Global Passport Index 2026: ਗਲੋਬਲ ਪਾਸਪੋਰਟ ਰੈਂਕਿੰਗ ‘ਚ ਭਾਰਤ ਇੱਕ ਪਾਇਦਾਨ ਖਿਸਕਿਆ, ਸਿਰਫ਼ 26 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਐਂਟਰੀ

Published: 

05 Jul 2026 11:12 AM IST

Global Passport Index 2026: ਰੈਜ਼ੀਡੈਂਸੀ ਅਤੇ ਸਿਟੀਜ਼ਨਸ਼ਿਪ ਐਡਵਾਈਜ਼ਰੀ ਫਰਮ 'ਗਲੋਬਲ ਸਿਟੀਜ਼ਨ ਸਲਿਊਸ਼ਨਜ਼' ਵੱਲੋਂ ਗਲੋਬਲ ਪਾਸਪੋਰਟ ਇੰਡੈਕਸ ਦਾ ਪੰਜਵਾਂ ਐਡੀਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤਾਜ਼ਾ ਰਿਪੋਰਟ ਦੇ ਮੁਤਾਬਕ, ਵਿਸ਼ਵ ਦੇ 197 ਦੇਸ਼ਾਂ ਦੀ ਸੂਚੀ ਵਿੱਚ ਭਾਰਤੀ ਪਾਸਪੋਰਟ 125ਵੇਂ ਸਥਾਨ 'ਤੇ ਰਿਹਾ ਹੈ।

Global Passport Index 2026: ਗਲੋਬਲ ਪਾਸਪੋਰਟ ਰੈਂਕਿੰਗ ਚ ਭਾਰਤ ਇੱਕ ਪਾਇਦਾਨ ਖਿਸਕਿਆ, ਸਿਰਫ਼ 26 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਐਂਟਰੀ

ਰੈਜ਼ੀਡੈਂਸੀ ਅਤੇ ਸਿਟੀਜ਼ਨਸ਼ਿਪ ਐਡਵਾਈਜ਼ਰੀ ਫਰਮ ‘ਗਲੋਬਲ ਸਿਟੀਜ਼ਨ ਸਲਿਊਸ਼ਨਜ਼’ ਵੱਲੋਂ ਗਲੋਬਲ ਪਾਸਪੋਰਟ ਇੰਡੈਕਸ ਦਾ ਪੰਜਵਾਂ ਐਡੀਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤਾਜ਼ਾ ਰਿਪੋਰਟ ਦੇ ਮੁਤਾਬਕ, ਵਿਸ਼ਵ ਦੇ 197 ਦੇਸ਼ਾਂ ਦੀ ਸੂਚੀ ਵਿੱਚ ਭਾਰਤੀ ਪਾਸਪੋਰਟ 125ਵੇਂ ਸਥਾਨ ‘ਤੇ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ 124ਵੇਂ ਸਥਾਨ ‘ਤੇ ਸੀ, ਜਿਸਦਾ ਮਤਲਬ ਹੈ ਕਿ ਇਸ ਵਾਰ ਭਾਰਤ ਦੀ ਰੈਂਕਿੰਗ ਵਿੱਚ ਇੱਕ ਪਾਇਦਾਨ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਜੇਕਰ ਸਾਲ 2021 ਦੀ ਰੈਂਕਿੰਗ (127ਵਾਂ ਸਥਾਨ) ਨਾਲ ਤੁਲਨਾ ਕੀਤੀ ਜਾਵੇ, ਤਾਂ ਭਾਰਤ ਦੀ ਸਥਿਤੀ ਵਿੱਚ 2 ਸਥਾਨਾਂ ਦਾ ਸੁਧਾਰ ਦੇਖਣ ਨੂੰ ਮਿਲਿਆ ਹੈ। ਇਸ ਸਾਲ ਭਾਰਤ ਦਾ ਕੰਪੋਜ਼ਿਟ ਸਕੋਰ 45.1 ਰਿਹਾ ਹੈ, ਜੋ ਕਿ ਪਿਛਲੇ 5 ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਹੈ।

ਹੋਰ ਰੈਂਕਿੰਗਜ਼ ਨਾਲੋਂ ਕਿਉਂ ਵੱਖਰਾ ਹੈ ਗਲੋਬਲ ਪਾਸਪੋਰਟ ਇੰਡੈਕਸ?

ਗਲੋਬਲ ਪਾਸਪੋਰਟ ਇੰਡੈਕਸ ਦੁਨੀਆ ਦੀਆਂ ਹੋਰ ਪਾਸਪੋਰਟ ਰੈਂਕਿੰਗਾਂ ਨਾਲੋਂ ਕਾਫ਼ੀ ਵੱਖਰਾ ਅਤੇ ਵਿਲੱਖਣ ਹੈ। ਆਮ ਤੌਰ ‘ਤੇ ਜ਼ਿਆਦਾਤਰ ਪਾਸਪੋਰਟ ਰੈਂਕਿੰਗਜ਼ ਸਿਰਫ਼ ਇਸ ਆਧਾਰ ‘ਤੇ ਤੈਅ ਹੁੰਦੀਆਂ ਹਨ ਕਿ ਕੋਈ ਦੇਸ਼ ਕਿੰਨੇ ਮੁਲਕਾਂ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦਿੰਦਾ ਹੈ। ਪਰ GPI ਕਿਸੇ ਵੀ ਪਾਸਪੋਰਟ ਦੀ ਸਮੁੱਚੀ ਤਾਕਤ ਦਾ ਮੁਲਾਂਕਣ ਕਰਦਾ ਹੈ। ਇਹ ਇੰਡੈਕਸ ਪਾਸਪੋਰਟ ਦੀ ਮਜ਼ਬੂਤੀ ਨੂੰ 3 ਮੁੱਖ ਪੈਮਾਨਿਆਂ ‘ਤੇ ਮਾਪਦਾ ਹੈ ਗਲੋਬਲ ਮੋਬਿਲਿਟੀ, ਨਿਵੇਸ਼ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ।

ਕਿਵੇਂ ਹੁੰਦਾ ਹੈ ਰੈਂਕਿੰਗ ਦਾ ਮੁਲਾਂਕਣ?

GPI ਦੇ ਨਿਯਮਾਂ ਅਨੁਸਾਰ, ਪਾਸਪੋਰਟ ਦੀ ਰੈਂਕਿੰਗ ਇਸ ਗੱਲ ‘ਤੇ ਵੀ ਨਿਰਭਰ ਕਰਦੀ ਹੈ ਕਿ ਉਹ ਪਾਸਪੋਰਟ ਧਾਰਕ ਨੂੰ ਦੂਜੇ ਦੇਸ਼ਾਂ ਵਿੱਚ ਰਹਿਣ, ਕੰਮ ਕਰਨ ਅਤੇ ਨਿਵੇਸ਼ ਕਰਨ ਵਿੱਚ ਕਿੰਨੀ ਮਦਦ ਪ੍ਰਦਾਨ ਕਰਦਾ ਹੈ। ਇਸਦੇ ਕੁੱਲ ਸਕੋਰ ਦੀ ਗਣਨਾ 14 ਵੱਖ-ਵੱਖ ਸੰਕੇਤਕਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ, ਜਿਸ ਵਿੱਚ:

ਐਨਹਾਂਸਡ ਮੋਬਿਲਿਟੀ: 50% ਵੇਟੇਜ

ਨਿਵੇਸ਼: 25% ਵੇਟੇਜ

ਜੀਵਨ ਦੀ ਗੁਣਵੱਤਾ: 25% ਵੇਟੇਜ

ਰਿਪੋਰਟ ਦੇ ਪੰਜਵੇਂ ਐਡੀਸ਼ਨ ਵਿੱਚ ਮੁੜ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ 197 ਦੇਸ਼ਾਂ ਵਿੱਚੋਂ 125ਵੇਂ ਸਥਾਨ ‘ਤੇ ਹੈ, ਜੋ ਸਾਲ 2025 ਦੇ 124ਵੇਂ ਸਥਾਨ ਤੋਂ ਹੇਠਾਂ ਖਿਸਕਿਆ ਹੈ, ਪਰ 2021 ਦੇ 127ਵੇਂ ਸਥਾਨ ਦੇ ਮੁਕਾਬਲੇ ਬਿਹਤਰ ਹੈ। ਇਸਦੇ ਨਾਲ ਹੀ ਭਾਰਤ ਦਾ ਸਮੁੱਚਾ ਸਕੋਰ ਪਿਛਲੇ ਪੰਜ ਸਾਲਾਂ ਦੇ ਸਭ ਤੋਂ ਉੱਚੇ ਪੱਧਰ ਯਾਨੀ 45.1 ‘ਤੇ ਪਹੁੰਚ ਗਿਆ ਹੈ।

ਭਾਰਤੀਆਂ ਨੂੰ 26 ਦੇਸ਼ਾਂ ਵਿੱਚ ਵੀਜ਼ਾ-ਮੁਕਤ ਐਂਟਰੀ ਦੀ ਸਹੂਲਤ

ਰਿਪੋਰਟ ਦੇ ਅਨੁਸਾਰ, ਭਾਰਤੀ ਪਾਸਪੋਰਟ ਧਾਰਕਾਂ ਨੂੰ ਵਿਸ਼ਵ ਦੇ 26 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਨੀ ‘ਵੀਜ਼ਾ-ਫ੍ਰੀ’ ਜਾਂ ‘ਵੀਜ਼ਾ ਆਨ ਅਰਾਈਵਲ’ (Visa on Arrival) ਦੀ ਸਹੂਲਤ ਮਿਲਦੀ ਹੈ। ਇਹਨਾਂ ਦੇਸ਼ਾਂ ਵਿੱਚ ਮੁੱਖ ਤੌਰ ‘ਤੇ ਭੂਟਾਨ, ਨੇਪਾਲ, ਜਮੈਕਾ, ਮਕਾਊ, ਫਲਸਤੀਨ, ਟਿਊਨੀਸ਼ੀਆ, ਅੰਗੋਲਾ ਅਤੇ ਬਾਰਬਾਡੋਸ ਵਰਗੇ ਮੁਲਕ ਸ਼ਾਮਲ ਹਨ।

ਦੂਜੇ ਪਾਸੇ, ਅਮਰੀਕਾ (USA), ਯੂਨਾਈਟਿਡ ਕਿੰਗਡਮ (UK), ਜਰਮਨੀ, ਫਰਾਂਸ, ਚੀਨ, ਅੰਡੋਰਾ ਅਤੇ ਸੰਯੁਕਤ ਅਰਬ ਅਮੀਰਾ (UAE) ਸਮੇਤ ਦੁਨੀਆ ਦੇ ਕਰੀਬ 88 ਦੇਸ਼ ਅਜਿਹੇ ਹਨ, ਜਿੱਥੇ ਜਾਣ ਲਈ ਭਾਰਤੀ ਨਾਗਰਿਕਾਂ ਨੂੰ ਅਜੇ ਵੀ ਪਹਿਲਾਂ ਵੀਜ਼ਾ ਲੈਣਾ ਲਾਜ਼ਮੀ ਹੈ।

ਐਨਹਾਂਸਡ ਮੋਬਿਲਿਟੀ ਇੰਡੈਕਸ’ ਵਿੱਚ ਭਾਰਤ ਦੀ ਸਥਿਤੀ

ਭਾਰਤ ‘ਐਨਹਾਂਸਡ ਮੋਬਿਲਿਟੀ ਇੰਡੈਕਸ’ ਵਿੱਚ 136ਵੇਂ ਸਥਾਨ ‘ਤੇ ਰਿਹਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਇੱਕ ਪਾਇਦਾਨ ਹੇਠਾਂ ਹੈ। ਇਹ ਇੰਡੈਕਸ ਕੁੱਲ ਸਕੋਰ ਦਾ ਅੱਧਾ (50%) ਹਿੱਸਾ ਹੁੰਦਾ ਹੈ। ਇਸ ਵਿੱਚ ਪਾਸਪੋਰਟ ਰਾਹੀਂ ਮਿਲਣ ਵਾਲੇ ਯਾਤਰਾ ਲਾਭਾਂ ਦੇ ਨਾਲ-ਨਾਲ ਉਸ ਦੇਸ਼ ਦੇ ਜੀਵਨ ਪੱਧਰ ਨੂੰ ਵੀ ਦੇਖਿਆ ਜਾਂਦਾ ਹੈ ਜਿੱਥੇ ਤੁਸੀਂ ਯਾਤਰਾ ਕਰਨਾ ਚਾਹੁੰਦੇ ਹੋ।

ਕੁਆਲਿਟੀ ਆਫ ਲਿਵਿੰਗ ਇੰਡੈਕਸ’ ਵਿੱਚ ਮਾਰੀ ਵੱਡੀ ਛਾਲ

ਭਾਰਤ ਨੇ ‘ਕੁਆਲਿਟੀ ਆਫ ਲਿਵਿੰਗ ਇੰਡੈਕਸ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਪਾਇਦਾਨਾਂ ਦੀ ਵੱਡੀ ਛਾਲ ਮਾਰੀ ਹੈ। ਪਿਛਲੇ ਸਾਲ ਭਾਰਤ ਇਸ ਸੂਚੀ ਵਿੱਚ 129ਵੇਂ ਸਥਾਨ ‘ਤੇ ਸੀ, ਜੋ ਹੁਣ ਸੁਧਰ ਕੇ 118ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਇੰਡੈਕਸ ਵਿੱਚ ਸਿਹਤ, ਸਿੱਖਿਆ ਅਤੇ ਨਿੱਜੀ ਸੁਰੱਖਿਆ ਵਰਗੇ 6 ਪ੍ਰਮੁੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਅਤੇ ਕੁੱਲ ਸਕੋਰ ਵਿੱਚ ਇਸਦਾ ਯੋਗਦਾਨ 25% ਹੈ।

ਇਨਵੈਸਟਮੈਂਟ ਇੰਡੈਕਸ ਵਿੱਚ ਵੀ ਫਾਇਦਾ

ਨਿਵੇਸ਼ ਦੇ ਮਾਮਲੇ ਵਿੱਚ ਵੀ ਭਾਰਤ ਦੀ ਸਥਿਤੀ ਮਜ਼ਬੂਤ ਹੋਈ ਹੈ। ਭਾਰਤ ਪਿਛਲੇ ਸਾਲ ਦੇ 97ਵੇਂ ਸਥਾਨ ਤੋਂ ਸੁਧਰ ਕੇ ਹੁਣ 94ਵੇਂ ਸਥਾਨ ‘ਤੇ ਆ ਗਿਆ ਹੈ। ਇਹ ਇੰਡੈਕਸ ਕਿਸੇ ਦੇਸ਼ ਦੀ ਆਰਥਿਕਤਾ ਨੂੰ ਨਿਵੇਸ਼ ਅਤੇ ਕਾਰੋਬਾਰ ਦੇ ਨਜ਼ਰੀਏ ਤੋਂ ਪਰਖਦਾ ਹੈ। ਮਜ਼ਬੂਤ ਅਤੇ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਵਾਲੇ ਦੇਸ਼ਾਂ ਨੂੰ ਇਸ ਵਿੱਚ ਜ਼ਿਆਦਾ ਸਕੋਰ ਦਿੱਤਾ ਜਾਂਦਾ ਹੈ। ਇਸ ਵਿੱਚ ਨਿੱਜੀ ਟੈਕਸ ਪ੍ਰਣਾਲੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਕੁੱਲ ਸਕੋਰ ਵਿੱਚ ਇਸਦਾ ਹਿੱਸਾ 25% ਹੈ।

ਵਿਸ਼ਵ ਦੇ ਟਾਪ 10 ਪਾਸਪੋਰਟ

ਗਲੋਬਲ ਪਾਸਪੋਰਟ ਇੰਡੈਕਸ ਦੀ ਇਸ ਰਿਪੋਰਟ ਵਿੱਚ ਸਵੀਡਨ ਦੇ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਮਜ਼ਬੂਤ ਪਾਸਪੋਰਟ ਐਲਾਨਿਆ ਗਿਆ ਹੈ।

1.ਸਵੀਡਨ

2.ਸਵਿਟਜ਼ਰਲੈਂਡ

3.ਫਿਨਲੈਂਡ

4.ਜਰਮਨੀ

5.ਨੀਦਰਲੈਂਡਸ

6.ਡੈਨਮਾਰਕ

7.ਆਇਰਲੈਂਡ

8.ਯੂਨਾਈਟਿਡ ਕਿੰਗਡਮ

9.ਨਾਰਵੇ

10.ਸਿੰਗਾਪੁਰ

Follow Us