500 ਤੋਂ ਵੱਧ ਉਡਾਣਾਂ ਦੇਰੀ ਲੇਟ, 14 ਰੱਦ… ਦਿੱਲੀ ਏਅਰਪੋਰਟ ‘ਤੇ ਮੌਸਮ ਤੇ ਪ੍ਰਦੂਸ਼ਣ ਦੀ ਦੋਹਰੀ ਮਾਰ
ਦਿੱਲੀ-ਐਨਸੀਆਰ ਇਸ ਸਮੇਂ ਕੜਾਕੇ ਦੀ ਠੰਢ, ਸੰਘਣੀ ਧੁੰਦ ਤੇ ਗੰਭੀਰ ਪ੍ਰਦੂਸ਼ਣ ਦੀ ਲਪੇਟ 'ਚ ਹੈ, ਜਿਸ ਕਾਰਨ ਰਾਜਧਾਨੀ ਦੀ ਆਵਾਜਾਈ ਬੁਰੀ ਤਰ੍ਹਾਂ ਠੱਪ ਹੋ ਗਈ ਹੈ। ਸੋਮਵਾਰ ਨੂੰ, ਖ਼ਰਾਬ ਮੌਸਮ ਤੇ ਲੋਅ ਵਿਜੀਬਿਲਿਟੀ ਕਾਰਨ ਦਿੱਲੀ ਹਵਾਈ ਅੱਡੇ 'ਤੇ 500 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ, ਜਿਨ੍ਹਾਂ 'ਚੋਂ 14 ਰੱਦ ਹੋ ਗਈਆਂ।
ਪੂਰਾ ਉੱਤਰੀ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਨਾਲ ਕੰਬ ਰਿਹਾ ਹੈ। ਦਿੱਲੀ-ਐਨਸੀਆਰ ‘ਚ ਸਥਿਤੀ ਹੋਰ ਵੀ ਬਦਤਰ ਹੈ। ਇੱਕ ਪਾਸੇ ਇਹ ਮੌਸਮ ਦੀ ਮਾਰ ਝੱਲ ਰਿਹਾ ਹੈ ਤੇ ਦੂਜੇ ਪਾਸੇ ਪ੍ਰਦੂਸ਼ਣ ਹੈ। ਧੂੰਏਂ ਤੇ ਧੁੰਦ ਦੀ ਚਾਦਰ ਨੇ ਰਾਜਧਾਨੀ ਦੀ ਆਵਾਜਾਈ ਨੂੰ ਬੁਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਸੜਕੀ ਆਵਾਜਾਈ ਦੇ ਨਾਲ-ਨਾਲ, ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਧੁੰਦ ਨੇ ਸੜਕਾਂ ਤੇ ਰਾਜਮਾਰਗਾਂ ‘ਤੇ ਯਾਤਰਾ ਨੂੰ ਜੋਖਮ ਭਰਿਆ ਬਣਾ ਦਿੱਤਾ ਹੈ।
ਖਰਾਬ ਮੌਸਮ ਤੇ ਘੱਟ ਲੋਅ ਵਿਜੀਬਿਲਿਟੀ ਦੇ ਕਾਰਨ, ਸੋਮਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 500 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਔਸਤ ਦੇਰੀ 30 ਮਿੰਟ ਤੋਂ ਵੱਧ ਸੀ। ਕੁੱਝ ਅੰਤਰਰਾਸ਼ਟਰੀ ਉਡਾਣਾਂ ਸਮੇਤ 14 ਉਡਾਣਾਂ ਰੱਦ ਕੀਤੀਆਂ ਗਈਆਂ। ਐਤਵਾਰ ਨੂੰ, ਧੁੰਦ ਕਾਰਨ 105 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਤੇ 450 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਹਵਾਈ ਅੱਡੇ ‘ਤੇ ਵਿਜੀਬਿਲਿਟੀ ਜ਼ੀਰੋ ਹੋ ਗਈ।
100 ਮੀਟਰ ਤੋਂ ਘੱਟ ਵਿਜੀਬਿਲਿਟੀ
ਇਹ ਸਿਰਫ਼ ਦਿੱਲੀ ਨਹੀਂ ਹੈ। ਉੱਤਰੀ ਭਾਰਤ ਦੇ ਕਈ ਹਵਾਈ ਅੱਡੇ ਪਿਛਲੇ ਕੁੱਝ ਦਿਨਾਂ ਤੋਂ ਇਸੇ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਸੰਘਣੀ ਧੁੰਦ ਕਾਰਨ ਉਡਾਣਾਂ ‘ਚ ਦੇਰੀ ਹੋ ਰਹੀ ਹੈ। ਦਿੱਲੀ ਦਾ ਆਈਜੀਆਈ ਹਵਾਈ ਅੱਡਾ ਰੋਜ਼ਾਨਾ ਲਗਭਗ 1,300 ਉਡਾਣਾਂ ਨੂੰ ਸੰਭਾਲਦਾ ਹੈ, ਪਰ ਧੁੰਦ ਨੇ ਕੰਮਕਾਜ ਨੂੰ ਹੌਲੀ ਕਰ ਦਿੱਤਾ ਹੈ। ਸਵੇਰੇ ਕੁੱਝ ਖੇਤਰਾਂ ‘ਚ ਦ੍ਰਿਸ਼ਟੀ 100 ਮੀਟਰ ਤੋਂ ਘੱਟ ਦਰਜ ਕੀਤੀ ਗਈ।
ਕਈ ਖੇਤਰਾਂ ‘ਚ AQI 400 ਨੂੰ ਪਾਰ
ਧੁੰਦ ਦੇ ਨਾਲ-ਨਾਲ, ਦਿੱਲੀ ਦੀ ਹਵਾ ਦੀ ਗੁਣਵੱਤਾ ਵੀ ਇਸ ਸਮੇਂ ਬਹੁਤ ਮਾੜੀ ਹੈ। ਸੋਮਵਾਰ ਸਵੇਰੇ, ਦਿੱਲੀ ਦਾ ਔਸਤ AQI 366 ਸੀ, ਜਦੋਂ ਕਿ ਕਈ ਖੇਤਰਾਂ ‘ਚ ਇਹ 400 ਤੋਂ ਵੱਧ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, 301 ਤੇ 400 ਦੇ ਵਿਚਕਾਰ AQI ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਜਦੋਂ ਕਿ 401 ਤੋਂ ਉੱਪਰ ਦਾ ਪੱਧਰ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ।
ਉੱਤਰੀ ਭਾਰਤ ‘ਚ ਭਾਰੀ ਠੰਢ
ਦਿੱਲੀ, ਪੰਜਾਬ ਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਭਾਰੀ ਠੰਢ ਪੈ ਰਹੀ ਹੈ। ਉੱਤਰੀ ਭਾਰਤ ਦੇ ਉੱਚੇ ਇਲਾਕਿਆਂ ‘ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪੈਣ ਕਾਰਨ ਜੰਮੂ-ਕਸ਼ਮੀਰ ‘ਚ ਤਾਪਮਾਨ ਡਿੱਗ ਗਿਆ ਹੈ, ਜਦੋਂ ਕਿ ਪੰਜਾਬ ਤੇ ਹਰਿਆਣਾ ‘ਚ ਠੰਢ ਤੇਜ਼ ਹੋ ਗਈ ਹੈ। ਧੁੰਦ ਨੇ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ‘ਚ ਵਿਜ਼ੀਬਿਲਿਟੀ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ
ਵਾਰਾਣਸੀ ਹਵਾਈ ਅੱਡੇ ‘ਤੇ ਜ਼ੀਰੋ ਵਿਜ਼ੀਬਿਲਿਟੀ
ਉੱਤਰ ਪ੍ਰਦੇਸ਼ ਦੇ ਵਾਰਾਣਸੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਇਹ ਸਥਿਤੀ ਪਿਛਲੇ ਇੱਕ ਘੰਟੇ ਤੋਂ ਬਣੀ ਹੋਈ ਹੈ। ਸੂਰਜ ਡੁੱਬਣ ਤੋਂ ਬਾਅਦ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ‘ਚ ਕਾਫ਼ੀ ਗਿਰਾਵਟ ਆਈ ਹੈ। ਸੋਮਵਾਰ ਨੂੰ ਵਾਰਾਣਸੀ ‘ਚ ਸੰਘਣੀ ਧੁੰਦ ਨੇ ਕਈ ਉਡਾਣਾਂ ‘ਚ ਵਿਘਨ ਪਾਇਆ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਰਾਜਾਂ ‘ਚ ਸੰਘਣੀ ਧੁੰਦ ਛਾਈ ਰਹੇਗੀ। ਪੰਜਾਬ ‘ਚ 27 ਦਸੰਬਰ ਤੱਕ ਧੁੰਦ ਰਹਿਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ‘ਚ ਅੱਜ 23 ਦਸੰਬਰ ਤੱਕ ਤੇ ਫਿਰ 25 ਤੋਂ 28 ਦਸੰਬਰ ਦੇ ਵਿਚਕਾਰ ਧੁੰਦ ਵੀ ਮੁੜ ਆ ਸਕਦੀ ਹੈ।


