ਦਿੱਲੀ ਦੇ ਸੀਐਮ ਨਿਵਾਸ ਨੂੰ PWD ਨੇ ਲਗਾਇਆ ਤਾਲਾ, ਹੈਂਡਓਵਰ ਨੂੰ ਲੈ ਕੇ ਵਿਵਾਦ, ‘ਆਪ’ ਦਾ ਦਾਅਵਾ – ਬਾਹਰ ਕੀਤਾ ਗਿਆ ਆਤਿਸ਼ੀ ਦਾ ਸਮਾਨ

Updated On: 

09 Oct 2024 18:49 PM

Delhi CM Residence Controversy: ਦਿੱਲੀ ਦੇ ਮੁੱਖ ਮੰਤਰੀ ਨਿਵਾਸ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਤੇਜ਼ ਹੋ ਸਕਦਾ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਨੂੰ ਤਾਲਾ ਲਗਾ ਦਿੱਤਾ ਹੈ। ਬੰਗਲਾ ਖਾਲੀ ਕਰਨ ਤੋਂ ਬਾਅਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਇਸ ਦੀਆਂ ਚਾਬੀਆਂ ਇਕ ਕਰਮਚਾਰੀ ਨੂੰ ਦੇ ਦਿੱਤੀਆਂ ਸਨ, ਜੋ ਕਿ ਪੀਡਬਲਯੂਡੀ ਨੂੰ ਮਿਲਣੀਆਂ ਚਾਹੀਦੀਆਂ ਸਨ, ਪਰ ਅਜਿਹਾ ਨਹੀਂ ਹੋਇਆ।

ਦਿੱਲੀ ਦੇ ਸੀਐਮ ਨਿਵਾਸ ਨੂੰ PWD ਨੇ ਲਗਾਇਆ ਤਾਲਾ, ਹੈਂਡਓਵਰ ਨੂੰ ਲੈ ਕੇ ਵਿਵਾਦ, ਆਪ ਦਾ ਦਾਅਵਾ - ਬਾਹਰ ਕੀਤਾ ਗਿਆ ਆਤਿਸ਼ੀ ਦਾ ਸਮਾਨ

ਦਿੱਲੀ ਦੀ ਸੀਐਮ ਆਤਿਸ਼ੀ ਮਾਰਲੇਨਾ

Follow Us On

ਦਿੱਲੀ ਦੇ ਮੁੱਖ ਮੰਤਰੀ ਨਿਵਾਸ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਵਧ ਸਕਦਾ ਹੈ। ਪੀਡਬਲਯੂਡੀ ਨੇ ਇਸ ਤੇ ਤਾਲਾ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਨੇ ਚਾਬੀ ਸਬੰਧੀ ਨੋਟਿਸ ਜਾਰੀ ਕੀਤਾ ਸੀ। ਜਿਸ ਦਿਨ ਕੇਜਰੀਵਾਲ ਨੇ ਘਰ ਖਾਲੀ ਕੀਤਾ, ਸੁਨੀਤਾ ਕੇਜਰੀਵਾਲ ਨੇ ਘਰ ਦੀਆਂ ਚਾਬੀਆਂ ਇੱਕ ਕਰਮਚਾਰੀ ਨੂੰ ਦੇ ਦਿੱਤੀਆਂ ਸਨ। ਉਸ ਤੋਂ ਬਾਅਦ ਚਾਬੀ ਲੋਕ ਨਿਰਮਾਣ ਵਿਭਾਗ ਨੂੰ ਦੇਣੀ ਚਾਹੀਦੀ ਸੀ, ਜੋ ਨਹੀਂ ਮਿਲੀ। ਵਿਭਾਗ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਦਾਅਵਾ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਉਪ ਰਾਜਪਾਲ ਨੇ ਮੁੱਖ ਮੰਤਰੀ ਆਤਿਸ਼ੀ ਦਾ ਸਾਰਾ ਸਮਾਨ ਸੀਐਮ ਹਾਊਸ ਤੋਂ ਬਾਹਰ ਕੱਢਵਾ ਦਿੱਤਾ ਹੈ। PWD ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਤਾਲਾ ਲਗਾ ਦਿੱਤਾ ਹੈ।

ਇਸ ਤੋਂ ਪਹਿਲਾਂ ਨੋਟਿਸ ‘ਚ PWD ਨੇ ਕਿਹਾ ਸੀ ਕਿ ਕੇਜਰੀਵਾਲ ਦੇ ਅਸਤੀਫੇ ਅਤੇ ਬੰਗਲਾ ਖਾਲੀ ਕਰਨ ਤੋਂ ਬਾਅਦ ਬੰਗਲਾ PWD ਨੂੰ ਸੌਂਪਿਆ ਜਾਣਾ ਸੀ। ਇਸ ਬੰਗਲੇ ਦੀ ਉਸਾਰੀ ਵਿੱਚ ਬੇਨਿਯਮੀਆਂ ਦਾ ਮਾਮਲਾ ਅਜੇ ਵੀ ਜਾਂਚ ਅਧੀਨ ਹੈ। ਅਧਿਕਾਰੀਆਂ ਨੂੰ ਬੰਗਲੇ ਦੇ ਅੰਦਰ ਦੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਪੈ ਸਕਦੀ ਹੈ। ਬੰਗਲਾ ਖਾਲੀ ਕਰਨ ਤੋਂ ਬਾਅਦ ਵਿਭਾਗ ਨੂੰ ਇਸ ਦੀਆਂ ਚਾਬੀਆਂ ਮਿਲਣੀਆਂ ਚਾਹੀਦੀਆਂ ਸਨ।

ਭਾਜਪਾ ਦੇ ਵੱਡੇ ਨੇਤਾ ਨੂੰ ਘਰ ਅਲਾਟ ਕਰਨ ਦੀ ਤਿਆਰੀ: ਸੀਐਮਓ

ਇਸ ਮਾਮਲੇ ਵਿੱਚ ਮੁੱਖ ਮੰਤਰੀ ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਹੋਈ ਹੈ। ਬੀਜੇਪੀ ਦੇ ਇਸ਼ਾਰੇ ‘ਤੇ LG ਨੇ ਸੀਐਮ ਆਤਿਸ਼ੀ ਦਾ ਸਮਾਨ ਉਨ੍ਹਾਂ ਦੀ ਰਿਹਾਇਸ਼ ਤੋਂ ਜ਼ਬਰਦਸਤੀ ਹਟਾ ਦਿੱਤਾ ਹੈ। LG ਦੀ ਤਰਫੋਂ ਭਾਜਪਾ ਦੇ ਇੱਕ ਵੱਡੇ ਨੇਤਾ ਨੂੰ ਸੀਐਮ ਰਿਹਾਇਸ਼ ਅਲਾਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 27 ਸਾਲਾਂ ਤੋਂ ਦਿੱਲੀ ‘ਚ ਜਲਾਵਤਨ ਰਹੀ ਭਾਜਪਾ ਹੁਣ ਮੁੱਖ ਮੰਤਰੀ ਨਿਵਾਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਮੁੱਖ ਮੰਤਰੀ ਨਿਵਾਸ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ

ਆਤਿਸ਼ੀ ਦਿੱਲੀ ਦੀ ਮੁੱਖ ਮੰਤਰੀ ਬਣ ਗਏ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਘਰ ਅਲਾਟ ਨਹੀਂ ਕੀਤਾ ਗਿਆ ਹੈ। ਸੰਜੇ ਸਿੰਘ ਨੇ ਇਸ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੁੱਖ ਮੰਤਰੀ ਨਿਵਾਸ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਜਦੋਂ ਕੇਜਰੀਵਾਲ ਨੇ ਰਿਹਾਇਸ਼ ਖਾਲੀ ਕੀਤੀ ਸੀ, ਉਦੋਂ ਵੀ ਉਨ੍ਹਾਂ ਨੇ ਝੂਠਾ ਪ੍ਰਚਾਰ ਕੀਤਾ ਸੀ। ਮੁੱਖ ਮੰਤਰੀ ਹੋਣ ਦੇ ਨਾਤੇ ਆਤਿਸ਼ੀ ਨੂੰ ਉਸ ਨਿਵਾਸ ‘ਤੇ ਜਾਣਾ ਸੀ। ਪਰ ਉਹ ਰਿਹਾਇਸ਼ ਉਨ੍ਹਾਂ ਨੂੰ ਅਲਾਟ ਨਹੀਂ ਕੀਤੀ ਜਾ ਰਹੀ ਹੈ।

ਭਾਜਪਾ ਨੇ ਕੀ ਕਿਹਾ?

ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਮੁੱਖ ਮੰਤਰੀ ਆਤਿਸ਼ੀ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਬੰਗਲੇ ‘ਚ ਰਹਿਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਨਿਵਾਸ ਨੂੰ ਸੀਲ ਕਰ ਦਿੱਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਸੀਐਮ ਆਤਿਸ਼ੀ ਆਪਣਾ ਸਮਾਨ ਲੈ ਕੇ ਇਸ ਬੰਗਲੇ ਵਿੱਚ ਰਹਿਣ ਲਈ ਆਏ ਸਨ। ਕੇਜਰੀਵਾਲ 9 ਸਾਲ ਤੱਕ ਇਸ ਬੰਗਲੇ ‘ਚ ਰਹੇ। ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਨੂੰ ਖਾਲੀ ਕਰ ਦਿੱਤਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੰਗਲਾ ਲੋਕ ਨਿਰਮਾਣ ਵਿਭਾਗ ਨੂੰ ਨਹੀਂ ਸੌਂਪਿਆ ਗਿਆ ਹੈ। ਇਸ ਦੀਆਂ ਚਾਬੀਆਂ ਅਜੇ ਵੀ ਕੇਜਰੀਵਾਲ ਕੋਲ ਹਨ। ਹਾਲਾਂਕਿ ਆਮ ਆਦਮੀ ਪਾਰਟੀ ਇਸ ਦਾਅਵੇ ਨੂੰ ਰੱਦ ਕਰ ਰਹੀ ਹੈ। ਉਨ੍ਹਾਂ ਨੇ ਇੱਕ ਪੋਸਟ ਵਿੱਚ ਕਿਹਾ, ਆਤਿਸ਼ੀ ਨੂੰ ਪਹਿਲਾਂ ਹੀ ਮਥੁਰਾ ਰੋਡ ‘ਤੇ AB-17 ਬੰਗਲਾ ਅਲਾਟ ਕੀਤਾ ਗਿਆ ਹੈ।

Exit mobile version