ਹਰਬਲ ਅਤੇ ਫਲਾਵਰ ਟੀ ਨੂੰ ਚਾਹ ਕਹਿਣਾ ਗਲਤ… FSSAI ਨੇ ਤੈਅ ਕੀਤੀ ਚਾਹ ਦੀ ਪਰਿਭਾਸ਼ਾ

Updated On: 

25 Dec 2025 15:20 PM IST

FSSAI ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ Camellia sinensis ਪਲਾਂਟ ਤੋਂ ਬਣੇ ਉਤਪਾਦਾਂ ਨੂੰ ਹੀ 'ਚਾਹ' ਮੰਨਿਆ ਜਾਵੇਗਾ। ਹਰਬਲ ਟੀ ਅਤੇ ਰੂਈਬੋਸ ਟੀ ਵਰਗੇ ਉਤਪਾਦਾਂ ਨੂੰ 'ਚਾਹ' ਕਹਿਣਾ ਮਿਸਬ੍ਰਾਂਡਿੰਗ ਹੋਵੇਗੀ ਅਤੇ ਇਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਰਬਲ ਅਤੇ ਫਲਾਵਰ ਟੀ ਨੂੰ ਚਾਹ ਕਹਿਣਾ ਗਲਤ... FSSAI ਨੇ ਤੈਅ ਕੀਤੀ ਚਾਹ ਦੀ ਪਰਿਭਾਸ਼ਾ

FSSAI ਨੇ ਤੈਅ ਕੀਤੀ ਚਾਹ ਦੀ ਪਰਿਭਾਸ਼ਾ

Follow Us On

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ Camellia sinensis ਪਲਾਂਟ ਤੋਂ ਬਣੇ ਉਤਪਾਦਾਂ ਨੂੰ ਹੀ ‘ਚਾਹ’ ਕਿਹਾ ਜਾ ਸਕਦਾ ਹੈ। ਹਰਬਲ ਟੀ, ਰੂਈਬੋਸ ਟੀ ਅਤੇ ਫਲਾਵਰ ਟੀ ਵਰਗੇ ਉਤਪਾਦਾਂ ਨੂੰ ‘ਚਾਹ’ ਕਹਿਣਾ ਗਲਤ ਅਤੇ ਗੁੰਮਰਾਹਕੁੰਨ ਹੈ ਅਤੇ ਇਸ ਨੂੰ ਮਿਸਬ੍ਰਾਂਡਿੰਗ ਮੰਨਿਆ ਜਾਵੇਗਾ। ਅਜਿਹੇ ਪੀਣ ਵਾਲੇ ਪਦਾਰਥ ਹੁਣ ਮਲਕੀਅਤ ਜਾਂ ਨਾਨ- ਸੈਸਿਫਿਕ ਫੂਡ ਨਿਯਮਾਂ ਦੇ ਅਧੀਨ ਆਉਣਗੇ।

FSSAI ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਵੀ ਕਿਹਾ ਹੈ ਕਿ ਇਹ ਨਿਰਦੇਸ਼ ਸਾਰੇ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਲਈ ਲਾਜ਼ਮੀ ਹੈ। ਅਥਾਰਟੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਖਾਦ ਪੈਕੇਟ ਦੇ ਸਾਹਮਣੇ ਉਸਦਾ ਸਹੀ ਅਤੇ ਅਸਲ ਨਾਮ ਲਿਖਣਾ ਲਾਜ਼ਮੀ ਹੈ।

FSSAI ਨੇ ਕੀ ਕਿਹਾ?

FSSAI ਨੇ ਸਾਫ ਕੀਤਾ ਹੈ ਕਿ ਚਾਹ ਸਿਰਫ਼ Camellia sinensis ਪੌਦੇ ਨਾਲ ਬਣੀ ਹੋਵੇਗਾ ਤਾਂ ਹੀ ਚਾਹ ਕਿਹਾ ਜਾ ਸਕਦਾ ਹੈ। ਹਰਬਲ ਟੀ, ਰੂਈਬੋਸ ਟੀ, ਅਤੇ ਫਲਾਵਰ ਟੀ ਵਰਗੇ ਉਤਪਾਦਾਂ ਨੂੰ ਚਾਹ ਕਹਿਣਾ ਗਲਤ ਅਤੇ ਗੁੰਮਰਾਹਕੁੰਨ ਹੈ। ਨਿਯਮਾਂ ਅਨੁਸਾਰ, ਕਾਂਗੜਾ ਟੀ, ਗ੍ਰੀਨ ਟੀ, ਅਤੇ ਇੰਸਟੈਂਟ ਟੀ ਵੀ Camellia sinensis ਨਾਲ ਬਣੀ ਹੋਣੀ ਚਾਹੀਦੀ ਹੈ।

ਪੈਕੇਜ ਦੇ ਸਾਹਮਣੇ ਭੋਜਨ ਉਤਪਾਦ ਦਾ ਸਹੀ ਅਤੇ ਅਸਲੀ ਨਾਮ ਲਿਖਣਾ ਲਾਜ਼ਮੀ ਹੈ। Camellia sinensis ਤੋਂ ਨਾ ਬਣੇ ਉਤਪਾਦਾਂ ‘ਤੇ “ਟੀ”/”ਚਾਹ” ਦੀ ਵਰਤੋਂ ਕਰਨਾ ਮਿਸਬ੍ਰਾਂਡਿੰਗ ਮੰਨਿਆ ਜਾਵੇਗਾ। ਅਜਿਹੇ ਹਰਬਲ ਜਾਂ ਪੌਦੇ-ਅਧਾਰਤ ਪੀਣ ਵਾਲੇ ਪਦਾਰਥ ਮਲਕੀਅਤ ਭੋਜਨ ਜਾਂ ਗੈਰ-ਵਿਸ਼ੇਸ਼ ਭੋਜਨ ਨਿਯਮ, 2017 ਦੇ ਅਧੀਨ ਆਉਣਗੇ। ਸਾਰੇ ਨਿਰਮਾਤਾਵਾਂ, ਵਿਕਰੇਤਾਵਾਂ, ਆਯਾਤਕ ਅਤੇ ਈ-ਕਾਮਰਸ ਪਲੇਟਫਾਰਮਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ Camellia sinensis ਤੋਂ ਨਾ ਬਣੇ ਉਤਪਾਦਾਂ ਲਈ “ਟੀ” ਸ਼ਬਦ ਦੀ ਵਰਤੋਂ ਨਾ ਕਰਨ।

ਨਿਯਮਾਂ ਦੀ ਉਲੰਘਣਾ ਕਰਨ ‘ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜ ਦੇ ਭੋਜਨ ਸੁਰੱਖਿਆ ਅਧਿਕਾਰੀ ਇਸ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਦੀ ਨਿਗਰਾਨੀ ਕਰਨਗੇ।

FSSAI ਦੇ ਫੈਸਲੇ ਨਾਲ ਕੀ ਬਦਲੇਗਾ?

FSSAI ਨੇ ਆਪਣੇ ਫੈਸਲੇ ਵਿੱਚ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦਾ ਮਤਲਬ ਹੈ ਕਿ ਕੰਪਨੀਆਂ ਨੂੰ ਇਹ ਖੁਲਾਸਾ ਕਰਨਾ ਹੋਵੇਗਾ ਕਿ ਖਪਤਕਾਰਾਂ ਦੇ ਕੱਪਾਂ ਵਿੱਚ ਪੀਣ ਵਾਲਾ ਪਦਾਰਥ ਅਸਲੀ ਚਾਹ ਹੈ ਜਾਂ ਸਿਰਫ਼ ਹਰਬਲ ਇੰਨਫਿਊਜਨ ਹੈ।