Jammu Kashmir Election : ਭਾਜਪਾ ਨੇ ਨਵੇਂ ਸਿਰੇ ਤੋਂ ਜਾਰੀ ਕੀਤੀ ਲਿਸਟ , ਪਹਿਲੇ ਪੜਾਅ ‘ਚ 15 ‘ਚੋਂ 8 ਮੁਸਲਿਮ ਉਮੀਦਵਾਰ

Updated On: 

26 Aug 2024 13:21 PM IST

Jammu Kashmir Election : ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਹਿਲੇ ਪੜਾਅ ਦੇ 15 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਨੂੰ ਉਸ ਨੇ ਵਾਪਸ ਲੈ ਲਿਆ ਸੀ।

Jammu Kashmir Election : ਭਾਜਪਾ ਨੇ ਨਵੇਂ ਸਿਰੇ ਤੋਂ ਜਾਰੀ ਕੀਤੀ ਲਿਸਟ , ਪਹਿਲੇ ਪੜਾਅ ਚ 15 ਚੋਂ 8 ਮੁਸਲਿਮ ਉਮੀਦਵਾਰ

ਜੰਮੂ-ਕਸ਼ਮੀਰ ਚੋਣਾਂ: ਭਾਜਪਾ ਨੇ 43 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Follow Us On

ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਪਹਿਲੇ ਪੜਾਅ ਲਈ ਹੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਭਾਜਪਾ ਨੇ 8 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਨੂੰ ਉਸ ਨੇ ਵਾਪਸ ਲੈ ਲਿਆ ਸੀ। ਇਸ ਸੂਚੀ ਵਿੱਚ 14 ਮੁਸਲਿਮ ਉਮੀਦਵਾਰ ਸਨ। ਜੰਮੂ-ਕਸ਼ਮੀਰ ‘ਚ ਤਿੰਨ ਪੜਾਵਾਂ ‘ਚ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ‘ਚ 24 ਸੀਟਾਂ, ਦੂਜੇ ਪੜਾਅ ‘ਚ 26 ਅਤੇ ਤੀਜੇ ਪੜਾਅ ‘ਚ 40 ਸੀਟਾਂ ‘ਤੇ ਵੋਟਿੰਗ ਹੋਣੀ ਹੈ।

ਇਹ ਵੀ ਪੜ੍ਹੋ – JK Assembly Election: ਕਾਂਗਰਸ-ਐਨਸੀ ਗਠਜੋੜ ਚ ਕਿੱਥੇ ਹਨ ਮੁਸ਼ਕਲਾਂ? 5 ਬਿੰਦੂਆਂ ਵਿੱਚ ਸਮਝੋ

ਜੰਮੂ-ਕਸ਼ਮੀਰ ਵਿੱਚ ਤਿੰਨ ਗੇੜ੍ਹਾਂ ਵਿੱਚ ਚੋਣਾਂ

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ 18 ਅਤੇ 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਚੋਣ ਵਿੱਚ ਕਾਂਗਰਸ ਨੇ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਕੀਤਾ ਹੈ। ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਿਛਲੀ ਵਾਰ ਜਦੋਂ ਇੱਥੇ ਚੋਣਾਂ ਹੋਈਆਂ ਸਨ, ਇਹ ਇੱਕ ਸੂਬਾ ਸੀ ਅਤੇ ਹੁਣ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਹੈ।

ਪਹਿਲੇ ਪੜਾਅ ‘ਚ ਇਨ੍ਹਾਂ ਸੀਟਾਂ ‘ਤੇ ਹੋਵੇਗੀ

ਪਹਿਲੇ ਪੜਾਅ ‘ਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਵੇਗੀ ਉਨ੍ਹਾਂ ‘ਚ ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜੈਨਾਪੋਰਾ, ਸ਼ੋਪੀਆਂ, ਡੀ.ਐੱਚ. ਪੋਰਾ, ਕੁਲਗਾਮ, ਦੇਵਸਰ, ਦੂਰੂ, ਕੋਕੇਰਨਾਗ (ST), ਅਨੰਤਨਾਗ ਪੱਛਮੀ, ਅਨੰਤਨਾਗ, ਸ਼੍ਰੀਗੁਫਵਾੜਾ, ਬਿਜਬੇਹਰਾ, ਸ਼ਾਂਗਸ-ਅਨੰਤਨਾਗ ਪੂਰਬੀ, ਪਹਿਲਗਾਮ, ਇੰਦਰਵਾਲ, ਕਿਸ਼ਤਵਾੜ, ਪੈਡ ਡੇਰ, ਨਾਗਸੇਨੀ, ਭਦਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ ਅਤੇ ਬਨਿਹਾਲ ਸ਼ਾਮਲ ਹਨ।