਬੈਂਗਲੁਰੂ ਦੀਆਂ ਸੜਕਾਂ ‘ਤੇ ਆਪਣੇ ਬੱਚੇ ਨੂੰ ਮਹਿੰਦਰਾ ਥਾਰ ਚਲਵਾਉਣ ਲੱਗਦਾ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਬੱਚੇ ਦੀ ਉਮਰ ਮਹਿਜ਼ 6-7 ਸਾਲ ਸੀ ਅਤੇ ਜਿਸ ਸੜਕ ‘ਤੇ ਉਹ ਗੱਡੀ ਚਲਾ ਰਿਹਾ ਸੀ, ਉਸ ਸੜਕ ਤੇ ਕਾਫੀ ਟ੍ਰੈਫਿਕ ਸੀ। ਤੁਸੀਂ ਜਾਣਦੇ ਹੀ ਹੋਵੋਗੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡਰਾਈਵਿੰਗ ਕਰਨ ਤੇ ਮਨਾਹੀ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਬੱਚੇ ਤਾਂ ਗੱਡੀ ਚਲਾ ਸਕਦੇ ਹਨ ਜੇਕਰ ਉਨ੍ਹਾਂ ਕੋਲ ਡਰਾਈਵਿੰਗ ਲਾਈਸੈਂਸ ਹੋਵੇ ਪਰ ਵੀਡੀਓ ‘ਚ ਨਜ਼ਰ ਆ ਰਿਹਾ ਬੱਚਾ ਕਾਫੀ ਕਾਬਲ ਸੀ। ਜਦੋਂ ਇੱਕ ਵਿਅਕਤੀ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰਕੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤਾਂ ਪੁਲੀਸ ਵੀ ਹਰਕਤ ਵਿੱਚ ਆ ਗਈ ਅਤੇ ਤੁਰੰਤ ਵਾਹਨ ਮਾਲਕ ਖ਼ਿਲਾਫ਼ ਕਾਰਵਾਈ ਕੀਤੀ।
ਵੀਡੀਓ ਦੇਖੋ
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @sagayrajp ਨਾਮ ਦੀ ਆਈਡੀ ਨਾਲ ਸਾਂਝਾ ਕੀਤਾ ਗਿਆ ਹੈ। ਮਹਿਜ਼ 37 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ 80 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਕ ਯੂਜ਼ਰ ਨੇ ਲਿਖਿਆ, ‘ਅਮੀਰ ਲੋਕ ਕੁਝ ਵੀ ਕਰ ਸਕਦੇ ਹਨ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਤਰ੍ਹਾਂ ਦੀ ਉਲੰਘਣਾ ਲਈ ਅਪਰਾਧਿਕ ਧਾਰਾ ਦੀ ਲੋੜ ਹੁੰਦੀ ਹੈ ਅਤੇ ਮਾਪਿਆਂ ਨੂੰ ਕਿਸੇ ਚੰਗੇ ਡਾਕਟਰ ਨਾਲ ਸਲਾਹ ਕਰਨ ਦੀ ਲੋੜ ਹੁੰਦੀ ਹੈ।’ ਹਾਲਾਂਕਿ, ਟਿੱਪਣੀ ਭਾਗ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਥਾਰ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਗਈ ਹੈ।