Jantar Mantar Protest: ‘ਮੋਦੀ ਤੇਰੀ ਕਬਰ ਖੁਦੇਗੀ, ਯੋਗੀ ਤੇਰੀ ਕਬਰ ਖੁਦੇਗੀ, ਆਜ ਨਹੀਂ ਤੋ ਕੱਲ੍ਹ’ ਖੁਦੇਗੀ, ਜੰਤਰ-ਮੰਤਰ ‘ਤੇ ਕਿਸਾਨ ਪ੍ਰਦਰਸ਼ਨ ਦੌਰਾਨ ਲੱਗੇ ਨਾਅਰੇ

tv9-punjabi
Updated On: 

08 May 2023 14:33 PM

ਪਿਛਲੇ ਦੋ ਹਫ਼ਤਿਆਂ ਤੋਂ ਪਹਿਲਵਾਨ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੂੰ ਸਮਰਥਨ ਦੇਣ ਲਈ ਕਿਸਾਨ ਜੰਤਰ-ਮੰਤਰ ਪੁੱਜੇ ਸਨ। ਕਿਸਾਨਾਂ ਨੇ ਦਿੱਲੀ ਪੁਲਿਸ ਦੀ ਬੈਰੀਕੇਡਿੰਗ ਤੋੜ ਦਿੱਤੀ। ਇਸ ਤੋਂ ਬਾਅਦ ਉਹ ਅੱਗੇ ਵਧੇ। ਜਦੋਂ ਪੁਲਿਸ ਨੇ ਡੰਡਾ ਚੁੱਕਿਆ ਤਾਂ ਇਸ ਤੋਂ ਬਾਅਦ ਮਾਮਲਾ ਥੋੜ੍ਹਾ ਠੰਡਾ ਪਿਆ।

Loading video
Follow Us On
ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ 16 ਦਿਨਾਂ ਤੋਂ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh)ਖਿਲਾਫ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੂੰ ਜੇਲ੍ਹ ਭੇਜਿਆ ਜਾਵੇ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਦਿੱਲੀ ਪੁਲਿਸ ਨੇ ਪਹਿਲਵਾਨ ਸੰਘ ਦੇ ਪ੍ਰਧਾਨ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਅੱਜ ਕਿਸਾਨਾਂ ਨੇ ਜੰਤਰ-ਮੰਤਰ ਵਿਖੇ ਕਾਫੀ ਹੰਗਾਮਾ ਕੀਤਾ ਹੈ। ਇਹ ਲੋਕ ਪਹਿਲਵਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਆਏ ਸਨ। ਪੁਲਿਸ ਨੇ ਇੱਥੇ ਬੈਰੀਕੇਡ ਲਾਏ ਹੋਏ ਸਨ। ਪਰ ਇਨ੍ਹਾਂ ਕਿਸਾਨਾਂ ਨੇ ਇਸ ਨੂੰ ਡੇਗ ਦਿੱਤਾ। ਇਸ ਦੌਰਾਨ ‘ਯੋਗੀ ਤੇਰੀ ਕਬਰ ਖੁਦੇਗੀ, ਆਜ ਨਹੀਂ ਤੋ ਕੱਲ੍ਹ ਖੁਦੇਗੀ’ ਵਰਗੇ ਵਿਵਾਦਤ ਨਾਅਰੇ ਵੀ ਲੱਗੇ। ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਵੀ ਹੋਇਆ ਹੈ। TV9 ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਹੰਗਾਮਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਬੈਰੀਕੇਡ ਤੋੜਨ ਦੀ ਵਿਉਂਤਬੰਦੀ ਵੀ ਪਹਿਲਾਂ ਤੋਂ ਤੈਅ ਸੀ। ਦਿੱਲੀ ਦੇ ਜੰਤਰ-ਮੰਤਰ ਤੋਂ ਤਿੱਖੇ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ। ਕਿਸਾਨਾਂ ਨੇ ਧਰਨੇ ਵਾਲੀ ਥਾਂ ‘ਤੇ ਲੱਗੇ ਬੈਰੀਕੇਡਿੰਗਾਂ ਨੂੰ ਡੇਗ ਦਿੱਤਾ।

ਜੰਤਰ-ਮੰਤਰ ‘ਤੇ ਲੱਗੇ ਵਿਵਾਦਤ ਨਾਅਰੇ

ਜੰਤਰ-ਮੰਤਰ ‘ਤੇ ‘ਮੋਦੀ ਤੇਰੀ ਕਬਰ ਖੁਦੇਗੀ, ਯੋਗੀ ਤੇਰੀ ਕਬਰ ਖੁਦੇਗੀ, ਆਜ ਨਹੀਂ ਤੋ ਕੱਲ੍ਹ ਖੁਦੇਗੀ’ ਵਰਗ੍ਹੇ ਨਾਅਰੇ ਲਾਏ ਜਾ ਰਹੇ ਸਨ। ਕਿਸਾਨਾਂ ਦੀ ਭੀੜ ਜੰਤਰ-ਮੰਤਰ ‘ਤੇ ਲੱਗੇ ਬੈਰੀਕੇਡਿੰਗਾਂ ਨੂੰ ਡੇਗ ਕੇ ਧਰਨੇ ਵਾਲੀ ਥਾਂ ‘ਤੇ ਪਹੁੰਚੀ। ਕਿਸਾਨ ਆਗੂ ਨੇ TV9 Bharatvarsh ‘ਤੇ ਕਬੂਲ ਕੀਤਾ ਕਿ ਉਹ ਲੋਕ ਹੰਗਾਮਾ ਕਰਨ ਦੀ ਯੋਜਨਾ ਬਣਾ ਕੇ ਇੱਥੇ ਆਏ ਸਨ। ਨਾਲ ਹੀ, ਉਹ ਇਹ ਸੋਚ ਕੇ ਆਏ ਸਨ ਕਿ ਜੇਕਰ ਰੋਕਿਆ ਗਿਆ ਤਾਂ ਉਹ ਬੈਰੀਕੇਡਿੰਗ ਵੀ ਤੋੜ ਦੇਣਗੇ। ਪੰਜਾਬ ਤੋਂ ਆਏ ਕਿਸਾਨ ਨੇ TV9 ਨੂੰ ਦੱਸਿਆ ਕਿ ਬੈਰੀਕੇਡ ਤੋੜਨ ਦੀ ਉਨ੍ਹਾਂ ਦੀ ਯੋਜਨਾ ਸੀ।

Wrestlers Protest : ਜੰਤਰ-ਮੰਤਰ ਤੇ ਕਿਸਾਨ ਆਗੂਆਂ ਦਾ ਹੰਗਾਮਾ, ਬੈਰੀਕੇਡ ਤੋੜ ਕੇ ਅੱਗੇ ਵਧੀ ਭੀੜ

ਭਾਜਪਾ ਨੇ ਕੀਤਾ ਹਮਲਾ

TV9 ਦੇ ਖੁਲਾਸੇ ‘ਤੇ ਬੋਲਦਿਆਂ ਭਾਜਪਾ ਨੇਤਾ ਗੌਰਵ ਭਾਟੀਆ ਨੇ ਕਿਹਾ ਕਿ ਪੀਐਮ ਮੋਦੀ ‘ਤੇ ਦੇਸ਼ ਦੇ 140 ਕਰੋੜ ਲੋਕਾਂ ਦਾ ਆਸ਼ੀਰਵਾਦ ਹੈ। ਕੋਈ ਨਹੀਂ ਹੈ, ਜੋ ਮੋਦੀ ਦੀ ਕਬਰ ਖੋਦ ਸਕੇ । ਕਿਸਾਨਾਂ ਨੇ ਬੈਰੀਕੇਡ ਤੋੜਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜੇਕਰ ਪਹਿਲਵਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਅੰਦੋਲਨ ਕਿਸਾਨ ਅੰਦੋਲਨ ਤੋਂ ਵੀ ਵੱਡਾ ਹੋਵੇਗਾ। ਇੱਕ ਕਿਸਾਨ ਨੇ ਲਾਈਵ ਵਿੱਚ ਇਹ ਵੀ ਕਿਹਾ ਹੈ ਕਿ ਅਸੀਂ ਇਹ ਸੋਚ ਕੇ ਆਏ ਸੀ ਕਿ ਬੈਰੀਕੇਡ ਤੋੜ ਕੇ ਅੱਗੇ ਵਧਾਂਗੇ। ਇਸ ਲਈ ਅਸੀਂ ਬੈਰੀਕੇਡਿੰਗ ਤੋੜ ਦਿੱਤੀ। ਇਹ ਕਿਸਾਨ ਜੰਮੂ ਤਵੀ ਰੇਲ ਗੱਡੀ ਰਾਹੀਂ ਆਏ ਹਨ। ਪੁਲਿਸ ਨੂੰ ਲੱਗਿਆ ਕਿ ਇਹ ਟਰੈਕਟਰ ਟਰਾਲੀ ਰਾਹੀਂ ਆਉਣਗੇ, ਇਸ ਲਈ ਸਰਹੱਦ ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Related Stories
ਅੰਦੋਲਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਿੱਚ ਪਈ ਫੁੱਟ, ਦਿੱਲੀ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਦੇਣਗੇ ਧਰਨੇ
ਸੁਨਾਮ: ਧੂਰੀ ਸ਼ੂਗਰ ਮਿੱਲ ਖੋਲ੍ਹਣ ਲਈ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਘਰਾਂ ਚੋਂ ਲਿਆ ਹਿਰਾਸਤ ਵਿੱਚ
ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕਿਸਾਨ, ਮੁਲਤਵੀ ਕੀਤਾ ਚੰਡੀਗੜ੍ਹ ਕੂਚ ਦਾ ਫੈਸਲਾ, ਭਲਕੇ ਮੀਟਿੰਗ ਦੌਰਾਨ ਤੈਅ ਹੋਵੇਗੀ ਅਗਲੀ ਰਣਨੀਤੀ
ਜਲੰਧਰ ‘ਚ ਰੇਲ ਗੱਡੀਆਂ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR, ਗੰਨੇ ਦੇ ਰੇਟ ਵਧੇ ਨੂੰ ਲੈਕੇ ਕੀਤਾ ਸੀ ਰੇਲਵੇ ਟਰੈਕ ਜਾਮ
ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕਿਸਾਨ: ਸ਼ਹਿਰ ਦੀਆਂ ਕਈ ਸੜਕਾਂ ਰਹਿਣਗੀਆਂ ਬੰਦ; ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ
ਜਲੰਧਰ ‘ਚ ਨੈਸ਼ਨਲ ਹਾਈਵੇ ਤੋਂ ਬਾਅਦ ਰੇਲਵੇ ਟਰੈਕ ਜਾਮ, ਦਿੱਲੀ-ਜੰਮੂ NH ‘ਤੇ 3 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਜਾਰੀ