ਮੰਦਿਰ ਤੇ ਢਾਬੇ ਨੂੰ ਨਿਸ਼ਾਨਾ ਬਣਾਉਣ ਦੀ ਰਚੀ ਜਾ ਰਹੀ ਸੀ ਸਾਜ਼ਿਸ਼, ਪਾਕਿ ਡੌਨ ਸ਼ਹਿਜ਼ਾਦ ਭੱਟੀ ਮਾਡਿਊਲ ਦਾ ਪਰਦਾਫਾਸ਼

Published: 

08 May 2026 11:41 AM IST

ਹਾਲ ਹੀ 'ਚ, 'ਸ਼ਹਿਜ਼ਾਦ ਭੱਟੀ ਮਾਡਿਊਲ' ਨਾਲ ਜੁੜੇ 9 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਵੇਂ ਕਿ ਦਿੱਲੀ ਪੁਲਿਸ ਸਪੈਸ਼ਲ ਸੈੱਲ ਤੇ ਹੋਰ ਏਜੰਸੀਆਂ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ, ਕਈ ਵੱਡੇ ਤੇ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ।

ਮੰਦਿਰ ਤੇ ਢਾਬੇ ਨੂੰ ਨਿਸ਼ਾਨਾ ਬਣਾਉਣ ਦੀ ਰਚੀ ਜਾ ਰਹੀ ਸੀ ਸਾਜ਼ਿਸ਼, ਪਾਕਿ ਡੌਨ ਸ਼ਹਿਜ਼ਾਦ ਭੱਟੀ ਮਾਡਿਊਲ ਦਾ ਪਰਦਾਫਾਸ਼

ਪਾਕਿ ਡੌਨ ਸ਼ਹਿਜ਼ਾਦ ਭੱਟੀ ਮਾਡਿਊਲ ਦਾ ਪਰਦਾਫਾਸ਼

ਪਾਕਿਸਤਾਨੀ ਧਰਤੀ ‘ਤੇ ਭਾਰਤ ਵਿਰੁੱਧ ਭਿਆਨਕ ਸਾਜ਼ਿਸ਼ਾਂ ਲਗਾਤਾਰ ਰਚੀਆਂ ਜਾ ਰਹੀਆਂ ਹਨ। ਪਾਕਿਸਤਾਨੀ ਡੌਨ ਤੇ ਆਈਐਸਆਈ ਏਜੰਟ ਸ਼ਹਿਜ਼ਾਦ ਭੱਟੀ ਦੇ ਮਾਡਿਊਲ ਨਾਲ ਜੁੜੇ ਕਈ ਮੁਲਜ਼ਮਾਂ ਤੋਂ ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਏ ਹਨ। ਇਨ੍ਹਾਂ ਮੁਲਜ਼ਮਾਂ ਨੇ ਦੱਸਿਆ ਹੈ ਕਿ ਦਿੱਲੀ ਦਾ ਇੱਕ ਵੱਡਾ ਤੇ ਮਸ਼ਹੂਰ ਮੰਦਰ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸੀ। ਇਸ ਤੋਂ ਇਲਾਵਾ, ਮੁਲਜ਼ਮ ਵੱਡੀ ਗਿਣਤੀ ‘ਚ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਦਿੱਲੀ-ਸੋਨੀਪਤ ਹਾਈਵੇਅ ‘ਤੇ ਸਥਿਤ ਇੱਕ ਢਾਬੇ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਸਨ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੁਆਰਾ ਕੀਤੀ ਗਈ ਪੁੱਛਗਿੱਛ ਦੌਰਾਨ, ਸ਼ਹਿਜ਼ਾਦ ਭੱਟੀ ਮਾਡਿਊਲ ਬਾਰੇ ਕਈ ਮਹੱਤਵਪੂਰਨ ਵੇਰਵੇ ਸਾਹਮਣੇ ਆਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਦਿੱਲੀ ਸਮੇਤ ਕਈ ਰਾਜਾਂ ‘ਚ ਵੱਡੇ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ।

ਮੰਦਰ ਦੀ ਰੇਕੀ, ਫੋਟੋਆਂ ਪਾਕਿਸਤਾਨ ਭੇਜੀਆਂ ਗਈਆਂ

ਸੂਤਰਾਂ ਅਨੁਸਾਰ, ਦਿੱਲੀ ਦਾ ਇੱਕ ਬਹੁਤ ਮਸ਼ਹੂਰ ਮੰਦਰ ਵੀ ਇਸ ਮਾਡਿਊਲ ਦੀ ਹਿੱਟ ਲਿਸਟ’ਚ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮਾਡਿਊਲ ਨਾਲ ਜੁੜੇ ਇੱਕ ਮੁਲਜ਼ਮ ਨੇ ਮੰਦਰ ਦੀ ਰੇਕੀ ਵੀ ਕੀਤੀ ਸੀ। ਮੰਦਿਰ ਤੇ ਇਸ ਦੇ ਆਲੇ-ਦੁਆਲੇ ਦੀਆਂ ਪਾਕਿਸਤਾਨ ਬੈਠੇ ਸੋਸ਼ਲ ਮੀਡੀਆ ਹੈਂਡਲਰਾਂ ਨੂੰ ਭੇਜੀਆਂ ਗਈਆਂ ਸਨ। ਪੁੱਛਗਿੱਛ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੰਦਰ ‘ਚ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਅਰਧ ਸੈਨਿਕ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਮੁਲਜ਼ਮਾਂ ਦਾ ਇਰਾਦਾ ਗੋਲੀਬਾਰੀ ਕਰਕੇ ਮੰਦਰ ਦੇ ਅੰਦਰ ਦਹਿਸ਼ਤ ਫੈਲਾਉਣਾ ਸੀ।

ਦਿੱਲੀ-ਸੋਨੀਪਤ ਹਾਈਵੇਅ ‘ਤੇ ਢਾਬਾ ਵੀ ਟਾਰਗੇਟ

ਮੰਦਿਰ ਤੋਂ ਇਲਾਵਾ, ਦਿੱਲੀ-ਸੋਨੀਪਤ ਹਾਈਵੇਅ ‘ਤੇ ਸਥਿਤ ਇੱਕ ਪ੍ਰਸਿੱਧ ਢਾਬਾ ਵੀ ਅੱਤਵਾਦੀਆਂ ਦੀ ਨਿਸ਼ਾਨੇ ਦੀ ਸੂਚੀ ‘ਚ ਸੀ। ਇਹ ਢਾਬੇ ‘ਤੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਜਾਂਚ ਏਜੰਸੀਆਂ ਦੇ ਅਨੁਸਾਰ ਹੈਂਡ ਗ੍ਰਨੇਡ ਨਾਲ ਹਮਲਾ ਕਰਕੇ ਇਸ ਸਥਾਨ ‘ਤੇ ਭਾਰੀ ਤਬਾਹੀ ਮਚਾਉਣ ਦੀ ਸਾਜ਼ਿਸ਼ ਰਚੀ ਗਈ ਸੀ।

ਇਸ ਤੋਂ ਇਲਾਵਾ, ਹਰਿਆਣਾ ਦੇ ਹਿਸਾਰ ‘ਚ ਸਥਿਤ ਇੱਕ ਫੌਜੀ ਕੈਂਪ ਦੀ ਵੀ ਰੇਕੀ ਕੀਤੀ ਗਈ ਸੀ। ਦੋਸ਼ੀਆਂ ਨੇ ਫੌਜੀ ਕੈਂਪ ਦੀਆਂ ਵੀਡੀਓ ਰਿਕਾਰਡ ਕੀਤੀਆਂ ਸਨ ਤੇ ਉਨ੍ਹਾਂ ਨੂੰ ਪਾਕਿਸਤਾਨ ਸਥਿਤ ਆਪਣੇ ਹੈਂਡਲਰਾਂ ਨੂੰ ਭੇਜੀਆਂ ਸਨ। ਉੱਤਰ ਪ੍ਰਦੇਸ਼ ਦੇ ਕਈ ਪੁਲਿਸ ਸਟੇਸ਼ਨਾਂ ਦੇ ਨਾਲ-ਨਾਲ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਵੀ ਖੁਲਾਸਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਸਮੇਤ ਕਈ ਰਾਜਾਂ ‘ਚ ਕੀਤੇ ਗਏ ਹਾਲ ਹੀ ਦੇ ਆਪ੍ਰੇਸ਼ਨਾਂ ਦੌਰਾਨ ‘ਸ਼ਹਿਜ਼ਾਦ ਭੱਟੀ ਮਾਡਿਊਲ’) ਨਾਲ ਜੁੜੇ ਨੌਂ ਦੋਸ਼ੀ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਵੇਂ ਕਿ ਦਿੱਲੀ ਪੁਲਿਸ ਸਪੈਸ਼ਲ ਸੈੱਲ ਤੇ ਹੋਰ ਏਜੰਸੀਆਂ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ, ਕਈ ਨਵੇਂ ਤੇ ਮਹੱਤਵਪੂਰਨ ਖੁਲਾਸੇ ਸਾਹਮਣੇ ਆ ਰਹੇ ਹਨ।

Follow Us
Related Stories
ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ ‘ਤੇ ਬੋਲੇ ਰਾਜਨਾਥ ਸਿੰਘ, ਤਿੰਨਾਂ ਸੈਨਾਵਾਂ ਦੇ ਬੇਮਿਸਾਲ ਤਾਲਮੇਲ ਨੇ ਦੁਸ਼ਮਣ ਨੂੰ ਦਿੱਤਾ ਸੀ ਮੂੰਹਤੋੜ ਜਵਾਬ
ਆਪ੍ਰੇਸ਼ਨ ਸਿੰਦੂਰ ਤਾਂ ਸਿਰਫ਼ ਸ਼ੁਰੂਆਤ ਹੈ, ਅੱਤਵਾਦ ਖ਼ਿਲਾਫ਼ ਜੰਗ ਜਾਰੀ ਰਹੇਗੀ: ਭਾਰਤੀ ਫੌਜ
ਆਪ੍ਰੇਸ਼ਨ ਸਿੰਦੂਰ ਨੇ ਨੌਜਵਾਨਾਂ ‘ਚ ਭਰਿਆ ਦੇਸ਼ਭਗਤੀ ਦਾ ਜਜ਼ਬਾ, ਪਠਾਨਕੋਟ ਦੇ ਲੋਕਾਂ ‘ਚ ਵਧਿਆ ਜੋਸ਼
PM ਮੋਦੀ ਨੇ ਆਪ੍ਰੇਸ਼ਨ ਸਿੰਦੂਰ ਦੀ ਲਗਾਈ DP, ਕਿਹਾ – ਅੱਤਵਾਦ ਵਿਰੁੱਧ ਕਾਰਵਾਈ ਕਰਨ ਲਈ ਭਾਰਤ ਅੱਜ ਵੀ ਹੈ ਦ੍ਰਿੜ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਵਾਬੀ ਕਾਰਵਾਈ ਤੱਕ ਨਹੀਂ ਕਰ ਸਕਿਆ ਸੀ ਇਸਲਾਮਾਬਾਦ, ਭਾਰਤ ਦੁਸ਼ਮਣ ਨੂੰ ਇੰਝ ਲਿਆਇਆ ਗੋਡਿਆਂ ਭਾਰ?
Operation Sindoor: 88 ਘੰਟਿਆਂ ‘ਚ ਹਿੱਲ ਗਿਆ ਸੀ ਪਾਕਿਸਤਾਨ, 1:30 ਮਿੰਟ ਦੀ ਵੀਡੀਓ ‘ਚ ਭਾਰਤੀ ਫੌਜ ਨੇ ਦਿਖਾਇਆ ਤਬਾਹੀ ਦਾ ਟ੍ਰੇਲਰ