ਰਾਹੁਲ ਗਾਂਧੀ ਦਾ ਮੋਦੀ-ਸ਼ਾਹ ‘ਤੇ ਵਿਵਾਦਪੂਰਨ ਬਿਆਨ, ਭਾਜਪਾ ਦਾ ਪਲਟਵਾਰ- 140 ਕਰੋੜ ਦੇਸ਼ ਵਾਸੀਆਂ ਨੂੰ ਗੱਦਾਰ ਕਿਹਾ

Published: 

20 May 2026 13:41 PM IST

ਕਾਂਗਰਸ ਸੰਸਦ ਮੈਂਬਰ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਹੈ। ਰਾਏਬਰੇਲੀ 'ਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਤੁਹਾਡੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਗੱਦਾਰ ਹਨ।"

ਰਾਹੁਲ ਗਾਂਧੀ ਦਾ ਮੋਦੀ-ਸ਼ਾਹ ਤੇ ਵਿਵਾਦਪੂਰਨ ਬਿਆਨ, ਭਾਜਪਾ ਦਾ ਪਲਟਵਾਰ- 140 ਕਰੋੜ ਦੇਸ਼ ਵਾਸੀਆਂ ਨੂੰ ਗੱਦਾਰ ਕਿਹਾ

ਰਾਹੁਲ ਗਾਂਧੀ ਦਾ ਮੋਦੀ-ਸ਼ਾਹ 'ਤੇ ਵਿਵਾਦਪੂਰਨ ਬਿਆਨ, ਭਾਜਪਾ ਦਾ ਪਲਟਵਾਰ- 140 ਕਰੋੜ ਦੇਸ਼ ਵਾਸੀਆਂ ਨੂੰ ਗੱਦਾਰ ਕਿਹਾ

ਕਾਂਗਰਸ ਸੰਸਦ ਮੈਂਬਰ ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ “ਗੱਦਾਰ” ਕਿਹਾ ਹੈ। ਰਾਏਬਰੇਲੀ ‘ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਵੀਰਾ ਪਾਸੀ ਜੀ ਤੇ ਅੰਬੇਡਕਰ ਜੀ ਨੇ ਕਿਹਾ ਸੀ ਕਿ ਭਾਰਤ ‘ਚ ਹਰ ਨਾਗਰਿਕ ਬਰਾਬਰ ਹੈ। ਸਾਰਿਆਂ ਨੂੰ ਬਰਾਬਰ ਅਧਿਕਾਰ ਹੋਣੇ ਚਾਹੀਦੇ ਹਨ।

ਰਾਹੁਲ ਨੇ ਕਿਹਾ ਕਿ ਇਹ ਦੇਸ਼ ਸਾਰਿਆਂ ਦਾ ਹੈ, ਕਿਸੇ ਇੱਕ ਜਾਤੀ ਜਾਂ ਸੰਗਠਨ ਦਾ ਨਹੀਂ। ਦੇਸ਼ ਦਾ ਸੰਵਿਧਾਨ ਵੀ ਇਹੀ ਕਹਿੰਦਾ ਹੈ। ਸੰਵਿਧਾਨ ‘ਚ ਭਾਰਤ ਦੇ ਲੋਕਾਂ ਦੀ ਆਵਾਜ਼ ਹੈ। ਸੰਵਿਧਾਨ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਭਾਜਪਾ ਨੇ ਦੇਸ਼ ਵੇਚਣ ਦਾ ਕੰਮ ਕੀਤਾ ਹੈ।

ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੂੰ “ਗੱਦਾਰ” ਕਿਹਾ

ਰਾਹੁਲ ਨੇ ਅੱਗੇ ਕਿਹਾ ਕਿ ਜਦੋਂ ਵੀ ਭਾਜਪਾ-ਆਰਐਸਐਸ ਦੇ ਮੈਂਬਰ ਤੁਹਾਡੇ ਸਾਹਮਣੇ ਆਉਣ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਬਾਰੇ ਗੱਲ ਕਰਨ, ਤਾਂ ਤੁਹਾਨੂੰ ਉਨ੍ਹਾਂ ਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ, “ਨਰਿੰਦਰ ਮੋਦੀ ਤੇ ਅਮਿਤ ਸ਼ਾਹ ਗੱਦਾਰ ਹਨ। ਭਾਜਪਾ ਤੇ ਆਰਐਸਐਸ ਗੱਦਾਰ ਹਨ,” ਕਿਉਂਕਿ ਤੁਸੀਂ ਮਿਲ ਕੇ ਦੇਸ਼ ਨੂੰ ਵੇਚ ਦਿੱਤਾ ਹੈ। ਭਾਜਪਾ ਤੇ ਆਰਐਸਐਸ ਨੇ ਸੰਵਿਧਾਨ, ਵੀਰਾ ਪਾਸੀ, ਗਾਂਧੀ ਤੇ ਅੰਬੇਡਕਰ ‘ਤੇ ਹਮਲਾ ਕੀਤਾ ਹੈ।

ਰਾਹੁਲ ਦੀ ਸੋਚ ਅਰਬਨ ਨਕਸਲ ਵਰਗੀ, ਭਾਜਪਾ ਦਾ ਪਲਟਵਾਰ

ਭਾਜਪਾ ਨੇ ਰਾਹੁਲ ਦੇ ਬਿਆਨ ਦਾ ਸਖ਼ਤ ਜਵਾਬ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਰਾਹੁਲ ਨੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਨਹੀਂ , ਸਗੋਂ 140 ਕਰੋੜ ਦੇਸ਼ ਵਾਸੀਆਂ ਨੂੰ “ਗੱਦਾਰ” ਕਿਹਾ। ਰਾਹੁਲ ਦੀ ਮਾਨਸਿਕਤਾ ਨਕਸਲੀ ਵਰਗੀ ਹੈ। ਉਨ੍ਹਾਂ ਦੀ ਸੋਚ ਇੱਕ ਅਰਬਨ ਨਕਸਲੀ ਵਰਗੀ ਹੈ। ਰਾਹੁਲ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ। Source: TV9Hindi.com

Follow Us
Related Stories