ਕਥਿਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ? ਕੱਲ ਅਦਾਲਤ 'ਚ ਖੁਲਾਸਾ ਕਰਨਗੇ ਕੇਜਰੀਵਾਲ, ਪਤਨੀ ਨੇ ਦੱਸਿਆ | delhi liquor policy cm Arvind Kejriwal wife sunita press conference will inform to court on alleged scam full detail in punjabi Punjabi news - TV9 Punjabi

ਕਥਿਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ? ਕੱਲ੍ਹ ਅਦਾਲਤ ‘ਚ ਖੁਲਾਸਾ ਕਰਨਗੇ ਕੇਜਰੀਵਾਲ, ਪਤਨੀ ਨੇ ਦੱਸਿਆ

Updated On: 

27 Mar 2024 12:51 PM

Sunita Kejriwal Press Conference: ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੀਐਮ ਕੇਜਰੀਵਾਲ ਕੱਲ੍ਹ ਯਾਨੀ ਵੀਰਵਾਰ ਨੂੰ ਅਦਾਲਤ ਵਿੱਚ ਦੱਸਣਗੇ ਕਿ ਕਥਿਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ।

ਕਥਿਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ? ਕੱਲ੍ਹ ਅਦਾਲਤ ਚ ਖੁਲਾਸਾ ਕਰਨਗੇ ਕੇਜਰੀਵਾਲ, ਪਤਨੀ ਨੇ ਦੱਸਿਆ

ਅਰਵਿੰਦ ਕੇਜਰੀਵਾਲ ਦੀ ਪਤਨੀ ਦੀ ਪ੍ਰੈਸ ਕਾਨਫਰੰਸ

Follow Us On

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਹਨ। ਜਾਂਚ ਏਜੰਸੀ ਕਥਿਤ ਸ਼ਰਾਬ ਘੁਟਾਲੇ ਮਾਮਲੇ ‘ਚ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਐਮ ਕੇਜਰੀਵਾਲ ਕੱਲ੍ਹ ਯਾਨੀ ਵੀਰਵਾਰ ਨੂੰ ਅਦਾਲਤ ਵਿੱਚ ਦੱਸਣਗੇ ਕਿ ਕਥਿਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ।

ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੱਲ ਸ਼ਾਮ ਮੈਂ ਸੀਐਮ ਕੇਜਰੀਵਾਲ ਨੂੰ ਮਿਲਣ ਲਈ ਜੇਲ੍ਹ ਗਈ ਸੀ। ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਸ਼ੂਗਰ ਦਾ ਪੱਧਰ ਠੀਕ ਨਹੀਂ ਹੈ, ਪਰ ਇਰਾਦਾ ਮਜ਼ਬੂਤ ​​ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਸੰਦੇਸ਼ ਭੇਜਿਆ ਸੀ ਕਿ ਲੋਕਾਂ ਦੀਆਂ ਪਾਣੀ ਅਤੇ ਸੀਵਰ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

ਸੁਨੀਤਾ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ

ਸੁਨੀਤਾ ਕੇਜਰੀਵਾਲ ਨੇ ਕਿਹਾ, ‘ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਹੋਣਾ ਹੀ ਚਾਹੀਦਾ ਹੈ। ਪਰ ਇਸ ਗੱਲ ‘ਤੇ ਵੀ ਕੇਂਦਰ ਸਰਕਾਰ ਨੇ ਕੇਜਰੀਵਾਲ ‘ਤੇ ਕੇਸ ਦਾਇਰ ਕਰ ਦਿੱਤਾ। ਕੀ ਇਹ ਲੋਕ ਦਿੱਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ? ਕੀ ਇਹ ਲੋਕ ਚਾਹੁੰਦੇ ਹਨ ਕਿ ਦਿੱਲੀ ਜੂਝਦੀ ਰਹੇ? ਇਸ ਤੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਬਹੁਤ ਪੀੜਾ ਹੋਈ।

ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ, ‘ਸੀਐਮ ਕੇਜਰੀਵਾਲ ਨੇ ਮੈਨੂੰ ਇੱਕ ਹੋਰ ਗੱਲ ਕਹੀ। ਉਨ੍ਹਾਂ ਦੱਸਿਆ ਕਿ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਵਿੱਚ ਈਡੀ ਨੇ 2 ਸਾਲਾਂ ਵਿੱਚ 250 ਤੋਂ ਵੱਧ ਛਾਪੇ ਮਾਰੇ। ਉਹ ਘੁਟਾਲੇ ਦੇ ਪੈਸੇ ਦੀ ਤਲਾਸ਼ ਕਰ ਰਹੇ ਹਨ। ਹੁਣ ਤੱਕ ਕਿਸੇ ਵੀ ਛਾਪੇ ਵਿੱਚ ਇੱਕ ਪੈਸਾ ਵੀ ਨਹੀਂ ਮਿਲਿਆ ਹੈ। ਤਾਂ ਫਿਰ ਇਸ ਕਥਿਤ ਘੁਟਾਲੇ ਦਾ ਪੈਸਾ ਕਿੱਥੇ ਹੈ? ਅਰਵਿੰਦ ਜੀ ਨੇ ਕਿਹਾ ਹੈ ਕਿ ਉਹ 28 ਮਾਰਚ ਨੂੰ ਅਦਾਲਤ ਵਿੱਚ ਇਸ ਦਾ ਖੁਲਾਸਾ ਕਰਨਗੇ।

ਭਾਜਪਾ ਆਗੂਆਂ ਨੇ ਕੀਤੀ ਜਾਂਚ ਦੀ ਮੰਗ

ਦੂਜੇ ਪਾਸੇ ਭਾਜਪਾ ਦੀ ਦਿੱਲੀ ਇਕਾਈ ਦਾ ਵਫ਼ਦ ਬੁੱਧਵਾਰ ਨੂੰ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਮਿਲਿਆ। ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਤਰੀਆਂ ਨੂੰ ਈਡੀ ਦੀ ਹਿਰਾਸਤ ਵਿੱਚੋਂ ਭੇਜੇ ਜਾ ਰਹੇ ਪੱਤਰਾਂ ਦੀ ਜਾਂਚ ਦੀ ਮੰਗ ਕੀਤੀ।

ਕੇਜਰੀਵਾਲ ਨੂੰ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਪੁਲਿਸ ਹੈੱਡਕੁਆਰਟਰ ਵਿੱਚ ਸੰਜੇ ਅਰੋੜਾ ਨਾਲ ਹੋਈ ਮੀਟਿੰਗ ਵਿੱਚ ਪਾਰਟੀ ਵਫ਼ਦ ਨੇ ਇਸ ਗੱਲ ਦੀ ਜਾਂਚ ਦੀ ਮੰਗ ਕੀਤੀ ਕਿ ਕੀ ਕੇਜਰੀਵਾਲ ਵੱਲੋਂ ਲਿਖੀਆਂ ਜਾ ਰਹੀਆਂ ਚਿੱਠੀਆਂ ਸੱਚੀਆਂ ਹਨ।

ਇਹ ਵੀ ਪੜ੍ਹੋ – ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਸੈਂਕੜੇ ਆਗੂ ਹਿਰਾਸਤ ਚ, ਕਈ ਮੈਟਰੋ ਸਟੇਸ਼ਨ ਬੰਦ; ਧਾਰਾ 144 ਲਾਗੂ

ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਪ੍ਰਕਿਰਿਆ ਹੈ ਜਿਸ ਤਹਿਤ ਈਡੀ ਦੀ ਹਿਰਾਸਤ ਵਿੱਚ ਕਿਸੇ ਵਿਅਕਤੀ ਵੱਲੋਂ ਅਜਿਹੇ ਪੱਤਰ ਸਹੀ ਤਸਦੀਕ ਤੋਂ ਬਾਅਦ ਆ ਸਕਦੇ ਹਨ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਚਿੱਠੀਆਂ ਜਾਅਲੀ ਹਨ। ਦੱਸ ਦੇਈਏ ਕਿ ਪਿਛਲੇ ਹਫ਼ਤੇ ਜਲ ਮੰਤਰੀ ਆਤਿਸ਼ੀ ਨੇ ਕੇਜਰੀਵਾਲ ਦਾ ਇੱਕ ਪੱਤਰ ਦਿਖਾ ਕੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਮੰਤਰੀ ਭਾਰਦਵਾਜ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਈਡੀ ਦੀ ਹਿਰਾਸਤ ਤੋਂ ਨਿਰਦੇਸ਼ ਭੇਜੇ ਹਨ ਕਿ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਮੁਫਤ ਦਵਾਈਆਂ ਉਪਲਬਧ ਹੋਣੀਆਂ ਚਾਹੀਦੀਆਂ ਹਨ।

Exit mobile version