AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

True Life Story, Read Now, ਤਿੰਨ ਸਕੀਆਂ ਭੈਣਾਂ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਜਿਹਾ ਕਿਉਂ ਲਿਖਿਆ? ਸਾਹਮਣੇ ਆਈ ਤਸਵੀਰ

ਗਾਜ਼ੀਆਬਾਦ 'ਚ ਤਿੰਨ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ 'ਚ ਆਪਣੇ ਮਾਪਿਆਂ ਤੋਂ ਮੁਆਫ਼ੀ ਤੇ 'ਕੋਰੀਅਨ ਗੇਮਸ' ਦਾ ਜ਼ਿਕਰ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਤੋਂ ਦੁਖੀ ਹੋਣ ਕਾਰਨ ਇਹ ਕਦਮ ਚੁੱਕਿਆ। ਪੁਲਿਸ ਹੁਣ ਫੋਰੈਂਸਿਕ ਰਿਪੋਰਟਾਂ ਰਾਹੀਂ ਮੌਤਾਂ ਦੇ ਪਿੱਛੇ 'ਔਨਲਾਈਨ ਟਾਸਕ' ਦੀ ਸੱਚਾਈ ਦੀ ਜਾਂਚ ਕਰ ਰਹੀ ਹੈ।

True Life Story, Read Now, ਤਿੰਨ ਸਕੀਆਂ ਭੈਣਾਂ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਜਿਹਾ ਕਿਉਂ ਲਿਖਿਆ? ਸਾਹਮਣੇ ਆਈ ਤਸਵੀਰ
ਗਾਜ਼ੀਆਬਾਦ ਖ਼ੁਦਕੁਸ਼ੀ ਕੇਸ
tv9-punjabi
| Updated On: 04 Feb 2026 11:55 AM IST

True Life Story ਇਸ ਡਾਇਰੀ ‘ਚ ਲਿਖੀ ਹਰ ਚੀਜ਼ ਪੜ੍ਹੋ, ਕਿਉਂਕਿ ਇਹ ਸਭ ਸੱਚ ਹੈ।Read Now ਗਾਜ਼ੀਆਬਾਦ ਦੇ ਭਾਰਤ ਸਿਟੀ ਸੋਸਾਇਟੀ ‘ਚ ਖੁਦਕੁਸ਼ੀ ਕਰਨ ਵਾਲੀਆਂ ਤਿੰਨ ਨਾਬਾਲਗ ਭੈਣਾਂ ਦੇ ਲਿਖੇ ਇਹ ਆਖਰੀ ਸ਼ਬਦ ਹਨ। 9ਵੀਂ ਮੰਜ਼ਿਲ ਤੋਂ ਛਾਲ ਮਾਰਨ ਵਾਲੀਆਂ ਇਨ੍ਹਾਂ ਭੈਣਾਂ ਦੇ ਖੁਦਕੁਸ਼ੀ ਨੋਟ ਤੇ ਡਾਇਰੀਆਂ ਹੁਣ ਪੂਰੀ ਸਾਜ਼ਿਸ਼ ਤੇ ਉਨ੍ਹਾਂ ਦੀ ਮਾਨਸਿਕ ਪਰੇਸ਼ਾਨੀ ਦੀ ਗਵਾਹੀ ਭਰਦੀਆਂ ਹਨ।

ਟੀਲਾ ਮੋਡ ਪੁਲਿਸ ਸਟੇਸ਼ਨ ਖੇਤਰ ‘ਚ ਇਸ ਸਮੂਹਿਕ ਖੁਦਕੁਸ਼ੀ ਦੇ ਮਾਮਲੇ ‘ਚ, ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਡਾਇਰੀ ਬਰਾਮਦ ਹੋਈ, ਜਿਸ ‘ਚ ਰੋਂਦੀਆਂ ਅੱਖਾਂ ਦੀਆਂ ਤਸਵੀਰਾਂ ਸਨ। ਕੁੜੀਆਂ ਨੇ ਲਿਖਿਆ, “ਮੈਨੂੰ ਸੱਚਮੁੱਚ ਮਾਫ਼ ਕਰਨਾ ਪਾਪਾ… ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੰਮੀ ਤੇ ਡੈਡੀ।” ਡਾਇਰੀ ਦੇ ਪੰਨਿਆਂ ‘ਚ ਕੋਰੀਅਨ ਗੇਮਾਂ ਪ੍ਰਤੀ ਉਨ੍ਹਾਂ ਦੇ ਜਨੂੰਨ ਦਾ ਵੀ ਜ਼ਿਕਰ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਦੀ ਮੌਤ ਨੂੰ “ਸੱਚੀ ਜ਼ਿੰਦਗੀ ਦੀ ਕਹਾਣੀ” (True Life Story) ਵਜੋਂ ਦਰਸਾਉਣ ਵਾਲਾ ਸੁਸਾਈਡ ਨੋਟ ਕਿਸੇ ਡੂੰਘੇ ਮਨੋਵਿਗਿਆਨਕ ਦਬਾਅ ਜਾਂ ਔਨਲਾਈਨ ਟਾਸਕ ਵੱਲ ਇਸ਼ਾਰਾ ਕਰਦਾ ਹੈ।

ਕੋਰੀਅਨ ਲਵਰਸ ਗੇਮ ਤੇ ਮੋਬਾਇਲ ‘ਤੇ ਪਾਬੰਦੀ ਬਣੀ ਵਜ੍ਹਾ?

ਗਾਜ਼ੀਆਬਾਦ ਦੇ ਡੀਸੀਪੀ ਨਿਮਿਸ਼ ਪਾਟਿਲ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਕਿਹਾ ਕਿ ਨਿਸ਼ਿਕਾ (16), ਪ੍ਰਾਚੀ (14) ਤੇ ਪਾਖੀ (12) ਮੋਬਾਈਲ ਫੋਨ ‘ਤੇ ਔਨਲਾਈਨ ਗੇਮਾਂ ਦੀਆਂ ਬੁਰੀ ਤਰ੍ਹਾਂ ਆਦੀ ਸਨ। ਕੁੜੀਆਂ ਕੋਲ ਆਪਣੇ ਫ਼ੋਨ ਨਹੀਂ ਸਨ, ਉਹ ਆਪਣੇ ਮਾਪਿਆਂ ਦੇ ਫ਼ੋਨਾਂ ‘ਤੇ ਗੇਮਾਂ ਖੇਡਦੀਆਂ ਸਨ। ਕੁੱਝ ਸਮਾਂ ਪਹਿਲਾਂ, ਜਦੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਆਪਣੇ ਫ਼ੋਨ ਵਰਤਣ ਤੋਂ ਰੋਕ ਦਿੱਤਾ ਸੀ, ਇਸ ਡਰੋਂ ਕਿ ਇਹ ਉਨ੍ਹਾਂ ਦੀ ਪੜ੍ਹਾਈ ‘ਤੇ ਅਸਰ ਪਾ ਰਿਹਾ ਹੈ।

ਇਕੱਠੇ ਖਾਣਾ, ਇਕੱਠੇ ਨਹਾਉਣਾ ਤੇ ਇੱਥੋਂ ਤੱਕ ਕਿ ਇਕੱਠੇ ਮਰਨ ਦੀ ਚੋਣ…

ਸੁਸਾਇਟੀ ਤੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਤਿੰਨੋਂ ਭੈਣਾਂ ਬਹੁਤ ਕਰੀਬ ਸਨ। ਉਹ ਸਭ ਕੁੱਝ ਇਕੱਠੇ ਕਰਦੀਆਂ ਸਨ – ਨਹਾਉਣਾ, ਖਾਣਾ, ਸਕੂਲ ਜਾਣਾ ਤੇ ਸੌਣਾ। ਇਸ ਕਾਰਨ ਉਨ੍ਹਾਂ ਨੇ ਖੁਦਕੁਸ਼ੀ ਦਾ ਕਦਮ ਵੀ ਇਕੱਠੇ ਚੁੱਕਿਆ। ਸਵੇਰੇ 2 ਵਜੇ, ਤਿੰਨਾਂ ਨੇ ਭਾਰਤ ਸਿਟੀ ਬੀ-1 ਟਾਵਰ ਦੇ ਫਲੈਟ ਨੰਬਰ 907 ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ।

ਔਨਲਾਈਨ ਟ੍ਰੇਡਿੰਗ ਤੇ ਦੋ ਪਤਨੀਆਂ ਦਾ ਪਰਿਵਾਰ

ਮ੍ਰਿਤਕ ਕੁੜੀਆਂ ਦੇ ਪਿਤਾ, ਚੇਤਨ ਕੁਮਾਰ, ਔਨਲਾਈਨ ਟ੍ਰੇਡਿੰਗ ‘ਚ ਕੰਮ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਚੇਤਨ ਨੇ ਦੋ ਵਾਰ ਵਿਆਹ ਕੀਤਾ ਸੀ ਤੇ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਦੋ ਪਤਨੀਆਂ ਤੇ ਬੱਚਿਆਂ ਨਾਲ ਇੱਕੋ ਸੁਸਾਇਟੀ ‘ਚ ਰਹਿ ਰਿਹਾ ਸੀ। ਦੋਵੇਂ ਪਤਨੀਆਂ ਸਕੀਆਂ ਭੈਣਾਂ ਹਨ। ਪੁਲਿਸ ਇਸ ਪਰਿਵਾਰਕ ਪਿਛੋਕੜ ਤੇ ਬੱਚਿਆਂ ਦੇ ਸਕੂਲ ਤੋਂ ਗੈਰਹਾਜ਼ਰ ਰਹਿਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਸਾਰੀਆਂ ਨਜ਼ਰਾਂ ਫੋਰੈਂਸਿਕ ਜਾਂਚ ‘ਤੇ

ਪੁਲਿਸ ਨੇ ਪਰਿਵਾਰ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ। ਫੋਰੈਂਸਿਕ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਉਹ ਕਿਹੜਾ ਟਾਸਕ-ਅਧਾਰਤ ਕੋਰੀਆਈ ਗੇਮ ਖੇਡ ਰਹੇ ਸਨ ਤੇ ਕੀ ਉਨ੍ਹਾਂ ਨੂੰ ਕਿਸੇ ਬਾਹਰੀ ਵਿਅਕਤੀ ਨੇ ਇਸ ਕੰਮ ਲਈ ਉਕਸਾਇਆ ਸੀ।

Follow Us
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...