ਅਫਕੀਰਨ ਕੁੜੀਆਂ ਦੇ ਸੰਪਰਕ ‘ਚ ਗੋਲਡੀ ਬਰਾੜ, ਅਮਰੀਕਾ ‘ਚ ਵਿਆਹ ਕਰਨਾ ਚਾਹੁੰਦਾ ਹੈ ਗੈਂਗਸਟਰ

Published: 

01 Oct 2023 21:30 PM

ਗੋਲਡੀ ਬਰਾੜ ਬਾਰੇ ਭਾਰਤੀਆਂ ਏਜੰਸੀਆਂ ਬਹੁਤ ਹੀ ਮਹੱਤਵਪੂਰਨ ਇਨਪੁਟ ਮਿਲਿਆ ਹੈ। ਮੂਸੇਵਾਲਾ ਮਰਡਰ ਤੋਂ ਇਲਾਵਾ ਹੋਰ ਵੀ ਵੱਡੇ ਅਪਰਾਧਾਂ ਵਿੱਚ ਸ਼ਾਮਿਲ ਗੋਲਡੀ ਬਰਾੜ ਹੁਣ ਅਮਰੀਕਾ ਦੀ ਸਿਟੀਜਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਤਹਿਤ ਉਹ ਯੂਐੱਸਏ 'ਚ ਵਿਆਹ ਕਰਵਾਉਣ ਦੇ ਉਪਰਾਲੇ ਕਰ ਰਿਹਾ ਹੈ। ਜਿਸ ਕਾਰਨ ਉਹ ਅਫਰੀਕਨ ਕੁੜੀਆਂ ਦੇ ਸੰਪਰਕ ਵਿੱਚ ਹੈ।

ਅਫਕੀਰਨ ਕੁੜੀਆਂ ਦੇ ਸੰਪਰਕ ਚ ਗੋਲਡੀ ਬਰਾੜ, ਅਮਰੀਕਾ ਚ ਵਿਆਹ ਕਰਨਾ ਚਾਹੁੰਦਾ ਹੈ ਗੈਂਗਸਟਰ
Follow Us On

ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ (Goldy Brar) ਅਮਰੀਕਾ ਵਿੱਚ ਸ਼ਰਣ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤੀ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਹ ਕਿਸੇ ਅਮਰੀਕੀ ਲੜਕੀ ਨਾਲ ਵਿਆਹ ਕਰ ਸਕਦਾ ਹੈ। ਇਸਦੇ ਲਈ ਉਹ ਅਫਰੀਕਨ ਕੁੜੀਆਂ ਦੇ ਸੰਪਰਕ ਵਿੱਚ ਹੈ। ਇਹ ਉਹ ਕੁੜੀਆਂ ਹਨ ਜੋ ਅਮਰੀਕੀ ਨਾਗਰਿਕ ਹਨ। ਜੇਕਰ ਗੋਲਡੀ ਬਰਾੜ ਆਪਣਾ ਵਿਆਹ ਰਜਿਸਟਰ ਕਰਵਾ ਲੈਂਦਾ ਹੈ ਤਾਂ ਉਹ ਅਮਰੀਕੀ ਨਾਗਰਿਕ ਬਣ ਜਾਵੇਗਾ। ਅਜਿਹੇ ‘ਚ ਉਸ ਨੂੰ ਭਾਰਤ ਲਿਆਉਣਾ ਜਾਂ ਉਸ ਖਿਲਾਫ ਕਾਰਵਾਈ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਰਾਜਸਥਾਨ-ਹਰਿਆਣਾ ਦੇ 8 ਦੋਸਤਾਂ ਨਾਲ ਲੁਕਿਆ

ਇਸ ਤੋਂ ਪਹਿਲਾਂ ਗੋਲਡੀ ਬਰਾੜ ਨੇ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਲਈ ਅਰਜ਼ੀ ਵੀ ਦਿੱਤੀ ਸੀ। ਏਜੰਸੀਆਂ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਬਰਾੜ ਦੇ ਨਾਲ ਰਾਜਸਥਾਨ ਅਤੇ ਹਰਿਆਣਾ ਦੇ ਉਸ ਦੇ 8 ਸਾਥੀ ਵੀ ਕੈਲੀਫੋਰਨੀਆ (ਕੈਲੀਫੋਰਨੀਆ) ਵਿੱਚ ਲੁਕੇ ਹੋਏ ਹਨ। ਇਹ ਸਾਰੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਹਨ। ਜਿਨਾਂ ਨੂੰ ਗੋਲਡੀ ਬਰਾੜ ਨੇ ਆਪਣੇ ਕੋਲ ਰੱਖਿਆ ਹੋਇਆ ਹੈ।

NIA ਦੀ ਜਾਂਚ ਤੋਂ ਬਚਣ ਦੀ ਕਰ ਰਿਹਾ ਕੋਸ਼ਿਸ਼

NIA ਦਾ ਜਾਣਕਾਰੀ ਅਨੂਸਾਰ ਗੈਂਗਸਟਰ (Gangster) ਗੋਲਡੀ ਬਰਾੜ 15 ਅਗਰਸਤ 2017 ਨੂੰ ਕੈਨੇਡਾ ਗਿਆ ਸੀ। ਪਰ ਉਸਤੋਂ ਬਾਅਦ ਯਤਨ ਕਰਕੇ ਉਹ ਅਮਰੀਕਾ ਚਲਾ ਗਿਆ। ਉਦੋਂ ਤੋਂ ਉਹ ਉੱਥੇ ਹੀ ਰਹਿ ਰਿਹਾ ਹੈ। ਤੇ ਹੁਣ ਉਹ ਆਪਣੇ ਆਪ ਨੂੰ ਕੈਲੀਫੋਰਨੀਆ ਵਿਖੇ ਸਥਾਪਤ ਕਰਨ ਵਿੱਚ ਪੂਰਾ ਜ਼ੋਰ ਲਗਾ ਰਿਹਾ ਹੈ। ਐੱਨਆਈਏ ਦੀ ਜਾਂਚ ਤੋਂ ਬਚਣ ਲਈ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪਰ ਹੁਣ ਐੱਨਆਈਏ ਨੇ ਵੀ ਗੈਂਗਸਟਰਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਹੋਇਆ ਹੈ।

ਬਰਾੜ ਖਿਲਾਫ ਹੋ ਚੁੱਕਿਆ ਹੈ ਰੈੱਡ ਕਾਰਨਰ ਨੋਟਿਸ ਜਾਰੀ

ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਹੀ ਰਚੀ ਸੀ। ਕੈਨੇਡਾ ‘ਚ ਬੈਠ ਕੇ ਉਨ੍ਹਾਂ ਨੇ ਭਾਰਤ ‘ਚ ਸ਼ਾਰਪ ਸ਼ੂਟਰ ਕਿਰਾਏ ‘ਤੇ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇੰਟਰਪੋਲ ਪਹਿਲਾਂ ਹੀ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ। ਉਹ ਗੈਂਗਸਟਰ ਲਾਰੈਂਸ ਦੇ ਗੈਂਗ ਦਾ ਸਰਗਰਮ ਮੈਂਬਰ ਹੈ। ਉਸ ਨੇ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਦੇ ਕਹਿਣ ਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਗੋਲਡੀ ਬਰਾੜ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਮੂਸੇਵਾਲਾ ਦੇ ਕਤਲ ਨੂੰ ਮੁਹਾਲੀ ਵਿੱਚ ਕਤਲ ਕੀਤੇ ਗਏ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਸੀ।

ਭਾਰਤੀ ਏਜੰਸੀਆਂ ਨੂੰ ਮਿਲਿਆ ਮਹੱਤਵਪੂਰਨ ਇਨਪੁਟ

ਗੈਂਗਸਟਰ ਗੋਲਡੀ ਬਰਾੜ ਮੂਸੇਵਾਲਾ ਕਤਲ ਦਾ ਮੁੱਖ ਮੁਲਜ਼ਮ ਹੈ। ਤੇ ਹੁਣ ਅਮਰੀਕਾ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਏਜੰਸੀਆਂ ਨੂੰ ਖਾਸ ਇਨਪੁਟ ਮਿਲਿਆ ਹੈ। ਜਿਸਦੇ ਅਨੂਸਾਰ ਉਹ ਕੈਲੀਫੋਰਨੀਆ ਦਾ ਨਾਗਰਿਕ ਬਣਨ ਦੇ ਯਤਨ ਕਰ ਰਿਹਾ ਹੈ। ਆਪਣੇ ਤੋਂ ਇਲਾਵਾ ਉਹ ਭਾਰਤ ‘ਚ ਲੁਕੇ ਖਾਲਿਸਤਾਨੀਆਂ ਦੀ ਵੀ ਮਦਦ ਕਰ ਰਿਹਾ ਹੈ, ਜਿਸਦੇ ਤਹਿਤ ਗੋਲਡੀ ਬਰਾੜ ਉਨ੍ਹਾਂ ਦੇ ਦਸਤਾਵੇਜ਼ ਬਣਵਾ ਰਿਹਾ ਹੈ। ਗੋਲਡੀ ਬਰਾੜ ਕੈਨੇਡਾ ਵਿੱਚ ਮੋਸਟ ਵਾਂਟੇਡ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਿਲ ਹੈ। ਉਸਨੂੰ ਕੈਨੇਡਾ ਦੇ ਚੋਟੀ ਦੇ 25 ਮੋਸਟ ਵਾਂਟੇਡ ਭਗੌੜੇ ਅਪਰਾਧੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਕੈਨੇਡਾ ਸਰਕਾਰ ਵੀ ਇਸਤੇ ਸਖਤੀ ਕਰ ਰਹੀ ਹੈ।