Rahul Gandhi: ਰਾਹੁਲ ਗਾਂਧੀ ਦੇ ਸਮਰਥਨ ‘ਚ ਕਾਂਗਰਸ ਦੇ ਹੱਲਾਬੋਲ, ਰਾਜਘਾਟ ਜਮ੍ਹਾ ਹੋਏ ਕਾਂਗਰਸੀ

Updated On: 

26 Mar 2023 14:15 PM

Congress: ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਾਜਧਾਨੀ ਦਿੱਲੀ ਦੇ ਰਾਜਘਾਟ 'ਤੇ ਸੱਤਿਆਗ੍ਰਹਿ ਕਰਨਾ ਸੀ ਪਰ ਪੁਲਿਸ ਨੇ ਕਾਂਗਰਸ ਨੂੰ ਰਾਜਘਾਟ 'ਤੇ ਸੱਤਿਆਗ੍ਰਹਿ ਦੀ ਇਜਾਜ਼ਤ ਨਹੀਂ ਦਿੱਤੀ ਹੈ।

Rahul Gandhi: ਰਾਹੁਲ ਗਾਂਧੀ ਦੇ ਸਮਰਥਨ ਚ ਕਾਂਗਰਸ ਦੇ ਹੱਲਾਬੋਲ, ਰਾਜਘਾਟ ਜਮ੍ਹਾ ਹੋਏ ਕਾਂਗਰਸੀ

ਰਾਹੁਲ ਗਾਂਧੀ ਦੇ ਸਮਰਥਨ 'ਚ ਕਾਂਗਰਸ ਦੇ ਹੱਲਾਬੋਲ, ਰਾਜਘਾਟ ਜਮ੍ਹਾ ਹੋਏ ਕਾਂਗਰਸੀ।

Follow Us On

Rahul Gandhi News: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਵੱਲੋਂ ਸੰਸਦ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਉਨ੍ਹਾਂ ਦੇ ਸਮਰਥਨ ਵਿੱਚ ਕਾਂਗਰਸ ਦਾ ਇੱਕ ਰੋਜ਼ਾ ਸੰਕਲਪ ਸੱਤਿਆਗ੍ਰਹਿ ਸ਼ੁਰੂ ਹੋ ਗਿਆ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਸੱਤਿਆਗ੍ਰਹਿ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪੁਲਿਸ ਨੇ ਧਾਰਾ 144 ਦਾ ਹਵਾਲਾ ਦਿੱਤਾ ਹੈ। ਇਸ ਸੱਤਿਆਗ੍ਰਹਿ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਪ੍ਰਦਰਸ਼ਨ ਕਰੇਗੀ। ਸੱਤਿਆਗ੍ਰਹਿ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਅੱਜ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨਗੇ ਅਤੇ ਹਰ ਸੂਬੇ ਵਿੱਚ ਗਾਂਧੀ ਦੇ ਬੁੱਤ ਅੱਗੇ ਆਪਣਾ ਰੋਸ ਦਰਜ ਕਰਾਉਣਗੇ।

ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਆਗੂਆਂ ਨੂੰ ਪੁਲਿਸ ਵੱਲੋਂ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦਿਨ ਭਰ ਚੱਲਣ ਵਾਲੇ ਸੰਕਲਪ ਸੱਤਿਆਗ੍ਰਹਿ ‘ਚ ਪ੍ਰਿਅੰਕਾ ਗਾਂਧੀ ਸਵੇਰੇ 10.30 ਤੋਂ ਸ਼ਾਮ 5 ਵਜੇ ਤੱਕ ਧਰਨੇ ‘ਤੇ ਬੈਠੇਗੀ। ਰਾਜਘਾਟ ਵਿਖੇ ਸੰਕਲਪ ਸੱਤਿਆਗ੍ਰਹਿ ਵਿੱਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ।

‘ਰਾਹੁਲ ਦੇ ਸਮਰਥਨ ‘ਚ ਸੱਤਿਆਗ੍ਰਹਿ’

ਇਸ ਸੱਤਿਆਗ੍ਰਹਿ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਵੀ ਸ਼ਿਰਕਤ ਕਰਨਗੇ।ਪਾਰਟੀ ਦੇ ਸੰਗਠਨ ਜਨਰਲ ਸਕੱਤਰ ਅਤੇ ਸੀਨੀਅਰ ਨੇਤਾ ਕੇਸੀ ਵੇਣੂਗੋਪਾਲ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਰਾਹੁਲ ਗਾਂਧੀ ਇਕੱਲੇ ਨਹੀਂ ਹਨ, ਸਗੋਂ ਕਰੋੜਾਂ ਲੋਕ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਵੇਣੂਗੋਪਾ ਨੇ ਕਿਹਾ ਕਿ ਅਸੀਂ ਰਾਹੁਲ ਦੀ ਲੜਾਈ ਦੇ ਸਮਰਥਨ ‘ਚ ਸੱਤਿਆਗ੍ਰਹਿ ਕਰਾਂਗੇ।

ਰਾਹੁਲ ਗਾਂਧੀ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਜ਼ਿਕਰਯੋਗ ਹੈ ਕਿ ਸਾਲ 2019 ਦੇ ਇੱਕ ਮਾਣਹਾਨੀ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ (Court) ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਇਸ ਦਿਨ ਤੋਂ ਹੀ ਰੱਦ ਹੋ ਗਈ ਸੀ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੈਂ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਾਂਗਾ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਮੋਦੀ ਸਰਕਾਰ ਸੰਸਦ ‘ਚ ਆਪਣੇ ਅਗਲੇ ਭਾਸ਼ਣ ‘ਚ ਅਡਾਨੀ ਦਾ ਜ਼ਿਕਰ ਕਰਨ ਤੋਂ ਡਰ ਰਹੀ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ