G-20 LIVE: ਭਾਰਤ ਨੇ ਬ੍ਰਾਜ਼ੀਲ ਨੂੰ ਸੌਂਪੀ G-20 ਦੀ ਪ੍ਰਧਾਨਗੀ, ਮੋਦੀ ਨੇ ਕਿਹਾ- ਨਵੰਬਰ ‘ਚ ਹੋਣਾ ਚਾਹੀਦਾ ਹੈ ਵਰਚੁਅਲ ਸੈਸ਼ਨ
ਦਿੱਲੀ 'ਚ ਜੀ-20 ਸੰਮੇਲਨ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਅੱਜ ਵਨ ਫਿਊਚਰ 'ਤੇ ਤੀਜਾ ਸੈਸ਼ਨ ਹੈ। ਸੰਮੇਲਨ ਦੀ ਸਮਾਪਤੀ 'ਤੇ ਪ੍ਰਧਾਨਗੀ ਬ੍ਰਾਜ਼ੀਲ ਨੂੰ ਤਬਦੀਲ ਕਰ ਦਿੱਤੀ ਜਾਵੇਗੀ। ਕੱਲ੍ਹ ਸਿਖਰ ਸੰਮੇਲਨ ਵਿੱਚ 112 ਮੁੱਦਿਆਂ ਉੱਤੇ ਸਹਿਮਤੀ ਬਣੀ। ਨਵੀਂ ਦਿੱਲੀ ਘੋਸ਼ਣਾ ਪੱਤਰ ਦਾ ਅੱਜ ਐਲਾਨ ਕੀਤਾ ਜਾਵੇਗਾ। ਹਰ ਪਲ ਦਾ ਅਪਡੇਟ ਜਾਣੋ।

ਰਾਜਧਾਨੀ ਦਿੱਲੀ ‘ਚ ਜੀ-20 ਸੰਮੇਲਨ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ‘ਵਨ ਅਰਥ, ਇਕ ਪਰਿਵਾਰ’ ਤੋਂ ਬਾਅਦ ਅੱਜ ਵਨ ਫਿਊਚਰ ‘ਤੇ ਤੀਜਾ ਸੈਸ਼ਨ ਹੋਵੇਗਾ। ਜੀ-20 ਸਿਖਰ ਸੰਮੇਲਨ ਦੇ ਮਾਟੋ ‘ਵਸੁਧੈਵ ਕੁਟੰਬਕਮ’ ਦਾ ਆਖਰੀ ਸੰਦੇਸ਼ ‘ਇੱਕ ਭਵਿੱਖ’ ਹੈ। ਜਿਸ ਵਿੱਚ ਵਿਸ਼ਵ ਦੇ ਵੱਡੇ ਮੁਲਕਾਂ ਦੇ ਰਾਸ਼ਟਰ ਮੁਖੀ ਆਲਮੀ ਮੰਚ ਤੇ ਵਿਚਾਰ ਚਰਚਾ ਕਰਨਗੇ। ਨਵੀਂ ਦਿੱਲੀ ਐਲਾਨਨਾਮੇ ‘ਤੇ ਸਹਿਮਤੀ ਨੂੰ ਭਾਰਤ ਦੀ ਕੂਟਨੀਤੀ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਪੀਐਮ ਮੋਦੀ ਨੇ ਕਿਹਾ ਹੈ ਕਿ ਅੱਜ ਦੇ ਸੈਸ਼ਨ ਦੌਰਾਨ ਨਵੀਂ ਦਿੱਲੀ ਮੈਨੀਫੈਸਟੋ ਨੂੰ Adopt ਕੀਤਾ ਜਾਵੇਗਾ। ਫਿਰ ਅੰਤ ਵਿੱਚ ਸਮਾਪਤੀ ਸਮਾਰੋਹ ਅਤੇ ਸੌਂਪਣ ਦੀ ਰਸਮ ਹੋਵੇਗੀ, ਜਿਸ ਤੋਂ ਬਾਅਦ ਨਿਰਧਾਰਿਤ ਦੋ-ਪੱਖੀ ਮੀਟਿੰਗਾਂ ਤੋਂ ਬਾਅਦ ਸਾਰੇ ਆਗੂ ਅਤੇ ਵਫ਼ਦ ਦੇ ਮੁਖੀ ਆਪਣੀ ਸਹੂਲਤ ਅਨੁਸਾਰ ਆਪਣੇ-ਆਪਣੇ ਹੋਟਲਾਂ ਲਈ ਰਵਾਨਾ ਹੋਣਗੇ। G20 ਨਾਲ ਸਬੰਧਤ ਹਰ ਵੱਡੇ ਅਤੇ ਛੋਟੇ ਅਪਡੇਟ ਲਈ ਸਾਡੇ ਨਾਲ ਬਣੇ ਰਹੋ।
LIVE NEWS & UPDATES
-
ਰੂਸੀ ਵਿਦੇਸ਼ ਮੰਤਰੀ ਦਾ ਪੱਛਮੀ ਦੇਸ਼ਾਂ ‘ਤੇ ਹਮਲਾ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਜੀ-20 ਸੰਮੇਲਨ ਤੋਂ ਬਾਅਦ ਅੱਜ ਦਿੱਲੀ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਯੂਕਰੇਨ ਸੰਕਟ ‘ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਇਸ ਦੌਰਾਨ ਪੱਛਮੀ ਦੇਸ਼ਾਂ ‘ਤੇ ਨਿਸ਼ਾਨਾ ਸਾਧਦੇ ਹੋਏ ਲਾਵਰੋਵ ਨੇ ਕਿਹਾ ਕਿ ਪੱਛਮੀ ਦੇਸ਼ਾਂ ਦਾ ਯੂਕਰੇਨ ਏਜੰਡਾ ਫੇਲ ਹੋ ਗਿਆ ਹੈ। ਯੂਕਰੇਨ ਖੁਦ ਆਪਣੇ ਇਲਾਕੇ ਗੁਆ ਚੁੱਕਾ ਹੈ।
-
ਨਵੰਬਰ ‘ਚ ਜੀ-20 ਦਾ ਵਰਚੁਅਲ ਸੈਸ਼ਨ ਮੁੜ ਕਰੋ: PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਕੋਲ ਨਵੰਬਰ ਤੱਕ ਜੀ-20 ਦੀ ਪ੍ਰਧਾਨਗੀ ਹੈ। ਭਾਰਤ ਕੋਲ ਅਜੇ ਢਾਈ ਮਹੀਨੇ ਹਨ। ਨਵੰਬਰ ਦੇ ਅੰਤ ਵਿੱਚ ਜੀ-20 ਦਾ ਇੱਕ ਵਰਚੁਅਲ ਸੈਸ਼ਨ ਰੱਖੋ, ਤਾਂ ਜੋ ਨਿਰਧਾਰਿਤ ਵਿਸ਼ਿਆਂ ਦੀ ਸਮੀਖਿਆ ਕੀਤੀ ਜਾ ਸਕੇ। ਉਮੀਦ ਹੈ ਤੁਸੀਂ ਸਾਰੇ ਇਸ ਨਾਲ ਜੁੜੋਗੇ। ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦਾ ਰੋਡਮੈਪ ਸੁਹਾਵਣਾ ਹੋਣਾ ਚਾਹੀਦਾ ਹੈ। ਸਾਰੇ ਸੰਸਾਰ ਵਿੱਚ ਸ਼ਾਂਤੀ ਹੋਵੇ।
-
ਜੀ-20 ਆਸ਼ਾਵਾਦੀ ਯਤਨਾਂ ਲਈ ਪਲੇਟਫਾਰਮ ਬਣਿਆ: PM ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਮੈਂ ਸੰਤੁਸ਼ਟ ਹਾਂ ਕਿ ਅੱਜ ਜੀ-20 ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਸੰਕਲਪ ਦੇ ਸਬੰਧ ਵਿੱਚ ਆਸ਼ਾਵਾਦੀ ਯਤਨਾਂ ਲਈ ਇੱਕ ਪਲੇਟਫਾਰਮ ਬਣ ਗਿਆ ਹੈ। ਇੱਥੇ ਅਸੀਂ ਇੱਕ ਅਜਿਹੇ ਭਵਿੱਖ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਅਸੀਂ ਗਲੋਬਲ Village ਤੋਂ ਅੱਗੇ ਵਧਦੇ ਹਾਂ ਅਤੇ ਗਲੋਬਲ ਪਰਿਵਾਰ ਨੂੰ ਇੱਕ ਹਕੀਕਤ ਬਣਦੇ ਦੇਖਦੇ ਹਾਂ। ਇੱਕ ਅਜਿਹਾ ਭਵਿੱਖ ਜਿਸ ਵਿੱਚ ਨਾ ਸਿਰਫ਼ ਦੇਸ਼ਾਂ ਦੇ ਹਿੱਤ ਜੁੜੇ ਹੋਣ, ਸਗੋਂ ਦਿਲ ਵੀ ਜੁੜੇ ਹੋਣ
-
ਭਾਰਤ ਨੇ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪੀ
ਭਾਰਤ ਨੇ 2024 ਦੇ G20 ਸਿਖਰ ਸੰਮੇਲਨ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੀ ਪ੍ਰਧਾਨਗੀ ਦੇ ਪ੍ਰਤੀਕ ਵਜੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹਥੌੜਾ ਸੌਂਪਿਆ। ਪੀਐਮ ਮੋਦੀ ਨੇ ਕਿਹਾ, ਮੈਂ ਰਾਸ਼ਟਰਪਤੀ ਲੂਲਾ ਨੂੰ ਜ਼ਿੰਮੇਵਾਰੀ ਸੌਂਪਦਾ ਹਾਂ।
-
ਇਕੱਠੇ ਰਹਿਣ ਦੀ ਭਾਵਨਾ ਨਾਲ ਜੀ-20 ਨੂੰ ਫਾਇਦਾ ਹੋਵੇਗਾ – ਮਾਨਿਕ ਸਾਹਾ
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਜੀ-20 ਬਹੁਤ ਸਫਲ ਰਿਹਾ ਹੈ। ਵਸੁਧੈਵ ਕੁਟੁੰਬਕਮ – ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦਾ ਸਾਡਾ ਵਿਜ਼ਨ ਸਫਲ ਰਿਹਾ। ਇਕੱਠੇ ਰਹਿਣ ਦੀ ਭਾਵਨਾ ਦਾ ਜੀ-20 ਨੂੰ ਬਹੁਤ ਫਾਇਦਾ ਹੋਵੇਗਾ।
-
‘ਵਨ ਫਿਊਚਰ’ ‘ਤੇ ਸੈਸ਼ਨ ਸ਼ੁਰੂ ਹੋਇਆ
ਜੀ-20 ਸੰਮੇਲਨ ਦੇ ਦੂਜੇ ਅਤੇ ਆਖਰੀ ਦਿਨ ਭਾਰਤ ਮੰਡਪਮ ਵਿੱਚ ਇੱਕ ਭਵਿੱਖ ਸੈਸ਼ਨ ਸ਼ੁਰੂ ਹੋ ਗਿਆ ਹੈ। ਇਹ ਤੀਜਾ ਸੈਸ਼ਨ ਹੈ। ਇਸ ਤੋਂ ਪਹਿਲਾਂ ਜੀ-20 ਦੇਸ਼ਾਂ ਦੇ ਨੇਤਾਵਾਂ ਨੇ ਵਨ ਅਰਥ, ਵਨ ਫੈਮਿਲੀ ਸੈਸ਼ਨ ਵਿੱਚ ਭਾਸ਼ਣ ਦਿੱਤੇ।
-
ਵੀਅਤਨਾਮ ਲਈ ਰਵਾਨਾ ਹੋਏ ਜੋਅ ਬਾਇਡਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡ ਭਾਰਤ ਦੌਰੇ ਤੋਂ ਬਾਅਦ ਵਾਪਸ ਪਰਤ ਗਏ ਹਨ। ਉਹ ਇੱਥੇ ਜੀ-20 ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਨਵੀਂ ਦਿੱਲੀ ਤੋਂ ਵੀਅਤਨਾਮ ਦੇ ਦੌਰੇ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਸਵੇਰੇ ਬਾਇਡਨ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
-
PM ਰਿਸ਼ੀ ਸੁਨਕ ਦੇ ਅਕਸ਼ਰਧਾਮ ਮੰਦਰ ਦੀਆਂ ਤਸਵੀਰਾਂ
G20 ਦੇ ਰੁਝੇਵਿਆਂ ਵਿਚਕਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਿੱਲੀ ਦੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਦਰ ਦੇ ਪੁਜਾਰੀਆਂ ਨਾਲ ਵੀ ਮੁਲਾਕਾਤ ਕੀਤੀ।
#WATCH | G 20 in India | United Kingdom Prime Minister Rishi Sunak and his wife Akshata Murthy at Delhi’s Akshardham temple.
(Source: UK Pool via Reuters) pic.twitter.com/JBUdZHoYoU
— ANI (@ANI) September 10, 2023
-
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਰਾਜਘਾਟ ਪਹੁੰਚੇ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀ ਬਾਪੂ ਦੀ ਸਮਾਧੀ ਰਾਜਘਾਟ ‘ਤੇ ਪਹੁੰਚ ਚੁੱਕੇ ਹਨ। ਪੀਐਮ ਮੋਦੀ ਨੇ ਜੋਅ ਬਾਇਡ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਹੱਥ ਮਿਲਾਇਆ। ਉੱਥੇ ਪੀਐਮ ਮੋਦੀ ਨੂੰ ਵੀ ਬਾਇਡਨ ਨਾਲ ਕਾਫੀ ਦੇਰ ਤੱਕ ਗੱਲਬਾਤ ਕਰਦੇ ਦੇਖਿਆ ਗਿਆ।
#WATCH | G 20 in India: Prime Minister Narendra Modi, US President Joe Biden, UK PM Rishi Sunak, Australian PM Anthony Albanese, Canadian PM Justin Trudeau, Premier of the People’s Republic of China Li Qiang, Russian Foreign Minister Sergey Lavrov and other Heads of state and pic.twitter.com/jKX5RnW8CV
— ANI (@ANI) September 10, 2023
-
ਦਿੱਲੀ ‘ਚ ਜੀ-20 ਸੰਮੇਲਨ ਦਾ ਅੱਜ ਦੂਜਾ ਦਿਨ
- ਅੱਜ ‘ਵਨ ਫਿਊਚਰ’ ਸੈਸ਼ਨ ਦੀ ਸ਼ੁਰੂਆਤ ਹੋਵੇਗੀ
- ਨਵੀਂ ਦਿੱਲੀ ਘੋਸ਼ਣਾ ਪੱਤਰ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ
- 37 ਪੰਨਿਆਂ ਦਾ ਨਵੀਂ ਦਿੱਲੀ ਘੋਸ਼ਣਾ ਪੱਤਰ, 112 ਮੁੱਦਿਆਂ ‘ਤੇ ਸਮਝੌਤਾ
- ਵਨ ਬੈਲਟ ਵਨ ਰੋਡ ਦੇ ਖਿਲਾਫ ਮਿਡਲ ਈਸਟ ਕੋਰੀਡੋਰ ਦਾ ਐਲਾਨ
- 8 ਦੇਸ਼ ਭਾਰਤ-Middle East-ਯੂਰਪ ਕੋਰੀਡੋਰ ਦੀ ਕਰਨਗੇ ਸ਼ੁਰਆਤ