ਟਾਰਗੈਟ ਕਿਲਿੰਗ ਦੀ ਤਰੀਕ ਫਿਕਸ, ਪਹਿਲਾਂ ਨਿਸ਼ਾਨਾ ਬਜਰੰਗ ਦਲ, ਅੱਤਵਾਦੀ ਸਾਜ਼ਿਸ਼ ਦਾ ਵੱਡਾ ਖੁਲਾਸਾ

Published: 

16 Jan 2023 12:07 PM

ਅੱਤਵਾਦੀਆਂ ਨੇ ਦੱਸਿਆ ਕੀ ਨੌਜਵਾਨ ਦੀ ਹੱਥਿਆ ਦਾ ਵੀਡੀਓ ਨੂੰ ਸੰਗਠਨ ਦੇ ਹੈਂਡਲਰ ਨੂੰ ਇੱਕ ਨੌਜਵਾਨ ਦੇ ਕਤਲ ਦੀ ਵੀਡੀਓ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਟਾਰਗੈਟ ਮਿਲੀਆ।

ਟਾਰਗੈਟ ਕਿਲਿੰਗ ਦੀ ਤਰੀਕ ਫਿਕਸ, ਪਹਿਲਾਂ ਨਿਸ਼ਾਨਾ ਬਜਰੰਗ ਦਲ, ਅੱਤਵਾਦੀ ਸਾਜ਼ਿਸ਼ ਦਾ ਵੱਡਾ ਖੁਲਾਸਾ

ਦਿੱਲੀ ਪੁਲਿਸ ਵੱਲੋਂ ਅੱਤਵਾਦੀ ਲਖਬੀਰ ਦੇ ਦੋ ਸਾਥੀ ਅੰਮ੍ਰਿਤਸਰ ਤੋਂ ਗ੍ਰਿਫਤਾਰ

Follow Us On

ਪਾਕਿਸਤਾਨ ਦੇ ਅੱਤਵਾਦੀ ਸੰਗਠਨ ਹਰਕਤ ਉਲ ਅੰਸਾਰ ਨੇ ਗਣਤੰਤਰ ਦਿਵਸ ‘ਤੇ ਵੱਡੀ ਸਾਜ਼ਿਸ਼ ਰਚੀ ਸੀ। ਇਹ ਜਥੇਬੰਦੀ 27 ਜਨਵਰੀ ਨੂੰ ਬਜਰੰਗ ਦਲ ਦੇ ਇੱਕ ਪ੍ਰਮੁੱਖ ਆਗੂ ਦੀ ਹੱਤਿਆ ਕਰਨ ਵਾਲੀ ਸੀ। ਇਸ ਤੋਂ ਇਲਾਵਾ ਸ਼ਿਵ ਸੈਨਾ ਅਤੇ ਕਾਂਗਰਸ ਦੇ ਆਗੂ ਵੀ ਸੰਗਠਨ ਦੇ ਨਿਸ਼ਾਨੇ ਤੇ ਸਨ। ਇਸ ਟਾਰਗੇਟ ਕਿਲਿੰਗ ਦਾ ਠੇਕਾ ਜਹਾਂਗੀਪੁਰੀ ਤੋਂ ਫੜੇ ਗਏ ਅੱਤਵਾਦੀਆਂ ਦੀ ਸੰਗਠਨ ਨੇ ਦਿੱਤਾ ਸੀ। ਪਹਿਲਾਂ ਨਿਸ਼ਾਨਾ ਪੂਰਾ ਕਰਨ ‘ਤੇ ਇਨ੍ਹਾਂ ਅੱਤਵਾਦੀਆਂ ਨੂੰ ਸੰਗਠਨ ਤੋਂ 50 ਲੱਖ ਰਪਏ ਮਿਲਣੇ ਸਨ। ਇਹ ਖੁਲਾਸਾ ਖੁਦ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਨੇ ਪੁਲਿਸ ਤੋਂ ਪੁੱਛਗਿੱਛ ਦੌਰਾਨ ਕੀਤਾ ਹੈ। ਅੱਤਵਾਦੀਆਂ ਨੇ ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਕਬੂਲ ਕੀਤਾ ਹੈ ਕਿ ਉਹਨਾਂ ਨੂੰ ਇਹਨਾਂ ਵਾਰਦਾਤਾਂ ਦੀ ਤਿਆਰੀ ਲਈ ਪੰਜ ਲੱਖ ਰੁਪਏ ਪਹਿਲਾਂ ਹੀ ਮਿਲ ਚੁੱਕੇ ਹਨ। ਇਹ ਰਕਮ ਹਵਾਲਾ ਰਾਹੀਂ ਆਈ ਹੈ।ਅੱਤਵਾਦੀਆਂ ਨੇ ਦੱਸਿਆ ਹੈ ਕਿ ਸੰਗਠਨ ਦੇ ਹੈਂਡਲਰ ਨੂੰ ਇੱਕ ਨੌਜਵਾਨ ਦੇ ਕਤਲ ਦੀ ਵੀਡੀਓ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਟਾਰਗੈਟ ਮਿਲੀਆ। ਜਿਨ੍ਹਾਂ ਆਗੂਆਂ ਨੂੰ ਸੰਗਠਨ ਨੇ ਨਿਸ਼ਾਨੇ ਤੇ ਲਿੱਤਾ ਹੈ, ਉਨ੍ਹਾਂ ਦੇ ਨਾਮ ਤੇ ਪੂਰੀ ਜਾਣਕਾਰੀ ਮਿਲੀ ਸੀ। ਜਿਸ ਦੇ ਅਧਾਰ ਤੇ ਉਨ੍ਹਾਂ ਨੇ ਰੇਕੀ ਵੀ ਸ਼ੁਰੂ ਕਰ ਦਿੱਤੀ ਸੀ। ਪਰ ਘਟਨਾ ਨੂੰ ਅੰਜਾਮ ਦੇਣ ਲਈ ਸਹੀ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ।

ਹਰ ਟਾਰਗੈਟ ‘ਤੇ ਮਿਲਣੇ ਸੀ 50 ਲੱਖ ਰੁਪਏ

ਅੱਤਵਾਦੀਆਂ ਨੇ ਪੁਲਿਸ ਦੀ ਪੁੱਛਗਿੱਛ ਵਿੱਚ ਇਹ ਮੰਨਿਆ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ ਇਕ ਫਿਕਸ ਟਾਰਗੈਟ ਮਿਲਿਆ ਸੀ ਸਗੋਂ ਹਰ ਟਾਰਗੈਟ ਦੀ ਰਕਮ ਵੀ ਤੈਅ ਕੀਤੀ ਗਈ ਸੀ। ਉਨ੍ਹਾਂ ਨੂੰ ਪਹਿਲਾ ਟਾਰਗੈਟ ਪੂਰਾ ਹੁੰਦੇ ਹੀ 50 ਲੱਖ ਰੁਪਏ ਦੀ ਰਕਮ ਮਿਲਣ ਵਾਲੀ ਸੀ। ਦੂਜਾ ਅਤੇ ਤੀਜਾ ਟਾਰਗੈਟ ਪੂਰਾ ਕਰਨ ਤੇ ਦੁਬਾਰਾ 50-50 ਲੱਖ ਰੁਪਏ ਦੀ ਰਾਸ਼ੀ ਮਿਲਣੀ ਸੀ। ਅੱਤਵਾਦੀਆਂ ਨੇ ਦੱਸਿਆ ਕੀ ਇਹ ਰਕਮ ਹਵਾਲਾ ਦੇ ਰਾਹੀਂ ਉਨ੍ਹਾਂ ਤੱਕ ਪਹੁੰਚਣ ਵਾਲੀ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਅੱਤਵਾਦੀ ਨੈੱਟਵਰਕ ਦੇ ਨਾਲ-ਨਾਲ ਹਵਾਲਾ ਨੈੱਟਵਰਕ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

ਦੂਜਾ ਟਾਰਗੈਟ 31 ਜਨਵਰੀ ਨੂੰ ਪੂਰਾ ਕੀਤਾ ਜਾਣਾ ਸੀ

ਪੁਲਿਸ ਮੁਤਾਬਕ ਜਹਾਂਗੀਰ ਪੁਰੀ ਤੋਂ ਪੜੇ ਗਏ ਅੱਤਵਾਦੀ ਜਗਜੀਤ ਅਤੇ ਨੌਸ਼ਾਦ ਨੇ ਪੁਲਿਸ ਪੁੱਚਗਿੱਛ ਵਿੱਚ ਦੱਸਿਆ ਕਿ 27 ਜਨਵਰੀ ਨੂੰ ਬਜਰੰਗ ਦਲ ਦੇ ਨੇਤਾ ਦੇ ਕਤਲ ਤੋਂ ਬਾਅਦ ਦੂਜੀ ਵਾਰਦਾਤ 31 ਜਨਵਰੀ ਨੂੰ ਹੋਣੀ ਸੀ। ਇਸ ਵਿੱਚ ਇੱਕ ਵੱਡੇ ਕਾਂਗਰਸੀ ਆਗੂ ਦਾ ਕਤਲ ਹੋਣਾ ਸੀ। ਇਹ ਘਟਨਾ ਅਜਿਹੇ ਸਮੇਂ ਨੂੰ ਅੰਜਾਮ ਦਿੱਤੀ ਜਾਣੀ ਸੀ, ਜਦੋਂ ਉਹ ਨੇਤਾ ਦੇਸ਼ ਵਿਆਪੀ ਪ੍ਰੋਗਰਾਮ ਵਿਚ ਹਿੱਸਾ ਲੈਣ ਆਇਆ ਹੋਇਆ ਸੀ। ਇਸ ਟਾਰਗੈਟ ਤੋਂ ਬਾਅਦ ਤੀਜਾ ਨਿਸ਼ਾਨਾ ਸ਼ਿਵ ਸੈਨਾ ਦੇ ਇੱਕ ਨੇਤਾ ਨੂੰ ਮਾਰਨਾ ਸੀ।

ਭਲਸਵਾ ਡੇਅਰੀ ਤੋਂ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ

ਪੁਲਿਸ ਮੁਤਾਬਕ ਜਹਾਂਗੀਰ ਪੁਰੀ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਅੱਤਵਾਦੀਆਂ ਦੇ ਨਿਰਦੇਸ਼ ਤੇ ਦਿੱਲੀ ਦੇ ਭਲਸਵਾ ਡੇਅਰੀ ਸਥਿਤ ਘਰ ਚੋਂ ਇੱਕ ਨੌਜਵਾਨ ਦੀ ਲਾਸ਼ ਅਤੇ ਹੱਥਗੋਲੇ ਬਰਾਮਦ ਕੀਤੇ ਸਨ। ਜਿੱਥੇ ਇੱਕ ਨੌਜਵਾਨ ਦੀ ਲਾਸ਼ ਦੇ ਤਿੰਨ ਟੁਕੜੇ ਮਿਲੇ ਪਰ ਜਾਂਚ ਕਰਨ ਤੇ ਪਤਾ ਲੱਗਾ ਕਿ ਦੌਸ਼ੀਆਂ ਨੇ ਲਾਸ਼ ਦੇ ਅੱਠ ਟੁਕੜੇ ਕਿਤੇ ਗਏ ਸਨ। ਅੱਚਵਾਦੀਆਂ ਦੇ ਮੋਬਾਈਲ ਫੋਨਾਂ ਤੋਂ ਬਰਾਮਦ ਹੋਏ ਵੀਡੀਓਜ਼ ਨੂੰ ਦੇਖ ਕੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਮੁਤਾਬਕ ਇਸ ਪੂਰੀ ਘਟਨਾ ਦੀ ਤਾਰਾਂ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨਾਲ ਜੁੜੇ ਹੋਏ ਹਨ।

ਵੀਡੀਓ ਡੈਮੋ ਲਈ ਭੇਜਿਆ ਗਿਆ

ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਅੱਤਵਾਦੀਆਂ ਨੇ ਨੌਜਵਾਨ ਨੂੰ ਡੈਮੋ ਦੇ ਤੌਰ ਤੇ ਮਾਰਨ ਤੋਂ ਬਾਅਦ ਘਟਨਾ ਦੀ ਵੀਡੀਓ ਬਣਾ ਲਈ ਸੀ। ਇਹ ਵੀਡੀਓ ਕੈਨੇਡਾ ਵਿਚ ਬੈਠੇ ਹੈਂਡਲਰ ਨੂੰ ਭੇਜੀ ਗਈ ਹੈ। ਇਸ ਵਿਚ ਅੱਤਵਾਦੀਆਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਇਰਾਦੇ ਹੋਰ ਵੀ ਨਾਪਾਕ ਹਨ। 37 ਸੈਕਿੰਡ ਦੇ ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਅੱਤਵਾਦੀਆਂ ਨੇ ਨੌਜਵਾਨ ਦੀ ਲਾਸ਼ ਦੇ ਤਿੰਨ ਨਹੀਂ ਸਗੋਂ ਅੱਠ ਟੁਕੜੇ ਕਰ ਦਿੱਤੇ ਸਨ।

ਇਹ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਦਿੱਲੀ ਦੇ ਸਪੈਸ਼ਲ ਸੈੱਲ ਨੇ ਪਿਛਲੇ ਦਿਨੀਂ ਇੱਕ ਵੀਡੀਓ ਨੂੰ ਇੰਟਰਸੈਕਟ ਕੀਤਾ ਸੀ। ਇਹ ਵੀਡੀਓ ਜਹਾਂਗੀਰ ਪੁਰੀ ਵਿਚ ਰਹਿਣ ਵਾਲੇ ਦੋ ਅੱਤਵਾਦੀਆਂ ਜਗਜੀਤ ਅਤੇ ਨੌਸ਼ਾਦ ਨੇ ਆਪਣੇ ਹੈਂਡਲਰਾਂ ਨੂੰ ਭੇਜੀ ਸੀ। ਵੀਡੀਓ ਦੇਖਣ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਨੇ ਆਪਣਾ ਇੱਕ ਹੋਰ ਅੱਡਾ ਸ਼ਰਧਾਨੰਦ ਕਾਲੋਨੀ ਭਲਸਵਾ ਡੇਅਰੀ ਦੱਸੀ। ਜਦੋਂ ਪੁਲਿਸ ਉਨ੍ਹਾਂ ਨੂੰ ਲੈ ਕੇ ਕਲੋਨੀ ਵਿੱਚ ਪਹੁੰਚੀ ਤਾਂ ਇੱਥੋਂ ਦੇ ਇੱਤ ਘਰ ਵਿੱਚ ਦੋ ਜਿੰਦਾ ਹੱਥਗੋਲੇ, ਤਿੰਨ ਟੁਕੜਿਆਂ ਵਿੱਚ ਲਾਸ਼ ਅਤੇ ਕੁਝ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ 14 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।

Exit mobile version