Train and Car Viral Video: ਰੇਲਗੱਡੀ ਅਤੇ ਰੇਲਵੇ ਫਾਟਕ ਵਿਚਾਲੇ ਫਸ ਗਈ ਕਾਰ, ਵੀਡੀਓ ਵੇਖ ਕੰਬ ਜਾਵੇਗੀ ਰੂਹ

Published: 

17 Jan 2024 14:03 PM

Train and Car Viral Video: ਤੁਸੀਂ ਅਕਸਰ ਰੇਲਵੇ ਦਾ ਫਾਟਕ ਕ੍ਰਾਸ ਕੀਤਾ ਹੋਣਾ। ਜਦੋਂ ਕੋਈ ਟਰੇਨ ਉੱਥੋਂ ਜਾ ਰਹੀ ਹੁੰਦੀ ਹੈ ਤਾਂ ਰੇਲਵੇਅ ਦਾ ਉਹ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ। ਲੋਕਾਂ ਦੀ ਸੁਰੱਖਿਆ ਲਈ ਇਹ ਅਜਿਹਾ ਕੀਤਾ ਜਾਂਦਾ ਹੈ। ਤਾਂ ਜੋ ਕੋਈ ਭਿਆਨਕ ਹਾਦਸਾ ਨਾ ਵਾਪਰ ਜਾਵੇ। ਪਰ ਕਈ ਵਾਰ ਲੋਕ ਇਨ੍ਹੀਂ ਜਲਦਬਾਜ਼ੀ ਵਿੱਚ ਹੁੰਦੀ ਹੈ ਅਤੇ ਬੇਵਕੂਫੀ ਕਾਰਨ ਅਜਿਹਾ ਕੁਝ ਕਰ ਦਿੰਦੇ ਹਨ ਜਿਸ ਕਾਰਨ ਉਹ ਆਪਣੀ ਅਤੇ ਹੋਰਾਂ ਦੀ ਜਾਨ ਬਾਜ਼ੀ 'ਤੇ ਲਾ ਦਿੰਦੇ ਹਨ। ਇਸਦਾ ਤਾਜ਼ਾ ਉਦਾਹਰਨ ਹੈ ਇਹ ਵੀਡੀਓ ਜਿਸ ਵਿੱਚ ਇੱਕ ਕਾਰ ਰੇਲਵੇ ਫਾਟਕ ਵਿੱਚ ਅਟਕ ਜਾਂਦੀ ਹੈ ਅਤੇ ਸਾਹਮਣੇ ਤੋਂ ਇੱਕ ਰੇਲਗੱਡੀ ਆ ਰਹੀ ਹੁੰਦੀ ਹੈ। ਫਿਰ ਜੋ ਹੁੰਦਾ ਹੈ ਉਹ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

Train and Car Viral Video: ਰੇਲਗੱਡੀ ਅਤੇ ਰੇਲਵੇ ਫਾਟਕ ਵਿਚਾਲੇ ਫਸ ਗਈ ਕਾਰ, ਵੀਡੀਓ ਵੇਖ ਕੰਬ ਜਾਵੇਗੀ ਰੂਹ

Pic Credit: x-@trainwalebhaiya

Follow Us On

ਸੋਸ਼ਲ ਮੀਡੀਆ ਇੱਕ ਅਜਿਹੀ ਥਾਂ ਹੈ ਜਿੱਥੇ ਛੋਟੀ ਤੋਂ ਲੈ ਕੇ ਵੱਡੀ ਹਰ ਘਟਨਾ ਲੋਕਾਂ ਦੇ ਸਾਹਮਣੇ ਆਉਂਦੀ ਰਹਿੰਦੀ ਹੈ। ਕਈ ਵੀਡੀਓ ਤਾਂ ਅਜਿਹੀ ਵਾਇਰਲ ਹੁੰਦੀ ਹੈ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ। ਹਾਲ ਹੀ ਵਿੱਚ ਅਜਿਹੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੋ ਲੋਕਾਂ ਦੇ ਲੂੰ-ਕੰਡੇ ਖੜੇ ਹੋ ਗਏ ਹਨ। ਵੀਡੀਓ ਕਾਫੀ ਡਰਾਉਣਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਕਾਫੀ ਹੈਰਾਨੀ ਹੋਵੇਗੀ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਰ ਰੇਲਵੇ ਫਾਟਕ ‘ਤੇ ਅਟਕ ਜਾਂਦੀ ਹੈ ਅਤੇ ਸਾਹਮਣੇ ਤੋਂ ਇੱਕ ਰੇਲਗੱਡੀ ਆ ਰਹੀ ਹੈ। ਦਰਅਸਲ,ਜ਼ਲਦਬਾਜ਼ੀ ਦੇ ਚੱਕਰ ਵਿੱਚ ਬੰਦ ਹੋ ਰਹੇ ਰੇਲਵੇ ਫਾਟਕ ਤੋਂ ਡਰਾਇਵਰ ਆਪਣੀ ਕਾਰ ਕੱਢਣ ਦੀ ਸੋਚਦਾ ਹੈ ਪਰ ਕਾਰ ਵਿਚਾਲੇ ਹੀ ਅਟਕ ਜਾਂਦੀ ਹੈ। ਉਸ ਸਮੇਂ ਹੀ ਰੇਲਗੱਡੀ ਸਾਹਮਣੇ ਤੋਂ ਆ ਰਹੀ ਹੁੰਦੀ ਹੈ। ਇਸ ਨਜ਼ਾਰੇ ਨੂੰ ਦੇਖਣ ਦੇ ਲਈ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਜਾਂਦੇ ਹਨ। ਸਾਰੇ ਲੋਕਾਂ ਦੇ ਦਿਲ ਵਿੱਚ ਇਹੀ ਗੱਲ ਆਉਂਦੀ ਹੈ ਕਿ ਗੱਡੀ ਬਚੇਗੀ ਜਾਂ ਨਹੀਂ। ਲੋਕ ਇਸ ਨੂੰ ਦੇਖਣ ਲਈ ਉੱਥੇ ਹੀ ਖੜ੍ਹੇ ਰਹਿ ਜਾਂਦੇ ਹਨ। ਹੌਲੀ-ਹੌਲੀ ਰੇਲਗੱਡੀ ਕਾਰ ਦੇ ਕਰੀਬ ਆ ਜਾਂਦੀ ਹੈ ਅਤੇ ਰੇਲਗੱਡੀ ਡਰਾਈਵਰ ਦੀ ਸਿਆਣਪ ਦੇ ਕਾਰਨ, ਇਹ ਹਾਦਸਾ ਲਗਭਗ ਟਲ ਜਾਂਦਾ ਹੈ। ਅੱਗੇ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਰੇਲਗੱਡੀ ਹੌਲੀ-ਹੌਲੀ ਕਾਰ ਕੋਲੋਂ ਦੀ ਨਿਕਲ ਜਾਂਦੀ ਹੈ ਬਿਨ੍ਹਾਂ ਉਸ ਨੂੰ ਕੋਈ ਨੁਕਸਾਨ ਪਹੁੰਚਾਏ।

ਜੋ ਲੋਕ ਰੇਲਵੇ ਫਾਟਕ ਦੇ ਕੋਲ ਇਸ ਖੜੇ ਹੋ ਕੇ ਇਸ ਘਟਨਾ ਨੂੰ ਦੇਖ ਰਹੇ ਸੀ ਅਤੇ ਸੋਚ ਰਹੇ ਸੀ ਅੱਗੇ ਕੀ ਹੋਵੇਗਾ। ਉਹ ਰੇਲਗੱਡੀ ਦੇ ਚਲੇ ਜਾਣ ਤੋਂ ਬਾਅਦ ਹੀ ਰਾਹਤ ਵਾਲਾ ਸਾਹ ਲੈਂਦੇ ਹਨ। ਇਸ ਵਾਇਰਲ ਵੀਡੀਓ ਨੂੰ ਮਾਇਕਰੋਬਲਾਗਿੰਗ ਸਾਇਟ ਐਕਸ ‘ਤੇ @trainwalebhaiya ਨਾਮ ਦੇ ਅਕਾਉਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 20 ਹਜ਼ਾਰ ਲੋਕਾਂ ਨੇ ਦੇਖਿਆ ਅਤੇ 800 ਲੋਕਾਂ ਨੇ ਲਾਈਕ ਕੀਤਾ ਹੈ। ਜਦੋਂ ਕਿ ਲੋਕਾਂ ਨੇ ਵੀਡੀਓ ਨੂੰ ਲੈ ਕੇ ਬਹੁਤ ਮਜ਼ੇਦਾਰ ਕੁਮੈਂਟ ਵੀ ਕੀਤੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਕਾਰ ਡਰਾਈਵਰ ਨੂੰ ਔਸਕਰ ਦਿਓ, ਭਰਾ। ਦੂਜੇ ਨੇ ਲਿਖਿਆ- ਇਹ ਕਾਰ ਇੱਥੇ ਕਿਵੇਂ ਫਸ ਗਈ? ਇਹ ਲੋਕ ਕੌਣ ਹਨ ਅਤੇ ਕਿੱਥੋਂ ਆਏ ਹਨ? ਤੀਜੇ ਯੂਜ਼ਰ ਨੇ ਲਿਖਿਆ- ਅਜਿਹਾ ਸਕੈਂਡਲ ਭਾਰਤ ‘ਚ ਹੀ ਹੋ ਸਕਦਾ ਹੈ।

Exit mobile version