ਹਿਮਾਚਲ ਦੇ ਬੱਦੀ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਕਈ ਮੁਲਾਜ਼ਮ ਫਸੇ

kusum-chopra
Updated On: 

29 Feb 2024 19:38 PM

Fire in Baddi Factory: ਸੋਲਨ ਦੇ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਨਾਲਾਗੜ੍ਹ ਅਤੇ ਹੋਰ ਨੇੜਲੇ ਇਲਾਕਿਆਂ ਤੋਂ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ ਅਤੇ ਅੱਗ ਬੁਝਾਉਣ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਲਰਟ 'ਤੇ ਹੈ ਅਤੇ ਫਸੇ ਹੋਏ ਮਜ਼ਦੂਰਾਂ ਨੂੰ ਬਚਾਉਣ ਲਈ ਝਾੜਮਾਜਰੀ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ ਟੀਮ ਦੇ ਜਲਦੀ ਹੀ ਮੌਕੇ 'ਤੇ ਪਹੁੰਚਣ ਦੀ ਉਮੀਦ ਹੈ।

ਹਿਮਾਚਲ ਦੇ ਬੱਦੀ ਦੀ ਕੈਮੀਕਲ ਫੈਕਟਰੀ ਚ ਲੱਗੀ ਭਿਆਨਕ ਅੱਗ, ਕਈ ਮੁਲਾਜ਼ਮ ਫਸੇ

ਬੱਦੀ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਕਈ ਕਰਮਚਾਰੀ ਫਸੇ

Follow Us On

ਹਿਮਾਚਲ ਪ੍ਰਦੇਸ਼ ਦੇ ਸਨਅਤੀ ਖੇਤਰ ਬੱਦੀ ਬਰੋਟੀਵਾਲਾ ਦੀ ਅਰੋਮਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਆ ਰਹੀ ਹੈ। ਅੱਗ ਨੇ ਏਨਾਂ ਭਿਆਨਕ ਰੂਪ ਧਾਰ ਲਿਆ ਕਿ ਫੈਕਟਰੀ ਦੇ ਮੁਲਾਜ਼ਮਾਂ ਨੂੰ ਜਾਨ ਬਚਾਉਣ ਲਈ ਛੱਤ ‘ਤੇ ਚੜ੍ਹਣਾ ਪਿਆ। ਖਬਰ ਲਿੱਖੇ ਜਾਣ ਤੱਕ ਉਹ ਛੱਤ ਤੇ ਹੀ ਫੱਸੇ ਹੋਏ ਸਨ। ਜਾਣਕਾਰੀ ਮੁਤਾਬਕ ਫੈਕਟਰੀ ਵਿੱਚ ਕੈਮੀਕਲ ਤਿਆਰ ਹੁੰਦਾ ਹੈ। ਕੈਮੀਕਲ ਵਿੱਚ ਅੱਗ ਲੱਗੀ ਹੋਣ ਕਰਕੇ ਇਹ ਬੜੀ ਛੇਤੀ ਹਰ ਪਾਸੇ ਫੈਲ ਰਹੀ ਹੈ। ਅੱਗ ਲੱਗਣ ਤੋਂ ਬਾਅਦ ਅਸਮਾਨ ਤੇ ਕਾਲੇ ਧੂੰਏ ਦੇ ਬੱਦਲ ਵੇਖੇ ਜਾ ਸਕਦੇ ਹਨ।

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਉਦਯੋਗਿਕ ਖੇਤਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਕਾਸਮੈਟਿਕਸ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਔਰਤਾਂ ਸਮੇਤ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਫੈਕਟਰੀ ਨਾਲ ਸਬੰਧਿਤਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਕਾਸਮੈਟਿਕ ਉਤਪਾਦਾਂ ਤੋਂ ਨਿਕਲ ਰਹੇ ਧੂੰਏ ਕਰਕੇ ਅੱਗ ‘ਤੇ ਕਾਬੂ ਪਾਉਣ ‘ਚ ਰੁਕਾਵਟ ਆ ਰਹੀ ਹੈ। ਉੱਧਰ, ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇਮਾਰਤ ਦੀ ਛੱਤ ‘ਤੇ ਚੜ੍ਹ ਗਏ ਸਨ।