ਸਾਹਾਂ ਦਾ ਸੰਕਟ! ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਬਹੁਤ ‘ਖਤਰਨਾਕ’, ਇਨ੍ਹਾਂ ਖੇਤਰਾਂ ‘ਚ AQI 900 ਪਾਰ

Updated On: 

21 Oct 2025 15:39 PM IST

ਦੀਵਾਲੀ ਤੋਂ ਬਾਅਦ, ਦਿੱਲੀ ਦੀ ਹਵਾ ਕਾਫ਼ੀ ਵਿਗੜ ਗਈ ਹੈ, ਜੋ 'ਖਤਰਨਾਕ' ਸ਼੍ਰੇਣੀ 'ਚ ਪਹੁੰਚ ਗਈ ਹੈ। ਕਈ ਖੇਤਰਾਂ 'ਚ, AQI 900 ਤੋਂ ਵੱਧ ਗਿਆ ਹੈ। ਮੰਗਲਵਾਰ ਸਵੇਰੇ 6 ਵਜੇ, ਚਾਣਕਿਆ ਪਲੇਸ ਵਿਖੇ AQI 979 ਤੱਕ ਪਹੁੰਚ ਗਿਆ, ਜਦੋਂ ਕਿ ਨਾਰਾਇਣਾ ਪਿੰਡ 'ਚ AQI 940 ਦਰਜ ਕੀਤਾ ਗਿਆ। ਦਿੱਲੀ 'ਚ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ।

ਸਾਹਾਂ ਦਾ ਸੰਕਟ! ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਬਹੁਤ ਖਤਰਨਾਕ, ਇਨ੍ਹਾਂ ਖੇਤਰਾਂ ਚ AQI 900 ਪਾਰ
Follow Us On

ਦੇਸ਼ ਭਰ ਚ ਦੀਵਾਲੀ ਬਹੁਤ ਉਤਸ਼ਾਹ ਨਾਲ ਮਨਾਈ ਗਈ। ਰਾਜਧਾਨੀ ਦਿੱਲੀ ਰੰਗੀਨ ਲਾਈਟਾਂ ਨਾਲ ਰੌਸ਼ਨ ਕੀਤੀ ਗਈ ਸੀ, ਪਰ ਦੀਵਾਲੀ ਤੋਂ ਬਾਅਦ, ਦਿੱਲੀ ਚ ਹਵਾ ਦੀ ਗੁਣਵੱਤਾ ਬਹੁਤ ਪ੍ਰਦੂਸ਼ਿਤ ਹੋ ਗਈ ਹੈ। ਦਿੱਲੀ ਚ ਪ੍ਰਦੂਸ਼ਣ ਕਾਫ਼ੀ ਵਧ ਗਿਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ ਖ਼ਤਰਨਾਕ ਸ਼੍ਰੇਣੀ ਚ ਪਹੁੰਚ ਗਈ। ਮੰਗਲਵਾਰ ਸਵੇਰੇ 6 ਵਜੇ, ਸ਼ਹਿਰ ਦੇ ਲਗਭਗ ਸਾਰੇ ਖੇਤਰਾਂ ਚ ਹਵਾ ਗੁਣਵੱਤਾ ਸੂਚਕਾਂਕ (AQI) ਖ਼ਤਰਨਾਕ ਸ਼੍ਰੇਣੀ ਚ ਦਰਜ ਕੀਤਾ ਗਿਆ, ਜੋ ਕਿ ਸਿਹਤ ਲਈ ਬਹੁਤ ਖ਼ਤਰਨਾਕ ਹੈ।

ਸਭ ਤੋਂ ਵੱਧ AQI ਚਾਣਕਿਆ ਪਲੇਸਚ ਦਰਜ ਕੀਤਾ ਗਿਆ, ਜਿੱਥੇ AQI 979 ਤੱਕ ਪਹੁੰਚ ਗਿਆ। ਨਾਰਇਣਾ ਪਿੰਡ ਦਾ AQI 940, ਟਿਗਰੀ ਐਕਸਟੈਂਸ਼ਨ 928, ਨੀਤੀ ਬਾਗ 768, ਸੋਮੀ ਨਗਰ ਉੱਤਰੀ 741, ਪਾਕੇਟ ਏ ਸੈਕਟਰ 13 769, ਪੂਰਬੀ ਪਟੇਲ ਨਗਰ 618, ਰਣਜੀਤ ਨਗਰ 609, ਪੰਜਾਬੀ ਬਾਗ 519 ਤੇ ਹਰੀ ਨਗਰ 518 ਸੀ। ਇਨ੍ਹਾਂ ਸਾਰੇ ਖੇਤਰਾਂ AQI ਮਾੜੀ ਸ਼੍ਰੇਣੀ ਵਿੱਚ ਰਿਹਾ। ਇਸ ਦੌਰਾਨ, ਵਜ਼ੀਰਪੁਰ, ਜਹਾਂਗੀਰਪੁਰੀ ਤੇ ਬਵਾਨਾ AQI ਪੱਧਰ 400 ਤੋਂ ਵੱਧ ਗਿਆ। ਜਦੋਂ ਕਿ ਵਜ਼ੀਰਪੁਰ AQI 408, ਜਹਾਂਗੀਰਪੁਰੀ ਚ 401 ਤੇ ਬਵਾਨਾ ਚ 417 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਚ ਆਉਂਦਾ ਹੈ।

ਇਹਨਾਂ ਖੇਤਰਾਂ ਵਿੱਚ AQI 300 ਤੋਂ ਵੱਧ

ਵਿਵੇਕ ਵਿਹਾਰ ਚ 361, ਸੋਨੀਆ ਵਿਹਾਰ ਚ 356, NSIT ਦਵਾਰਕਾ ਚ 387, ਪੰਜਾਬੀ ਬਾਗ ਚ 375, ਪੂਸਾ ਚ 351, ਓਖਲਾ ਫੇਜ਼ 2 ਚ 348, ਉੱਤਰੀ ਕੈਂਪਸ ਚ 346, ਪਟਪੜਗੰਜ ਚ 343, ਸ਼੍ਰੀ ਅਰਬਿੰਦੋ ਮਾਰਗ 309, ਆਰ.ਕੇ. ਪੁਰਮ ਚ 371, ਰੋਹਿਣੀ ਚ 366, ਸ਼ਾਦੀਪੁਰ ਚ 390, ਸਿਰੀਫੋਰਟ ਚ 314 ਤੇ ਮੰਦਰ ਮਾਰਗ AQI 328, ਮੁੰਡਕਾ ਚ 350, ਨਜਫਗੜ੍ਹ ਚ 334, ਨਰੇਲਾ ਚ 351 ਤੇ ਨਹਿਰੂ ਨਗਰ ਚ 365 ਦਰਜ ਕੀਤਾ ਗਿਆ।

ਇਸ ਤੋਂ ਇਲਾਵਾ, ਦਿਲਸ਼ਾਦ ਗਾਰਡਨ AQI 340, ITO ਚ 347, ਜਵਾਹਰ ਲਾਲ ਨਹਿਰੂ ਸਟੇਡੀਅਮ ਚ 322, ਲੋਧੀ ਰੋਡ ‘ਤੇ 315, ਬੁਰਾੜੀ ਕਰਾਸਿੰਗ ‘ਤੇ 387, ਚਾਂਦਨੀ ਚੌਕ ਚ 341, CRRI ਮਥੁਰਾ ਰੋਡ ‘ਤੇ 337, ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ‘ਤੇ 347, ਦਵਾਰਕਾ ਸੈਕਟਰ-8 ਚ 338, ਅਲੀਪੁਰ ਚ 312, ਆਨੰਦ ਵਿਹਾਰ ਚ 348, ਅਸ਼ੋਕ ਵਿਹਾਰ ਚ 386 ਤੇ ਆਯਾ ਨਗਰ ਚ 342 ਸੀ।

ਪ੍ਰਦੂਸ਼ਣ ਦੀ ਸਥਿਤੀ ਵਿਗੜਨ ਦੀ ਸੰਭਾਵਨਾ

ਇਸ ਤਰ੍ਹਾਂ, ਦਿੱਲੀ ਦੇ ਜ਼ਿਆਦਾਤਰ ਹਿੱਸਿਆਂ AQI ਗੰਭੀਰ ਸ਼੍ਰੇਣੀ ਵਿੱਚ ਹੈ, ਤੇ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ। ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਸਾਹ ਲੈਣ ਚ ਮੁਸ਼ਕਲ, ਅੱਖਾਂ ਚ ਜਲਣ, ਸਿਰ ਦਰਦ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਮੌਸਮ ਚ ਠਹਿਰਾਉ, ਖੁਸ਼ਕ ਹਵਾ, ਪਰਾਲੀ ਸਾੜਨ ਤੇ ਵਾਹਨਾਂ ਦੇ ਨਿਕਾਸ ਕਾਰਨ ਪ੍ਰਦੂਸ਼ਣ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਬੇਲੋੜੀ ਬਾਹਰ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਬੱਚਿਆਂ, ਬਜ਼ੁਰਗਾਂ ਤੇ ਬਿਮਾਰਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।