ED ਦੀ ਵੱਡੀ ਰੇਡ: ਟੈੱਕ ਸਪੋਰਟ ਘੁਟਾਲੇ ਵਿੱਚ 15 ਥਾਵਾਂ ‘ਤੇ ਛਾਪੇਮਾਰੀ, ਫਰਜੀ ਕਾਲ ਸੈਂਟਰ ਰਾਹੀਂ ਹੋ ਰਹੀ ਸੀ ਕਰੋੜਾਂ ਦੀ ਠੱਗੀ
ED ਨੇ ਟੈੱਕ ਸਪੋਰਟ ਘੁਟਾਲੇ ਦੇ ਸਬੰਧ ਵਿੱਚ ਦਿੱਲੀ, ਨੋਇਡਾ, ਗੁਰੂਗ੍ਰਾਮ, ਹਰਿਆਣਾ ਅਤੇ ਮੁੰਬਈ ਵਿੱਚ 15 ਥਾਵਾਂ 'ਤੇ ਛਾਪੇਮਾਰੀ ਕੀਤੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਦਿੱਲੀ ਦੇ ਰੋਹਿਣੀ, ਪੱਛਮੀ ਵਿਹਾਰ ਅਤੇ ਰਾਜੌਰੀ ਗਾਰਡਨ ਵਿੱਚ ਫਰਜੀ ਕਾਲ ਸੈਂਟਰ ਚੱਲ ਰਹੇ ਸਨ। ਮੁਲਜ਼ਮ ਖੁਦ ਨੂੰ ਪੁਲਿਸ ਜਾਂ ਜਾਂਚ ਅਧਿਕਾਰੀ ਦੱਸ ਕੇ ਧੋਖਾਧੜੀ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।
ED ਨੇ ਟੈੱਕ ਸਪੋਰਟ ਘੁਟਾਲੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਮੰਗਲਵਾਰ ਨੂੰ, ਅਧਿਕਾਰੀਆਂ ਨੇ ਦਿੱਲੀ, ਨੋਇਡਾ, ਗੁਰੂਗ੍ਰਾਮ, ਹਰਿਆਣਾ ਅਤੇ ਮੁੰਬਈ ਵਿੱਚ ਲਗਭਗ 15 ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਦਿੱਲੀ ਦੇ ਕਈ ਇਲਾਕਿਆਂ ਵਿੱਚ ਜਾਅਲੀ ਕਾਲ ਸੈਂਟਰ ਚੱਲ ਰਹੇ ਸਨ, ਜਿਨ੍ਹਾਂ ਰਾਹੀਂ ਸਾਈਬਰ ਅਪਰਾਧੀ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਪੈਸੇ ਵਸੂਲਦੇ ਸਨ ਅਤੇ ਇਸਨੂੰ ਕ੍ਰਿਪਟੋਕਰੰਸੀ ਰਾਹੀਂ ਆਪਣੇ ਸਾਥੀਆਂ ਤੱਕ ਪਹੁੰਚਾਉਂਦੇ ਸਨ।
ਇਹ ਕਾਰਵਾਈ ਦਿੱਲੀ ਪੁਲਿਸ ਦੁਆਰਾ ਦਰਜ ਕੀਤੀ ਗਈ ਇੱਕ FIR ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ। ED ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਤਲਾਸ਼ੀ ਲਈ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦਾ ਉਦੇਸ਼ ਮਨੀ ਲਾਂਡਰਿੰਗ ਨਾਲ ਸਬੰਧਤ ਸਬੂਤ ਇਕੱਠੇ ਕਰਨਾ ਸੀ।
ਖੁੱਦ ਨੂੰ ਦੱਸਦੇ ਸਨ ਅਧਿਕਾਰੀ
ਜਾਂਚ ਤੋਂ ਪਤਾ ਲੱਗਾ ਹੈ ਕਿ ਕਰਨ ਵਰਮਾ ਅਤੇ ਉਸਦੇ ਸਾਥੀ ਦਿੱਲੀ ਦੇ ਰੋਹਿਣੀ, ਪੱਛਮੀ ਵਿਹਾਰ ਅਤੇ ਰਾਜੌਰੀ ਗਾਰਡਨ ਵਿੱਚ ਜਾਅਲੀ ਕਾਲ ਸੈਂਟਰ ਚਲਾ ਰਹੇ ਸਨ। ਇਹ ਕਾਲ ਸੈਂਟਰ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਮMicrosoft, Apple ਅਤੇ Charles Schwab Financial Services ਵਰਗੀਆਂ ਕੰਪਨੀਆਂ ਲਈ ਗਾਹਕ ਸਹਾਇਤਾ ਵਜੋਂ ਪੇਸ਼ ਕਰਕੇ ਉਨ੍ਹਾਂ ਨਾਲ ਧੋਖਾਧੜੀ ਕਰਦੇ ਸਨ। ਮੁਲਜਮ ਪੁਲਿਸ ਜਾਂ ਜਾਂਚ ਅਧਿਕਾਰੀਆਂ ਵਜੋਂ ਪੇਸ਼ ਹੁੰਦੇ ਸਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੀ ਧਮਕੀ ਦਿੰਦੇ ਸਨ।
ਪੈਸੇ ਦੇ ਲੈਣ-ਦੇਣ ਲਈ ਕ੍ਰਿਪਟੋਕਰੰਸੀ ਦੀ ਵਰਤੋਂ
ਠੱਗਾਂ ਨੇ ਪੀੜਤਾਂ ਤੋਂ ਜਬਰੀ ਵਸੂਲੀ ਗਈ ਰਕਮ ਨੂੰ ਕ੍ਰਿਪਟੋਕਰੰਸੀ ਅਤੇ ਗਿਫਟ ਕਾਰਡਾਂ ਵਿੱਚ ਬਦਲ ਦਿੱਤਾ ਅਤੇ ਇਸਨੂੰ ਭਾਰਤ ਵਿੱਚ ਆਪਣੇ ਨੈੱਟਵਰਕ ਨੂੰ ਟ੍ਰਾਂਸਫਰ ਕਰ ਦਿੱਤਾ। ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਨ੍ਹਾਂ ਕ੍ਰਿਪਟੋ ਵਾਲੇਟਸ ਵਿੱਚ ਕਰੋੜਾਂ ਅਮਰੀਕੀ ਡਾਲਰ ਦੇ ਲੈਣ-ਦੇਣ ਹੋਏ ਸਨ।
ਈਡੀ ਦੀ ਇਹ ਕਾਰਵਾਈ ਸਾਈਬਰ ਧੋਖਾਧੜੀ ਕਰਨ ਵਾਲਿਆਂ ਖਿਲਾਫ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਏਜੰਸੀ ਅੰਤਰਰਾਸ਼ਟਰੀ ਧੋਖਾਧੜੀ ਵਿੱਚ ਸ਼ਾਮਲ ਭਾਰਤੀ ਆਪਰੇਟਰਸ ਅਤੇ ਉਨ੍ਹਾਂ ਦੇ ਵਿਦੇਸ਼ੀ ਸਹਿਯੋਗੀਆਂ ਵਿਚਕਾਰ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।


