Himachal Pradesh: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼

tv9-punjabi
Updated On: 

29 Feb 2024 19:35 PM

ਜਾਣਕਾਰੀ ਮਿਲ ਰਹੀ ਹੈ ਕਿ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰੀ ਅਬਜ਼ਰਵਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ 3 ਨਾਵਾਂ ਦਾ ਸੁਝਾਅ ਦਿੱਤਾ ਹੈ। ਇਹ 3 ਨਾਮ ਰੋਹਿਤ ਠਾਕੁਰ, ਜਗਤ ਨੇਗੀ ਅਤੇ ਹਰਸ਼ਵਰਧਨ ਹਨ।

Himachal Pradesh: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼

Follow Us On

Sukhwinder Singh Sukhu resignation: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਈਕਮਾਂਡ ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ਼ਿਮਲਾ ਪਹੁੰਚੇ ਪਾਰਟੀ ਦੇ ਕੇਂਦਰੀ ਅਬਜ਼ਰਵਰਾਂ ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਪਰ ਹੁਣ ਤੱਕ ਰਾਜਪਾਲ ਨੂੰ ਕੋਈ ਅਸਤੀਫਾ ਨਹੀਂ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ ਚਰਚਾਵਾਂ ਚੱਲ ਰਹੀਆਂ ਹਨ ਕਿ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰੀ ਅਬਜ਼ਰਵਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ 3 ਨਾਵਾਂ ਦਾ ਸੁਝਾਅ ਦਿੱਤਾ ਹੈ। ਇਹ 3 ਨਾਮ ਰੋਹਿਤ ਠਾਕੁਰ, ਜਗਤ ਨੇਗੀ ਅਤੇ ਹਰਸ਼ਵਰਧਨ ਹਨ। ਹਾਲਾਂਕਿ ਇਸ ਦੀ ਕਿਸੇ ਆਗੂ ਨੇ ਪੁਸ਼ਟੀ ਨਹੀਂ ਕੀਤੀ ਹੈ।

ਭਾਜਪਾ ਦੇ ਕਈ MLA ਮੇਰੇ ਸੰਪਰਕ ‘ਚ: CM ਸੁੱਖੂ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਸਤੀਫਾ ਨਹੀਂ ਦਿੱਤਾ ਹੈ। ਕਾਂਗਰਸ ਦੀ ਸਰਕਾਰ 5 ਸਾਲ ਤੱਕ ਰਹੇਗੀ। ਮੈਂ ਇੱਕ ਯੋਧਾ ਹਾਂ ਅਤੇ ਲੜਨਾ ਜਾਣਦਾ ਹਾਂ। ਮੇਰੇ ਅਸਤੀਫੇ ਨੂੰ ਲੈ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਜਟ ਵਿੱਚ ਬਹੁਮਤ ਸਾਬਤ ਕਰਾਂਗੇ। ਸੀਐਮ ਨੇ ਕਿਹਾ ਕਿ ਭਾਜਪਾ ਜੋ ਵੀ ਕਹਿ ਰਹੀ ਹੈ ਕਿ ਸਾਡੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ, ਅਸੀਂ ਉਨ੍ਹਾਂ ਨੂੰ ਗਲਤ ਸਾਬਤ ਕਰਾਂਗੇ। ਸਾਡੀ ਸਰਕਾਰ ਪੂਰੇ 5 ਸਾਲ ਚੱਲੇਗੀ। ਭਾਜਪਾ ਸਦਨ ​​ਵਿੱਚ ਗਲਤ ਕੰਮ ਕਰ ਰਹੀ ਹੈ। ਭਾਜਪਾ ਦੇ ਕੁਝ ਵਿਧਾਇਕ ਵੀ ਸਾਡੇ ਸੰਪਰਕ ਵਿੱਚ ਹਨ।

ਬੈਠਕ ਸ਼ਾਮ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ!

ਡੀਕੇ ਸ਼ਿਵਕੁਮਾਰ ਦੁਪਹਿਰ ਕਰੀਬ 3 ਵਜੇ ਚੰਡੀਗੜ੍ਹ ਉਤਰਣਗੇ। ਇਸ ਤੋਂ ਬਾਅਦ ਭੂਪੇਂਦਰ ਸਿੰਘ ਹੁੱਡਾ ਨਾਲ ਸ਼ਿਮਲਾ ਪਹੁੰਚਣਗੇ। ਉਸ ਤੋਂ ਬਾਅਦ ਹੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਜਾਵੇਗੀ। ਫਿਲਹਾਲ ਵਿਧਾਇਕ ਦਲ ਦੀ ਮੀਟਿੰਗ ਲਈ ਕੋਈ ਖਾਸ ਸਮਾਂ ਤੈਅ ਨਹੀਂ ਕੀਤਾ ਗਿਆ ਹੈ, ਪਰ ਸਾਰੇ ਵਿਧਾਇਕਾਂ ਨੂੰ ਸ਼ਾਮ ਨੂੰ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।