ਅਮਰੀਕਾ ‘ਚ 11 ਬੈੱਡਰੂਮ ਅਤੇ 42 ਕਰੋੜ ਦੀ ਹਵੇਲੀ ‘ਚ ਧੀ ਸਮੇਤ ਅਮੀਰ ਭਾਰਤੀ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ, ਜਾਂਚ ‘ਚ ਜੁਟੀ ਪੁਲਸ

Updated On: 

30 Dec 2023 18:03 PM

ਕਮਲ ਪਰਿਵਾਰ ਦਾ ਆਲੀਸ਼ਾਨ ਮਹਿਲ ਜਿਸ ਦੀ ਅੰਦਾਜ਼ਨ ਕੀਮਤ 5.45 ਮਿਲੀਅਨ ਅਮਰੀਕੀ ਡਾਲਰ ਹੈ। ਇੱਕ ਸਾਲ ਪਹਿਲਾਂ ਇਸਨੂੰ ਮੈਸੇਚਿਉਸੇਟਸ-ਅਧਾਰਤ ਵਿਲਸਨਡੇਲ ਐਸੋਸੀਏਟਸ ਐਲਐਲਸੀ ਨੂੰ 3 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਮਲ ਨੇ ਸਾਲ 2019 ਵਿੱਚ 19,000 ਵਰਗ ਫੁੱਟ ਦੀ ਇਹ ਜਾਇਦਾਦ 4 ਮਿਲੀਅਨ ਡਾਲਰ ਵਿੱਚ ਖਰੀਦੀ ਸੀ ਜਿਸ ਵਿੱਚ 11 ਬੈੱਡਰੂਮ ਅਤੇ 13 ਬਾਥਰੂਮ ਹਨ।

ਅਮਰੀਕਾ ਚ 11 ਬੈੱਡਰੂਮ ਅਤੇ 42 ਕਰੋੜ ਦੀ ਹਵੇਲੀ ਚ ਧੀ ਸਮੇਤ ਅਮੀਰ ਭਾਰਤੀ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ, ਜਾਂਚ ਚ ਜੁਟੀ ਪੁਲਸ

Pic Credit: Tv9hindi.com

Follow Us On

ਅਮਰੀਕਾ ਦੇ ਮੈਸੇਚਿਉਸੇਟਸ ਵਿੱਚ ਭਾਰਤੀ ਮੂਲ ਦਾ ਇੱਕ ਅਮੀਰ ਜੋੜਾ ਅਤੇ ਉਨ੍ਹਾਂ ਦੀ ਧੀ 11 ਬੈੱਡਰੂਮ ਅਤੇ 13 ਬਾਥਰੂਮਾਂ ਵਾਲੇ ਆਲੀਸ਼ਾਨ ਮਹਿਲ ਵਿੱਚ ਮ੍ਰਿਤਕ ਪਾਏ ਗਏ ਹਨ। ਜਿਸ ਘਰ ਤੋਂ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਸ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ ਯਾਨੀ 41,62,44,250 ਰੁਪਏ ਦੱਸੀ ਜਾਂਦੀ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਰੂਆਤੀ ਤੌਰ ‘ਤੇ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੀ ਕੰਪਨੀ ਵੀ ਦੋ ਸਾਲ ਪਹਿਲਾਂ ਦੀਵਾਲੀਆ ਹੋ ਗਈ ਸੀ। ਫਿਲਹਾਲ ਪੁਲਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ।

ਨਾਰਫੋਕ ਡਿਸਟ੍ਰਿਕਟ ਅਟਾਰਨੀ (ਡੀਏ) ਮਾਈਕਲ ਮੋਰੀਸੀ ਨੇ ਦੱਸਿਆ ਕਿ ਰਾਕੇਸ਼ ਕਮਲ (57), ਉਨ੍ਹਾਂ ਦੀ ਪਤਨੀ ਟੀਨਾ ਕਮਲ (54) ਅਤੇ ਉਨ੍ਹਾਂ ਦੀ 18 ਸਾਲਾ ਧੀ ਅਰਿਆਨਾ ਦੀਆਂ ਲਾਸ਼ਾਂ ਡੋਵਰ ਸਥਿਤ ਉਨ੍ਹਾਂ ਦੇ ਆਲੀਸ਼ਾਨ ਘਰ ਤੋਂ ਸ਼ਾਮ 7:30 ਵਜੇ ਮਿਲੀਆਂ। ਡੋਵਰ ਖੇਤਰ ਮੈਸੇਚਿਉਸੇਟਸ ਦੀ ਰਾਜਧਾਨੀ ਬੋਸਟਨ ਤੋਂ ਲਗਭਗ 32 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ। ਹਾਲਾਂਕਿ ਇਹ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਟੀਨਾ ਕਮਲ ਨੇ ਪਿਛਲੇ ਸਾਲ 2022 ਵਿਚ ਦੀਵਾਲੀਆਪਨ ਲਈ ਅਰਜ਼ੀ ਦਿੱਤੀ ਸੀ ਅਤੇ ਉਸ ਦੇ ਘਰ ‘ਤੇ ਨੋਟਿਸ ਵੀ ਲਗਾਇਆ ਗਿਆ ਸੀ।

ਮ੍ਰਿਤਕ ਦੇ ਨੇੜਿਓਂ ਮਿਲੀ ਬੰਦੂਕ: ਪੁਲਿਸ

ਟੀਨਾ ਅਤੇ ਉਸਦਾ ਪਤੀ ਰਾਕੇਸ਼ ਪਹਿਲਾਂ ਐਜੂਨੋਵਾ (EduNova) ਨਾਮ ਦੀ ਸਿੱਖਿਆ ਖੇਤਰ ਨਾਲ ਸਬੰਧਤ ਕੰਪਨੀ ਚਲਾਉਂਦੇ ਸਨ, ਹਾਲਾਂਕਿ ਬਾਅਦ ਵਿੱਚ ਇਹ ਬੰਦ ਹੋ ਗਈ ਸੀ। ਅਟਾਰਨੀ ਮੌਰਸਿਸੇ ਨੇ ਇਸ ਘਟਨਾ ਨੂੰ ‘ਘਰੇਲੂ ਹਿੰਸਾ’ ਕਰਾਰ ਦਿੱਤਾ ਅਤੇ ਕਿਹਾ ਕਿ ਰਾਕੇਸ਼ ਕਮਲ ਦੀ ਲਾਸ਼ ਨੇੜੇ ਇਕ ਬੰਦੂਕ ਵੀ ਮਿਲੀ ਹੈ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਮੋਰਸਿਸੇ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ ਅਤੇ ਕਿਸ ਨੇ ਮਾਰਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ ਇਸ ਬਾਰੇ ਕੁਝ ਕਹਿਣ ਤੋਂ ਪਹਿਲਾਂ ਉਹ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਨ। ਉਮੀਦ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾਵੇਗਾ।

ਜ਼ਿਲ੍ਹਾ ਅਟਾਰਨੀ ਨੇ ਇਸ ਸਮੇਂ ਮੌਤਾਂ ਦੇ ਪਿੱਛੇ ਕਾਰਨ ਬਾਰੇ ਅੰਦਾਜ਼ਾ ਲਗਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, “ਇਹ ਬੇਹੱਦ ਮੰਦਭਾਗਾ ਹੈ ਅਤੇ ਸਾਡੀ ਡੂੰਘੀ ਹਮਦਰਦੀ ਕਮਲ ਪਰਿਵਾਰ ਨਾਲ ਹੈ।” ਦੱਸਿਆ ਜਾ ਰਿਹਾ ਹੈ ਕਿ ਕਮਲ ਜੋੜਾ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ।

ਕੰਪਨੀ ਸਿਰਫ 5 ਸਾਲਾਂ ਵਿੱਚ ਬੰਦ ਹੋ ਗਈ

ਦਸਤਾਵੇਜ਼ਾਂ ਮੁਤਾਬਕ ਕਮਲ ਜੋੜੇ ਦੀ ਕੰਪਨੀ ਸਾਲ 2016 ‘ਚ ਸ਼ੁਰੂ ਹੋਈ ਸੀ ਪਰ ਦਸੰਬਰ 2021 ‘ਚ ਬੰਦ ਹੋ ਗਈ ਸੀ। EduNova ਦੀ ਵੈੱਬਸਾਈਟ ‘ਤੇ ਟੀਨਾ ਕਮਲ ਨੂੰ ਕੰਪਨੀ ਦੀ ਮੁੱਖ ਸੰਚਾਲਨ ਅਧਿਕਾਰੀ ਦੱਸਿਆ ਗਿਆ ਹੈ। ਇਸ ਵਿੱਚ ਉਸ ਨੂੰ ਹਾਰਵਰਡ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਵੀ ਦੱਸਿਆ ਗਿਆ ਹੈ।

ਜ਼ਿਲ੍ਹਾ ਅਟਾਰਨੀ ਨੇ ਦੱਸਿਆ ਕਿ ਇੱਕ-ਦੋ ਦਿਨ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਾਣਕਾਰੀ ਨਾ ਮਿਲਣ ਤੇ ਉਨ੍ਹਾਂ ਦੀ ਗੰਭੀਰਤਾ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਘਰ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਿਛਲੀ ਪੁਲੀਸ ਰਿਪੋਰਟ ਜਾਂ ਘਰੇਲੂ ਘਟਨਾ ਨਹੀਂ ਹੋਈ। ਉਨ੍ਹਾਂ ਕਿਹਾ, ਇੱਥੇ ਕੋਈ ਪੁਲਿਸ ਰਿਪੋਰਟ ਨਹੀਂ ਆਈ ਹੈ, ਇੱਥੇ ਕੋਈ ਸਮੱਸਿਆ ਨਹੀਂ ਹੈ, ਕੋਈ ਘਰੇਲੂ ਸਮੱਸਿਆ ਨਹੀਂ ਜਾਪਦੀ ਹੈ, ਉਸ ਘਰ ਜਾਂ ਗੁਆਂਢ ਵਿੱਚ ਅਜਿਹਾ ਕੁਝ ਨਹੀਂ ਹੈ ਜਿਸ ਬਾਰੇ ਮੈਂ ਜਾਣਦਾ ਹਾਂ। “ਇਹ ਮੌਤਾਂ ਇਸ ਵੇਲੇ ਜਾਂਚ ਅਧੀਨ ਹਨ ਅਤੇ ਜਾਂਚਕਰਤਾਵਾਂ ਨੇ ਸਾਰੀ ਰਾਤ ਘਟਨਾ ਸਥਾਨ ‘ਤੇ ਕੰਮ ਕੀਤਾ ਹੈ।”

ਕਮਲ ਪਰਿਵਾਰ ਨੇ ਇਹ ਘਰ 2019 ਵਿੱਚ ਖਰੀਦਿਆ ਸੀ

ਦਿ ਪੋਸਟ ਦੇ ਮੁਤਾਬਕ, ਕਮਲ ਪਰਿਵਾਰ ਦੀ ਆਲੀਸ਼ਾਨ ਹਵੇਲੀ ਦੀ ਕੀਮਤ 5.45 ਮਿਲੀਅਨ ਅਮਰੀਕੀ ਡਾਲਰ ਹੈ। ਇੱਕ ਸਾਲ ਪਹਿਲਾਂ ਇਸਨੂੰ ਮੈਸੇਚਿਉਸੇਟਸ-ਅਧਾਰਤ ਵਿਲਸਨਡੇਲ ਐਸੋਸੀਏਟਸ ਐਲਐਲਸੀ ਨੂੰ 3 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਮਲ ਨੇ ਸਾਲ 2019 ‘ਚ 19,000 ਵਰਗ ਫੁੱਟ ਦੀ ਇਹ ਜਾਇਦਾਦ 4 ਮਿਲੀਅਨ ਅਮਰੀਕੀ ਡਾਲਰ ‘ਚ ਖਰੀਦੀ ਸੀ, ਜਿਸ ‘ਚ 11 ਬੈੱਡਰੂਮ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਇਹ ਲੋਕ ਇਕ ਆਲੀਸ਼ਾਨ ਮਹਿਲ ਵਿਚ ਇਕੱਲੇ ਰਹਿੰਦੇ ਸਨ। ਇਹ ਇਲਾਕਾ ਰਾਜ ਦੇ ਸਭ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਗਿਣਿਆ ਜਾਂਦਾ ਸੀ। ਇਸ ਦੌਰਾਨ ਟੀਨਾ ਦੇ ਲਿੰਕਡਇਨ ਤੋਂ ਮਿਲੀ ਜਾਣਕਾਰੀ ਅਨੁਸਾਰ ਜੋੜੇ ਦੀ ਧੀ ਅਰਿਆਨਾ ਮਿਡਲਬਰੀ ਕਾਲਜ ਦੀ ਵਿਦਿਆਰਥਣ ਸੀ ਅਤੇ ਵਰਮਾਂਟ ਦੇ ਇੱਕ ਪ੍ਰਾਈਵੇਟ ਲਿਬਰਲ ਆਰਟਸ ਸਕੂਲ ਵਿੱਚ 64,800 ਅਮਰੀਕੀ ਡਾਲਰ ਦੀ ਫੀਸ ਨਾਲ ਨਿਊਰੋਸਾਇੰਸ ਦੀ ਪੜ੍ਹਾਈ ਕਰ ਰਹੀ ਸੀ।