ਜੰਮੂ-ਕਸ਼ਮੀਰ: ਪੁਲਿਸ ਨੇ ਅੱਤਵਾਦੀ ਉਮਰ ਦੇ ਘਰ ਨੂੰ ਢਾਹਿਆ, ਦਿੱਲੀ ਧਮਾਕੇ ਤੋਂ ਬਾਅਦ ਕੀਤੀ ਗਈ ਕਾਰਵਾਈ

Updated On: 

14 Nov 2025 08:00 AM IST

ਪੁਲਵਾਮਾ ਦੇ ਰਹਿਣ ਵਾਲੇ ਡਾਕਟਰ ਉਮਰ ਮੁਹੰਮਦ ਦਾ ਨਾਮ ਦਿੱਲੀ ਧਮਾਕੇ ਦੀ ਜਾਂਚ 'ਚ ਸ਼ਾਮਲ ਸੀ, ਜਿਸ ਨੇ ਜੈਸ਼-ਏ-ਮੁਹੰਮਦ ਨਾਲ ਸਾਜ਼ਿਸ਼ ਰਚੀ ਸੀ। ਧਮਾਕੇ 'ਚ 13 ਲੋਕ ਮਾਰੇ ਗਏ ਸਨ, ਜਿਸ 'ਚ ਖੁਦ ਉਮਰ ਵੀ ਮਾਰਿਆ ਗਿਆ। ਜਾਂਚ ਏਜੰਸੀਆਂ ਨੇ ਇੱਕ ਲੰਬੇ ਸਮੇਂ ਦੀ ਯੋਜਨਾ ਦਾ ਖੁਲਾਸਾ ਹੋਏ, ਅੱਤਵਾਦੀ ਉਮਰ ਦੇ ਘਰ ਨੂੰ ਵੀ ਢਾਹ ਦਿੱਤਾ ਹੈ।

ਜੰਮੂ-ਕਸ਼ਮੀਰ: ਪੁਲਿਸ ਨੇ ਅੱਤਵਾਦੀ ਉਮਰ ਦੇ ਘਰ ਨੂੰ ਢਾਹਿਆ, ਦਿੱਲੀ ਧਮਾਕੇ ਤੋਂ ਬਾਅਦ ਕੀਤੀ ਗਈ ਕਾਰਵਾਈ

ਜੰਮੂ-ਕਸ਼ਮੀਰ: ਪੁਲਿਸ ਨੇ ਅੱਤਵਾਦੀ ਉਮਰ ਦੇ ਘਰ ਨੂੰ ਢਾਹਿਆ

Follow Us On

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਇੱਕ ਧਮਾਕਾ ਹੋਇਆ। ਧਮਾਕੇ ‘ਚ ਕੁੱਲ 13 ਲੋਕ ਮਾਰੇ ਗਏ। ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਡਾਕਟਰ ਉਮਰ ਦਾ ਇਸ ਘਟਨਾ ‘ਚ ਨਾਮ ਆਇਆ ਸੀ। ਉਹ ਖੁਦ ਧਮਾਕੇ ‘ਚ ਮਾਰਿਆ ਗਿਆ ਸੀ। ਜਾਂਚ ਏਜੰਸੀਆਂ ਨੇ ਪਾਇਆ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਧਮਾਕੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਕਈ ਕਾਰਵਾਈਆਂ ਕੀਤੀਆਂ ਹਨ। ਇਸ ਸਬੰਧ ‘ਚ, ਅੱਤਵਾਦੀ ਉਮਰ ਦੇ ਘਰ ਨੂੰ ਵੀ ਢਾਹ ਦਿੱਤਾ ਗਿਆ ਹੈ।

ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਤੋਂ ਬਾਅਦ, ਜਾਂਚ ਏਜੰਸੀਆਂ ਨੇ ਦੇਸ਼ ਭਰ ‘ਚ ਛਾਪੇਮਾਰੀ ਕੀਤੀ। ਇਹ ਖੁਲਾਸਾ ਹੋਇਆ ਕਿ ਅੱਤਵਾਦੀ ਉਮਰ ਨੇ ਪੂਰਾ ਧਮਾਕਾ ਕੀਤਾ ਸੀ। ਇਸ ਤੋਂ ਇਲਾਵਾ, ਉਸ ਦਾ ਗਰੁੱਪ ਪਿਛਲੇ ਦੋ ਸਾਲਾਂ ਤੋਂ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਨੇ ਉਮਰ ਦੇ ਭਰਾ ਤੇ ਮਾਂ ਦੋਵਾਂ ਨੂੰ ਵੀ ਹਿਰਾਸਤ ‘ਚ ਲੈ ਲਿਆ ਸੀ।

ਉਮਰ ਦੀ ਮਾਂ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਜਾਣਦੀ ਸੀ ਕਿ ਉਸ ਦਾ ਪੁੱਤਰ ਕੱਟੜਪੰਥੀ ਹੋ ਗਿਆ ਹੈ। ਕਈ ਦਿਨਾਂ ਤੱਕ ਉਸ ਦੀ ਉਮਰ ਨਾਲ ਗੱਲ ਨਹੀਂ ਹੁੰਦੀ ਸੀ। ਧਮਾਕੇ ਤੋਂ ਪਹਿਲਾਂ ਵੀ, ਉਮਰ ਨੇ ਆਪਣੇ ਪਰਿਵਾਰ ਨੂੰ ਉਸ ਨੂੰ ਫ਼ੋਨ ਨਾ ਕਰਨ ਲਈ ਕਿਹਾ ਸੀ। ਹਾਲਾਂਕਿ, ਪਰਿਵਾਰ ਨੇ ਪਹਿਲਾਂ ਪੁਲਿਸ ਨੂੰ ਉਮਰ ਦੀਆਂ ਗਤੀਵਿਧੀਆਂ ਬਾਰੇ ਸੂਚਿਤ ਨਹੀਂ ਕੀਤਾ ਸੀ।

ਪੁਲਵਾਮਾ ਦਾ ਰਹਿਣ ਵਾਲਾ ਸੀ ਉਮਰ

ਪੁਲਵਾਮਾ ਦੇ ਰਹਿਣ ਵਾਲੇ ਉਮਰ ਮੁਹੰਮਦ ਦਾ ਨਾਮ ਦਿੱਲੀ ਧਮਾਕੇ ‘ਚ ਸਾਹਮਣੇ ਆਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਵੀ ਧਮਾਕੇ ‘ਚ ਮੌਤ ਹੋ ਗਈ ਸੀ। ਉਮਰ ਮੁਹੰਮਦ ਪੇਸ਼ੇ ਤੋਂ ਡਾਕਟਰ ਸੀ। ਉਮਰ ਜੈਸ਼-ਏ-ਮੁਹੰਮਦ ਮਾਡਿਊਲ ਨਾਲ ਜੁੜਿਆ ਹੋਇਆ ਸੀ। ਧਮਾਕੇ ਤੋਂ ਪਹਿਲਾਂ ਵੀ ਪੁਲਿਸ ਨੇ ਉਮਰ ਦੇ ਗਿਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ 2900 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤਾ ਗਿਆ ਸੀ।