ਵਿਆਹ ਲਈ ਕਿੰਨ੍ਹਾਂ ਦੀ ਕੁੰਡਲੀ ਮਿਲਣਾ ਜ਼ਿਆਦਾ ਜ਼ਰੂਰੀ? ਮੁੰਡੇ ਨੇ ਅਨੋਖੇ ਤਰੀਕੇ ਨਾਲ ਬਿਆਨ ਕੀਤੀ ਹੱਡਬੀਤੀ, VIDEO ਵੇਖ ਕੇ ਨਹੀਂ ਰੁਕੇਗਾ ਹਾਸਾ

Published: 

17 Jan 2024 14:45 PM

Viral Video: ਵਿਆਹ ਨੂੰ ਲੈ ਕੇ ਅਕਸਰ ਘਰ ਵਾਲੇ ਕੁੜੀ ਅਤੇ ਮੁੰਡੇ ਦੀਆਂ ਕੁੰਡਲੀਆਂ ਪਹਿਲਾਂ ਮਿਲਵਾਉਂਦੇ ਹਨ। ਪਹਿਲਾਂ ਦੋਵੇਂ ਖੁੱਦ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਪਰਿਵਾਰ ਆਪਸ ਵਿੱਚ ਗੱਲਬਾਤ ਕਰਦਾ ਹੈ। ਜਦੋਂ ਦੋਵਾਂ ਵੱਲੋਂ ਹਾਮੀ ਹੋ ਜਾਂਦੀ ਹੈ ਉਸ ਤੋਂ ਬਾਅਦ ਕੁੰਡਲੀ ਮਿਲਵਾਉਣ ਦਾ ਕਦਮ ਆਉਂਦਾ ਹੈ। ਭਾਰਤ ਵਿੱਚ ਹਿੰਦੂ ਪਰਿਵਾਰਾਂ ਵਿੱਚ ਅੱਜ ਵੀ ਕੁੰਡਲੀਆਂ ਮਿਲਵਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਕੁੰਡਲੀ ਨਹੀਂ ਮਿਲਦੀ ਤਾਂ ਲੋਕ ਚੰਗੇ ਭਲੇ ਰਿਸ਼ਤਿਆਂ ਨੂੰ ਵੀ ਠੁਕਰਾ ਦਿੰਦੇ ਹਨ। ਅਜਿਹੀ ਵਿੱਚ ਇੱਕ ਵਿਅਕਤੀ ਦਾ ਕੁੰਡਲੀ ਮਿਲਵਾਉਣ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਇਆ ਹੈ। ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਵਿਆਹ ਲਈ ਕਿੰਨ੍ਹਾਂ ਦੀ ਕੁੰਡਲੀ ਮਿਲਣਾ ਜ਼ਿਆਦਾ ਜ਼ਰੂਰੀ? ਮੁੰਡੇ ਨੇ ਅਨੋਖੇ ਤਰੀਕੇ ਨਾਲ ਬਿਆਨ ਕੀਤੀ ਹੱਡਬੀਤੀ, VIDEO ਵੇਖ ਕੇ ਨਹੀਂ ਰੁਕੇਗਾ ਹਾਸਾ

Pic Credit: x- Kattappa

Follow Us On

ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਵਿਆਹ ਲਈ ਵੱਖੋ-ਵੱਖਰੇ ਰੀਤੀ-ਰਿਵਾਜ਼ਾ ਦੀ ਪਾਲਣਾ ਕੀਤੀ ਜਾਂਦੀ ਹੈ। ਪਰ ਵਿਆਹ ਭਾਵੇਂ ਉੱਤਰ ਭਾਰਤ ਦਾ ਹੋਵੇ ਜਾਂ ਦੱਖਣ ਭਾਰਤ ਦਾ, ਲੋਕ ਲਾੜਾ-ਲਾੜੀ ਦੀ ਕੁੰਡਲੀ ਜ਼ਰੂਰ ਮਿਲਵਾਉਂਦੇ ਹਨ। ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਵਿਆਹ ਜਨਮਾਂ-ਜਨਮਾਂ ਦਾ ਸਾਥ ਹੁੰਦਾ ਹੈ ਇਸ ਲਈ ਵਿਆਹ ਤੋਂ ਪਹਿਲਾਂ ਲਾੜਾ ਅਤੇ ਲਾੜੀ ਦੀ ਕੁੰਡਲੀ ਮਿਲਵਾਈ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਦੋਵਾਂ ਦੇ ਗੁਣ ਮਿਲ ਜਾਂਦੇ ਹਨ ਤਾਂ ਉਨ੍ਹਾਂ ਦਾ ਰਿਸ਼ਤਾ ਚੰਗੇ ਤਰੀਕੇ ਨਾਲ ਚੱਲਦਾ ਹੈ। ਇਸ ਵਿਚਕਾਰ ਇੱਕ ਵਿਅਕਤੀ ਨੇ ਇਸ ਮਾਮਲੇ ਵਿੱਚ ਆਪਣਾ ਨਜ਼ਰੀਆ ਦੱਸਿਆ ਹੈ ਜਿਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਹਰ ਕਿਸੇ ਦੇ ਘਰ ਵਿੱਚ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਦੀਆਂ ਕੁੰਡਲੀਆਂ ਦਾ ਮੇਲ ਹੁੰਦਾ ਹੈ। ਪਰ ਇੱਕ ਵਿਅਕਤੀ ਦਾ ਇਸ ਬਾਰੇ ਥੋੜ੍ਹਾ ਵੱਖਰਾ ਵਿਚਾਰ ਹੈ। ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਹੱਥ ‘ਚ ਬੋਰਡ ਲੈ ਕੇ ਬਾਜ਼ਾਰ ਦੇ ਵਿਚਕਾਰ ਖੜ੍ਹਾ ਹੈ। ਉਸ ਬੋਰਡ ਨੂੰ ਪੜ੍ਹ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ। ਬੋਰਡ ‘ਤੇ ਲਿਖਿਆ ਹੈ, ‘ਜੇਕਰ ਤੁਸੀਂ ਕੁੰਡਲੀ ਦਾ ਮੇਲ ਕਰਵਾਉਣਾ ਚਾਹੁੰਦੇ ਹੋ ਤਾਂ ਸੱਸ ਅਤੇ ਨੂੰਹ ਦੀ ਕੁੰਡਲੀ ਦਾ ਮੇਲ ਕਰਵਾਓ। ਮੁੰਡੇ ਦਾ ਕੀ ਹੈ, ਉਹ ਰੱਬ ਦੀ ਰਜ਼ਾ ਨੂੰ ਸਮਝ ਕੇ ਐਡਜੱਸਟ ਹੋ ਜਾਂਦਾ ਹੈ। ਇਸ ਵਿਅਕਤੀ ਨੇ ਬਜ਼ਾਰ ‘ਚ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਦੱਸ ਦਈਏ ਕਿ ਇਸ ਵੀਡੀਓ ਨੂੰ ਮਾਇਕਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ @GANESHV81214930 ਨਾਮ ਦੇ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 1 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਹੱਸਦੇ ਹੋਏ ਇਮੋਜ਼ੀ ਸ਼ੇਅਰ ਕਰ ਰਹੇ ਹਨ।