ਦੌੜ ਪਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਨੇ ਜੀਂਦ ‘ਚ ਦਿਖਾਈ ਹਰੀ ਝੰਡੀ

Updated On: 

17 Jul 2026 12:38 PM IST

ਇਹ ਹਾਈਡ੍ਰੋਜਨ ਟ੍ਰੇਨ ਜੀਂਦ ਤੇ ਸੋਨੀਪਤ ਵਿਚਕਾਰ ਚੱਲੇਗੀ। ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਹਨ। ਭਾਰਤ 'ਚ ਡਿਜ਼ਾਈਨ ਕੀਤੀ ਗਈ, ਇਹ ਟ੍ਰੇਨ ਦੇਸ਼ ਦੀ ਵਧਦੀ ਸਮਰੱਥਾ ਤੇ ਸਵੈ-ਨਿਰਭਰਤਾ ਨੂੰ ਦਰਸਾਉਂਦੀ ਹੈ।

ਦੌੜ ਪਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਨੇ ਜੀਂਦ ਚ ਦਿਖਾਈ ਹਰੀ ਝੰਡੀ

ਦੌੜ ਪਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ

ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਪਟੜੀ ‘ਤੇ ਆ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੀਂਦ, ਹਰਿਆਣਾ ‘ਚ ਇਸਨੂੰ ਹਰੀ ਝੰਡੀ ਦਿਖਾਈ। ਇਹ ਟ੍ਰੇਨ ਜੀਂਦ ਤੇ ਸੋਨੀਪਤ ਵਿਚਕਾਰ ਚੱਲੇਗੀ। ਇਸ ਦੇ ਨਾਲ, ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਹਨ।

ਇਹ ਰੇਲਵੇ ਖੇਤਰ ‘ਚ ਇੱਕ ਸਾਫ਼ ਤੇ ਟਿਕਾਊ ਆਵਾਜਾਈ ਪ੍ਰਣਾਲੀ ਨੂੰ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ‘ਚ ਡਿਜ਼ਾਈਨ, ਇੰਜੀਨੀਅਰਿੰਗ ਤੇ ਏਕੀਕ੍ਰਿਤ, ਇਹ ਰੇਲਗੱਡੀ ਸਵਦੇਸ਼ੀ ਤਕਨਾਲੋਜੀ ‘ਤੇ ਅਧਾਰਤ ਹੈ, ਜੋ ਦੇਸ਼ ਦੀ ਉੱਨਤ ਰੇਲ ਇੰਜੀਨੀਅਰਿੰਗ ‘ਚ ਵਧਦੀ ਤਾਕਤ ਤੇ ਸਵੈ-ਨਿਰਭਰਤਾ ਨੂੰ ਦਰਸਾਉਂਦੀ ਹੈ। ਇਹ ਰੇਲਗੱਡੀ ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਦੀ ਵਰਤੋਂ ਕਰਕੇ ਚੱਲਦੀ ਹੈ, ਜੋ ਰੇਲਗੱਡੀ ਨੂੰ ਅੱਗੇ ਵਧਾਉਣ ਲਈ ਹਾਈਡ੍ਰੋਜਨ ਨੂੰ ਬਿਜਲੀ ‘ਚ ਬਦਲਦੀ ਹੈ।

ਪੀਐਮ ਮੋਦੀ ਨੇ ਕੀ ਕਿਹਾ?

ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ, ਪੀਐਮ ਮੋਦੀ ਨੇ X ‘ਤੇ ਲਿਖਿਆ: “ਅੱਜ, ਭਾਰਤ ਦਾ ਆਪਣੀ ਪਹਿਲੀ ਹਾਈਡ੍ਰੋਜਨ ਟ੍ਰੇਨ ਪ੍ਰਾਪਤ ਕਰਨ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ। ਇਹ ਇੱਕ ਸਵੈ-ਨਿਰਭਰ ਭਾਰਤ ਤੇ ਸਸਟੇਨੇਬਲ ਡਿਪਲਪਮੈਂਟ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਦਿਨ ਹੈ। ਮੈਂ ਇਸ ਪਹਿਲਕਦਮੀ ਨਾਲ ਜੁੜੇ ਹਰ ਵਿਅਕਤੀ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ। ਕੋਈ ਵੀ ਕੰਮ ਜੋ ਵੀ ਵਿਅਕਤੀ ਕਰਦਾ ਹੈ, ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ ਜੇਕਰ ਪੂਰੀ ਲਗਨ ਨਾਲ ਕੀਤਾ ਜਾਵੇ, ਤਾਂ ਇਸ ਨੂੰ ਸ਼ੇਰ-ਦਿਲ ਬਹਾਦਰੀ ਦਾ ਕੰਮ ਮੰਨਿਆ ਜਾਂਦਾ ਹੈ।

ਟ੍ਰੇਨ ਬਾਰ ਜਾਣੋ

ਇਹ ਟ੍ਰੇਨ ਜੀਂਦ ਤੇ ਸੋਨੀਪਤ ਵਿਚਕਾਰ 89 ਕਿਲੋਮੀਟਰ ਦੀ ਦੂਰੀ ਲਗਭਗ ਦੋ ਘੰਟਿਆਂ ‘ਚ ਤੈਅ ਕਰੇਗੀ, ਰਸਤੇ’ਚ 12 ਸਟੇਸ਼ਨਾਂ ‘ਤੇ ਰੁਕੇਗੀ। ਰੇਲਵੇ ਮੰਤਰਾਲੇ ਨੇ ਕਿਹਾ ਕਿ ਇਹ 10 ਡੱਬਿਆਂ ਵਾਲੀ ਟ੍ਰੇਨ 1,200 ਕਿਲੋਵਾਟ ਦੀ ਸਮਰੱਥਾ ਵਾਲੇ ਹਾਈਡ੍ਰੋਜਨ ਫਿਊਲ-ਸੈੱਲ ਪ੍ਰੋਪਲਸ਼ਨ ਸਿਸਟਮ ਦੁਆਰਾ ਸੰਚਾਲਿਤ ਹੋਵੇਗੀ। ਇਸ ਦੀ ਵੱਧ ਤੋਂ ਵੱਧ ਗਤੀ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਸਿੱਧੇ ਸ਼ਬਦਾਂ ‘ਚ, ਹਾਈਡ੍ਰੋਜਨ ਫਿਊਲ-ਸੈੱਲ ਪ੍ਰੋਪਲਸ਼ਨ ਸਿਸਟਮ ਹਾਈਡ੍ਰੋਜਨ ਨੂੰ ਫਿਊਲ ਸੈੱਲ ਦੇ ਅੰਦਰ ਹਵਾ ਤੋਂ ਪ੍ਰਾਪਤ ਆਕਸੀਜਨ ਤੇ ਹਾਈਡ੍ਰੋਡਨ ਨੂੰ ਮਿਲਾ ਕੇ ਬਿਜਲੀ ਪੈਦਾ ਕਰਦਾ ਹੈ। ਇਹ ਬਿਜਲੀ ਟ੍ਰੇਨ ਦੀਆਂ ਮੋਟਰਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਅਸਲ ‘ਚ, ਇੱਕ ਹਾਈਡ੍ਰੋਜਨ ਫਿਊਲ-ਸੈੱਲ ਟ੍ਰੇਨ ਇੱਕ ਇਲੈਕਟ੍ਰਿਕ ਟ੍ਰੇਨ ਹੈ, ਜੋ ਟ੍ਰੇਨ ਦੇ ਅੰਦਰ ਆਪਣੀ ਬਿਜਲੀ ਪੈਦਾ ਕਰਦੀ ਹੈ।

ਹਾਈਡ੍ਰੋਜਨ ਨੂੰ ਇੱਕ ਸਾਫ਼ ਇੰਧਨ ਮੰਨਿਆ ਜਾਂਦਾ .ਹੈ ਕਿਉਂ ਕਿ ਇਸ ਦਾ ਇੰਧਨ ਹਾਨੀਕਾਰਕ ਪ੍ਰਦੂਸ਼ਕਾਂ ਨੂੰ ਨਹੀਂ ਛੱਡਦਾ। ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਦੀ ਸ਼ੁਰੂਆਤ ਭਾਰਤ ਦੇ ਊਰਜਾ ਪਰਿਵਰਤਨ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਸਾਫ਼, ਘੱਟ ਉਤਸਰਜਨ ਆਵਾਜਾਈ ਵੱਲ ਇੱਕ ਕਦਮ ਦਰਸਾਉਂਦੀ ਹੈ।

Follow Us
Related Stories
ਮੁੜ ਆ ਰਿਹਾ ਹੈ “ਭਾਰਤਵਰਸ਼ ਕੇ ਟੌਪਰ”, ਇੱਕ ਮੰਚ ‘ਤੇ ਸੁਣਾਈ ਦੇਵੇਗੀ ਵਿਦਿਆਰਥੀਆਂ ਦੀ ਕਾਮਯਾਬੀ ਦੀ ਕਹਾਣੀ, ਸਰਕਾਰ ਦੀ ਨੀਤੀ ਅਤੇ ਗੁਰੂਆਂ ਦੇ ਮੰਤਰ
ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ, ਦਮ ਘੁੱਟਣ ਨਾਲ ਇੱਕ ਸ਼ਰਧਾਲੂ ਦੀ ਮੌਤ; 120 ਤੋਂ ਵੱਧ ਜ਼ਖਮੀ
ਹੁਣ ਭਾਰਤੀ ਫੌਜ ਦੀ ਜਾਸੂਸੀ ਅਸੰਭਵ! DRDO ਨੇ ਤਿਆਰ ਕੀਤਾ ‘ਕੁਆਂਟਮ ਨੈੱਟਵਰਕ’, ਮਜਬੂਤ ਹੋਵੇਗੀ ਦੇਸ਼ ਦੀ ਸੁਰੱਖਿਆ
ਬਜ਼ੁਰਗ ਅਤੇ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਕੈਦੀਆਂ ਦੀ ਰਿਹਾਈ ਲਈ ਬਣੇ ਪਾਲਿਸੀ… ਸੁਪਰੀਮ ਕੋਰਟ ਦਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼
ਭੁੱਖ ਹੜਤਾਲ ‘ਤੇ ਸੋਨਮ ਵਾਂਗਚੁਕ, ਕਿਹੜੇ ਆਗੂਆਂ ਨੇ ਜੰਤਰ-ਮੰਤਰ ‘ਤੇ ਜਾ ਕੇ ਕੀਤਾ ਸਮਰਥਨ?
ਜੰਮੂ-ਕਸ਼ਮੀਰ: ਸਲਾਲ-ਬਗਲੀਹਾਰ ਡੈਮ ਤੋਂ ਚਨਾਬ ਨਦੀ ਦੇ ਪਾਣੀ ਦਾ ਵਧੇਗਾ ਪੱਧਰ, 26 ਜੁਲਾਈ ਤੱਕ ਅਲਰਟ