ਲਾਲ ਕਿਲ੍ਹੇ ਬੰਬ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਵੀਡੀਓ ਦੇਖੋ ਕਿਵੇਂ ਦਹਿਲ ਗਈ ਦਿੱਲੀ
Delhi Blast Video: ਦਿੱਲੀ ਦੇ ਲਾਲ ਕਿਲ੍ਹੇ 'ਤੇ ਹੋਏ ਬੰਬ ਧਮਾਕੇ ਤੋਂ ਬਾਅਦ, ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਹੁੰਡਈ ਆਈ20 ਕਾਰ ਦੇ ਧਮਾਕੇ ਦੇ ਪਲ ਨੂੰ ਕੈਦ ਕੀਤਾ ਗਿਆ ਹੈ। ਇਸ ਘਿਨਾਉਣੇ ਅੱਤਵਾਦੀ ਹਮਲੇ 'ਚ ਦਸ ਲੋਕ ਮਾਰੇ ਗਏ ਸਨ। ਜਾਂਚ 'ਚ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ।
ਦਿੱਲੀ ਬਲਾਸਟ ਦੀ ਵੀਡੀਓ
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਤੋਂ ਬਾਅਦ, ਇੱਕ ਤੋਂ ਬਾਅਦ ਇੱਕ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੁਣ, ਨਵੀਂ ਸੀਸੀਟੀਵੀ ਫੁਟੇਜ ਨੇ ਉਸ ਪਲ ਦਾ ਖੁਲਾਸਾ ਕੀਤਾ ਹੈ ਜਦੋਂ ਲਾਲ ਕਿਲ੍ਹੇ ਦੇ ਨੇੜੇ ਇੱਕ ਹੁੰਡਈ ਆਈ20 ਕਾਰ ‘ਚ ਧਮਾਕਾ ਹੋਇਆ ਸੀ। ਧਮਾਕੇ ‘ਚ 10 ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ।
ਲਾਲ ਕਿਲ੍ਹੇ ਦੇ ਨੇੜੇ ਧਮਾਕਾ ਨੇਤਾਜੀ ਸੁਭਾਸ਼ ਮਾਰਗ ‘ਤੇ ਸ਼ਾਮ 6:50 ਵਜੇ ਹੋਇਆ। ਸੋਮਵਾਰ ਨੂੰ, ਸੈਲਾਨੀਆਂ ਤੇ ਸਥਾਨਕ ਲੋਕਾਂ ਨਾਲ ਭਰੇ ਇਸ ਵਿਅਸਤ ਖੇਤਰ ‘ਚ ਦਹਿਸ਼ਤ ਫੈਲ ਗਈ। ਸਰਕਾਰ ਨੇ ਲਾਲ ਕਿਲ੍ਹੇ ਦੇ ਬਾਹਰ ਕਾਰ ਬੰਬ ਧਮਾਕੇ ਨੂੰ ਇੱਕ ਘਿਨਾਉਣੀ ਅੱਤਵਾਦੀ ਘਟਨਾ ਐਲਾਨਿਆ ਹੈ ਤੇ ਜਾਂਚ ਏਜੰਸੀਆਂ ਨੂੰ ਇਸ ਮਾਮਲੇ ਨੂੰ ਤੁਰੰਤ ਤੇ ਪੇਸ਼ੇਵਰ ਤਰੀਕੇ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਹਨ।
ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਦਰਸਾਉਂਦੀ ਹੈ ਕਿ ਕਿਵੇਂ ਕੁਝ ਸਕਿੰਟਾਂ ‘ਚ ਵਿਅਸਤ ਸੜਕ ‘ਤੇ ਹਫੜਾ-ਦਫੜੀ ਮਚ ਗਈ। ਧਮਾਕੇ ਤੋਂ ਬਾਅਦ ਹਰ ਪਾਸੇ ਧੂੰਆਂ ਦੇਖਿਆ ਜਾ ਸਕਦਾ ਹੈ ਤੇ ਕਈ ਵਾਹਨਾਂ ਨੂੰ ਅੱਗ ਲੱਗਦੇ ਦੇਖਿਆ ਜਾ ਸਕਦਾ ਹੈ। ਸੀਸੀਟੀਵੀ ਫੁਟੇਜ ‘ਚ ਧਮਾਕੇ ਤੋਂ ਬਾਅਦ ਹੋਈ ਹਫੜਾ-ਦਫੜੀ ਨੂੰ ਵੀ ਕੈਦ ਕੀਤਾ ਗਿਆ ਹੈ।
#WATCH | Delhi | CCTV footage of the car blast near the Red Fort that claimed the lives of 8 people and injured many others. Source: Delhi Police Sources pic.twitter.com/QeX0XK411G
— ANI (@ANI) November 12, 2025
ਸਰਕਾਰ ਨੇ ਦਿੱਤੇ ਨਿਰਦੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਵੱਲੋਂ ਪਾਸ ਕੀਤੇ ਗਏ ਇੱਕ ਪ੍ਰਸਤਾਵ ‘ਚ ਕਿਹਾ ਗਿਆ ਹੈ, “ਕੈਬਨਿਟ ਅੱਤਵਾਦ ਦੇ ਸਾਰੇ ਰੂਪਾਂ ਤੇ ਪ੍ਰਗਟਾਵਿਆਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਪ੍ਰਤੀ ਭਾਰਤ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਉਂਦਾ ਹੈ।” ਕੈਬਨਿਟ ਨੇ ਨਿਰਦੇਸ਼ ਦਿੱਤੇ ਕਿ ਇਸ ਘਟਨਾ ਦੀ ਜਾਂਚ ਬਹੁਤ ਜਲਦੀ ਤੇ ਪੇਸ਼ੇਵਰਤਾ ਨਾਲ ਕੀਤੀ ਜਾਵੇ ਤਾਂ ਜੋ ਦੋਸ਼ੀਆਂ, ਉਨ੍ਹਾਂ ਦੇ ਸਾਥੀਆਂ ਤੇ ਉਨ੍ਹਾਂ ਦੇ ਸਪਾਂਸਰਾਂ ਦੀ ਪਛਾਣ ਕੀਤੀ ਜਾ ਸਕੇ ਤੇ ਬਿਨਾਂ ਦੇਰੀ ਦੇ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ
ਜਾਂਚ ਕਿੰਨੀ ਅੱਗੇ ਵਧੀ?
ਧਮਾਕੇ ਦੀ ਜਾਂਚ ‘ਚ ਫਰੀਦਾਬਾਦ ‘ਚ ਸੁਰੱਖਿਆ ਏਜੰਸੀਆਂ ਦੁਆਰਾ ਪਹਿਲਾਂ ਹੀ ਬੇਨਕਾਬ ਕੀਤੇ ਗਏ ਇੱਕ ਅੱਤਵਾਦੀ ਮਾਡਿਊਲ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜੋ ਕਥਿਤ ਤੌਰ ‘ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਤੇ ਹਰਿਆਣਾ ਦੀ ਅਲ-ਫਲਾਹ ਯੂਨੀਵਰਸਿਟੀ ਨਾਲ ਜੁੜੇ ਵਿਅਕਤੀਆਂ ਦੇ ਇੱਕ ਸਮੂਹ ਨਾਲ ਜੁੜਿਆ ਹੋਇਆ ਹੈ।
ਜਾਂਚਕਰਤਾਵਾਂ ਨੇ ਦੱਸਿਆ ਕਿ ਸੋਮਵਾਰ ਨੂੰ ਲਾਲ ਕਿਲ੍ਹੇ ਦੇ ਨੇੜੇ ਧਮਾਕਾ ਸੁਰੱਖਿਆ ਛਾਪਿਆਂ ਤੋਂ ਬਾਅਦ ਘਬਰਾਹਟ ਤੇ ਨਿਰਾਸ਼ਾ ਕਾਰਨ ਹੋਇਆ ਸੀ। ਪੁਲਵਾਮਾ ਦੇ ਇੱਕ ਡਾਕਟਰ ਡਾਕਟਰ ਉਮਰ ਨਬੀ, ਜੋ ਫਰੀਦਾਬਾਦ ਦੇ ਅਲ-ਫਲਾਹ ਹਸਪਤਾਲ ‘ਚ ਕੰਮ ਕਰਦੇ ਹੈ, ਨੂੰ ਚਿੱਟੀ ਹੁੰਡਈ ਆਈ20 ਚਲਾ ਰਹੇ ਮੰਨਿਆ ਜਾ ਰਿਹਾ ਹੈ।
