Karnataka Election: ਕਰਨਾਟਕ ‘ਚ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ! ਕਾਂਗਰਸ ‘ਚ ਹੁਣ ਮੰਤਰੀ ਦੇ ਅਹੁਦੇ ਨੂੰ ਲੈ ਕੇ ਘਮਸਾਣ
ਮੁਸਲਮਾਨਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਵੋਟਾਂ ਪਾਈਆਂ। ਹੁਣ ਉਨ੍ਹਾਂ ਦੇ ਭਾਈਚਾਰੇ ਨੇ ਆਪਣੇ ਲਈ ਉਪ ਮੁੱਖ ਮੰਤਰੀ ਦੇ ਨਾਲ-ਨਾਲ ਪੰਜ ਵੱਡੇ ਮੰਤਰਾਲਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਲਿੰਗਾਇਤ ਵੀ ਮੰਤਰੀ ਮੰਡਲ 'ਚ ਅਹਿਮ ਵਿਭਾਗਾਂ ਦੀ ਮੰਗ ਕਰ ਰਹੇ ਹਨ।
ਕਰਨਾਟਕ ਵਿਧਾਨ ਸਭਾ (Karnatka Vidhansabha) ਚੋਣਾਂ ਚ ਕਾਂਗਰਸ ਨੇ ਭਾਵੇਂ ਹੀ ਬੰਪਰ ਜਿੱਤ ਹਾਸਿਲ ਕਰਕੇ ਸੱਤਾ ‘ਚ ਵਾਪਸੀ ਕਰ ਲਈ ਹੈ ਪਰ ਨਤੀਜਿਆਂ ਦੇ ਤਿੰਨ ਦਿਨ ਬੀਤ ਜਾਣ ‘ਤੇ ਵੀ ਪਾਰਟੀ ਅਜੇ ਤੱਕ ਮੁੱਖ ਮੰਤਰੀ ਦਾ ਐਲਾਨ ਨਹੀਂ ਕਰ ਸਕੀ ਹੈ। ਸੀਐਮ ਦੇ ਅਹੁਦੇ ਨੂੰ ਲੈ ਕੇ ਮਾਮਲਾ ਸਾਬਕਾ ਸੀਐਮ ਸਿੱਧਰਮਈਆ (Siddharamiya) ਅਤੇ ਡੀਕੇ ਸ਼ਿਵਕੁਮਾਰ ( DK Shivkumar) ਵਿਚਾਲੇ ਫਸਿਆ ਹੋਇਆ ਹੈ। ਇਸ ਦੌਰਾਨ ਪਾਰਟੀ ਦਾ ਸਮਰਥਨ ਕਰ ਰਹੇ ਭਾਈਚਾਰੇ ਦੇ ਲੋਕਾਂ ਨੇ ਆਪਣੇ ਆਗੂਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
2013 ‘ਚ ਕਾਂਗਰਸ ਮੰਤਰੀ ਮੰਡਲ ਦਾ ਹਿੱਸਾ ਰਹੇ ਪਾਰਟੀ ਦੇ ਦਿੱਗਜ ਨੇਤਾਵਾਂ ਨੂੰ ਆਪਣੀ ਨਵੀਂ ਸਰਕਾਰ ‘ਚ ਜਗ੍ਹਾ ਮਿਲਣ ਦੀ ਉਮੀਦ ਹੈ, ਜਦੋਂ ਕਿ ਜਿਨ੍ਹਾਂ ਭਾਈਚਾਰਿਆਂ ਨੇ ਕਾਂਗਰਸ ਨੂੰ ਇਤਿਹਾਸਕ ਜਿੱਤ ਦਰਜ ਕਰਨ ‘ਚ ਮਦਦ ਕੀਤੀ ਸੀ, ਉਹ ਮੰਤਰੀ ਅਹੁਦੇ ਲਈ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦੀ ਮੰਗ ਕਰ ਰਹੇ ਹਨ।
ਮੁਸਲਿਮ ਭਾਈਚਾਰੇ ਵੱਲੋਂ ਡਿਪਟੀ ਸੀਐਮ ਅਹੁਦੇ ਦੀ ਮੰਗ
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਮੁਸਲਮਾਨਾਂ ਨੇ ਕਾਂਗਰਸ ਨੂੰ ਭਾਰੀ ਵੋਟਾਂ ਪਾਈਆਂ। ਹੁਣ ਉਨ੍ਹਾਂ ਦੇ ਭਾਈਚਾਰੇ ਨੇ ਆਪਣੇ ਲਈ ਉਪ ਮੁੱਖ ਮੰਤਰੀ ਦੇ ਨਾਲ-ਨਾਲ ਪੰਜ ਵੱਡੇ ਮੰਤਰਾਲਿਆਂ ਦੀ ਮੰਗ ਕੀਤੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਈਚਾਰੇ ਦੇ ਆਗੂਆਂ ਦਾ ਦਾਅਵਾ ਹੈ ਕਿ ਕਾਂਗਰਸ ਨੂੰ 135 ਸੀਟਾਂ ਦਿਵਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਦੱਸ ਦੇਈਏ ਕਿ ਕਾਂਗਰਸ ਨੇ ਚੋਣਾਂ ਵਿੱਚ 15 ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਸਨ। ਇਨ੍ਹਾਂ ਵਿੱਚੋਂ 11 ਜਿੱਤੇ ਹਨ। ਕਰਨਾਟਕ ਵਕਫ ਬੋਰਡ ਦੇ ਪ੍ਰਧਾਨ ਸ਼ਫੀ ਸਾਦੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਸਾਹਮਣੇ ਇਹ ਮੰਗ ਰੱਖਦਿਆਂ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮੁਸਲਮਾਨ ਪਾਰਟੀ ਦੇ ਪਿੱਛੇ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਮੁਸਲਮਾਨਾਂ ਲਈ 30 ਸੀਟਾਂ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੂੰ ਸਿਰਫ਼ 15 ਸੀਟਾਂ ਮਿਲੀਆਂ। ਸ਼ਫੀ ਸਾਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਮੁਸਲਮਾਨਾਂ ਕਾਰਨ ਹੀ 72 ਸੀਟਾਂ ਜਿੱਤੀਆਂ ਹਨ। ਜਦੋਂ ਪਾਰਟੀ ਨੂੰ ਸਾਡੀ ਲੋੜ ਪਈ ਤਾਂ ਅਸੀਂ ਉਸ ਨਾਲ ਖੜ੍ਹੇ ਰਹੇ ਅਤੇ ਹੁਣ ਬਦਲੇ ਵਿਚ ਚੰਗੇ ਮੰਤਰਾਲੇ ਹਾਸਿਲ ਕਰਨ ਦਾ ਸਮਾਂ ਆ ਗਿਆ ਹੈ। ਉਹ ਪਾਰਟੀ ਲਈ ਗ੍ਰਹਿ, ਮਾਲੀਆ ਅਤੇ ਸਿੱਖਿਆ ਵਰਗੇ ਵਿਭਾਗਾਂ ਦੇ ਨਾਲ-ਨਾਲ ਉਪ ਮੁੱਖ ਮੰਤਰੀ ਅਹੁਦੇ ਦੀ ਮੰਗ ਕਰ ਰਹੇ ਹਨ।
ਲਿੰਗਾਇਤ ਵੀ ਮੰਗ ਰਹੇ ਅਹਿਮ ਮੰਤਰੀ ਅਹੁਦੇ
ਬਾਂਬੇ ਕਰਨਾਟਕ ਵਿੱਚ ਕਾਂਗਰਸ ਨੂੰ ਜਿੱਤ ਦਿਵਾਉਣ ਵਿੱਚ ਲਿੰਗਾਇਤਾਂ ਨੇ ਅਹਿਮ ਭੂਮਿਕਾ ਨਿਭਾਈ। ਕਾਂਗਰਸ ਨੇ ਚੋਣਾਂ ‘ਚ 51 ਲਿੰਗਾਇਤਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ‘ਚੋਂ 38 ਜਿੱਤੇ ਸਨ। ਭਾਜਪਾ ਲਈ ਇਹ ਵੱਡਾ ਝਟਕਾ ਸੀ ਕਿਉਂਕਿ ਲਿੰਗਾਇਤ ਇਸ ਦੇ ਸਮਰਥਕ ਮੰਨੇ ਜਾਂਦੇ ਹਨ। ਭਾਜਪਾ ਨੇ 68 ਲਿੰਗਾਇਤਾਂ ਨੂੰ ਟਿਕਟਾਂ ਦਿੱਤੀਆਂ ਸਨ, ਪਰ ਇਨ੍ਹਾਂ ਵਿੱਚੋਂ ਸਿਰਫ਼ 18 ਹੀ ਜਿੱਤ ਸਕੀ। ਕਾਂਗਰਸ ਵੱਲੋਂ ਲਿੰਗਾਇਤਾਂ ਦਾ ਸਮਰਥਨ ਬਰਕਰਾਰ ਰੱਖਣ ਲਈ ਸੀਨੀਅਰ ਲਿੰਗਾਇਤ ਆਗੂਆਂ ਨੂੰ ਅਹਿਮ ਮੰਤਰਾਲੇ ਦਿੱਤੇ ਜਾਣ ਦੀ ਸੰਭਾਵਨਾ ਹੈ। ਐਮ ਬੀ ਪਾਟਿਲ ਇਸ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ। ਵੀਰਸ਼ੈਵ ਧਾਰਮਿਕ ਆਗੂ ਰਾਮਭਪੁਰੀ ਸੀਰ ਨੇ ਕਾਂਗਰਸ ਤੋਂ ਇੱਕ ਲਿੰਗਾਇਤ ਨੂੰ ਉਪ ਮੁੱਖ ਮੰਤਰੀ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਡਿੰਗਲੇਸ਼ਵਰ ਸਵਾਮੀ ਨੇ ਵੀ ਇਹ ਮੰਗ ਦੁਹਰਾਈ ਹੈ।
ਇਹ ਵੀ ਪੜ੍ਹੋ
ਡੀਕੇ ਸ਼ਿਵਕੁਮਾਰ ਦੇ ਹੱਕ ‘ਚ ਵੋਕਾਲਿਗਾ
ਇਸ ਸਮੇਂ ਵੋਕਾਲਿਗਾ ਭਾਈਚਾਰਾ ਸ਼ਿਵਕੁਮਾਰ ਲਈ ਬੱਲੇਬਾਜ਼ੀ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਸਮਰਥਨ ਦੇਣ ਦਾ ਹਵਾਲਾ ਦਿੰਦੇ ਹੋਏ ਉਹ ਹੋਰ ਵਿਭਾਗਾਂ ਦੀ ਮੰਗ ਕਰ ਸਕਦੇ ਹਨ। ਦੂਜੇ ਪਾਸੇ ਵੱਡੇ ਭਾਈਚਾਰਿਆਂ ਦੇ ਨੇਤਾਵਾਂ ਨੂੰ ਡਿਪਟੀ ਸੀਐੱਮ ਬਣਾਉਣ ਦੇ ਸਵਾਲ ‘ਤੇ ਏ.ਆਈ.ਸੀ.ਸੀ. ਦੇ ਸਕੱਤਰ ਨੇ ਕਿਹਾ ਕਿ ਪਾਰਟੀ ਨੇ ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ। ਸੀਐਲਪੀ ਨੇਤਾ ਦੀ ਚੋਣ ਤੋਂ ਬਾਅਦ ਉਨ੍ਹਾਂ ਦੀ ਸਲਾਹ ਨਾਲ ਕੈਬਨਿਟ ਦਾ ਫੈਸਲਾ ਲਿਆ ਜਾਵੇਗਾ।