ਪੰਜਾਬ, ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਜਬਰਦਸਤ ਝਟਕੇ, ਕਾਫੀ ਦੇਰ ਤੱਕ ਹਿਲਦੀ ਰਹੀ ਧਰਤੀ, ਨੇਪਾਲ ਸੀ ਕੇਂਦਰ

Updated On: 

03 Oct 2023 16:36 PM

Earthquake: ਨੇਪਾਲ ਵਿੱਚ 25 ਮਿੰਟਾਂ ਵਿੱਚ ਦੋ ਵਾਰ ਜ਼ਬਰਦਸਤ ਭੂਚਾਲ ਆਇਆ ਹੈ। ਪਹਿਲੀ ਵਾਰ ਤੀਬਰਤਾ 4.6 ਸੀ, ਜਦੋਂ ਕਿ ਦੂਜੀ ਵਾਰ ਇਸ ਤੋਂ ਵੀ ਜ਼ਬਰਦਸਤ ਝਟਕੇ ਲੱਗੇ। ਇਸ ਵਾਰ ਤੀਬਰਤਾ 6.2 ਸੀ। ਭਾਰਤ 'ਚ ਵੀ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਾਫ਼ੀ ਦੇਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਪੰਜਾਬ, ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਜਬਰਦਸਤ ਝਟਕੇ, ਕਾਫੀ ਦੇਰ ਤੱਕ ਹਿਲਦੀ ਰਹੀ ਧਰਤੀ, ਨੇਪਾਲ ਸੀ ਕੇਂਦਰ

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਪੰਜਾਬ, ਦਿੱਲੀ ਤੋਂ ਤਿੱਬਤ ਤੱਕ ਲੱਗੇ ਝਟਕੇ

Follow Us On

ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕਾਫੀ ਦੇਰ ਤੱਕ ਜਾਰੀ ਰਹੇ। ਪੰਜਾਬ, ਹਰਿਆਣਾ ਅਤੇ ਹਿਮਾਚਲ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਨੇਪਾਲ ਸੀ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.6 ਸੀ। ਇਹ ਭੂਚਾਲ ਦੁਪਹਿਰ 2:53 ਵਜੇ ਆਇਆ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਡਰੇ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਮੰਨਿਆ ਜਾ ਰਿਹਾ ਹੈ ਕਿ ਇਸ ਭੂਚਾਲ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।

ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਤੋਂ ਇਲਾਵਾ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ, ਗਾਜ਼ੀਆਬਾਦ, ਨੋਇਡਾ ਅਤੇ ਫਰੀਦਾਬਾਦ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਨੇਪਾਲ ਸੀ ਐਪੀਸੈਂਟਰ

ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਦਾ ਕੇਂਦਰ ਨੇਪਾਲ ਤੋਂ 38 ਕਿਲੋਮੀਟਰ ਦੂਰ ਦਿਪਾਇਲ ਵਿੱਚ ਜ਼ਮੀਨ ਤੋਂ ਪੰਜ ਕਿਲੋਮੀਟਰ ਦੀ ਡੁੰਘਾਈ ਤੇ ਸੀ। ਨੇਪਾਲ ਵਿੱਚ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਖ਼ਬਰ ਇਹ ਵੀ ਹੈ ਕਿ ਨੇਪਾਲ ਵਿੱਚ ਜਿੱਥੇ ਇਸ ਤੋਂ ਪਹਿਲਾਂ ਆਏ ਭੂਚਾਲ ਦਾ ਕੇਂਦਰ ਸੀ, ਉਹੀ ਇਲਾਕਾ ਇਸ ਵਾਰ ਵੀ ਐਪੀਸੈਂਟਰ ਸੀ। 6.2 ਦੀ ਤੀਬਰਤਾ ਕਾਫੀ ਖਤਰਨਾਕ ਮੰਨੀ ਜਾਂਦੀ ਹੈ। ਨੇਪਾਲ ਅਤੇ ਇਸਦੇ ਨਾਲ ਲੱਗਦੇ ਭਾਰਤੀ ਖੇਤਰਾਂ ਵਿੱਚ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪੰਜਾਬ ਚ ਵੀ ਮਹਿਸੂਸ ਹੋਏ ਝਟਕੇ

ਚੰਡੀਗੜ੍ਹ ਅਤੇ ਮੋਹਾਲੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਭਾਗ ਦਾ ਕਹਿਣਾ ਹੈ ਕਿ ਦੂਜੀ ਵਾਰ ਡੂੰਘਾਈ ਘੱਟ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਭੂਚਾਲ ਦੇ ਝਟਕੇ 45 ਸਕਿੰਟ ਤੱਕ ਮਹਿਸੂਸ ਕੀਤੇ ਗਏ। ਪਹਿਲੇ ਭੂਚਾਲ ਦੀ ਤੀਬਰਤਾ 4.6 ਅਤੇ ਡੂੰਘਾਈ 10 ਕਿਲੋਮੀਟਰ ਸੀ। 25 ਸਕਿੰਟਾਂ ਬਾਅਦ ਤੀਬਰਤਾ 6.2 ਅਤੇ ਡੂੰਘਾਈ 5 ਕਿਲੋਮੀਟਰ ਸੀ।

ਦੇਖਿਆ ਗਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹਾਲਾਂਕਿ ਤੀਬਰਤਾ ਇੰਨੀ ਜ਼ਿਆਦਾ ਨਹੀਂ ਸੀ। ਹਾਲ ਹੀ ‘ਚ ਮੋਰੱਕੋ ‘ਚ ਭਿਆਨਕ ਭੂਚਾਲ ਆਇਆ ਸੀ, ਜਿਸ ‘ਚ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਪਹਿਲਾਂ ਤੁਰਕੀ ਅਤੇ ਸੀਰੀਆ ‘ਚ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ‘ਚ ਕਰੀਬ 60 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਤੁਰਕੀਏ ਵਿੱਚ ਭੂਚਾਲ ਦੀ ਭਵਿੱਖਬਾਣੀ ਕੀਤੀ ਗਈ ਸੀ। ਭੂਚਾਲ ਦੀ ਭਵਿੱਖਬਾਣੀ ਕਰਨ ਵਾਲੇ ਉਹੀ ਵਿਗਿਆਨੀ ਨੇ ਹੁਣ ਪਾਕਿਸਤਾਨ ਵਿੱਚ ਇੱਕ ਖਤਰਨਾਕ ਭੂਚਾਲ ਦੀ ਗੱਲ ਕੀਤੀ ਹੈ। ਡੱਚ ਵਿਗਿਆਨੀ ਹੂਗਰਬੀਟਸ ਨੇ ਪਾਕਿਸਤਾਨ ਵਿੱਚ ਭੂਚਾਲ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਵੀ ਤੁਰਕੀ ਅਤੇ ਮੋਰੱਕੋ ਵਰਗੇ ਝਟਕੇ ਲੱਗ ਸਕਦੇ ਹਨ।

ਕਿਉਂ ਆਉਂਦਾ ਹੈ ਭੂਚਾਲ ?

ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ।ਜਿੱਥੇ ਇਹ ਪਲੇਟਾਂ ਜਿਆਦਾ ਟਕਰਾਦੀਆਂ ਹਨ, ਉਸ ਖੇਤਰ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਮੁੜਦੇ ਹਨ। ਜਦੋਂ ਦਬਾਅ ਬਹੁਤ ਜ਼ਿਆਦਾ ਬਣ ਜਾਂਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਇਸ ਡਿਸਟਰਬੈਂਸ ਤੋਂ ਬਾਅਦ ਭੂਚਾਲ ਆਉਂਦਾ ਹੈ।