ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਹਸਪਤਾਲ ਲੈ ਗਈ ਦਿੱਲੀ ਪੁਲਿਸ, 20 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ
ਦਿੱਲੀ ਦੇ ਜੰਤਰ-ਮੰਤਰ 'ਤੇ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੂੰ ਪੁਲਿਸ ਹਸਪਤਾਲ ਲੈ ਗਈ ਹੈ। ਸੋਨਮ ਪਿਛਲੇ 20 ਦਿਨਾਂ ਤੋਂ ਇਸ ਸਥਾਨ 'ਤੇ ਭੁੱਖ ਹੜਤਾਲ 'ਤੇ ਬੈਠੇ ਸਨ। ਦਿੱਲੀ ਪੁਲਿਸ ਉਨ੍ਹਾਂ ਨੂੰ ਆਰਐਮਐਲ ਹਸਪਤਾਲ ਲੈ ਗਈ ਹੈ।
ਦਿੱਲੀ ਦੇ ਜੰਤਰ-ਮੰਤਰ ‘ਤੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਪੁਲਿਸ ਹਸਪਤਾਲ ਲੈ ਗਈ ਹੈ। ਸੋਨਮ ਪਿਛਲੇ 20 ਦਿਨਾਂ ਤੋਂ ਇਸ ਸਥਾਨ ‘ਤੇ ਭੁੱਖ ਹੜਤਾਲ ‘ਤੇ ਬੈਠੇ ਸਨ। ਦਿੱਲੀ ਪੁਲਿਸ ਉਨ੍ਹਾਂ ਨੂੰ ਆਰਐਮਐਲ ਹਸਪਤਾਲ ਲੈ ਗਈ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ 20 ਜੂਨ ਤੋਂ ਜਾਰੀ ਹੈ। ਮੰਗਾਂ ‘ਚ NEET ‘ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਕਥਿਤ ਪ੍ਰੀਖਿਆ ਘੁਟਾਲਿਆਂ ਦੀ ਨਿਆਂਇਕ ਜਾਂਚ ਤੇ ਪ੍ਰੀਖਿਆ ਪ੍ਰਣਾਲੀ ‘ਚ ਸੁਧਾਰ ਸ਼ਾਮਲ ਹਨ। ਵਾਂਗਚੁਕ 28 ਜੂਨ ਨੂੰ ਅੰਦੋਲਨ ‘ਚ ਸ਼ਾਮਲ ਹੋਏ ਸਨ ਤੇ ਉਦੋਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਸਨ।
ਵਾਂਗਚੁਕ ਦੀ ਜਨਤਾ ਨੂੰ ਅਪੀਲ
ਸ਼ੁੱਕਰਵਾਰ ਨੂੰ ਆਪਣੀ ਭੁੱਖ ਹੜਤਾਲ ਦੇ 20ਵੇਂ ਦਿਨ ਨੂੰ ਸੋਨਮ ਵਾਂਗਚੁਕ ਨੇ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ 20 ਜੁਲਾਈ ਨੂੰ ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਦ ਵੱਲ ਪ੍ਰਸਤਾਵਿਤ ਮਾਰਚ ‘ਚ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਨਤਕ ਭਾਗੀਦਾਰੀ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਹੈ।
ਵਾਂਗਚੁਕ ਨੇ ਕਿਹਾ, “ਹਾਂ, ਮੈਂ ਅਜੇ ਵੀ ਜ਼ਿੰਦਾ ਹਾਂ। ਮੇਰੇ ਸਰੀਰ ਦੇ ਭਾਰ ਦਾ ਵੀਹ ਪ੍ਰਤੀਸ਼ਤ ਘੱਟ ਗਿਆ ਹੈ। ਪਹਿਲਾਂ, ਸਰੀਰ ਦੇ ਚਰਬੀ ਭੰਡਾਰ ਖਤਮ ਹੋ ਜਾਂਦੀ, ਫਿਰ ਮਾਸਪੇਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ ਉਸ ਤੋਂ ਬਾਅਦ ਅੰਗ ਤੇ ਅੰਤ ‘ਚ ਦਿਮਾਗ ਪ੍ਰਭਾਵਿਤ ਹੁੰਦਾ ਹੈ। ਉਹ ਸਮਾਂ ਅਜੇ ਤੱਕ ਨਹੀਂ ਆਇਆ ਹੈ।”
ਮੌਜੂਦਾ ਅੰਦੋਲਨ ਨਾਲ ਜਵਾਬਦੇਹੀ ਜਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਸੰਭਾਵਨਾ ਸੰਬੰਧੀ ਵਾਂਗਚੁਕ ਨੇ ਟਿੱਪਣੀ ਕੀਤੀ ਕਿ ਲੋਕ ਅਕਸਰ ਜਨਤਕ ਅੰਦੋਲਨਾਂ ਦੀ ਸ਼ਕਤੀ ਨੂੰ ਘੱਟ ਸਮਝਦੇ ਹਨ। ਉਨ੍ਹਾਂ ਨੇ ਪੁੱਛਿਆ, “ਮੈਂ ਤੁਹਾਨੂੰ ਪੁੱਛਦਾ ਹਾਂ- ਕੀ ਭਾਰਤ ਦੇ ਲੋਕ ਆਪਣੇ ਬੱਚਿਆਂ ਦੇ ਜੀਵਨ ਤੇ ਸਿੱਖਿਆ ਨੂੰ ਜ਼ਿਆਦਾ ਪਿਆਰ ਕਰਦੇ ਹਨ ਜਾਂ ਪਿਆਜ਼ ਨਾਲ?” ਵਾਂਗਚੁਕ ਨੇ ਕਿਹਾ ਕਿ ਦੇਸ਼ ‘ਚ ਸਰਕਾਰਾਂ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਵਾਧੇ ਨੂੰ ਲੈ ਕੇ ਜਨਤਕ ਗੁੱਸੇ ਕਾਰਨ ਪਿਛਲੇ ਸਮੇਂ ‘ਚ ਡਿੱਗ ਚੁੱਕੀਆਂ ਹਨ।
ਵਾਂਗਚੁਕ ਨੇ ਕਿਹਾ, “20 ਜੁਲਾਈ ਨੂੰ ਮੇਰੇ ਨਾਲ ਸੰਸਦ ਵੱਲ ਮਾਰਚ ਕਰੋ। ਤੁਸੀਂ ਸਾਡੀ ਤਾਕਤ ਹੋ। ਨਹੀਂ ਤਾਂ, ਮੈਂ ਕੌਣ ਹਾਂ? ਮੈਂ ਕੀ ਹਾਂ? ਮੈਂ ਸਿਰਫ਼ ਇੱਕ ਇਕੱਲਾ, ਭੁੱਖਾ ਤੇ ਸ਼ਕਤੀਹੀਣ ਵਿਅਕਤੀ ਹਾਂ। ਤੁਸੀਂ ਤਾਕਤ ਹੋ।” ਉਨ੍ਹਾਂ ਨੇ ਅੱਗੇ ਕਿਹਾ, “ਤੁਹਾਡੀ ਸੰਖਿਆ ਸਾਡੀ ਤਾਕਤ ਹੈ। ਅਸੀਂ ਸਿਰਫ਼ ਜਵਾਬਦੇਹੀ ਦੀ ਮੰਗ ਕਰ ਰਹੇ ਹਾਂ।”