ਦਿੱਲੀ ਸੇਵਾ ਬਿੱਲ ‘ਤੇ ਲੋਕ ਸਭਾ ‘ਚ ਹੰਗਾਮਾ, ਅਮਿਤ ਸ਼ਾਹ ਬੋਲੇ- ਕਾਨੂੰਨ ਬਣਾਉਣ ਤੋਂ ਅਦਾਲਤ ਨੇ ਵੀ ਨਹੀਂ ਰੋਕਿਆ, ਕਾਂਗਰਸ-ਓਵੈਸੀ ਦਾ ਵਿਰੋਧ
ਦਿੱਲੀ ਸੇਵਾ ਬਿੱਲ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਬਿੱਲ ਪੇਸ਼ ਹੁੰਦੇ ਹੀ ਵਿਰੋਧੀ ਧਿਰ ਵੱਲੋਂ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਹੈ। ਉੱਥੇ ਹੀ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਇਹ ਅਧਿਕਾਰ ਸੰਵਿਧਾਨ ਤੋਂ ਮਿਲਿਆ ਹੈ।
ਬਿੱਲ ‘ਤੇ ਕੇਂਦਰ ਨੂੰ ਮਿਲਿਆ ਬੀਜਦ ਦਾ ਸਮਰਥਨ
ਇਸ ਦੌਰਾਨ ਕੇਂਦਰ ਸਰਕਾਰ ‘ਨੂੰ ਇਸ ਬਿੱਲ ‘ਤੇ ਓਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ (Navin Patnaik) ਦੀ ਬੀਜਦ ਦਾ ਸਮਰਥਨ ਮਿਲ ਗਿਆ ਹੈ। ਬੀਜੇਡੀ ਦੇ ਪਿਨਾਕੀ ਮਿਸ਼ਰਾ ਨੇ ਬਿੱਲ ਪੇਸ਼ ਕਰਨ ਦਾ ਸਮਰਥਨ ਕੀਤਾ। ਬੀਜੇਡੀ ਦੋਵਾਂ ਸਦਨਾਂ ਵਿੱਚ ਦਿੱਲੀ ਸੇਵਾਵਾਂ ਬਿੱਲ ਦੇ ਸਮਰਥਨ ਵਿੱਚ ਵੋਟ ਕਰੇਗੀ। ਕਿਹਾ ਜਾ ਸਕਦਾ ਹੈ ਕਿ ਬੀਜੇਡੀ ਦੇ ਸਮਰਥਨ ਤੋਂ ਬਾਅਦ ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਦੇ ਪਾਸ ਹੋਣ ਦੀ ਪੁਸ਼ਟੀ ਹੋ ਗਈ ਸੀ। ਦਿੱਲੀ ਸਰਵਿਸਿਜ਼ ਬਿੱਲ ਦੇ ਪੱਖ ਵਿੱਚ ਹੁਣ ਘੱਟੋ-ਘੱਟ 128 ਵੋਟਾਂ ਦੀ ਪੁਸ਼ਟੀ ਹੋ ਗਈ ਹੈ। ਬੀਜੇਡੀ ਦੇ ਲੋਕ ਸਭਾ ਵਿੱਚ 12 ਸੰਸਦ ਮੈਂਬਰ ਹਨ, ਜਦਕਿ ਪਾਰਟੀ ਦੇ ਰਾਜ ਸਭਾ ਵਿੱਚ 9 ਸੰਸਦ ਮੈਂਬਰ ਹਨ। YSRCP ਪਹਿਲਾਂ ਹੀ ਇਸ ‘ਤੇ ਸਰਕਾਰ ਦਾ ਸਮਰਥਨ ਕਰਨ ਦਾ ਐਲਾਨ ਕਰ ਚੁੱਕੀ ਹੈ। ਦਿੱਲੀ ‘ਚ ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕੀਤਾ। ਉਸੇ ਆਰਡੀਨੈਂਸ ਨੂੰ ਇਸ ਬਿੱਲ ਰਾਹੀਂ ਪਾਸ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਬਿੱਲ ਨੂੰ ਲੋਕ ਸਭਾ ‘ਚ ਆਸਾਨੀ ਨਾਲ ਪਾਸ ਕਰਵਾ ਦੇਵੇਗੀ। ਜਦਕਿ, ਦਿੱਲੀ ਸਰਕਾਰ ਨੂੰ ਉਮੀਦ ਹੈ ਕਿ ਇਸ ਬਿੱਲ ਨੂੰ ਰਾਜ ਸਭਾ ਵਿੱਚ ਰੋਕਿਆ ਜਾ ਸਕਦਾ ਹੈ। ਇਸ ਦੇ ਲਈ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦਾ ਸਮਰਥਨ ਹਾਸਲ ਕਰ ਲਿਆ ਹੈ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਇਸ ਬਿੱਲ ਰਾਹੀਂ ਕੇਂਦਰ ਸਰਕਾਰ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਅਧਿਕਾਰ ਖੋਹ ਕੇ ਲੈਫਟੀਨੈਂਟ ਗਵਰਨਰ ਨੂੰ ਦੇ ਦੇਵੇਗੀ। ਇਸ ਤੋਂ ਬਾਅਦ ਦਿੱਲੀ ਵਿੱਚ ਲੋਕਤੰਤਰ ਨਹੀਂ, ਬਾਬੂਸ਼ਾਹੀ ਚੱਲੇਗੀ। ਦਿੱਲੀ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਅਧਿਕਾਰ ਮਿਲੇ ਸਨ, ਉਨ੍ਹਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਇਹ ਆਰਡੀਨੈਂਸ ਲੈ ਕੇ ਆਈ ਸੀ ਅਤੇ ਹੁਣ ਇਸ ਨੂੰ ਪਾਸ ਕਰਵਾ ਰਹੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
