Dantewada Naxal Attack: ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਨਕਸਲੀ ਹਮਲਾ, 11 ਜਵਾਨ ਸ਼ਹੀਦ

Published: 

26 Apr 2023 16:02 PM

Naxal Attack: ਅੱਜ ਦਾਂਤੇਵਾੜਾ ਦੇ ਅਰਨਪੁਰ ਇਲਾਕੇ ਵਿੱਚ ਨਕਸਲੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਹੈ। ਇਸ ਸੂਚਨਾ 'ਤੇ ਦਾਂਤੇਵਾੜਾ ਤੋਂ ਡੀਆਰਜੀ ਬਲ ਨਕਸਲ ਵਿਰੋਧੀ ਮੁਹਿੰਮ ਲਈ ਅਰਨਪੁਰ ਗਏ ਸਨ।

Follow Us On

ਦਾਂਤੇਵਾੜਾ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਅੱਜ ਨਕਸਲੀਆਂ ਨੇ ਵੱਡਾ ਹਮਲਾ ਕੀਤਾ ਹੈ। ਨਕਸਲੀਆਂ ਨੇ ਆਈ.ਡੀ. ਨੂੰ ਬਲਾਸਟ (IED Blast) ਕੀਤਾ ਹੈ। ਇਸ ਧਮਾਕੇ ‘ਚ 11 ਜਵਾਨ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨਾਂ ਵਿੱਚ 10 ਡੀਆਰਜੀ (District Reserve Guard) ਦੇ ਜਵਾਨ ਅਤੇ ਇੱਕ ਡਰਾਈਵਰ ਸ਼ਾਮਲ ਹੈ। ਧਮਾਕੇ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਜਵਾਨਾਂ ਦੀ ਕਾਰ ਨੂੰ ਉਡਾ ਦਿੱਤਾ ਹੈ। ਹਮਲੇ ਤੋਂ ਬਾਅਦ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ।

ਨਕਸਲੀਆਂ ਨੇ ਇਹ ਧਮਾਕਾ ਦਾਂਤੇਵਾੜਾ ਦੇ ਅਰਨਪੁਰ ਦੇ ਪਲਨਾਰ ਮਾਰਗ ‘ਤੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਦੰਤੇਵਾੜਾ ਦੇ ਅਰਨਪੁਰ ਇਲਾਕੇ ‘ਚ ਨਕਸਲੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਸੂਚਨਾ ‘ਤੇ ਦਾਂਤੇਵਾੜਾ ਤੋਂ ਡੀਆਰਜੀ ਬਲ ਨਕਸਲ ਵਿਰੋਧੀ ਮੁਹਿੰਮ ਲਈ ਅਰਨਪੁਰ ਗਏ ਸਨ। ਸਾਰੇ ਜਵਾਨ ਤਲਾਸ਼ੀ ਮੁਹਿੰਮ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਦੋਂ ਨਕਸਲੀਆਂ ਨੇ ਆਈ.ਡੀ. ਵਿਸਫੋਟ ਕਰ ਦਿੱਤਾ।

ਛੱਤੀਸਗੜ੍ਹ (Chhattisgarh) ਦੇ ਮੁੱਖ ਮੰਤਰੀ ਭੂਪੇਂਦਰ ਬਘੇਲ ਨੇ ਨਕਸਲੀ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸੂਬੇ ਵਿੱਚੋਂ ਨਕਸਲਵਾਦ ਨੂੰ ਖ਼ਤਮ ਕਰਨ ਲਈ ਸਹਿਮਤ ਹੋਣਗੇ। ਸੂਬੇ ‘ਚ ਨਕਸਲੀਆਂ ਖਿਲਾਫ ਲੜਾਈ ਆਖਰੀ ਪੜਾਅ ‘ਤੇ ਹੈ, ਜਲਦੀ ਹੀ ਖਤਮ ਹੋ ਜਾਵੇਗੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਇਸ ਹਮਲੇ ਸਬੰਧੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਫ਼ੋਨ ‘ਤੇ ਜਾਣਕਾਰੀ ਲਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਬਘੇਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ