Trending Video: ਬਾਥਰੂਮ ‘ਚ ਅਚਾਨਕ ਵੜ੍ਹ ਗਈ ਵਿਸ਼ਾਲ ਕਿਰਲੀ, ਦੇਖਦੇ ਹੀ ਦੇਖਦੇ ਨਿਕਲ ਗਈ ਕੁੜੀ ਦੀ ਚੀਖ

Updated On: 

19 Jun 2023 19:40 PM

ਕੋਈ ਵਿਸ਼ਾਲ ਅਤੇ ਖਤਰਨਾਕ ਜਾਨਵਰ ਜੇਕਰ ਗਲਤੀ ਨਾਲ ਵੀ ਤੁਹਾਡੇ ਬਾਥਰੂਮ ਵਿੱਚ ਦਾਖਲ ਹੋ ਜਾਵੇ ਤਾਂ ਕੀ ਹੋਵੇਗਾ? ਜਾਹਿਰ ਹੈ ਕਿ ਤੁਹਾਡੀ ਚੀਖ ਨਿਕਲ ਜਾਵੇਗੀ। ਅਜਿਹਾ ਹੀ ਕੁਝ ਇਕ ਲੜਕੀ ਨਾਲ ਵੀ ਹੋਇਆ। ਉਹ ਬਾਥਰੂਮ ਵਿੱਚ ਮੌਜੂਦ ਸੀ, ਉਦੋਂ ਇੱਕ ਵਿਸ਼ਾਲ ਕਿਰਲੀ ਅੰਦਰ ਦਾਖਲ ਹੋ ਗਈ।

Trending Video: ਬਾਥਰੂਮ ਚ ਅਚਾਨਕ ਵੜ੍ਹ ਗਈ ਵਿਸ਼ਾਲ ਕਿਰਲੀ, ਦੇਖਦੇ ਹੀ ਦੇਖਦੇ ਨਿਕਲ ਗਈ ਕੁੜੀ ਦੀ ਚੀਖ
Follow Us On

ਗਰਮੀਆਂ ਦੇ ਦਿਨਾਂ ਵਿੱਚ ਅਕਸਰ ਅਜਿਹਾ ਹੁੰਦਾ ਹੈ ਕਿ ਖੱਡਾਂ ਵਿੱਚ ਰਹਿਣ ਵਾਲੇ ਛੋਟੇ-ਛੋਟੇ ਜੀਵ-ਜੰਤੂ ਆਪਣੇ ਟੋਇਆਂ ਵਿੱਚੋਂ ਬਾਹਰ ਆ ਜਾਂਦੇ ਹਨ ਅਤੇ ਇਧਰ-ਉਧਰ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਉਹ ਘਰਾਂ ਵਿਚ ਵੀ ਵੜ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਅਜਿਹੀ ਸਥਿਤੀ ਵਿਸ਼ੇਸ਼ ਤੌਰ ‘ਤੇ ਉਦੋਂ ਪੈਦਾ ਹੁੰਦੀ ਹੈ ਜਦੋਂ ਸੱਪ ਆਦਿ ਘਰਾਂ ਵਿਚ ਵੜ ਜਾਂਦੇ ਹਨ। ਅਜਿਹਾ ਖਾਸ ਤੌਰ ‘ਤੇ ਭਾਰਤ ‘ਚ ਹੁੰਦਾ ਹੈ, ਜਦਕਿ ਵਿਦੇਸ਼ਾਂ ‘ਚ ਵੀ ਮਗਰਮੱਛ ਅਤੇ ਘੜਿਆਲ ਵਰਗੇ ਖਤਰਨਾਕ ਜਾਨਵਰ ਵੀ ਘਰਾਂ ‘ਚ ਵੜ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਲੂ-ਕੰਡੇ ਖੜੇ ਹੋ ਜਾਂਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ।

ਜ਼ਰਾ ਸੋਚੋ ਕੀ ਹੋਵੇਗਾ ਜੇਕਰ ਤੁਸੀਂ ਬਾਥਰੂਮ ਵਿੱਚ ਨਹਾ ਰਹੇ ਹੋਵੋ ਅਤੇ ਅਚਾਨਕ ਕੋਈ ਵੱਡਾ ਅਤੇ ਖਤਰਨਾਕ ਜਾਨਵਰ ਖਿੜਕੀ ਜਾਂ ਵੈਂਟੀਲੇਟਰ ਰਾਹੀਂ ਅੰਦਰ ਆ ਜਾਵੇ? ਸਪੱਸ਼ਟ ਹੈ ਕਿ ਤੁਸੀਂ ਚੀਕਾਂ ਮਾਰੋਗੇ ਅਤੇ ਬਾਹਰ ਨੂੰ ਭੱਜੋਗੇ। ਇਸ ਵਾਇਰਲ ਵੀਡੀਓ ‘ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵੱਡੀ ਛਿਪਕਲੀ ਬਾਥਰੂਮ ਦੇ ਵੈਂਟੀਲੇਟਰ ਦੀ ਮਦਦ ਨਾਲ ਅੰਦਰ ਵੜਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਰ ਹੌਲੀ-ਹੌਲੀ ਉਹ ਬਾਥਰੂਮ ਦੇ ਅੰਦਰ ਦਾਖਲ ਹੋ ਹੀ ਜਾਂਦੀ ਹੈ। ਇਹ ਦੇਖ ਕੇ ਬਾਥਰੂਮ ਦੇ ਅੰਦਰ ਦੀ ਲੜਕੀ ਚੀਕਦੀ ਹੋਈ ਭੱਜ ਜਾਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ