ਦਿੱਲੀ ਦੇ ਵਿਵੇਕ ਵਿਹਾਰ ‘ਚ ਅੱਗ ਦਾ ਤਾਂਡਵ, ਚਾਰ ਮੰਜ਼ਿਲਾ ਇਮਾਰਤ ਵਿੱਚ 9 ਲੋਕਾਂ ਦੀ ਮੌਤ, AC ਬਲਾਸਟ ਦੀ ਸੰਭਾਵਨਾ
Delhi Shahdara building fire: ਦਿੱਲੀ ਦੇ ਸ਼ਾਹਦਰਾ ਦੇ ਵਿਵੇਕ ਵਿਹਾਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਇਹ ਅੱਗ ਅੱਜ ਸਵੇਰੇ ਲੱਗੀ। ਫਾਇਰ ਬ੍ਰਿਗੇਡ ਵਿਭਾਗ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਵਿਵੇਕ ਵਿਹਾਰ ਦੇ ਮਕਾਨ ਵਿੱਚ ਲੱਗੀ ਅੱਗ
Delhi Shahdara building fire: ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਚਾਰ ਮੰਜ਼ਿਲਾ ਇਮਾਰਤ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 9 ਲੋਕਾਂ ਦੀ ਜਿੰਦਾ ਸੜ ਕੇ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ 2 ਔਰਤਾਂ, ਇੱਕ ਬੱਚਾ ਅਤੇ 6 ਪੁਰਸ਼ ਸ਼ਾਮਲ ਹਨ। ਉੱਥੇ ਹੀ 12 ਲੋਕ ਗੰਭੀਰ ਤੌਰ ਤੇ ਸੜ ਗਏ ਹਨ, ਜੋ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਇਹ ਹਾਦਸਾ ਸਵੇਰੇ ਕਰੀਬ 3:15 ਵਜੇ ਵਾਪਰਿਆ, ਜਦੋਂ ਲੋਕ ਗਹਿਰੀ ਨੀਂਦ ਵਿੱਚ ਸੋ ਰਹੇ ਸਨ।
ਅੱਗ ਦੀ ਸ਼ੁਰੂਆਤ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਹੋਈ ਅਤੇ ਦੇਖਦੇ ਹੀ ਦੇਖਦੇ ਲਪਟਾਂ ਨੇ ਪੂਰੇ ਮਕਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਿਸੇ AC ਯੂਨਿਟ ਵਿੱਚ ਧਮਾਕੇ ਕਾਰਨ ਅੱਗ ਲੱਗੀ । ਚਸ਼ਮਦੀਦਾਂ ਦੇ ਮੁਤਾਬਕ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਫਾਇਰ ਬ੍ਰਿਗੇਡ ਦੀਆਂ ਗੱਡੀਆਂ 3:35 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਹੋ ਗਏ। ਇਮਾਰਤ ਵਿੱਚ ਅੱਠ ਫਲੈਟ ਸਨ: ਚਾਰ ਅੱਗੇ ਅਤੇ ਚਾਰ ਪਿੱਛੇ। ਦੱਸਿਆ ਜਾ ਰਿਹਾ ਹੈ ਕਿ ਪਿੱਛੇ ਵਾਲੇ ਫਲੈਟਾਂ ਵਿੱਚ ਰਹਿਣ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ, ਕਿਉਂਕਿ ਉੱਥੋਂ ਬਾਹਰ ਨਿਕਲਣ ਦਾ ਰਸਤਾ ਸੀਮਿਤ ਸੀ। ਕਮਰਿਆਂ ਵਿੱਚ ਧੂੰਏਂ ਕਾਰਨ ਲੋਕਾਂ ਦਾ ਦਮ ਘੁੱਟ ਗਿਆ। ਘਰ ਦੇ ਕੁਝ ਦਰਵਾਜ਼ੇ ਇਲੈਕਟ੍ਰਾਨਿਕ ਲੌਕ ਸਿਸਟਮ ਕਾਰਨ ਬੰਦ ਸਨ। ਪੌੜੀਆਂ ਵੀ ਤੰਗ ਸਨ, ਜਿਸ ਕਾਰਨ ਲੋਕ ਇਮਾਰਤ ਤੋਂ ਜਲਦੀ ਬਾਹਰ ਨਹੀਂ ਨਿਕਲ ਸਕੇ।
ਚਸ਼ਮਦੀਦ ਗਵਾਹ ਨੇ ਦੱਸੀ ਕਹਾਣੀ
ਉਸੇ ਕਲੋਨੀ ਦੇ ਵਸਨੀਕ ਰੋਹਿਤ ਨੇ ਕਿਹਾ ਕਿ ਅੱਗ AC ਧਮਾਕੇ ਕਾਰਨ ਲੱਗੀ ਸੀ। ਬਾਰਾਂ ਲੋਕਾਂ ਨੂੰ ਬਚਾਇਆ ਗਿਆ ਹੈ, ਪਰ ਕੁਝ ਅਜੇ ਵੀ ਲਾਪਤਾ ਹਨ। ਬਚਾਅ ਕਾਰਜਾਂ ਨੇ ਕਈ ਲੋਕਾਂ ਨੂੰ ਬਚਾਇਆ ਹੈ, ਜਦੋਂ ਕਿ ਗੰਭੀਰ ਰੂਪ ਵਿੱਚ ਸੜਨ ਵਾਲੇ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਵੀ ਬਚਾਅ ਕਾਰਜਾਂ ਵਿੱਚ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੱਗ ਅਤੇ ਧੂੰਏਂ ਨੇ ਸਥਿਤੀ ਨੂੰ ਬਹੁਤ ਚੁਣੌਤੀਪੂਰਨ ਬਣਾ ਦਿੱਤਾ।
ਕੀ ਬੋਲੇ ਅਫ਼ਸਰ ?
ਸ਼ਾਹਦਰਾ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) Rajendra Prasad Meena ਨੇ ਦੱਸਿਆ ਕਿ ਇਹ ਹਾਦਸਾ ਵਿਵੇਕ ਵਿਹਾਰ ਵਿੱਚ ਸਥਿਤ ਚਾਰ ਮੰਜ਼ਿਲਾ ਇਮਾਰਤ ਵਿੱਚ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਹੋਰ ਲੋਕਾਂ ਦੀ ਤਲਾਸ਼ ਲਈ ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈ। ਫਾਇਰ ਕਰਮਚਾਰੀਆਂ ਦੇ ਨਾਲ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਹਨ ਅਤੇ ਇਮਾਰਤ ਦੇ ਹਰ ਹਿੱਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰਾਹਤ ਅਤੇ ਬਚਾਵ ਕਾਰਜ ਦੌਰਾਨ ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਦਕਿ ਕੁਝ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ
ਇਹ ਵੀ ਪੜੋ : ਖਤਮ ਕਰੋ ਜੰਗ ਈਰਾਨ ਨੇ ਅਮਰੀਕਾ ਨੂੰ ਭੇਜਿਆ ਨਵਾਂ ਪ੍ਰਸਤਾਵ, ਕੀ ਬੋਲੇ ਰਾਸ਼ਟਰਪਤੀ ਟਰੰਪ?
