Live Updates: ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 264/4
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 264/4
ਮੈਨਚੇਟਰ ‘ਚ ਪਹਿਲੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਭਾਰਤ ਦਾ ਸਕੋਰ 264/4 ਹੈ ਅਤੇ ਰਿਸ਼ਭ ਪੰਤ ਰਿਟਾਅਰਡ ਹਰਟ ਹੋਏ ਹਨ।
-
ਸਾਬਕਾ MP ਕਿਰਨ ਖੇਰ ਨੂੰ ਭੇਜਿਆ 12 ਲੱਖ ਕਿਰਾਇਆ ਅਦਾ ਕਰਨ ਦਾ ਨੋਟਿਸ
ਸਾਬਕਾ MP ਕਿਰਨ ਖੇਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 12 ਲੱਖ ਕਿਰਾਇਆ ਅਦਾ ਕਰਨ ਦਾ ਨੋਟਿਸ ਭੇਜਿਆ ਹੈ।
-
ਬੇਅਦਬੀ ਵਿਰੋਧੀ ਬਿਲ ਲਈ ਕਮੇਟੀ ਦੀ ਕੱਲ੍ਹ ਮੀਟਿੰਗ
ਕੱਲ੍ਹ ਹੋਵੇਗੀ ਬੇਅਦਬੀ ਵਿਰੋਧੀ ਬਿਲ ਦੇ ਵਿੱਚ ਸੁਝਾਵ ਲੈਣ ਵਾਲੀ ਬਣਾਈ 15 ਮੈਂਬਰੀ ਕਮੇਟੀ ਦੀ ਮੀਟਿੰਗ। ਇਹ ਮੀਟਿੰਗ ਪੰਜਾਬ ਵਿਧਾਨ ਸਭਾ ਵਿਖੇ 11 ਵਜੇ ਹੋਵੇਗੀ।
-
ਪਾਇਲ ਮਲਿਕ ਨੂੰ ਧਾਰਮਿਕ ਸਜ਼ਾ, ਕਾਲੀ ਮਾਤਾ ਮੰਦਰ ਦੀ ਕਰੇਗੀ ਸਫਾਈ
ਪਾਇਲ ਮਲਿਕ ਨੂੰ ਮੋਹਾਲੀ ਦੇ ਕਾਲੀ ਮਾਤਾ ਮੰਦਰ ਵਿੱਚ ਧਾਰਮਿਕ ਸਜ਼ਾ ਦਿੱਤੀ ਗਈ। ਉਹ 7 ਦਿਨਾਂ ਤੱਕ ਮੰਦਰ ਦੀ ਸਫਾਈ ਕਰੇਗੀ। 8ਵੇਂ ਦਿਨ ਕੰਜਕ ਪੂਜਾ ਕੀਤੀ ਜਾਵੇਗੀ।
-
ਰਣਜੀਤ ਸਾਗਰ ਡੈਮ ਝੀਲ ਦੇ ਜਲ ਸਤਰ ਵਿਚ ਵੀ ਇਜ਼ਾਫਾ
ਪਹਾੜਾਂ ‘ਚ ਹੋ ਰਹੀ ਤੇਜ ਬਰਸਾਤ ਦੀ ਵਜ੍ਹਾ ਨਾਲ ਰਣਜੀਤ ਸਾਗਰ ਡੈਮ ਝੀਲ ਦੇ ਜਲ ਸਤਰ ਵਿਚ ਵੀ ਇਜ਼ਾਫਾ ਹੋਇਆ ਹੈ। ਝੀਲ ਦਾ ਵਾਟਰ ਲੈਵਲ 505 ਮੀਟਰ ਦੇ ਲਗਭਗ ਪਹੁੰਚਿਆ ਹੈ। ਇਹ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 20 ਮੀਟਰ ਦੂਰ ਹੈ।
-
1993 ਦੇ ਝੂਠੇ ਮੁਕਾਬਲੇ ‘ਚ ਸਾਬਕਾ ਥਾਣੇਦਾਰ ਦੋਸ਼ੀ ਕਰਾਰ
ਸੀਬੀਆਈ ਕੋਰਟ ਮੋਹਾਲੀ ਵਲੋਂ 1993 ਦੇ ਝੂਠੇ ਮੁਕਬਲੇ ‘ਚ ਸਾਬਕਾ ਥਾਣੇਦਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਚੋਂ 3 ਪੁਲਿਸ ਮੁਲਾਜ਼ਮਾਂ ਨੂੰ 10-10 ਸਾਲ ਦੀ ਸਜਾ ਸੁਣਾਈ ਗਈ ਹੈ ਅਤੇ 2 ਬਰੀ ਹੋਏ ਹਨ।
-
ਅੰਮ੍ਰਿਤਸਰ ‘ਚ 12 ਪਿਸਤੌਲਾਂ ਸਮੇਤ 10 ਬਦਮਾਸ਼ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਿਸ ਨੇ 12 ਪਿਸਤੌਲਾਂ ਸਮੇਤ 10 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
-
ਪਟਿਆਲਾ ਚ ਜਮੀਨ ਐਕੁਆਇਰ ਨੂੰ ਲੈ ਕੇ ਵਿਵਾਦ
ਕਿਸਾਨ ਆਗੂ ਸੁਖਵਿੰਦਰ ਸਿੰਘ ਬਾਰਨ ਨੇ ਕਿਹਾ ਕਿ ਪਿੰਡ ਜਾਹਲਾਂ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ‘ਤੇ ਤਸ਼ੱਦਦ ਕੀਤਾ ਹੈ। ਬਾਈਪਾਸ ਬਣਾਉਣ ਲਈ ਜ਼ਮੀਨ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਬਾਈਪਾਸ ਲਈ 18 ਏਕੜ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਦੋਂ ਕਿਸਾਨ ਮੁਆਵਜ਼ਾ ਮੰਗਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਮੁਆਵਜ਼ਾ ਜਲਦੀ ਹੀ ਦਿੱਤਾ ਜਾਵੇਗਾ।
-
ਗੁਜਰਾਤ ਦੌਰੇ ਤੇ CM ਮਾਨ, PM ਮੋਦੀ ਦੇ ਵਿਦੇਸ਼ ਦੌਰੇ ‘ਤੇ ਕਸਿਆ ਤੰਜ
ਮੁੱਖ ਮੰਤਰੀ ਨੇ ਗੁਜਰਾਤ ਵਿੱਚ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਵੀ ਹਾਲਾਤ ਇੱਥੇ ਵਰਗੇ ਸਨ। ਉੱਥੇ ਦੋ ਪਾਰਟੀਆਂ ਸਨ ਜੋ ਇੱਕ ਦੂਜੇ ਨਾਲ ਮਿਲੀਭੁਗਤ ਵਿੱਚ ਸਨ। ਤੁਸੀਂ ਪੰਜ ਸਾਲ ਰਾਜ ਕਰੋ, ਅਸੀਂ ਪੰਜ ਸਾਲ ਰਾਜ ਕਰਾਂਗੇ। “ਜੇ ਅਸੀਂ ਆਏ, ਤਾਂ ਅਸੀਂ ਤੁਹਾਡੇ ਨਾਲ ਕੁਝ ਨਹੀਂ ਕਰਾਂਗੇ, ਅਤੇ ਜੇ ਤੁਸੀਂ ਸੱਤਾ ਵਿੱਚ ਆਏ, ਤਾਂ ਤੁਹਾਨੂੰ ਸਾਨੂੰ ਕੁਝ ਨਹੀਂ ਕਹਿਣਾ।”
-
ਪੰਜਾਬ ਜੇਲ੍ਹ ਵਿਭਾਗ ਵਿੱਚ 12 ਅਧਿਕਾਰੀਆਂ ਦਾ ਤਬਾਦਲਾ
ਪੰਜਾਬ ਜੇਲ੍ਹ ਵਿਭਾਗ ਵਿੱਚ 12 ਅਧਿਕਾਰੀਆਂ ਦਾ ਤਬਾਦਲਾ ਹੋਇਆ ਹੈ।
-
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਵਿੱਚ ਅੱਜ ਦੀ ਕਾਰਵਾਈ ਵੀ ਵਿਘਨ ਪਈ। ਦੋ ਵਾਰ ਮੁਲਤਵੀ ਕਰਨ ਤੋਂ ਬਾਅਦ, ਅੱਜ ਦੀ ਕਾਰਵਾਈ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
-
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਵਿੱਚ ਅੱਜ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
-
ਸੰਸਦ ਭਵਨ ‘ਚ PM ਮੋਦੀ ਦੀ ਅਮਿਤ ਸ਼ਾਹ ਨਾਲ ਮੁਲਾਕਾਤ
ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਭਵਨ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ। ਸੰਸਦ ਦੀ ਰਣਨੀਤੀ ਬਾਰੇ ਚਰਚਾ ਚੱਲ ਰਹੀ ਹੈ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ 1 ਵਜੇ ਬ੍ਰਿਟੇਨ ਅਤੇ ਮਾਲਦੀਵ ਦੇ ਦੌਰੇ ਲਈ ਰਵਾਨਾ ਹੋਣਗੇ।
-
ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਸੁਚਾਰੂ ਢੰਗ ਨਾਲ ਸ਼ੁਰੂ ਨਹੀਂ ਹੋ ਸਕੀ। ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਬਾਅਦ ਵਿੱਚ ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
-
ਅੱਜ ਬ੍ਰਿਟੇਨ ਲਈ ਰਵਾਨਾ ਹੋਣਗੇ PM ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਿਟੇਨ ਦੇ ਆਪਣੇ ਚੌਥੇ ਦੌਰੇ ਲਈ ਰਵਾਨਾ ਹੋਣਗੇ। ਇਸ ਦੌਰਾਨ ਬਹੁਤ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ (FTA) ਨੂੰ ਅੰਤਿਮ ਰੂਪ ਦੇਣ ਦੇ ਨਾਲ, ਉਹ ਖੇਤਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਮੁੱਦਿਆਂ ‘ਤੇ ਵੀ ਚਰਚਾ ਕਰਨਗੇ, ਜਿਸ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦੀ ਮੌਜੂਦਗੀ ਵੀ ਸ਼ਾਮਲ ਹੈ।