Live Updates: ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 3 ਸਕੂਲਾਂ ਨੇ ਕੀਤੀ ਛੁੱਟੀ

Updated On: 

15 Dec 2025 12:44 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 3 ਸਕੂਲਾਂ ਨੇ ਕੀਤੀ ਛੁੱਟੀ

Live Updates

Follow Us On

LIVE NEWS & UPDATES

  • 15 Dec 2025 12:44 PM (IST)

    ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਅੰਮ੍ਰਿਤਸਰ ਤੋਂ ਬਾਅਦ ਸੋਮਵਾਰ ਨੂੰ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਭੇਜੀ ਗਈ ਹੈ। ਜਿਸਤੋਂ ਬਾਅਦ ਤਿੰਨ ਸਕੂਲਾਂ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਵੀ ਇਹੋ ਜਿਹੀ ਧਮਕੀ ਮਿਲੀ ਸੀ।

  • 15 Dec 2025 12:09 PM (IST)

    ਪੰਡਿਤ ਨਹਿਰੂ ਨੇ ਜੰਮੂ-ਕਸ਼ਮੀਰ ਨੂੰ ਵਿਵਾਦਿਤ ਬਣਾਇਆ – ਯੋਗੀ ਆਦਿੱਤਿਆਨਾਥ

    ਲਖਨਊ ਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ, “ਜੰਮੂ-ਕਸ਼ਮੀਰ ਪੰਡਿਤ ਨਹਿਰੂ ਦੇ ਹੱਥਾਂ ਚ ਸੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਇੰਨਾ ਵਿਵਾਦਪੂਰਨ ਬਣਾ ਦਿੱਤਾ ਕਿ ਇਹ ਆਜ਼ਾਦੀ ਤੋਂ ਬਾਅਦ ਤੋਂ ਹੀ ਭਾਰਤ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਦੇਸ਼ ਪ੍ਰਧਾਨ ਮੰਤਰੀ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਕਸ਼ਮੀਰ ਚ ਧਾਰਾ 370 ਨੂੰ ਖਤਮ ਕਰਕੇ ਸਰਦਾਰ ਵੱਲਭਭਾਈ ਪਟੇਲ ਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨਿਆਂ ਨੂੰ ਪੂਰਾ ਕੀਤਾ, ਜਿਸ ਨਾਲ ਕਸ਼ਮੀਰ ਭਾਰਤੀ ਸੰਘ ਦਾ ਅਨਿੱਖੜਵਾਂ ਅੰਗ ਬਣ ਗਿਆ।”

  • 15 Dec 2025 11:29 AM (IST)

    ਕਾਂਗਰਸੀ ਨੇਤਾ ਤੇ ਉੱਦਮੀ ਰਮਿੰਦਰ ਅਵਲਾ ਦੇ ਘਰ ‘ਤੇ IT ਦਾ ਛਾਪਾ

    ਸੀਨੀਅਰ ਕਾਂਗਰਸੀ ਨੇਤਾ ਤੇ ਉੱਦਮੀ ਰਮਿੰਦਰ ਅਵਾਲਾ ਦੇ ਘਰ ‘ਤੇ ਇਨਕਮ ਟੈਕਸ ਦੀ ਰੇਡ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮਾਂ ਗੁਰੂਹਰਸਹਾਏ ਚ ਉਨ੍ਹਾਂ ਦੀ ਰਿਹਾਇਸ਼ ਸਮੇਤ ਲਗਭਗ 12 ਥਾਵਾਂ ‘ਤੇ ਪਹੁੰਚੀਆਂ ਹਨ ਤੇ ਜਾਂਚ ਕਰ ਰਹੀਆਂ ਹਨ। ਉਨ੍ਹਾਂ ਤੋਂ ਉਨ੍ਹਾਂ ਦੇ ਕਾਰੋਬਾਰ ਤੇ ਆਮਦਨ ਸੰਬੰਧੀ ਵੇਰਵੇ ਮੰਗੇ ਜਾ ਰਹੇ ਹਨ।

  • 15 Dec 2025 10:56 AM (IST)

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ‘ਤੇ ਰਵਾਨਾ, ਪਹਿਲਾਂ ਪਹੁੰਚਣਗੇ ਜਾਰਡਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜਾਰਡਨ, ਇਥੋਪੀਆ ਤੇ ਓਮਾਨ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਏ। ਉਨ੍ਹਾਂ ਨੇ ਐਕਸ-ਪੋਸਟ ‘ਤੇ ਕਿਹਾ, “ਅਗਲੇ ਤਿੰਨ ਦਿਨਾਂ ਚ, ਮੈਂ ਜਾਰਡਨ, ਇਥੋਪੀਆ ਤੇ ਓਮਾਨ ਦਾ ਦੌਰਾ ਕਰਾਂਗਾ। ਇਹ ਤਿੰਨ ਮਹੱਤਵਪੂਰਨ ਭਾਈਵਾਲ ਹਨ, ਜਿਨ੍ਹਾਂ ਨਾਲ ਭਾਰਤ ਦੇ ਸਦੀਆਂ ਪੁਰਾਣੇ ਸੱਭਿਅਤਾਵਾਦੀ ਸਬੰਧ ਤੇ ਮਜ਼ਬੂਤ ​​ਦੁਵੱਲੇ ਸਬੰਧ ਹਨ।

  • 15 Dec 2025 07:39 AM (IST)

    ਪੀਐਮ ਮੋਦੀ ਅੱਜ ਤੋਂ 3 ਦਿਨਾਂ ਦੇ ਵਿਦੇਸ਼ ਦੌਰੇ ਲਈ ਹੋਣਗੇ ਰਵਾਨਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਰਡਨ, ਇਥੋਪੀਆ ਤੇ ਓਮਾਨ ਦੇ ਚਾਰ ਦਿਨਾਂ ਦੌਰੇ ‘ਤੇ ਰਵਾਨਾ ਹੋਣਗੇ। ਉਹ ਆਪਣੀ ਯਾਤਰਾ ਦੇ ਆਖਰੀ ਪੜਾਅ ‘ਤੇ ਓਮਾਨ ਪਹੁੰਚਣਗੇ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।