EC ਅਤੇ ਪੁਲਿਸ ਦੀਆਂ ਅੱਖਾਂ ‘ਤੇ ਬੰਨ੍ਹੀ ਹੈ ਭਾਜਪਾਈ ਪੱਟੀ, ਕਪੂਰਥਲਾ ਹਾਊਸ ਰੇਡ ਮਾਮਲੇ ‘ਤੇ AAP ਦਾ BJP ‘ਤੇ ਹਮਲਾ

jitendra-sharma
Updated On: 

30 Jan 2025 18:12 PM

CM Atishi on EC Raid in Kapurthala House: ਚੋਣ ਕਮਿਸ਼ਨ ਦੀ ਟੀਮ ਦਿੱਲੀ ਸਥਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਕਪੂਰਥਲਾ ਹਾਊਸ ਦੀ ਤਲਾਸ਼ੀ ਲੈਣ ਲਈ ਪਹੁੰਚੀ ਹੈ। ਇਹ ਕਾਰਵਾਈ ਭਾਜਪਾ ਆਗੂਆਂ ਦੀ ਸ਼ਿਕਾਇਤ 'ਤੇ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਇਸ ਮੁੱਦੇ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ, ਚਾਦਰਾਂ ਵੰਡ ਰਹੇ ਹਨ ਪਰ ਇਹ ਦਿਖਾਈ ਨਹੀਂ ਦੇ ਰਿਹਾ। ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ 'ਤੇ ਛਾਪਾ ਮਾਰਨ ਲਈ ਪਹੁੰਚ ਜਾਂਦੇ ਹਨ।

EC ਅਤੇ ਪੁਲਿਸ ਦੀਆਂ ਅੱਖਾਂ ਤੇ ਬੰਨ੍ਹੀ ਹੈ ਭਾਜਪਾਈ ਪੱਟੀ, ਕਪੂਰਥਲਾ ਹਾਊਸ ਰੇਡ ਮਾਮਲੇ ਤੇ AAP ਦਾ BJP ਤੇ ਹਮਲਾ

ਕਪੂਰਥਲਾ ਹਾਊਸ ਰੇਡ ਮਾਮਲੇ 'ਤੇ AAP ਦਾ BJP 'ਤੇ ਹਮਲਾ

Follow Us On

ਕਪੂਰਥਲਾ ਹਾਊਸ ਵਿਖੇ ਚੋਣ ਕਮਿਸ਼ਨ ਦੀ ਟੀਮ ਦੀ ਕਾਰਵਾਈ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਆਤਿਸ਼ੀ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕਿਹਾ, “ਦਿੱਲੀ ਪੁਲਿਸ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ‘ਤੇ ਛਾਪਾ ਮਾਰਨ ਲਈ ਪਹੁੰਚੀ ਹੈ। ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ, ਪਰ ਇਹ ਇਨ੍ਹਾਂ ਨੂੰ ਦਿਖਾਈ ਨਹੀਂ ਦੇ ਰਿਹਾ। ਇਸ ਦੀ ਬਜਾਏ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਛਾਪਾ ਮਾਰਨ ਪਹੁੰਚ ਜਾਂਦੇ ਹਨ। ਵਾਹ ਨੀ ਭਾਜਪਾ! ਦਿੱਲੀ ਦੇ ਲੋਕ 5 ਤਰੀਕ ਨੂੰ ਇਸਦਾ ਜਵਾਬ ਦੇਣਗੇ!”

ਉੱਧਰ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਪਾਈ ਹੈ। ਇਸ ਵਿੱਚ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਪਾਰਟੀ ਨੇ ਲਿੱਖਿਆ ਹੈ, “ਭਾਜਪਾ ਹਾਰ ਦੇ ਡਰ ਤੋਂ ਕੰਬ ਰਹੀ ਹੈ। ਭਾਜਪਾ ਦੀ ਦਿੱਲੀ ਪੁਲਿਸ ਛਾਪਾ ਮਾਰਨ ਲਈ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਪਹੁੰਚੀ ਹੈ। ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ, ਚਾਦਰਾਂ ਵੰਡ ਰਹੇ ਹਨ, ਪਰ ਪੁਲਿਸ ਅਤੇ ਚੋਣ ਕਮਿਸ਼ਨ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ।”

ਪਾਰਟੀ ਵੱਲੋਂ ਸ਼ੇਅਰ ਕੀਤਾ ਗਿਆ ਇੱਕ ਹੋਰ ਟਵੀਟ

ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਟਵੀਟ ਵੀ ਸ਼ੇਅਰ ਕੀਤਾ ਗਿਆ ਹੈ….ਜਿਸ ਵਿਚ ਕਿਹਾ ਹੈ “ਚੋਣਾਂ ਵਿੱਚ ਹਾਰ ਨੂੰ ਦੇਖਦਿਆਂ ਬੀਜੇਪੀ ਦਾ ਨੋਟ ਵੰਡੋ…ਵੋਟ ਖਰੀਦੋ ਦਾ ਧੰਦਾ ਸ਼ੁਰੂ ਹੈ। ਬੀਜੇਪੀ ਵੱਲੋਂ ਲਗਾਤਾਰ ਚੋਣ ਜ਼ਾਬਤੇ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ ਪਰ ਚੋਣ ਕਮਿਸ਼ਨ ਤਮਾਸ਼ਬੀਨ ਬਣਿਆ ਹੋਇਆ ਹੈ।”

ਇਸ ਟਵੀਟ ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਕੁਝ ਨੌਜਵਾਨ ਇੱਕ ਕਮਰੇ ਵਿੱਚ ਬੈਠੇ ਹਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਨੋਟਾਂ ਦੀਆਂ ਗੱਡੀਆਂ ਹਨ। ਉਹ ਇਨ੍ਹਾਂ ਗੱਡੀਆਂ ਨੂੰ ਲਹਿਰਾ-ਲਹਿਰਾ ਕੇ ਕੈਮਰੇ ਵੱਲ ਦਿਖਾ ਰਹੇ ਹਨ। ਪਾਰਟੀ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ, “ਦਿੱਲੀ ਦੇ ਲੋਕ ਭਾਜਪਾ, ਚੋਣ ਕਮਿਸ਼ਨ ਅਤੇ ਦਿੱਲੀ ਪੁਲਿਸ ਦੇ ਗੱਠਜੋੜ ਦੀ ਮਿਲੀਭੁਗਤ ਦੇਖ ਰਹੇ ਹਨ ਅਤੇ 5 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾ ਕੇ ਇਸਦਾ ਜਵਾਬ ਦੇਣਗੇ।”