ਚੰਡੀਗੜ੍ਹ ‘ਚ ਜੀ-20 ਦੀ ਬੈਠਕ ਸ਼ੁਰੂ:ਅੰਤਰਰਾਸ਼ਟਰੀ ਵਿੱਤੀ ਚੁਣੌਤੀਆਂ ‘ਤੇ ਹੋਵੇਗੀ ਚਰਚਾ

Updated On: 

30 Jan 2023 17:53 PM

ਦੋ ਰੋਜ਼ਾ ਮੀਟਿੰਗ ਲਈ ਜੀ-20 ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ 100 ਦੇ ਕਰੀਬ ਡੈਲੀਗੇਟ ਚੰਡੀਗੜ੍ਹ ਪੁੱਜੇ ਹੋਏ ਹਨ।

ਚੰਡੀਗੜ੍ਹ ਚ ਜੀ-20 ਦੀ ਬੈਠਕ ਸ਼ੁਰੂ:ਅੰਤਰਰਾਸ਼ਟਰੀ ਵਿੱਤੀ ਚੁਣੌਤੀਆਂ ਤੇ ਹੋਵੇਗੀ ਚਰਚਾ
Follow Us On

ਚੰਡੀਗੜ੍ਹ। ਜੀ-20 ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਦੋ ਦਿਨਾਂ ਮੀਟਿੰਗ ਅੱਜ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਗਈ ਹੈ। ਜੀ-20 ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੇ ਕੀਤਾ। ਉਨ੍ਹਾਂ ਕਿਹਾ ਕਿ ਜੀ 20 ਬੈਠਕ ਦੇ ਦੌਰਾਨ ਦੇਸ਼ ਵਿੱਚ 50 ਤੋਂ ਵੱਧ ਥਾਵਾਂ ‘ਤੇ 200 ਤੋਂ ਵੱਧ ਮੀਟਿੰਗਾਂ ਕੀਤੀਆਂ ਜਾਣਗੀਆਂ, ਲਗਭਗ 2 ਲੱਖ ਡੈਲੀਗੇਟ ਭਾਰਤ ਦਾ ਦੌਰਾ ਕਰਨਗੇ ਅਤੇ ਦੋ ਦਿਨਾਂ ਮੀਟਿੰਗ ਦੌਰਾਨ ਭਾਰਤ ਦੀ ਸੰਸਕ੍ਰਿਤੀ, ਡਿਜੀਟਲ ਕਰੰਸੀ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।

ਜੀ-20 ਬੈਠਕ ਸਾਡੇ ਲਈ ਮਾਣ ਵਾਲੀ ਗੱਲ:ਤੋਮਰ

ਅੱਜ ਪਹਿਲੇ ਦਿਨ ਮੀਟਿੰਗ ਵਿੱਚ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਅਸੀਂ ਜੀ-20 ਦੀ ਪ੍ਰਧਾਨਗੀ ਹੇਠ ਦੇਸ਼ ਭਰ ਵਿੱਚ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਾਂ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਸ ਵਾਰ ਮੀਟਿੰਗ ਵਿੱਚ ਜਲਵਾਯੂ ਤਬਦੀਲੀ ਬਾਰੇ ਚਰਚਾ ਕੀਤੀ ਜਾਵੇਗੀ। ਇਹ ਇੱਕ ਵਿਸ਼ਵ ਪੱਧਰੀ ਸਮੱਸਿਆ ਹੈ। ਸਭ ਤੋਂ ਪਹਿਲਾਂ ਇਸ ਦਾ ਅਸਰ ਖੇਤੀ ‘ਤੇ ਪਵੇਗਾ। ਖੇਤੀ ਵਿਗਿਆਨੀ ਅਜਿਹੇ ਬੀਜ ਵੀ ਤਿਆਰ ਕਰ ਰਹੇ ਹਨ ਜੋ ਮੌਜੂਦਾ ਮੌਸਮ ਦੇ ਅਨੁਕੂਲ ਹੋਣ। ਪਸ਼ੂਪਤੀ ਕੁਮਾਰ ਪਾਰਸ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਲਈ ਵੀ ਅਸੀਂ ਵਿਸ਼ਵ ਪੱਧਰ ‘ਤੇ ਚਰਚਾ ਕਰਾਂਗੇ। ਅਸੀਂ ਮਿੰਨੀ ਫੂਡ ਪਾਰਕ ਬਣਾ ਕੇ ਇਸ ਪ੍ਰਣਾਲੀ ਨੂੰ ਤੇਜ਼ ਕਰਨ ਬਾਰੇ ਸੋਚ ਰਹੇ ਹਾਂ।

ਜੀ-20 ਦੀ ਬੈਠਕ ਚ 100 ਡੈਲੀਗੇਟ ਹੋਣਗੇ ਸ਼ਾਮਲ

ਦੋ ਰੋਜ਼ਾ ਮੀਟਿੰਗ ਲਈ ਜੀ-20 ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ 100 ਦੇ ਕਰੀਬ ਡੈਲੀਗੇਟ ਚੰਡੀਗੜ੍ਹ ਪੁੱਜੇ ਹੋਏ ਹਨ। ਅੱਜ ਮੀਟਿੰਗ ਦੇ ਪਹਿਲੇ ਦਿਨ, ਸੈਂਟਰਲ ਬੈਂਕ ਡਿਜੀਟਲ ਕਰੰਸੀਜ਼ ਮੌਕੇ ਅਤੇ ਚੁਣੌਤੀਆਂ ਵਿਸ਼ੇ ‘ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਕੀਤਾ। ਇਸ ਦਾ ਮਕਸਦ ਦੇਸ਼ ਦੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਹੈ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਵਸੁਧੈਵ ਕੁਟੁੰਬਕਮ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਬੈਠਕ ਚ ਪਹੁੰਚੇ ਸੈਲਾਨੀ ਚੰਡੀਗੜ੍ਹ ਦੀ ਕਰਨਗੇ ਸੈਰ

ਜੀ-20 ਸਬੰਧੀ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਲਈ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸ਼ਹਿਰ ਦੇ ਸੁੰਦਰੀਕਰਨ ਅਤੇ ਸਜਾਵਟ ਤੇ ਕਰੀਬ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਸੈਰ-ਸਪਾਟਾ ਸਥਾਨਾਂ ਤੇ ਮੁਰੰਮਤ ਦਾ ਕੰਮ ਵੀ ਕੀਤਾ ਗਿਆ ਹੈ। ਡੈਲੀਗੇਟਾਂ ਨੂੰ ਸ਼ਹਿਰ ਦੇ ਪੰਜ ਤਾਰਾ ਹੋਟਲਾਂ ਵਿੱਚ ਠਹਿਰਾਇਆ ਗਿਆ ਹੈ ਅਤੇ ਇਨ੍ਹਾਂ ਵੀਆਈਪੀ ਮਹਿਮਾਨਾਂ ਨੂੰ ਲਿਆਉਣ ਅਤੇ ਛੱਡਣ ਲਈ 72 ਸਪੋਰਟਸ ਯੂਨੀਲਿਟੀ ਵਹੀਕਲਾਂ ਨੂੰ ਕਿਰਾਏ ਤੇ ਲਿਆ ਗਿਆ ਹੈ। ਵਿਦੇਸ਼ੀ ਡੈਲੀਗੇਟ ਵੀ ਸ਼ਹਿਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰ ਰਹੇ ਹਨ। ਇਨ੍ਹਾਂ ਵਿੱਚ ਰੌਕ ਗਾਰਡਨ, ਸੁਖਨਾ ਝੀਲ, ਰੋਜ਼ ਅਤੇ ਕੈਪੀਟਲ ਕੰਪਲੈਕਸ ਅਹਿਮ ਹਨ। ਇਸ ਦੇ ਲਈ ਵਿਦੇਸ਼ੀ ਭਾਸ਼ਾਵਾਂ ਦੇ ਜਾਣਕਾਰ ਗਾਈਡਾਂ ਦੀ ਮਦਦ ਵੀ ਲਈ ਜਾ ਰਹੀ ਹੈ।